Share on Facebook

Main News Page

ਸਿੱਖਾਂ ਦੇ ਸਿਰਾਂ ਦੇ ਮੁਲ, ਹੁਣ ਸਿੱਖ ਹੀ ਪਾਉਣ ਲੱਗੇ !
-: ਇੰਦਰਜੀਤ ਸਿੰਘ, ਕਾਨਪੁਰ

ਅੱਜਕਲ ਜਿਹੋ ਜਹੀਆਂ ਖਬਰਾਂ ਰੋਜ ਪੜ੍ਹਨ ਨੂੰ ਮਿਲ ਰਹੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਅੰਮ੍ਰਿਤ ਛੱਕਾਉਣ ਅਤੇ ਛੱਕਣ ਵਾਲਿਆਂ ਨੂੰ ਸੋਧਾ ਲਾਉਣ ਵਾਲੇ ਨੂੰ 50,000 ਡਾਲਰ ਇਨਾਮ ਦਿੱਤੇ ਜਾਣਗੇ । ਕਦੀ ਕਾਨਪੁਰੀ ਰਾਗੀ ਕਹਿੰਦਾ ਹੈ, ਕਿ ਜੇੜ੍ਹਾ ਅੰਮ੍ਰਿਤ ਦੀਆਂ ਬਾਣੀਆਂ 'ਤੇ ਕਿੰਤੂ ਕਰੇ ਉਸ ਦੀ ਜੁਬਾਨ ਵਡ੍ਹ ਲਵੋ । ਜਾਂ ਅਪਣੀ ਜਾਨ ਦੇ ਦੇਉ, ਜਾਂ ਉਸ ਦੀ ਜਾਨ ਲੈ ਲਵੋ ! ਵਾਹ ਉਏ ਸਿੱਖੋ !

ਅੱਜ ਤਕ ਮੀਰ ਮੰਨੂੰ ਤੇ ਜਕਰੀਆ ਖਾਨ ਵਰਗੇ ਜਾਲਿਮ ਸਾਸ਼ਕਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਲਾਏ ਸਨ, ਅੱਜ ਇਕ ਸਿੱਖ ਹੀ ਦੂਜੇ ਸਿੱਖ ਦੇ ਸਿਰਾਂ ਦਾ ਮੁੱਲ ਪਾ ਰਿਹਾ ਹੈ। ਤੁਸਾਂ ਆਪਸ ਵਿੱਚ ਹੀ ਲੱੜ ਲੱੜ ਕੇ ਮਰ ਜਾਂਣਾ ਹੈ ਤੇ ਬਿਪਰ ਨੇ ਆਪਣੀਆਂ ਸਕੀਮਾਂ ਵਿੱਚ ਕਾਮਯਾਬ ਹੋ ਜਾਂਣਾ ਹੈ । ਤੁਹਾਡਾ ਆਉਣ ਵਾਲਾ ਕੱਲ ਕੁੱਝ ਇਸ ਤਰ੍ਹਾਂ ਦਾ ਹੀ ਦਿਖ ਰਿਹਾ ਹੈ ।

ਵਰਜੀਨੀਆ ਦੇ ਸਿੱਖਾਂ ਨੇ ਕਿਹੜਾ ਇਨ੍ਹਾਂ ਵੱਡਾ ਗੁਨਾਹ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸਿਰ ਕਲਮ ਕਰ ਦੇਣ ਦੇ ਫਤਵੇ ਜਾਰੀ ਕਰ ਦਿੱਤੇ ਗਏ ? ਕੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਆਪਣੇ ਸਮਰੱਥ ਗੁਰੂ ਦੀਆਂ ਬਾਣੀਆਂ ਦਾ ਅੰਮ੍ਰਿਤ ਛੱਕਣ ਦੀ ਵੀ ਹੁਣ ਅਜਾਦੀ ਨਹੀਂ ਰਹੀ ? ਕੀ ਆਪਣੇ ਗੁਰੂ ਦੀਆਂ ਬਾਣੀਆਂ ਨੂੰ ਸਤਕਾਰ ਦੇਣਾ ਕੀ ਇੰਨਾਂ ਵੱਡਾ ਗੁਨਾਹ ਹੋ ਗਿਆ ਕਿ ਉਸਨੂੰ ਸੋਧਾ ਲਾਅ ਦਿਤਾ ਜਾਂਣਾ ਚਾਹੀਦਾ ਹੈ।

ਆਪਣੇ ਆਪ ਨੂੰ ਖਾਲਸਾ ਕਿੰਝ ਵਾਲਿਉ ! ਕੁਝ ਤਾਂ ਸ਼ਰਮ ਕਰੋ ! ਆਪਣੇ ਹੀ ਸਿੱਖ ਭਰਾਵਾਂ ਨੂੰ ਸੋਧਾ ਲਾਉਣ ਦਾ ਗੈਰ ਕਾਨੂੰਨੀ ਫਤਵਾ ਜਾਰੀ ਕਰ ਰਹੇ ਹੋ ? ਕਮਾਲ ਹੈ ! ਕੀ ਗੁਰਬਚਨ ਸਿੰਘ, ਮਨਪ੍ਰੀਤ ਸਿੰਘ ਕਾਨਪੁਰੀ ਅਤੇ ਪਰਮਜੀਤ ਸਿੰਘ ਵਰਗੇ ਲੋਗਾਂ ਤਕ ਹੀ ਸਿੱਖੀ ਸੀਮਿਤ ਰਹਿ ਗਈ ਹੈ ? ਇਹੋ ਜਹੇ ਲੋਗ ਸਿੱਖ ਕੌਮ ਦੇ ਹਾਕਿਮ ਬਣ ਬੈਠੇ ਹਨ , ਜਿਨ੍ਹਾਂ ਨੇ ਕੌਮ ਲਈ ਕਦੀ ਕੱਖ ਭੰਨ ਕੇ ਦੋਹਰਾ ਨਹੀਂ ਕੀਤਾ । ਇਨ੍ਹਾਂ ਲੋਕਾਂ ਦਾ ਪੰਥ ਵਿੱਚ ਕੀ ਯੋਗਦਾਨ ਹੈ ? ਇਹ ਕੌਣ ਹਨ ? ਇਹ ਪੰਥ ਦੇ ਵੇੜ੍ਹੇ ਵਿੱਚ ਕਿਥੋਂ ਆ ਟਪਕੇ ਹਨ ? ਇਨ੍ਹਾਂ ਕੋਲ 50- 50 ਹਜਾਰ ਡਾਲਰ ਸਿੱਖਾਂ ਦੇ ਸਿਰ ਕਲਮ ਕਰਣ ਲਈ ਕਿਥੋਂ ਆ ਗਿਆ ਹੈ ? ਜੇ ਵਰਜੀਨੀਆਂ ਦੇ ਪੰਜ ਹੀ ਸਿੰਘ ਸੋਧੇ ਜਾਂਦੇ ਹਨ, ਤਾਂ ਇਹ 250000 ਡਾਲਰ ਦੀ ਰੱਕਮ ਕਿਥੋਂ ਲਿਆਉਣਗੇ ? ਕੀ ਇਨ੍ਹਾਂ ਕੋਲ ਇੱਨਾਂ ਪੈਸਾ ਹੈ, ਜਾਂ ਉਹ ਵੀ ਉਪਰੋਂ ਹੀ ਆਵੇਗਾ ? ਇਹ ਸੋਚਣ ਵਾਲੇ ਸਵਾਲ ਹਨ ? ਕੀ ਹੁਣ ਇਹ ਪੰਥ ਇਹੋ ਜਹੇ ਦੋ ਚਾਰ ਲੋਕਾਂ ਦੇ ਫਤਵਿਆਂ ਨਾਲ ਹੀ ਚੱਲੇਗਾ ? ਜੇੜ੍ਹਾਂ ਸਿੱਖ ਇਨ੍ਹਾਂ ਦੀ ਮਰਜੀ ਨਾਲ ਨਹੀਂ ਚੱਲੇਗਾ, ਕੀ ਇਹ ਉਸ ਦਾ ਸਿਰ ਵਡ੍ਹ ਦੇਣਗੇ ?

ਤੁਸੀਂ ਧਿਆਨ ਦਿਉ, ਕਿ ਜੇੜ੍ਹੇ ਧਮਕੀਆਂ ਦੇ ਰਹੇ ਨੇ ਉਹ ਸਾਰੇ ਬਚਿਤੱਰੀ ਹੀ ਹਨ। ਕੋਈ ਵੀ ਐਸਾ ਸਿੱਖ ਨਹੀਂ ਜੇੜ੍ਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ, ਇੱਕੋ ਇੱਕ ਗੁਰੂ ਮੰਨਦਾ ਹੋਵੇ ? ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਕੋਈ ਸਿੱਖ ਕਿਸੇ ਦੂਜੇ ਸਿੱਖ ਨੂੰ ਧਮਕੀਆਂ ਦੇ ਹੀ ਨਹੀਂ ਸਕਦਾ । ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਬੁਜ਼ਦਿਲ ਹੈ ? ਕੀ ਉਹ ਕਿਸੇ ਨੂੰ ਸੋਧਾ ਨਹੀਂ ਲਾਅ ਸਕਦਾ ? ਕੀ ਉਹ ਇਹੋ ਜਹੇ ਬੁਰਛਾਗਰਦਾਂ ਦੀ ਬੁਰਛਾਗਰਦੀ ਕੋਲੋਂ ਡਰਦਾ ਹੈ ? ਨਹੀਂ ! ਬਿਲਕੁਲ ਨਹੀਂ ! ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨੂੰ ਅਪਣੇ ਸ਼ਬਦ ਗੁਰੂ ਕੋਲੋਂ, ਮਿਲ ਬਹਿ ਕੇ ਗੱਲ ਕਰਣ ਦੀ ਸਿਖਿਆ ਮਿਲੀ ਹੈ । ਤੇ ਇਨ੍ਹਾਂ ਬਚਿਤੱਰੀਆਂ ਨੂੰ ਸਿੱਖਾਂ ਦੀਆਂ ਪੱਗਾਂ ਖੋਹ ਲੈਣ ਅਤੇ ਉਤਾਰ ਦੇਣ ਦੀ ਟ੍ਰੇਨਿੰਗ ਇਨ੍ਹਾਂ ਦਾ ਬਚਿੱਤਰੀ ਗੁਰੂ ਦਿੰਦਾ ਹੈ।

ਜਾਹਿ ਇਹਾਂ ਮੂਤਤਿ ਲਖਿ ਪਾਵੈ॥
ਤਾਕੀ ਛੀਨ ਪਗਰਿਯਾ ਲਯਾਵੌ॥

ਪੂਰੀ ਕਹਾਨੀ ਪੜ੍ਹੋ, ਅਖੌਤੀ ਦਸਮ ਗ੍ਰੰਥ ਦਾ ਪੰਨਾ ਨੰਬਰ 910

ਇਹ ਸਭ ਅਚਾਨਕ ਐਵੇ ਹੀ ਨਹੀਂ ਹੋ ਰਿਹਾ ! ਇਸਦੇ ਦੋ ਕਾਰਣ ਹਨ ।

- ਪਹਿਲਾ ਕਾਰਣ ਤਾਂ ਇਹ ਹੈ ਕਿ ਜਿਸ ਕੂੜ ਪੋਥੇ ਵਿੱਚ ਲਿੱਖੇ ਗੰਦ ਨੂੰ ਇਨ੍ਹਾਂ ਲੋਕਾਂ ਨੇ ਰੁਮਾਲੇ ਪਾ ਪਾ ਕੇ ਢੱਕਿਆ ਹੋਇਆ ਸੀ। ਭੋਲੇ ਭਾਲੇ ਸਿੱਖ ਵੀ, ਇਸ ਨੂੰ ਗੁਰੂ ਦੀ ਬਾਣੀ ਸਮਝ ਕੇ ਮੱਥੇ ਟੇਕੀ ਜਾਂਦੇ ਸਨ। ਇਸ ਕੂੜ ਪੋਥੇ ਦਾ ਪਰਦਾ ਫਾਸ਼ ਪੂਰੀ ਤਰ੍ਹਾਂ ਹੋ ਚੁਕਾ ਹੈ। ਦਲੀਲਾਂ ਇਨ੍ਹਾਂ ਕੋਲ ਮੁੱਕ ਗਈਆਂ ਨੇ। ਵਿਚਾਰ ਕਰਣ ਦੀ ਤਾਕਤ ਇਨ੍ਹਾਂ ਵਿੱਚ ਨਾਂ ਪਹਿਲਾਂ ਸੀ, ਅਤੇ ਨਾਂ ਹੁਣ ਹੈ। ਹੁਣ ਇਹ ਕਿਸ ਤਰ੍ਹਾਂ ਇਸ ਪੋਥੇ ਨੂੰ ਜਿਉਂਦਾ ਰੱਖਣ, ਜਿਸਦੀ ਇਹ ਰੋਟੀ ਖਾਂਦੇ ਰਹੇ ਹਨ ? ਕੌਮ ਦੇ ਇਕ ਬਹੁਤ ਵੱਡਾ ਤਬਕਾ ਇਸ ਕੂੜ ਪੋਥੇ ਦਾ ਸੱਚ ਸਮਝਣ ਲੱਗ ਪਿਆ ਹੈ 'ਤੇ ਸਵਾਲ ਕਰਣ ਲੱਗ ਪਿਆ ਹੈ। ਇਨ੍ਹਾਂ ਨੇ ਹਾਰ ਮੰਨ ਲਈ ਹੈ ਤੇ ਇਸ ਕਾਰਣ ਇਨ੍ਹਾਂ ਨੇ ਸ਼ਰੀਰਕ ਹਮਲੇ ਕਰਣੇ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ ਹਨ। ਲੋਕੀਂ ਡਰ ਜਾਂਣ ਤੇ ਇਸ ਕੂੜ ਪੋਥੇ ਦਾ ਸੱਚ ਕੌਮ ਦੇ ਅੱਗੇ ਕਦੀ ਵੀ ਨਾ ਆ ਸਕੇ। ਬਸ ਸਾਡੇ ਆਖੇ ਲੱਗ ਕੇ ਸਿੱਖ ਇਸ ਕੂੜ ਪੋਥੇ ਅਗੇ ਮੱਥਾ ਟੇਕਦੇ ਰਹਿਣ।

- ਦੂਜਾ ਕਾਰਣ ਇਹ ਹੈ ਕਿ ਪੰਜਾਬ ਵਿੱਚ ਚੋਣਾਂ ਨੇੜੇ ਹਨ। ਹਰ ਚੌਧਰ ਦਾ ਭੁੱਖਾ ਬੰਦਾ ਸੁਰਖੀਆਂ ਵਿੱਚ ਆਉਣਾ ਚਾਹੁੰਦਾ ਹੈ। ਸਿੱਖੀ ਡੁਬਦੀ ਹੈ ਤੇ ਭਾਵੇ ਡੁੱਬ ਜਾਵੇ, ਇਨ੍ਹਾਂ ਨੂੰ ਤਾਂ ਸਿਰਫ ਕੁਰਸੀ ਅਤੇ ਅਹੁਦਿਆਂ ਨਾਲ ਮਤਲਬ ਹੈ। ਇਸ ਵਾਰ ਕਾਲੀਆਂ ਦੀ ਹਾਰ ਪੰਜਾਬ ਵਿੱਚ ਲੱਗ ਭੱਗ ਸਾਫ ਸਾਫ ਨਜਰ ਆ ਰਹੀ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਹ ਚੰਦਰੀ ਸਿਆਸਤ ਭਰਾ ਮਾਰੂ ਜੰਗ ਕਰਵਾ ਸਕਦੀ ਹੈ। ਇਹ ਧਮਕੀਆਂ ਅਤੇ ਫਤਵੇ ਵੀ ਉਸ ਖਾਨਾਂ ਜੰਗੀ ਵਲ ਇਸ਼ਾਰਾ ਕਰ ਰਹੇ ਹਨ।

ਖਾਲਸਾ ਜੀ ਜਾਗੋ ! ਇਸ ਇੱਕ ਸਾਲ ਵਿੱਚ ਇਕ ਸਿੱਖ, ਦੂਜੇ ਸਿੱਖ ਦੇ ਖੂਨ ਦਾ ਪਿਆਸਾ ਹੋ ਸਕਦਾ ਹੈ, ਇਸ ਦੇ ਅਸਾਰ ਸਾਫ ਸਾਫ ਨਜਰ ਆ ਰਹੇ ਨੇ ਜਾ ਬਣਾਏ ਜਾ ਰਹੇ ਨੇ। ਸਾਨੂੰ ਇਨ੍ਹਾਂ ਕੁਰਸੀ ਤੇ ਚੌਧਰ ਦੇ ਭੁੱਖੇ ਡਰਪੋਕ ਅਤੇ ਕਾਯਰ ਲੋਕਾਂ ਦੀਆਂ ਸਾਜਿਸ਼ਾਂ ਅਤੇ ਸਕੀਮਾਂ ਤੋਂ ਬੱਚਣ ਲਈ ਦੂਰ ਅੰਦੇਸ਼ੀ ਬਣਕੇ ਆਪਸੀ ਏਕਤਾ ਬਣਾਈ ਰੱਖਣੀ ਹੈ।

ਕੌਮ ਤੇ ਇਹੋ ਜਿਹੇ ਔਖੇ ਵੇਲੇ ਕਈ ਵਾਰ ਆਏ ਹਨ, ਲੇਕਿਨ ਉਦੋਂ ਸਿੱਖੀ ਦੇ ਦੁਸ਼ਮਨ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦੇ ਸਨ। ਅੱਜ ਸਿੱਖ ਹੀ ਸਿੱਖ ਦੇ ਸਿਰਾਂ ਦਾ ਮੁੱਲ ਪਾ ਰਿਹਾ ਹੈ। ਇਸ ਲਈ ਇਹ ਵੇਲਾ ਉਸ ਬੀਤੇ ਹੋਏ ਕੱਲ ਨਾਲੋਂ ਵੀ ਬਹੁਤ ਔਖਾ ਅਤੇ ਨਾਜ਼ੁਕ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top