ਭਾਈ
ਸਰਬਜੀਤ ਸਿੰਘ ਧੂੰਦਾ ਦਾ ਨੌਰਥ ਕੈਲੀਫੋਰਨੀਆ ਵਿੱਚ ਵਿਰੋਧ ਕਰਨ ਆਏ ਜਮੂਰਿਆਂ ਦੀ ਚਾਬੀ
ਕਿਸ ਦੇ ਹੱਥ ਹੈ, ਇਹ ਗਲ ਮੈਨੂੰ ਪਹਿਲੇ ਦਿਨ ਤੋਂ ਪਰੇਸ਼ਾਨ ਕਰ ਰਹੀ ਸੀ, ਪਰ ਅੱਜ ਵਾਲੀ
ਇਸ ਖਬਰ ਨਾਲ ਸਥਿਤੀ ਬਿਲਕੁਲ ਸਾਫ਼ ਹੋ ਗਈ ਹੈ ।
ਜਦੋਂ ਕੁੱਝ ਦਿਨ ਪਹਿਲਾਂ ਮੈ ਭਾਈ ਪਿੰਦ੍ਰਪਾਲ ਸਿੰਘ ਜੀ ਦਾ ਨਾਮ ਲੈ ਕੇ ਲਿਖਿਆ, ਤਾਂ
ਮੇਰੇ ਬਹੁਤ ਪਿਆਰੇ ਤੇ ਭਾਈ ਪਿੰਦ੍ਰਪਾਲ ਸਿੰਘ ਜੀ ਦੇ ਬਹੁਤ ਨੇੜੇ ਦੋਸਤ ਦਾ ਫੋਨ ਉਸੇ ਸਮੇਂ
ਆ ਗਿਆ ਤੇ ਓਹਨਾ ਨੇ ਕਿਹਾ ਕੇ ਭਾਈ ਪਿੰਦ੍ਰਪਾਲ ਸਿੰਘ ਜੀ ਦਾ ਇਸ ਵਿੱਚ ਕੋਈ ਹੱਥ ਨਹੀਂ
ਹੈ ਇਸ ਲਈ ਮੈ ਓਹਨਾ ਦਾ ਨਾਮ ਉਸ ਲਿਖਤ ਵਿਚੋਂ ਹਟਾ ਦਿੱਤਾ।
ਪਰ ਹੁਣ ਪਰਮਜੀਤ ਸਿੰਘ ਖਾਲਸਾ ਦਾ
ਸ਼ਰੇਆਮ ਮੀਡੀਆ ਵਿੱਚ ਆਉਣਾ ਤੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦਾ ਜੱਸ ਟੀਵੀ 'ਤੇ ਲਾਇਵ
ਇੰਟਰਵਿਊ ਵਿੱਚ ਕਹਣਾ ਕੇ ਭਾਈ ਪਿੰਦ੍ਰਪਾਲ ਸਿੰਘ ਸਾਡੇ ਖਾਸ ਬੰਦੇ ਹਨ, ਓਹਨਾ 'ਤੇ ਸਵਾਲ
ਖੜੇ ਜਰੂਰ ਕਰਦਾ ਹੈ ।
ਭਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ ਹੈ, ਜੇ ਤੁਸੀਂ
ਭਾਈ ਸਰਬਜੀਤ ਸਿੰਘ ਧੂੰਦਾ ਨੂੰ ਸਵਾਲ ਕਰਦੇ ਹੋ, ਤੇ ਜਵਾਬ ਦੀ ਉਮੀਦ ਰਖਦੇ ਹੋ, ਤਾਂ ਆਪ
ਵੀ ਜਵਾਬ ਦੇਣ ਵਾਸਤੇ ਤਿਆਰ ਰਹੋ ਤੇ ਭਾਈ ਪਿੰਦ੍ਰਪਾਲ ਸਿੰਘ ਵਰਗੇ ਪ੍ਰਚਾਰਕ ਜਿਹੜੇ
ਸ਼ਰੇਆਮ ਕਹਿੰਦੇ ਹਨ ਕਿ "ਮੈਂ ਇਸ ਜਨਮ ਵਿੱਚ ਤਾਂ ਦਸਮ ਗਰੰਥ
ਨੂੰ ਗੁਰੂ ਦੀ ਕਿਰਤ ਹੀ ਮੰਨਾਂਗਾ" ਉਹ "ਭੱਗ ਮੋ
ਲਿੰਗ ਦਿਯੋ ਰਾਜਾ ਜਬ॥ ਰੁਚ ਉਪਜੀ ਤਰਨੀ ਕੇ ਜਿਯ ਤਬ॥" ਵਰਗੀਆਂ ਤੁੱਕਾਂ ਦੀ
ਸੰਗਤ ਵਿੱਚ ਵਿਆਖਿਆ ਕਰਨ ਨੂੰ ਤਿਆਰ ਰਹਣ। ਜਿਹੜੇ ਕਹੰਦੇ ਹਨ ਕੇ ਚਰਿੱਤਰ ਸਿੱਖਾਂ ਦੇ ਘਰਾਂ
ਵਿੱਚ ਖੇਡੇ ਜਾਂਦੇ ਹਨ, ਉਹ ਦੱਸਣ ਵਾਸਤੇ ਤਿਆਰ ਰਹਣ ਕੇ ਓਹਨਾ ਦੇ ਘਰ ਕਿਹੜਾ ਚਰਿੱਤਰ
ਖੇਡਿਆ ਜਾਂਦਾ ਹੈ ?
ਤੇ ਮੈਂ ੬੦ ਸਾਲ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ
ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਹੁਣ ਤੇਰੇ ਬਾਦਲਾਂ ਦੇ ਦਿਨ ਥੋੜੇ ਰਹ ਗਏ ਹਨ
ਤੇ ਜਥੇਦਾਰਾਂ ਨੂੰ ਹੁਣ ਕੋਈ ਬੇਰਾਂ ਦੇ ਵੱਟੇ ਨਹੀਂ ਪੁਛਦਾ, ਏਹੋ ਜਿਹੀਆਂ ਗਲਾਂ ਦਾ ਹੁਣ
ਸੰਗਤ 'ਤੇ ਕੋਈ ਅਸਰ ਨਹੀਂ ਹੋਣ ਲੱਗਾ... ਹੁਣ ਤੁਹਾਡਾ ਇਹ ਧਰਮ ਵਾਲਾ ਪੱਤਾ ਨਹੀਂ ਚੱਲਣਾ,
ਤੁਸੀਂ ਇਹ ਚਲਾ ਚਲਾ ਕੇ ਘਸਾ ਦਿੱਤਾ ਹੈ !
ਨਾਲੇ ਜਿਹੜੇ ਕਹਿੰਦੇ ਸੀ ਕੇ ਧੂੰਦਾ ਆਰ.ਐਸ.ਐਸ ਜਾਂ ਬਾਦਲਾਂ
ਦਾ, ਜਾਂ ਧੁੰਮੇ ਦਾ ਬੰਦਾ ਹੈ, ਉਹ ਵੀ ਦੇਖ ਲੈਣ ਕੇ ਕੌਣ ਹੈ ਆਰ.ਐਸ.ਐਸ ਦਾ ਬੰਦਾ
????