Share on Facebook

Main News Page

ਆ ਦੇਖੋ ਲਾਂਬਾ ਕਿਵੇਂ "ੴ" ਦੇ ਅਰਥਾਂ ਨੂੰ ਵਿਗਾੜ ਰਿਹਾ ਹੈ, ਤੇ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਦਸਖਤਾਂ ਵਿੱਚ ਭਗਉਤੀ ਦਾ ਚਿੰਨ੍ਹ ਵਰਤਦੇ ਸੀ
-:
ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫

ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ-ਇੱਕ ਲਫ਼ਜ਼ ਨੂੰ ਖਤਮ ਕਰਨ ਦੀ ਧਾਰੀ ਹੋਈ ਹੈ ਬਚਿੱਤ੍ਰੀਆਂ ਨੇ, ਆ ਦੇਖੋ ਲਾਂਬਾ ਕਿਵੇਂ "ੴ" ਦੇ ਅਰਥਾਂ ਨੂੰ ਵਿਗਾੜ ਰਿਹਾ ਹੈ, ਤੇ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਦਸਖਤਾਂ ਵਿੱਚ ਭਗਉਤੀ ਦਾ ਚਿੰਨ੍ਹ ਵਰਤਦੇ ਸੀ, ਨਾਲ ਦਸਖਤਾਂ ਦੀ ਫੋਟੋ ਵੀ ਦਿਖਾਈ ਜਾ ਰਹੀ ਹੈ, ਦੇਖੋ ਕਿਵੇਂ "ੴ" ਦੇ ਸਰੂਪ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ।

ਜਰਾ ਸੋਚੋ ਜਿਸ "ੴ" ਨੂੰ ਪਹਿਲੇ ਗੁਰੂ ਗੁਰਬਾਣੀ ਵਿੱਚ 567 ਬਾਰ ਯਾਦ ਕਰਵਾਉਦੇ ਹਨ, ਇੱਥੋਂ ਤੱਕ ਕਿ ਭਗਤਾਂ ਦੀ ਬਾਣੀ ਲਿਖਣ ਤੋਂ ਪਹਿਲਾਂ ਵੀ ਮੰਗਲਾਚਰਨ "ੴ" ਦਾ ਹੀ ਵਰਤਦੇ ਹਨ, ਤਾਂ ਕਿ ਭਗਤਾਂ ਵਲੋਂ ਵਰਤੇ ਵੱਖਰੇ-ਵੱਖਰੇ ਰੱਬ ਦੇ ਨਾਵਾਂ ਤੋਂ ਸਿੱਖ ਭੁਲੇਖਾ ਨਾ ਖਾ ਜਾਣ ਤੇ "ੴ" ਦੇ ਸਿਧਾਂਤ ਨਾਲ ਜੁੜੇ ਰਹਿਣ। ਫਿਰ ਬਚਿੱਤਰ ਨਾਟਕ ਦੇ ਲਿਖਾਰੀ (ਇਨ੍ਹਾਂ ਦੇ ਕਹਿਣ ਮੁਤਾਬਕ ਗੋਬਿੰਦ ਸਿੰਘ) ਨੂੰ "ੴ" ਨਾਲ ਏਨੀ Allergy (ਚਿੜ੍ਹ) ਕਿਉਂ ਹੈ?? ਕਿਉਂ ਉਹ "ੴ" ਦੇ ਸਰੂਪ ਨੂੰ ਭਗਉਤੀ ਵਿੱਚ ਬਦਲਨਾ ਚਾਹੁੰਦਾ ਹੈ??

ਇਸ ਵੀਡੀਓ ਵਿੱਚ ਲਾਂਬਾ ਮੰਨ ਰਿਹਾ ਹੈ ਕਿ ਬਚਿੱਤਰ ਨਾਟਕ ਦੇ ਲਿਖਾਰੀ ਨੇ ਭਗਉਤੀ ਲੋਹੇ ਦੀ ਕਿਰਪਾਨ ਨੂੰ ਕਿਹਾ ਹੈ, ਅੱਗੇ ਜਾਕੇ ਲਾਂਬਾ ਚੰਡੀ (ਦੁਰਗਾ) ਦੀ ਵਾਰ ਵਿੱਚੋਂ ਇੱਕ ਤੁੱਕ ਪੜ੍ਹਦਾ ਹੈ :

'ਲਈ ਭਗਉਤੀ ਦੁਰਗਸ਼ਾਹ ਬਰਜਾਗਣ ਭਾਰੀ'

ਅਤੇ ਉਹਨਾਂ ਗੁਰਸਿੱਖਾਂ 'ਤੇ ਤਰਕ ਕਰਦਾ ਹੈ ਜਿਹੜੇ ਗੁਰਸਿੱਖ ਭਗਉਤੀ ਦੇ ਅਰਥ ਦੇਵੀ ਕਰਦੇ ਹਨ, ਕਹਿੰਦਾ ਹੈ ਕਿ ਭਗਉਤੀ ਦੇਵੀ ਹੈ, ਤਾਂ ਫਿਰ ਕੀ ਦੁਰਗਾ ਨੇ ਦੇਵੀ ਚੁੱਕ ਲਈ ਸੀ?

ਆਪ ਹੀ ਆਖਰ ਵਿੱਚ ਲਾਂਬਾ ਕਹਿ ਰਿਹਾ ਹੈ ਭਗਉਤੀ ਦਾ ਅਰਥ ਅਕਾਲਪੁਰਖ ਹੈ।

ਹੁਣ ਅਸੀਂ ਲਾਂਬੇ ਨੂੰ ਪੁਛਦੇ ਹਾਂ ਕਿ ਜੇ ਭਗਉਤੀ ਦਾ ਅਰਥ ਅਕਾਲਪੁਰਖ ਹੈ, ਫਿਰ ਕੀ ਦੁਰਗਾ ਨੇ ਅਕਾਲਪੁਰਖ ਨੂੰ ਚੁੱਕ ਲਿਆ ਸੀ?????

ਤੇ ਜੇ ਭਗਉਤੀ ਦਾ ਅਰਥ ਅਕਾਲਪੁਰਖ ਹੈ (ਬਚਿੱਤਰ ਨਾਟਕ ਦਾ ਲਿਖਾਰੀ ਸਿੱਖਾਂ ਦੇ ਅੱਖੀਂ ਘੱਟਾ ਪਾਉਂਣ ਲਈ ਕਿਰਪਾਨ ਨੂੰ ਹੀ ਅਕਾਲਪੁਰਖ ਮੰਨ ਰਿਹਾ ਹੈ) ਤਾਂ ਫਿਰ ਕੀ ਸਿੱਖ ਆਪਣੇ ਗਲਾ ਵਿੱਚ ਅਕਾਲਪੁਰਖ ਪਾਈ ਫਿਰਦੇ ਹਨ, ਕੀ ਜਿਨ੍ਹਾਂ ਕਿਰਪਾਨਾਂ ਨਾਲ ਗੁਜ਼ਰਾਤ ਵਿੱਚ ਤੇ ਦਿੱਲੀ ਵਿੱਚ ਸੱਤ-ਸੱਤ ਮਹੀਨੇ ਦੀਆਂ ਗਰਭਵਤੀ ਔਰਤਾਂ ਦੇ ਢਿੱਡ ਪਾੜੇ ਗਏ ਕੀ ਉਹ ਅਕਾਲਪੁਰਖ ਸੀ?????

ਬਚਿੱਤਰੀ ਆਪਣੀ ਅਕਲ ਦਾ ਜਨਾਜ਼ਾ ਕੱਡਦੇ ਹੋਇ ਕਦੇ ਭਗਉਤੀ ਨੂੰ ਕਿਰਪਾਨ ਕਹਿੰਦੇ ਹਨ, ਕਦੇ ਅਕਾਲਪੁਰਖ ਦੀ ਸ਼ਕਤੀ ਕਹਿੰਦੇ ਹਨ ਕਦੇ ਕਦੇ ਔਰਤ ਵੀ ਕਹਿੰਦੇ ਹਨ ਤੇ ਕਦੇ ਸਿੱਧਾ ਅਕਾਲਪੁਰਖ ਵੀ ਕਹਿੰਦੇ, ਧਰਮ ਸਿਉਂ ਨਿਹੰਗ ਕਹਿੰਦਾ ਹੈ ਕਿ ਭਗਉਤੀ ਗੁਰਮਤਿ ਨੂੰ ਕਿਹਾ ਹੈ। ਪਰ ਗੁਰਬਾਣੀ ਵਿੱਚ ਇਨ੍ਹਾਂ ਵਿੱਚੋਂ ਕਿਸੇ ਲਈ ਵੀ ਭਗਉਤੀ ਲਫ਼ਜ਼ ਨਹੀਂ ਵਰਤਿਆ ਹੋਇਆ ਹੈ।

ਅਸਲ ਵਿੱਚ ਪੂਰੇ ਬਚਿੱਤਰ ਨਾਟਕ ਗਰੰਥ ਵਿੱਚ ਮਹਾਂਕਾਲ ਤੇ ਕਾਲਕਾ ਦਾ ਹੀ ਜਾਪ ਹੈ, ਜੋ ਬੜੀ ਚਲਾਕੀ ਨਾਲ ਸਿੱਖਾਂ ਨੂੰ ਇਸ ਅੱਗੇ ਲੰਮੇ ਪਾਇਆ ਜਾ ਰਿਹਾ ਹੈ।


ਟਿੱਪਣੀ : ਇਹੀ ਉਹੀ ਲਾਂਬਾ ਹੋ ਜੋ ਕਿ Black Lamb ਹੈ "ਕਾਲ਼ੀ ਭੇਡ", ਜੋ ਸਿੱਖਾਂ 'ਚ ਵਾੜੀ ਗਈ ਹੈ, ਦੁਬਿਧਾ ਖੜੀ ਕਰਣ ਲਈ। ਇਸੇ ਲਾਂਬੇ ਦੇ ਲਾਏ ਲਾਂਬੂ ਨੇ ਸਿੱਖਾਂ 'ਚ ਇਹ ਪਾੜਾ ਪਾਇਆ ਹੈ। ਇਸੇ ਨੇ ਰੋਚੈਸਟਰ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਕੀਰਤਨ ਦੀ ਸੀ.ਡੀ. ਦੀ ਕੱਟ ਵੱਢ ਕਰਕੇ, ਅਖੌਤੀ ਜੱਥੇਦਾਰਾਂ ਤੱਕ ਪਹੁੰਚਾਈ ਅਤੇ ਉਸ ਤੋਂ ਬਾਅਦ ਕੀ ਹੋਇਆ, ਉਸ ਬਾਰੇ ਸਭ ਨੂੰ ਪਤਾ ਹੈ। ਇਹ ਲਾਂਬਾ ਇਕ ਸ਼ਾਤਿਰ ਖਿਡਾਰੀ ਹੈ, ਜੋ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰਣ 'ਚ ਮਾਹਿਰ ਹੈ। ਇਸ ਤੋਂ ਸਾਵਧਾਨ !!!

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top