Share on Facebook

Main News Page

ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨੇ ਅੰਮਿ੍ਤ ਸੰਚਾਰ ਦੀ ਮਰਯਾਦਾ ਤੋੜਨ ਵਾਲੇ ਤੇ
ਗੁਰਮਤਿ ਗਿਆਨ ਕਾਲਜ ਖਿਲਾਫ਼ ਕਾਰਵਾਈ ਕਰਨ ਲਈ ਗੁਰਬਚਨ ਸਿੰਘ ਨੂੰ ਸੌਂਪੇ ਪੱਤਰ

Source: www.AjitJalandhar.com
ਅੰਮਿ੍ਤਸਰ, 15 ਮਈ (ਹਰਮਿੰਦਰ ਸਿੰਘ)¸ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨੇ ਵਰਜੀਨੀਆ (ਅਮਰੀਕਾ) ਵਿਖੇ ਅੰਮਿ੍ਤ ਸੰਚਾਰ ਦੀ ਮਰਯਾਦਾ ਨੂੰ ਤੋੜਨ ਵਾਲੇ ਲੋਕਾਂ ਖਿਲਾਫ਼ ਪੰਥਕ ਕਾਰਵਾਈ ਕਰਨ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੂੰ ਬੰਦ ਕਰਨ ਦੀ ਅਪੀਲ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਨੂੰ 2 ਪੱਤਰ ਸੌਾਪੇ।

ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਸੌਾਪਦਿਆ ਕਿਹਾ ਕਿ ਬੀਤੇ ਦਿਨੀਂ ਗੁਰਦੁਆਰਾ ਸਿੱਖ ਸੰਗਤ ਵਰਜੀਨੀਆ (ਅਮਰੀਕਾ) ਵਿਖੇ ਕੁਲਦੀਪ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ, ਰਜਿੰਦਰ ਸਿੰਘ ਨਾਮਕ ਵਿਅਕਤੀਆਂ ਨੇ ਅੰਮਿ੍ਤ ਸੰਚਾਰ ਦੀ ਮਰਯਾਦਾ ਨੂੰ ਤੋੜਦਿਆਂ ਅੰਮਿ੍ਤ ਸੰਚਾਰ ਸਮੇਂ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ ਦੀ ਥਾਂ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਗਾਂ ਦੀ ਬਾਣੀ ਪੜ੍ਹੀ ਗਈ, ਜੋ ਪੰਥ 'ਚ ਦੁਬਿਧਾ ਪਾਉਣ, ਦੋਫ਼ਾੜ ਪਾਉਣ ਤੇ ਆਸਥਾ ਨੂੰ ਤੋੜਨ ਦੀ ਗਹਿਰੀ ਸਾਜਿਸ਼ ਹੈ । ਉਨ੍ਹਾਂ ਸਿੰਘ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮਿ੍ਤ ਸੰਚਾਰ ਦੀ ਮਰਯਾਦਾ ਤੋੜਨ ਵਾਲੇ ਦੋਖੀਆਂ ਨੂੰ ਪੁਰਾਤਨ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ । ਇਸੇ ਦੌਰਾਨ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਇਨ੍ਹਾਂ ਵਿਅਕਤੀਆਂ ਨੂੰ ਸੋਧਣ ਵਾਲਿਆਂ ਨੂੰ 50 ਹਜ਼ਾਰ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ ।

ਇਕ ਵੱਖਰੇ ਪੱਤਰ ਸ: ਪਰਮਜੀਤ ਸਿੰਘ ਖ਼ਾਲਸਾ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਜਵੱਦੀ ਲੁਧਿਆਣਾ ਦੇ ਪ੍ਰਬੰਧਕਾਂ 'ਤੇ ਇਕ ਸਾਜਿਸ਼ ਤਹਿਤ ਗੁਰੂ ਇਤਿਹਾਸ 'ਚ ਰਲਗੱਡ ਕਰਕੇ ਸ਼ੰਕੇ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਕਾਲਜ ਨੂੰ ਬੰਦ ਕਰਨ ਦੀ ਅਪੀਲ ਕੀਤੀ ।

ਇਨ੍ਹਾਂ ਪੱਤਰ ਨੂੰ ਪ੍ਰਾਪਤ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਗੁਰਬਚਨ ਸਿੰਘ ਨੇ ਕਿਹਾ ਕਿ 16 ਮਈ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ 'ਚ ਇਹ ਦੋਵੇਂ ਮਾਮਲੇ ਵਿਚਾਰੇ ਜਾਣਗੇ। ਇਸ ਮੌਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਮੇਜਰ ਸਿੰਘ ਖ਼ਾਲਸਾ, ਅਮਰਬੀਰ ਸਿੰਘ ਢੋਟ, ਗਗਨਦੀਪ ਸਿੰਘ, ਭਾਈ ਜਸਪਾਲ ਸਿੰਘ, ਭਾਈ ਬਲਜੀਤ ਸਿੰਘ ਬੀਤਾ, ਮਨਦੀਪ ਸਿੰਘ, ਮਨਿੰਦਰ ਸਿੰਘ ਸੋਨੂੰ, ਸੁਰਿੰਦਰਪਾਲ ਸਿੰਘ ਸੰਧੂ ਹਾਜ਼ਰ ਸਨ ।


ਟਿੱਪਣੀ: ਬਾਦਲ ਦੇ ਚਮਚੇ ਪਰਮਜੀਤ ਸਿੰਘ ਵੱਲੋਂ ਪੱਪੂ ਗੁਰਬਚਨ ਨੂੰ ਪੱਤਰ ਦਿੱਤਾ ਗਿਆ ਹੈ ਕਿ "ਵਿਰਜੀਨੀਆ ਵਿੱਖੇ ਹੋਏ ਅੰਮ੍ਰਿਤ ਸੰਚਾਰ ਕਰਵਾਉਣ ਵਾਲਿਆਂ ਵਿੱਰੁਧ ਕਾਰਵਾਈ ਕੀਤੀ ਜਾਵੇ ਅਤੇ ਇਹ ਵੀ ਕਿਹਾ ਕਿ ਫੈਡਰੇਸ਼ਨ ਇਨ੍ਹਾਂ ਵਿਅਕਤੀਆਂ ਨੂੰ ਸੋਧਣ ਵਾਲਿਆਂ ਨੂੰ 50 ਹਜ਼ਾਰ ਡਾਲਰ ਇਨਾਮ ਵਜੋਂ ਦੇਵੇਗੀ।"

ਕੀ ਇਹ ਧਰਮ ਦੇ ਨਾਮ ਹੇਠ ਗੁੰਡਾਗਰਦੀ ਨਹੀਂ? ਪੈਸਾ ਦੇਕੇ ਕਿਸੇ ਕੋਲੋਂ ਕਿਸੇ ਨੂੰ ਮਰਵਾਉਣਾ, ਸ਼ਰੇਆਮ ਇਰਦਾ-ਏ-ਕਤਲ ਹੈ। ਵਿਰਜੀਨੀਆ ਦੇ ਸਿੱਖਾਂ ਨੂੰ ਅੱਜ ਹੀ ਪਰਮਜੀਤ ਸਿੰਘ ਖ਼ਾਲਸਾ ਅਤੇ ਤਸਵੀਰ 'ਚ ਖੜੇ ਇਨ੍ਹਾਂ ਵਿਅਕਤੀਆਂ ਸਮੇਤ ਪੱਪੂ ਗੁਰਬਚਨ 'ਤੇ ਵਿਜੀਨੀਆ ਸਟੇਟ ਪੁਲਿਸ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ। ਇਹ ਕਿਸੇ ਦੀ ਧਾਰਮਿਕ ਆਜ਼ਾਦੀ 'ਤੇ ਸ਼ਰੇਆਮ ਹਮਲਾ ਹੈ।

ਨਾਲ ਹੀ ਫੈਡਰੇਸ਼ਨ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲੇ ਨੂੰ ਬੰਦ ਕਰਵਾਉਣ ਲਈ ਮੰਗ ਪੱਤਰ ਦੇਣਾ, ਇਨ੍ਹਾਂ ਅਧਰਮੀ ਲੋਕਾਂ ਦੀ ਹਿੱਲ ਚੁਕੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਇਹ ਲੋਕ ਗੁਰਮਤਿ ਦੇ ਹੋ ਰਹੇ ਪ੍ਰਚਾਰ ਤੋਂ ਘਬਰਾਏ ਹੋਏ ਨੇ, ਤੇ ਹਰ ਰੋਜ਼ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਨੇ ਕਿ ਕਿਸੇ ਤਰ੍ਹਾਂ ਸੱਚ ਦੀ ਆਵਾਜ਼ ਬੰਦ ਹੋਵੇ, ਤੇ ਇਨ੍ਹਾਂ ਦਾ ਹਲਵਾ ਮਾਂਡਾ ਚਲਦਾ ਰਹੇ।

ਜਾਗਰੂਕ ਧਿਰਾਂ ਨੂੰ ਇਸ ਪਾਸੇ ਸੋਚਣ ਦੀ ਅਤੇ ਕੁੱਝ ਕਰਣ ਦੀ ਲੋੜ ਹੈ। ਕੀ ਗੁਰਬਾਣੀ ਪੜ੍ਹਨਾ ਜਾਂ ਗੁਰਬਾਣੀ ਅਨੁਸਾਰ ਪਾਹੁਲ ਛਕਾਉਣੀ ਗੁਨਾਹ ਹੈ ?

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top