ਜਬ
ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ ॥1॥
ਹਮ ਅਪਤਹ ਅਪੁਨੀ ਪਤਿ ਖੋਈ ॥ ਹਮਰੈ ਖੋਜਿ ਪਰਹੁ ਮਤਿ ਕੋਈ ॥1॥
ਰਹਾਉ ॥
ਹਮ ਮੰਦੇ ਮੰਦੇ ਮਨ ਮਾਹੀ ॥ ਸਾਝ ਪਾਤਿ ਕਾਹੂ ਸਿਉ ਨਾਹੀ ॥2॥
ਪਤਿ ਅਪਤਿ ਤਾ ਕੀ ਨਹੀ ਲਾਜ ॥ ਤਬ ਜਾਨਹੁਗੇ ਜਬ ਉਘਰੈਗੋ ਪਾਜ
॥3॥
ਕਹੁ ਕਬੀਰ ਪਤਿ ਹਰਿ ਪਰਵਾਨੁ ॥ ਸਰਬ ਤਿਆਗਿ ਭਜੁ ਕੇਵਲ ਰਾਮੁ
॥4॥3॥
ਵੀਰੋ ਮੈਂ ਇੱਕ ਗੱਲ
ਸਪਸ਼ਟ ਕਰ ਦੇਵਾਂ
ਕਿ ਤੁਸਾਂ ਕਿਸੇ ਆਪੂੰ ਬਣੇ ਪੰਥ ਅਤੇ ਡੇਰਿਆਂ ਵਿੱਚ ਆਪੂੰ ਬਣੇ ਸੰਤ, ਅਤੇ ਆਪੂੰ
ਬਣਾਏ ਗ੍ਰੰਥ ਦੀ ਅਗਵਾਈ ਵਿੱਚ ਆਪਣੀਆਂ ਵੱਖ ਵੱਖ ਮਰੀਆਦਾ ਬਣਾਈਆਂ ਹਨ, ਤੁਹਾਨੂੰ ਮੁਬਾਰਕ
ਹੋਣ। ਤੁਹਾਡੀ ਕਿਸੇ ਮਰਿਆਦਾ ਨੂੰ ਅਸੀਂ ਨਹੀਂ ਬਦਲਿਆ, ਤੁਸੀ ਉਸੇ ਅਨੁਸਾਰ ਜੀਵੋ, ਤੁਹਾਨੂੰ
ਹੱਕ ਹੈ। ਅਸੀਂ ਤਾਂ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਆਪਣੀ
ਮਰਿਆਦਾ ਦੀ ਸੋਧ ਕੀਤੀ ਹੈ, ਜੋ ਸਾਨੂੰ ਹੱਕ ਹੈ, ਤਾਂ ਤੁਸੀਂ ਕਿਉਂ ਪਰੇਸ਼ਾਨ ਹੋ?
ਦਸਮ ਗ੍ਰੰਥ ਦੇ ਵਿਸ਼ੇਸ਼ ਟੀਕਾਕਾਰ ਵਿਦਵਾਨ
ਡਾ: ਰਤਨ ਸਿੰਘ ਜੱਗੀ ਜੀ ਨੇ ਡੂੰਘੀ
ਖੋਜ 'ਤੇ ਆਧਾਰਿਤ ਅੰਮ੍ਰਿਤ ਤਿਆਰ ਕਰਨ ਸਮੇਂ ਪੜੀਆਂ ਜਾਣ ਵਾਲੀਆਂ ਬਾਣੀਆਂ ਬਾਰੇ ਸਾਫ
ਲਿਖਿਆ ਹੈ, ਕਿ
ਇਹ ਬਾਣੀਆਂ ਅਤੇ ਅੰਮ੍ਰਿਤ ਵਿਧੀ ਕਦੀ ਭੀ ਇਕ ਨਹੀਂ ਰਹੀ।
ਇਨ੍ਹਾਂ ਪਰਚੱਲਿਤ ਬਾਣੀਆਂ ਦਾ ਵੇਰਵਾ
ਸਿੰਘ ਸਭਾ ਲਹਿਰ ਤੋਂ ਪਹਿਲਾਂ ਕਿਸੇ ਵੀ ਪ੍ਰਮਾਣਿਕ ਇਤਿਹਾਸ ਤੋਂ ਪ੍ਰਾਪਤ ਨਹੀਂ ਹੋਂਦਾ।
ਇਥੋਂ ਸਾਬਤ ਹੋਂਦਾ ਹੈ ਕਿ ਕੁੱਛ ਦਿਨ ਪਹਿਲਾਂ ਵਿਰਜੀਨੀਆ, ਵਾਸ਼ਿੰਗਟਨ ਯੂ.ਐਸ.ਏ.
ਅਤੇ ਉਸ ਤੋਂ ਬਾਅਦ ਬਰੈਂਪਟਨ ਕੈਨੇਡਾ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਵਿੱਤਰ
ਬਾਣੀ ਅੰਮ੍ਰਿਤ ਰਾਹੀਂ ਆਪਣੇ ਗੁਰੂ ਨੂੰ ਸਮਰਪਿਤ ਹੋਣ ਦਾ ਪ੍ਰਣ ਲੈਣ ਵਾਲੇ ਗੁਰਸਿੱਖਾਂ
ਲਈ ਕੁੱਛ ਲੋਕਾਂ ਵਲੋਂ ਵਾਵਰੋਲਾ ਖੜਾ ਕਰਕੇ, ਦੂਜੇ ਦੇ ਧਰਮ ਵਿਸ਼ਵਾਸ ਵਿਚ ਫਜ਼ੂਲ ਦਖਲ ਦਿਤਾ
ਜਾ ਰਿਹਾ ਹੈ।