ਅੰਮ੍ਰਿਤਸਰ
13 ਮਈ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ
ਮੁਰਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵਿਚਕਾਰ ਚੱਲਦੇ ਸੀਤ ਯੁੱਧ ਨੂੰ ਲੈ ਕੇ ਅੱਜ ਅੰਮ੍ਰਿਤਸਰ
ਤੋ ਲੈ ਕੇ ਦਿੱਲੀ ਇਹਨਾਂ ਅਫਵਾਹਾਂ ਦਾ ਬਜ਼ਾਰ ਗਰਮ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਸ੍ਰੀ ਅਵਤਾਰ ਸਿੰਘ ਮੱਕੜ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ
ਸੌਂਪ ਦਿੱਤਾ ਹੈ ਤੇ 19 ਮਈ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਹੋਣ ਵਾਲੀ
ਮੀਟਿੰਗ ਵਿੱਚ ਇਹ ਅਸਤੀਫਾ ਪ੍ਰਵਾਨ ਕਰਕੇ ਕਿਸੇ ਬੇਦਾਗ ਮੈਂਬਰ ਨੂੰ ਪ੍ਰਧਾਨ ਦਾ ਤਾਜ
ਪਹਿਨਾਇਆ ਜਾ ਸਕਦਾ ਹੈ।
ਪਿਛਲੇ ਕਈ ਦਿਨਾਂ ਤੋ ਇਹ ਵੱਖ ਵੱਖ ਅਖਬਾਰਾਂ ਵਿੱਚ ਖਬਰਾਂ
ਪ੍ਰਕਾਸ਼ਤ ਹੋ ਰਹੀਆ ਹਨ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ
ਸਿੰਘ ਮੱਕੜ ਵੱਲੋ ਪਟਿਆਲਾ ਜਿਲ•ਾ ਦੇ ਪਿੰਡ ਕਨੋੜ ਕੋਲੋ ਖਰੀਦੀ ਗਈ 50 ਏਕੜ ਜ਼ਮੀਨ ਵਿੱਚ
ਹੋਈ ਕਰੋੜਾਂ ਦੀ ਘੱਪਲੇਬਾਜੀ ਨੂੰ ਲੈ ਕੇ ਕਾਫੀ ਖਫਾ ਹਨ ਤੇ ਉਹਨਾਂ ਨੇ ਆਪਣੇ ਵਿਸ਼ਵਾਸ਼
ਪਾਤਰ ਅੰਤਰਿੰਗ ਕਮੇਟੀ ਦੇ ਮੈਬਰਾਂ ਨੂੰ ਚੰਡੀਗੜ ਬੁਲਾ ਕੇ ਖਰੀਦੀ ਗਈ ਜ਼ਮੀਨ ਬਾਰੇ ਸਾਰੀ
ਜਾਣਕਾਰੀ ਹਾਸਲ ਕੀਤੀ। ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਦੱਸਿਆ ਕਿ ਮੱਕੜ ਉਹਨਾਂ
ਦੀ ਕੋਈ ਵੀ ਗੱਲਬਾਤ ਸੁਨਣ ਲਈ ਤਿਆਰ ਨਹੀਂ ਹੈ ਅਤੇ ਤਾਂ ਸਿਰਫ ਪਾਰਟੀ ਦੇ ਜ਼ਾਬਤੇ ਵਿੱਚ
ਬੱਝੇ ਕੋਈ ਵੀ ਨੁਕਤਾਚੀਨੀ ਨਹੀਂ ਕਰਦੇ। ਸੁਖਬੀਰ ਸਿੰਘ ਬਾਦਲ ਨੇ ਮੈਂਬਰਾਂ ਨੂੰ ਕਿਹਾ ਕਿ
ਉਹ ਅਗਲੀ ਅੰਤਰਿੰਗ ਕਮੇਟੀ ਦੀ ਮੀਟਿੰਗ ਨੂੰ ਮੱਕੜ ਜ਼ਮੀਨ ਵਿੱਚ ਹੋ ਘੱਪਲੇਬਾਜ਼ੀ ਬਾਰੇ
ਜਰੂਰ ਪੁੱਛਣ ਤੇ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇ।
ਦੂਸਰੇ ਪਾਸੇ ਮੱਕੜ ਨੇ ਆਪਣੇ
ਵਿਸ਼ਵਾਸ਼ ਪਾਤਰਾਂ ਦੀ ਇੱਕ ਮੀਟਿੰਗ ਰਾਜਪੁਰਾ ਦੇ ਹਵੇਲੀ ਰੈਸਟੋਰੈਂਟ ਵਿਖੇ ਬੁਲਾ ਕੇ ਉਹਨਾਂ
ਨੂੰ ਕੋਲੋ ਸਹਿਯੋਗ ਮੰਗਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ
ਸ੍ਰ ਅਵਤਾਰ ਸਿੰਘ ਮੱਕੜ ਨੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ
ਆਪਣਾ ਅਸਤੀਫਾ ਉਹਨਾਂ ਨੂੰ ਸੌਂਪਦਿਆਂ ਇਥੋ ਤੱਕ ਕਹਿ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ
ਦੀ ਲੋੜੋ ਵੱਧ ਦਖਲਅੰਦਾਜੀ ਕਾਰਨ ਉਹ ਸ਼੍ਰੋਮਣੀ ਕਮੇਟੀ ਦੇ ਕੰਮ ਸਹੀ ਢੰਗ ਨਾਲ ਨਹੀਂ ਕਰ
ਸਕਦੇ ਤੇ ਉਹਨਾਂ ਦੀ ਸਿਹਤ ਵੀ ਹੁਣ ਕੰਮ ਕਰਨ ਦੀ ਆਗਿਆ ਨਹੀਂ ਦਿੰਦੀ। ਭਾਂਵੇ ਸੀਨੀਅਰ
ਬਾਦਲ ਨੇ ਮੱਕੜ ਨੂੰ ਆਹੁਦੇ ਤੇ ਬਣੇ ਰਹਿਣ ਦੀ ਵੀ ਹਦਾਇਤ ਕੀਤੀ ਪਰ ਮੱਕੜ ਵੱਲੋ ਆਪਣਾ
ਅਸਤੀਫਾ ਸੌਂਪ ਦਿੱਤਾ ਗਿਆ ਹੈ।
ਸ੍ਰ ਬਾਦਲ ਵੀ ਚਾਹੁੰਦੇ ਹਨ ਕਿ ਸ਼੍ਰੋਮਣੀ
ਕਮੇਟੀ ਵਿੱਚ ਸਭ ਅੱਛਾ ਨਹੀਂ ਹੈ ਅਤੇ ਕੋਈ ਨਿਸ਼ਕਾਮ ਛਵੀ ਵਾਲਾ ਮੈੰਬਰ ਹੀ ਅੱਗੇ ਲਿਆਦਾ
ਜਾਵੇ। ਇਸ ਲਈ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਲੰਮੇ ਸਮੇਂ ਤੋ ਸ਼੍ਰੋਮਣੀ
ਕਮੇਟੀ ਦੇ ਵਕਾਰੀ ਜਨਰਲ ਸਕੱਤਰ ਦੇ ਆਹੁਦੇ ਤੇ ਬਣਾ ਆ ਰਹੇ ਸ੍ਰ. ਸੁਖਦੇਵ ਸਿੰਘ ਭੌਰ ਨਾਲ
ਵੀ ਰਾਬਤਾ ਕਾਇਮ ਕੀਤਾ ਹੈ ਕਿਉਕਿ ਭੌਰ ਦੀ ਛਵੀ ਇਮਾਨਦਾਰ ਆਗੂਆਂ ਵਾਲੀ ਹੈ ਤੇ ਜਥੇਦਾਰ
ਗੁਰਚਰਨ ਸਿੰਘ ਟੌਹੜਾ ਦੇ ਚੇਲੇ ਹੋਣ ਕਰਕੇ ਉਹਨਾਂ ਦੇ ਪਦ ਚਿੰਨਾਂ ਤੇ ਹੀ ਚੱਲਦੇ ਆ ਰਹੇ
ਹਨ। ਜਥੇਦਾਰ ਟੌਹੜਾ ਦੇ ਸਮੇਂ ਉਹ ਕਾਫੀ ਸਮਾਂ ਐਕਟਿੰਗ ਪ੍ਰਧਾਨ ਦੀਆ ਸੇਵਾਵਾਂ
ਵੀ ਨਿਭਾ ਚੁੱਕੇ ਹਨ। ਇਸ ਬਾਰੇ ਤਾਂ ਭਾਂਵੇ ਹਾਲੇ ਸਪੱਸ਼ਟ ਨਹੀਂ ਹੈ ਕਿ ਪ੍ਰਧਾਨ ਕੌਣ
ਬਣੇਗਾ ਪਰ ਦਿਆਂਲ ਸਿੰਘ ਕੋਲਿਆਵਾਲੀ ਤੇ ਰਘੂਜੀਤ ਸਿੰਘ ਵਿਰਕ ਵੀ ਇਸ ਆਹੁਦੇ ਦਾ ਤਾਜ
ਪਹਿਨਣ ਦੀ ਕਤਾਰ ਵਿੱਚ ਖੜੇ ਤੋ ਦੋਵੇ ਹੀ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਨਿੱਕਟਵਰਤੀਆ
ਵਿੱਚੋ ਹਨ।
ਇਸੇ ਤਰ੍ਹਾਂ ਮੱਕੜ ਨੇ ਸੁਖਬੀਰ ਸਿੰਘ ਬਾਦਲ ਨਾਲ ਚੱਲ ਰਹੀ
ਖਿੱਚੋਤਾਣ ਨੂੰ ਹੋਰ ਅੱਗੇ ਵਧਾਉਦਿਆਂ ਅੱਜ ਆਪਣੇ ਨਿਵਾਸ ਸਥਾਨ ‘ਤੇ ਸੁਖਬੀਰ ਬਾਦਲ ਦੇ
ਵਿਸ਼ਵਾਸ਼ ਪਾਤਰਾਂ ਵਿੱਚ ਸ਼ਾਮਲ ਅੰਤਰਿੰਗ ਕਮੇਟੀ ਦੇ ਮੈਬਰ ਮੋਹਨ ਸਿੰਘ ਬੰਗੀ ਤੇ ਨਿਰਮਲ
ਸਿੰਘ ਜੌਲਾ ਕਲਾਂ ਨਾਲ ਵੀ ਮੀਟਿੰਗ ਕੀਤੀ ਤੇ ਉਹਨਾਂ ਨਾਲ ਵੀ ਗੁਪਤ ਵਿਚਾਰਾ ਕਰਦਿਆਂ ਉਹਨਾਂ
ਕੋਲੋ ਸਹਿਯੋਗ ਦੀ ਮੰਗ ਕਕਨ ਤੋ ਇਲਾਵਾ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ
ਆਪਣਾ ਆਹੁਦਾ ਛੱਡਣ ਲਈ ਤਿਆਰ ਹਨ। ਉਹਨਾਂ ਮੈਂਬਰਾਂ ਨੇ ਮੱਕੜ ਨੂੰ ਕਿਹਾ ਕਿ ਉਹ ਤਾਂ
ਹਮੇਸ਼ਾਂ ਹੀ ਸਾਥ ਦਿੰਦੇ ਆਏ ਹਨ ਪਰ ਪਾਰਟੀ ਪ੍ਰਧਾਨ ਦੇ ਆਦੇਸ਼ ਉਹਨਾਂ ਲਈ ਮੰਨਣੇ ਸਭ ਤੋ
ਪਹਿਲਾਂ ਹੈ ਕਿਉਕਿ ਉਹਨਾਂ ਨੂੰ ਜੋ ਕੁਝ ਵੀ ਹੁਣ ਤੱਕ ਦਿੱਤਾ ਹੈ ਉਹ ਪਾਰਟੀ ਨੇ ਹੀ ਦਿੱਤਾ
ਹੈ। ਕੁਲ ਮਿਲਾ ਕੇ ਮੱਕੜ ਦੀ ਪ੍ਰਧਾਨਗੀ ਤੇ ਇਸ ਘਣੇ ਕਾਲੇ ਬੱਦਲ ਛਾਏ ਪਏ ਹਨ ਅਤੇ 19 ਮਈ
ਨੂੰ ਹੋਣ ਵਾਲੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੁਝ ਵੀ ਨਵਾਂ ਹੋ ਸਕਦਾ ਹੈ ਕਿਉਕਿ
ਮੱਕੜ ਵੱਲੋ ਦਰਿਆ ਵਿੱਚ ਰਹਿ ਕੇ ਮੱਗਰਮੱਛ ਨਾਲ ਵੈਰ ਪਾ ਕੇ ਜਿੰਦਾ ਨਹੀਂ ਰਿਹਾ ਜਾ ਸਕਦਾ।
ਮੱਕੜ ਨਾਲ ਕਈ ਸਾਲ ਕੰਮ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਇੱਕ ਸਾਬਕਾ ਸਕੱਤਰ ਨੇ ਤਾਂ ਇਥੋ
ਤੱਕ ਕਹਿ ਦਿੱਤਾ ਕਿ ਪੰਜਾਬ ਦੀ ਲੁੱਟ ਸਭ ਤੋ ਵੱਧ ਅਬਦਾਲੀ
ਵੇਲੇ ਹੋਈ ਸੀ ਤੇ ਗੋਲਕ ਦੀ ਲੁੱਟ ਸਭ ਤੋ ਵੱਧ ਮੱਕੜ ਦੇ ਸਮੇਂ ਹੋਈ ਹੈ ਤੇ ਹੁਣ ਪਾਪ ਦਾ
ਭਾਡਾਂ ਭਰ ਚੁੱਕਾ ਹੈ, ਤੇ ਉਹ ਸ੍ਰ ਸੁਖਬੀਰ ਸਿੰਘ ਬਾਦਲ ਤੋ ਮੰਗ ਕਰਦੇ ਹਨ ਕਿ
ਜੇਕਰ ਪਿਛਲੇ ਦਸ ਸਾਲਾ ਦੀ ਸ਼ਰੋਮਣੀ ਕਮੇਟੀ ਦੇ ਖਾਤਿਆ ਦੀ ਜਾਂਚ ਵਿਜੀਲੈਂਸ ਤੋ ਕਰਵਾਈ
ਜਾਵੇ ਤਾਂ ਇਥੇ ਵੀ ਸਪੈਕਟਰਮ -3 ਘੁਟਾਲਾ ਜਰੂਰ ਸਾਹਮਣੇ ਆ ਜਾਵੇਗਾ। ਰੱਬ ਖੈਰ ਕਰੇ!