Share on Facebook

Main News Page

ਗੁਰੂ ਨਾਨਕ ਦੀ ਰੋਮ ਫੇਰੀ ਸਬੰਧੀ ਪੋਪ ਦੇ ਦਸਤਾਵੇਜ਼ ?
-: ਗੁਰਤੇਜ ਸਿੰਘ ਸਾਬਕਾ IAS

ਅੱਜ ਦੇ ਰੋਮਨ ਕੈਥਲਿਕ ਪੋਪ ਦੇ ਦਫ਼ਤਰ ਵੱਲੋਂ ਆਰਕ ਬਿਸ਼ਪ ਰੋਨਾਲਡੋ ਨੇ 27 ਫ਼ਰਵਰੀ 2013 ਨੂੰ ਗੁਰੂ ਨਾਨਕ ਦੀ ਰੋਮ ਅਤੇ ਇਟਲੀ ਦੇ ਕੁਝ ਹੋਰ ਸ਼ਹਿਰਾਂ ਦੀ ਯਾਤਰਾ ਪ੍ਰਤੀ ਕੁਝ ਦਸਤਾਵੇਜ਼ ਜਾਰੀ ਕੀਤੇ ਦੱਸੀਦੇ ਹਨ। ਇਹਨਾਂ ਤੋਂ ਪਤਾ ਲੱਗਦਾ ਹੈ ਕਿ 1520 ਤੋਂ ਕੁਝ ਕੁ ਸਾਲ ਪਹਿਲਾਂ ਗੁਰੂ ਨਾਨਕ ਨੇ ਇਟਲੀ ਦੀ ਯਾਤਰਾ ਕੀਤੀ; ਉਹਨਾਂ ਨੇ ਰੋਮਨ ਕੈਥਲਿਕ (Conclave) ਕਾਰਡਨਲ ਕਾਉਂਸਿਲ ਨਾਲ ਅਤੇ ਪ੍ਰੋਟੈਸਟੈੰਟ ਧਰਮ ਦੇ ਬਾਅਦ ਵਿੱਚ ਬਣੇ ਬਾਨੀ, ਮਾਰਟਿਨ ਲੂਥਰ, ਨਾਲ ਵੀ ਮੁਲਾਕਾਤਾਂ ਕੀਤੀਦੀਆਂ।

ਦੱਸਿਆ ਗਿਆ ਹੈ ਕਿ ਪਹਿਲਾਂ ਇਹ ਦਸਤਾਵੇਜ਼ ਹੱਥ-ਲਿਖਤ ਸਨ, 1606 (ਗੁਰੂ ਅਰਜਣ ਦੀ ਸ਼ਹੀਦੀ ਦੇ ਸਾਲ) ਵਿੱਚ ਪਹਿਲੀ ਵਾਰ ਛਾਪੇ ਗਏ। ਇਹਨਾਂ ਦਾ ਜ਼ਿਕਰ ਨੈਲਸਨਸ ਇਨਸਾਈਕਲੋਪੀਡੀਆ, ਜੋ 1614 ਵਿੱਚ ਵੀ ਛਪਿਆ, ਵਿੱਚ ਕੀਤਾ ਗਿਆ ਦੱਸੀਦਾ ਹੈ। ਬ੍ਰਿਟਿਸ਼ ਪਾਰਲੀਮੈਂਟ ਦੇ ਰਿਕਾਰਡ ਵਿੱਚ ਵੀ ਇਹਨਾਂ ਦਸਤਾਵੇਜ਼ਾਂ ਦਾ ਜ਼ਿਕਰ ਦੱਸੀਦਾ ਹੈ। ਜ਼ਰੂਰਤ ਇਹ ਹੈ ਕਿ ਯੂਰਪ ਵਿੱਚ ਬੈਠੇ ਸਾਡੇ ਵਿਦਵਾਨ ਇਹਨਾਂ ਕੰਨਸੋਦੀਆਂ ਦੀ ਤਹਿ ਤੱਕ ਜਾ ਕੇ ਹਕੀਕਤ ਬਿਆਨ ਕਰਨ ਦੀ ਖੇਚਲ ਕਰਨ। ਮੇਰੇ ਵਾਕਫ਼ ਪ੍ਰੋਫ਼ੈਸਰ ਦਵਿੰਦਰ ਸਿੰਘ ਨੂੰ ਮੈਂ ਇਹ ਲਿਖਤ ਭੇਜ ਕੇ ਬੇਨਤੀ ਵੀ ਕਰ ਰਿਹਾ ਹਾਂ।

ਇਹਨਾਂ ਦਸਤਾਂਵੇਜ਼ਾਂ ਬਾਰੇ 2013 ਤੋਂ ਹੀ ਅਫ਼ਵਾਹਾਂ ਗਰਮ ਹਨ ਪਰ ਕਿਸੇ ਵਿਦਵਾਨ ਨੇ ਇਹਨਾਂ ਬਾਰੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ। ਏਸ ਲੇਖ ਰਾਹੀਂ ਸਭ ਨੂੰ ਬੇਨਤੀ ਹੈ ਕਿ ਘੇਸਲ, ਆਲਸ ਤਿਆਗ ਕੇ ਇਹਨਾਂ ਦੀ ਤਹਿਕੀਕਾਤ ਕਰਨ। ਸ਼ਾਇਦ ਸਭ ਝੂਠੇ ਸਾਬਤ ਹੋਣ ਤੋਂ ਡਰਦੇ ਹਨ। ਇਹ ਡਰ ਨਿਰਮੂਲ ਨਹੀਂ ਪਰ ਸੱਚੇ ਸਾਬਤ ਹੋਣ ਦੀਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਮੈਨੂੰ ਇਹ ਦਸਤਾਵੇਜ਼ ਪ੍ਰੋਫ਼ੈਸਰ ਰਣਬੀਰ ਸਿੰਘ ਅਤੇ ਜਗਪਾਲ ਸਿੰਘ ਰਾਹੀਂ ਪ੍ਰਾਪਤ ਹੋਏ ਹਨ ਜਿਨ੍ਹਾਂ ਤੋਂ ਗ਼ਲਤ-ਬਿਆਨੀ ਦੀ ਉੱਕਾ ਹੀ ਤਵੱਕੋ ਨਹੀਂ। ਦਸਤਾਵੇਜ਼ਾਂ ਅਨੁਸਾਰ ਰੋਮਨ ਕੌਨਕਲੇਵ (ਕਾਰਡੀਨਲ ਮੀਟਿੰਗ) ਦੀ ਕਾਰਵਾਈ ਰਪਟ ਦਾ ਜੌਨ ਲਾਗਰ ਨੇ ਉਲੱਥਾ ਕਰ ਕੇ 1609 ਵਿੱਚ ਛਾਪਿਆ। ਏਸ ਤੋਂ ਪਹਿਲਾਂ 1560 ਵਿੱਚ ਮੂਲ ਦਸਤਾਵੇਜ਼ ਛਪ ਚੁੱਕੇ ਸਨ।

ਈਸਟ ਇੰਡੀਆ ਕੰਪਨੀ (ਯੂ.ਕੇ.) ਜੂਨ 1518 ਦੇ ਪੋਪ ਦੇ ਜਾਰੀ ਕੀਤੇ ਸਾਰੰਸ਼ (Papal Briefs) ਦੇ ਆਧਾਰ ਉੱਤੇ 1841 ਵਿੱਚ ਛਪੇ ਹਾਊਸ ਔਵ ਕੌਮਨਜ਼ ਦਸਤਾਵੇਜ਼ (House of Commons Papers), ਸਫ਼ਾ 109 ਰਾਹੀਂ ਤਸਦੀਕ ਕਰਦੀ ਹੈ ਕਿ ਵੈਟੀਕਨ ਦੇ ਸੰਤ ਪੀਟਰ ਦੇ ਨਾਂਅ ਹੇਠ ਜਾਣੀ ਜਾਂਦੀ ਇਕੱਠ ਕਰਨ ਲਈ ਵਰਤੀ ਜਾਂਦੀ ਰਹੀ ਇਮਾਰਤ (Saint Peter's Basillica) ਦੇ ਗੁੰਬਜ ਉੱਤੇ ਉਦੋਂ ਦਾ ੴ ਗੁਰਮੁਖੀ ਅੱਖਰਾਂ ਵਿੱਚ ਉਕਰਿਆ ਹੋਇਆ ਹੈ। ਇਟਲੀ ਵਿੱਚ ਰਹਿੰਦੇ ਹਜ਼ਾਰਾਂ ਸਿੱਖਾਂ ਵਿੱਚੋਂ ਕੁਈ ਵੀ ਏਸ ਦੇ ਸੱਚੇ/ਝੂਠੇ ਹੋਣ ਦੀ ਤਸਦੀਕ ਸਹਿਜੇ ਹੀ ਕਰ ਸਕਦਾ ਹੈ। ਜਾਪਦਾ ਹੈ ਕਿ ਏਸੇ ਆਧਾਰ ਉੱਤੇ ਈਸਟ ਇੰਡੀਆ ਕੰਪਨੀ ਨੇ ਘੱਟੋ ਘੱਟ ਦੋ ਵਾਰ ਗੁਰੂ ਨਾਨਕ ਦੀ ਤਸਵੀਰ ਦੇ ਸੀਨੇ ਉੱਤੇ ਉਕਰ ਕੇ ਸਿੱਕੇ ਵੀ ਹਿੰਦੋਸਤਾਨ ਵਿੱਚ ਜਾਰੀ ਕੀਤੇ। ਮਲੇਸ਼ੀਆ ਦੀ ਸਰਕਾਰ ਨੇ ਵੀ ਸ਼ਾਇਦ ਏਸੇ ਆਧਾਰ ਉੱਤੇ ਕਦੇ ਅਜਿਹਾ ਇੱਕ ਸਿੱਕਾ ਛਾਪਿਆ ਸੀ। ਇਹਨਾਂ ਸਿੱਕਿਦੀਆਂ ਉੱਤੇ ਉਕਰੇ ਦਾ ਆਕਾਰ ਰੋਮ ਵਿੱਚ ਉਕਰੇ ਦੇ ਸਮਾਨ ਹੈ।

ਦੱਸਿਆ ਜਾਂਦਾ ਹੈ ਕਿ 1910 ਵਿੱਚ ਛਪੇ ਨੈਲਸਨ ਦੇ ਇਨਸਾਈਕਲੋਪੀਡੀਆ ਵਿੱਚ ਵੀ ਗੁਰੂ ਨਾਨਕ ਦੀ ਰੋਮ ਫੇਰੀ ਦਾ ਵੇਰਵਾ ਛਪਿਆ ਹੋਇਆ ਹੈ। ਇਹ ਮਹਾਂ-ਕੋਸ਼ 25 ਜਿਲਦਾਂ ਵਿੱਚ ਛਪਿਆ ਸੀ। ਇਹ ਮਹਾਂ-ਕੋਸ਼ ਕਿਤੇ ਵੀ ਮਿਲ ਸਕਦਾ ਹੈ – ਖ਼ਾਸ ਤੌਰ ਉੱਤੇ ਅਮਰੀਕਾ ਕਾਂਗਰਸ ਦੀ ਲਾਇਬਰੇਰੀ ਵਿੱਚ।

ਪੋਪ ਵੱਲੋਂ ਜਾਰੀ ਕੀਤੇ ਦਸਤਾਵੇਜ਼ਾਂ ਬਾਰੇ ਅਜੇ ਇਹ ਜਾਣਕਾਰੀ ਵੀ ਨਹੀਂ ਕਿ ਇਹ ਕਿਨ੍ਹਾਂ ਹਾਲਤਾਂ ਵਿੱਚ ਅਤੇ ਕਿਸ ਤਰ੍ਹਾਂ ਨਾਲ ਜਾਰੀ ਹੋਏ। ਮਸਲਨ, ਕੀ ਕਿਸੇ ਦੀ ਪੁੱਛ ਦੇ ਜੁਆਬ ਵਿੱਚ; ਕਿਸੇ ਸਿੱਖ ਦੋਸਤ ਨੂੰ ਪ੍ਰਭਾਵਤ ਕਰਨ ਲਈ ਜਾਂ ਆਮ ਵਰਤਾਰੇ ਅਨੁਸਾਰ। ਇਹ ਕਾਗਜ਼ ਕਿਸ ਨੂੰ ਸੌਂਪੇ ਗਏ ਅਤੇ ਕਿਸ ਨੇ ਇਹਨਾਂ ਨੂੰ ਪਹਿਲੋ ਪਹਿਲ ਛਾਪਿਆ। ਇਹਨਾਂ ਦਸਤਾਵੇਜ਼ਾਂ ਦੀਦੀਆਂ ਸਪਸ਼ਟ ਤਸਵੀਰਾਂ, ਲਿਖਤਾਂ ਦੇ ਵੇਰਵੇ, ਉਲੱਥੇ ਬਾਰੇ ਵੀ ਅਜੇ ਆਮ ਜਾਣਕਾਰੀ ਨਹੀਂ। ਜ਼ਾਹਰ ਹੈ ਕਿ ਇਹ ਵੇਰਵੇ ਕਿਸੇ ਨਾ ਕਿਸੇ ਕੋਲ ਤਾਂ ਹਨ।

ਅੱਜ ਦੀ ਹਾਜ਼ਰੀ ਲਗਵਾਉਂਦਾ ਹੋਇਆ ਮੈਂ ਸਿਰਫ਼ ਕੁਝ ਸਵਾਲ ਹੀ ਖੜ੍ਹੇ ਕਰਨੇ ਚਾਹੁੰਦਾ ਹਾਂ। ਮੈਂ ਯਥਾਸ਼ਕਤ ਇਹਨਾਂ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕਰਾਂਗਾ ਅਤੇ ਵਿਦਵਾਨ ਸੱਜਣਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹ ਸਾਰੀ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਨ। ਜਿਸ ਕਿਸੇ ਨੂੰ ਜਾਣਕਾਰੀ ਹੋਵੇ, ਮੇਰੀ ਫ਼ੇਸਬੁੱਕ ਟਾਈਮਲਾਈਨ ਉੱਤੇ ਭੇਜਣ ਦੀ ਖੇਚਲ ਕਰੇ।

ਪੋਪ ਵੱਲੋਂ ਜਾਰੀ ਕੀਤੇ ਦਸਤਾਵੇਜ਼ਾਂ ਦੀ ਤਹਿ ਵਿੱਚ ਸਿੱਖ ਮੱਤ ਦੇ ਭਵਿੱਖ ਅਤੇ ਸੱਚੇ ਸਾਹਿਬ ਦੀ ਛਬੀ ਪ੍ਰਤੀ ਅਸੀਮ ਸੰਭਾਵਨਾਵਾਂ ਲੁਕੀਦੀਆਂ ਹੋਈਦੀਆਂ ਹਨ। ਇਹਨਾਂ ਨੂੰ ਉਜਾਗਰ ਕਰਨ ਲਈ ਉਪਰੋਕਤ ਮੁੱਢਲੀ ਜਾਣਕਾਰੀ ਦਾ ਹੋਣਾ ਅਤਿ ਜ਼ਰੂਰੀ ਹੈ। ਜੇ ਏਸ ਕਾਰਜ ਨੂੰ ਅਸੀਂ ਰਲ਼-ਮਿਲ ਕਰੀਏ ਤਾਂ ਥੋੜ੍ਹੇ ਸਮੇਂ ਵਿੱਚ ਹੀ ਵੇਰਵੇ ਇਕੱਠੇ ਕਰਨਾ ਸੰਭਵ ਹੈ – ਕੌਮ ਨੂੰ ਸਦੀ ਦੇ ਆਰੰਭ ਵਿੱਚ ਦੇਣ ਯੋਗ ਸੁਗਾਤ ਹੈ।
ਕੀ ਅਸੀਂ ਇਹ ਕਰ ਸਕਦੇ ਹਾਂ?

ਵੇਰਵੇ ਮਿਲਣ ਉਪਰੰਤ ਇਹਨਾਂ ਵਿੱਚ ਲਿਖੀਦੀਆਂ ਇਬਾਰਤਾਂ ਦੇ ਮਹੱਤਵ ਉੱਤੇ ਵਸੀਹ ਚਰਚਾ ਹੋਣੀ ਜ਼ਰੂਰੀ ਹੈ, ਅਤੇ ਇਹ ਸੁਤੇ ਸਿੱਧ ਹੀ ਹੋਵੇਗੀ।

Source: https://www.facebook.com/gurtej.singh.98871174/posts/783694465017589


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top