Share on Facebook

Main News Page

ਮਹਿਖਾਸੁਰ ਦਾ ਮਾਰਣ ਵਾਲੀ ਭਗਉਤੀ ਦੇਵੀ ਅੱਗੇ ਹੀ ਤਾਂ ਅਸੀਂ ਰੋਜ ਅਰਦਾਸ ਕਰਦੇ ਹਾਂ, ਯਕੀਨ ਨਾਂ ਹੋਵੇ ਤਾਂ ਆਪ ਪੜ੍ਹ ਕੇ ਵੇਖ ਲਵੋ !
-: ਇੰਦਰਜੀਤ ਸਿੰਘ , ਕਾਨਪੁਰ

ਕੁਝ ਕੁ ਦਿਨ ਪਹਿਲਾਂ ਭਾਰਤ ਦੀ ਲੋਕ ਸਭਾ ਵਿੱਚ ਦੁਰਗਾ ਦੇਵੀ ਅਤੇ ਸਹਿਖਾਸੁਰ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਰਿਹਾ। ਸਿਖਿਆ ਮੰਤਰੀ ਦੇ ਬਯਾਨ ਨੂੰ ਲੈ ਕੇ ਵਿਪੱਖੀ ਦਲ, ਉਸ ਨੂੰ ਮਾਫੀ ਮੰਗਣ ਲਈ ਜੋਰ ਦਿੰਦੇ ਰਹੇ। ਸਿਖਿਆ ਮੰਤਰੀ ਨੇ ਕੀ ਕਹਿਆ, ਅਤੇ ਮਹਿਖਾਸੁਰ ਨੂੰ ਅਪਣਾਂ ਰੱਬ ਮਨਣ ਵਾਲੇ ਵਰਗ ਨੇ ਦੁਰਗਾ ਬਾਰੇ ਕੀ ਕਹਿਆ, ਮੈਂ ਇਥੇ ਲਿੱਖ ਕੇ ਕਿਸੇ ਤਰਹਾਂ ਦੀ ਬਹਿਸ ਖੜੀ ਕਰਨਾ ਨਹੀਂ ਚਾਹੁੰਦਾ।

ਮੇਰਾ ਮਕਸਦ ਤਾਂ ਸਿਰਫ ਕਥਿਤ ਦਸਮ ਗ੍ੰਥ ਨਾਮ ਦੇ ਉਸ ਪੋਥੇ ਦਾ ਜਿਕਰ ਕਰਣਾ ਹੈ, ਜਿਸ ਵਿੱਚ ਮਹਿਖਾਸੁਰ ਅਤੇ ਦੁਰਗਾ ਦੇ ਯੁਧ ਅਤੇ ਮਹਿਖਾਸੁਰ ਨੂੰ ਮਾਰਣ ਦਾ ਵਿਸਤਾਰ ਨਾਲ ਜਿਕਰ ਮਿਲਦਾ ਹੈ। ਦਸਮ ਗ੍ੰਥੀਆਂ ਅਨੁਸਾਰ ਮਹਿਖਾਸੁਰ ਅਤੇ ਦੁਰਗਾ ਦੇਵੀ ਦੇ ਇਸ ਵਿ੍ਤਾਂਤ ਨੂੰ ਉਨ੍ਹਾ ਦੇ ਗੁਰੂ ਨੇ ਲਿਖਿਆ ਹੈ।

ਇਸ ਮਿਥਿਹਾਸ ਨੂੰ ਸਿੱਖਾਂ ਨਾਲ ਜੋੜਨ ਲਈ, ਇਸ ਦੀ ਸ਼ੁਰੂਆਤ ਵਿੱਚ, "ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ॥" ਲਿੱਖ ਦਿਤਾ ਗਿਆ ਹੈ। ਇਹ ਮਿਥਿਹਾਸ ਇਸ ਪੋਥੇ ਦੇ ਪੰਨਾਂ ਨੰ.१०० ਤੋਂ ਅਰੰਭ ਹੰਦਾ ਹੈ १०२ ਤੇ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੰਦਾ ਹੈ,

"ਇਤਿ ਸ੍ਰੀ ਬਚਿਤਰ੍ ਨਾਟਕੇ ਚੰਡੀ ਚਰਿਤੇ੍ ਮਹਿਖਾਸੁਰ ਬਧਹ ਪ੍ਥਮ ਧਿਆਯ ਸੰਪੂਰਨਮ ਸਤ੍ ਸੁਭਮ ਸਤ੍ ॥१॥ਅਫਜੂ॥"

ਪੰਨਾਂ ਨੰ १०२ ਤੋਂ ਲੈ ਕੇ ਪੰਨਾਂ ਨੰ ११९ ਤਕ ਲਿਖਾਰੀ, ਦੁਰਗਾ ਦੇਵੀ ਦੇ ਹੋਰ ਦੈਂਤਾਂ ਨਾਲ ਹੋਏ ਯੁਧਾਂ ਅਤੇ ਉਸ ਵਲੋਂ ਮਾਰੇ ਗਏ ਦੈਂਤਾਂ ਅਤੇ ਦੁਰਗਾ ਦੇਵੀ ਦੇ ਪਰਾਕ੍ਮ ਦਾ ਵਖਿਆਨ ਕਰਦਾ ਹੈ।

ਚੰਡੀ ਦੀ ਉਸਤਤਿ ਅਤੇ ਪਰਾਕ੍ਮ ਦਾ ਵਖਿਆਨ ਕਰਦਾ ਕਰਦਾ ਕਵੀ ਪੰਨਾਂ ਨੰ ११९ ਤੇ ਹੀ ਦੁਰਗਾ ਦੀ ਉਸਤਤਿ ਹੇਠ ਲਿਖੇ ਸਿਰਲੇਖ ਨਾਲ ਕਰਣੀ ਸ਼ੁਰੂ ਕਰ ਦਿੰਦਾ ਹੈ,

"ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ॥ ਸ੍ਰੀ ਭਗਉਤੀ ਜੀ ਸਹਾਇ ॥ ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸ਼ਾਹੀ १०" ਪ੍ਰਿਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ .......(ਜਿਸਨੂੰ ਸਿੱਖਾਂ ਦੀ ਰੋਜਾਨਾਂ ਪੜ੍ਹਨ ਵਾਲੀ ਅਰਦਾਸ ਵਿੱਚ ਹਮੇਸ਼ਾਂ ਲਈ ਜੋੜ ਦਿਤਾ ਗਿਆ ਹੈ।

ਇਸ ਦੁਰਗਾ ਦੇਵੀ ਦੀ ਉਸਤਤਿ ਅਤੇ ਹਿੰਦੂ ਮਿਥਿਹਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਵਾਰਾ ਲਿਖਿਆ ਸਾਬਤ ਕਰਣ ਲਈ, ਗੁਰੂ ਗ੍ੰਥ ਸਾਹਿਬ ਜੀ ਦੇ ਸਿਧਾਂਤਾ ਤੋਂ ਉਲਟ ਇਸ ਰਚਨਾਂ ਉਤੇ ਵੀ "ਪਾਤਸ਼ਾਹੀ १०" ਦਾ ਠੱਪਾ ਲਾਅ ਦਿਤਾ ਗਿਆ ਹੈ। ਇਸ ५५ ਪਉੜੀਆਂ ਵਾਲੀ ਦੁਰਗਾ ਉਸਤਤਿ ਉਪਰ "ਪਾਤਸ਼ਾਹੀ १०" ਅਤੇ ९ ਸਿੱਖ ਗੁਰੂਆਂ ਦੇ ਨਾਮ ਬੜੀ ਬੇਅਦਬੀ ਨਾਲ ਲਿੱਖ ਕੇ ਪਹਿਲੀਆਂ २ ਪੌੜੀਆਂ ਵਿੱਚ ਸਿੱਖਾਂ ਨੂੰ ਇਹ ਭੁਲੇਖਾ ਪਾਇਆ ਗਿਆ ਹੈ ਕਿ ਇਹ ਰਚਨਾਂ ਸਿੱਖਾਂ ਨਾਲ ਸੰਬੰਧਿਤ ਹੈ, ਅਤੇ ਅਕਾਲ ਪੁਰਖ ਦੀ ਉਸਤਤਿ ਹੈ। ਲੇਕਿਨ ਬਾਕੀ ਦੀਆਂ ਸਾਰੀਆਂ ਪੌੜੀਆਂ ਵਿੱਚ ਦੁਰਗਾ ਉਸਤਤਿ ਅਤੇ ਦੁਰਗਾ ਪਾਠ ਕਰਣ ਦਾ ਦਾਅਵਾ ਕਵੀ ਆਪ ਕਰਦਾ ਹੈ ਤੇ ਇਕ ਇਕ ਪੰਗਤੀ ਵਿੱਚ ਦੋ ਦੋ ਵਾਰ ਦਰਗਾ ਦੇਵੀ ਦਾ ਨਾਮ ਲਿਖਦਾ ਹੈ। ਅਖੀਰਲੀ ५५ ਪਉੜੀ ਵਿੱਚ ਲਿਖਾਰੀ ਇਹ ਲਿੱਖ ਕੇ ਇਸ ਗੱਲ ਦੀ ਪ੍ਰੌੜਤਾ ਕਰ ਦੇਂਦਾ ਹੈ ਕਿ ਮੈਂ ਕਿਸੇ ਕਿਰ੍ਪਾਨ ਜਾਂ ਅਕਾਲ ਪੁਰਖ ਦੀ ਉਸਤਤਿ ਦਾ ਪਾਠ ਨਹੀਂ ਬਲਕਿ ਦੁਰਗਾ ਦੇਵੀ ਦਾ ਪਾਠ ਲਿਖਿਆ ਹੈ।

ਦੁਰਗਾ ਪਾਠ ਬਣਾਇਆ ਸਭੈ ਪਉੜੀਆਂ । ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥५५॥

ਇਸ ਰਚਨਾਂ ਵਿੱਚ ਆਈ ਭਗਉਤੀ ਨੂੰ ਕ੍ਰਿਪਾਨ ਜਾਂ ਅਕਾਲ ਪੁਰਖ ਕਹਿਣ ਵਾਲੇ ਵੀਰੋ, ਮੈਨੂੰ ਪਤਾ ਹੈ ਤੁਸੀਂ ਇਹ ਪੋਥੀ ਕਦੀ ਵੀ ਆਪ ਖੋਲ ਕੇ ਨਹੀਂ ਵੇਖਣੀ, ਤੁਸਾਂ ਸਿੱਖ ਵਿਰੋਧੀਆਂ ਦੀ ਸਾਜਿਸ਼ ਨੂੰ ਇੱਨੀ ਛੇਤੀ ਨਹੀਂ ਸਮਝ ਸਕਣਾ, ਇਸੇ ਲਈ ਇਸ ਰਚਨਾਂ ਦੇ ਕੁਝ ਕੁ ਪੰਨੇ ਇਸ ਲੇਖ ਨਾਲ ਪਾ ਰਿਹਾਂ ਕਿ ਅਪਣੀ ਸ਼ੰਕਾ ਆਪ ਦੂਰ ਕਰ ਸਕੋ, ਇਸ ਨੂੰ ਪੜ੍ਹ ਕੇ। ਜੇ ਫਿਰ ਵੀ ਇਸ ਰਚਨਾ ਵਾਲੀ "ਭਗਉਤੀ" ਤੁਹਾਨੂੰ ਅਪਣੀ ਕ੍ਰਿਪਾਨ ਜਾਂ ਅਕਾਲ ਪੁਰਖ ਲੱਗੇ, ਤਾਂ ਬੇਸ਼ਕ ਇਸ ਅਗੇ ਅਰਦਾਸ ਕਰੀ ਜਾਉ, ਲੇਕਿਨ ਜੇ ਇਨ੍ਹਾਂ ५५ ਪਉੜੀਆਂ ਵਿੱਚ ਜੇ ਤੁਹਾਨੂੰ ३३ ਵਾਰ ਦੁਰਗਾ ਦਾ ਨਾਂ ਲਿਖਿਆ ਨਜ਼ਰ ਆ ਜਾਵੇ ਤਾਂ ਰੱਬ ਦਾ ਵਾਸਤਾ ਜੇ, ਮੇਰੇ ਸਰਬੰਸ ਦਾਨੀ ਗੁਰੂ ਨੂੰ, ਇਸ ਰਚਨਾ ਦਾ ਲਿਖਣ ਵਾਲਾ ਕਹਿ ਕੇ ਅਕਾਲ ਪੁਰਖ ਦੇ ਪੁਜਾਰੀ ਗੁਰੂ ਨੂੰ ਦੇਵੀ ਪੂਜਕ ਕਹਿ ਕੇ ਉਸ ਦੀ ਮਹਾਨਤਾ ਨੂੰ ਖੋਰਾ ਨਾਂ ਲਾਉ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top