ਕਲ ਇੱਕ ਵੀਡੀਓ ਦੇਖਣ ਨੂੰ ਮਿੱਲੀ ਜਿਸ ਵਿੱਚ ਇੱਕ ਵੀਰ ਫੇਅਰ ਫੀਲਡ
ਗੁਰਦਵਾਰੇ ਵਿੱਚ ਭਾਈ ਪਿੰਦ੍ਰਪਾਲ ਪਾਲ ਜੀ ਨੂੰ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਸਵਾਲ
ਪੁਛ ਰਿਹਾ ਸੀ, ਜਿਸ ਤੇ ਕੁਝ ਲੋਕ ਉਸ ਦਾ ਵਿਰੋਧ ਕਰ ਰਹੇ ਸਨ ਅਤੇ ਸਥਿਤੀ ਕੁਝ ਤਨਾਪੂਰਨ
ਲੱਗ ਰਹੀ ਸੀ । ਕੁਝ ਵੀਰ ਇਸ ਘਟਨਾ ਦੀ ਤੁਲਣਾ ਇਸੇ ਗੁਰਦਵਾਰੇ ਵਿੱਚ ਕੁਝ ਹਫਤੇ ਪਹਿਲਾਂ
ਕੁਝ ਸਿੰਘਾਂ ਵਲੋਂ ਭਾਈ ਸਰਬਜੀਤ ਸਿੰਘ ਧੁੰਦਾ ਦੇ ਵਿਰੋਧ ਨਾਲ ਕਰ ਰਹੇ ਹਨ। ਸਭ ਤੋਂ
ਪਹਿਲਾਂ ਮੈ ਇੱਕ ਗਲ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕੇ ਮੈ ਇਸ ਤਰਾਂ ਸਟੇਜ 'ਤੇ ਕਥਾ ਕਰਨ
ਵਾਸਤੇ ਬੈਠੇ ਪ੍ਰਚਾਰਕ ਨੂੰ ਸਵਾਲ ਕਰਣ ਦੇ ਹੱਕ ਵਿੱਚ ਬਿਲਕੁਲ ਨਹੀਂ ਹਾਂ ਇਹ ਇੱਕ ਬਹੁਤ
ਹੀ ਮਾੜਾ ਰੁਝਾਨ ਹੈ । ਕਥਾ ਸ਼ੁਰੂ ਹੋਣ ਤੋਂ ਪਹਿਲਾਂ ਜਾਂ
ਬਾਅਦ ਵਿੱਚ ਇਸ ਤਰਾਂ ਦੇ ਸਵਾਲ ਪੁਛੇ ਜਾ ਸਕਦੇ ਹਨ।
ਹਰ
ਪ੍ਰਚਾਰਕ ਨੂੰ ਚਾਹੀਦਾ ਹੈ ਕੇ ਕਥਾ ਖਤਮ ਹੋਣ ਤੋਂ ਬਾਅਦ ਸੰਗਤ ਵਿੱਚ ਬੈਠੇ ਅਤੇ ਸੰਗਤਾਂ
ਦੀ ਦੁਬਿਧਾ ਦੂਰ ਕਰੇ। ਵੀਡੀਓ ਨੂੰ ਧਿਆਨ ਨਾਲ ਦੇਖਣ ਤੇ ਪਤਾ ਲਗਦਾ ਹੈ ਕੇ ਸਵਾਲ
ਪੁਛਣ ਵਾਲਾ ਵੀਰ ਬਹੁਤ ਹੀ ਨਿਮ੍ਤ੍ਰਾ ਨਾਲ ਹੱਥ ਜੋੜ ਕੇ ਖੜਾ ਹੈ ਤੇ ਭਾਈ ਸਾਹਿਬ ਦੇ ਕਹਨ
ਤੇ ਬੈਠ ਵੀ ਗਿਆ। ਪਰ ਜਿਹੜੇ ਵੀਰ ਭਾਈ ਸਰਬਜੀਤ ਸਿੰਘ ਧੁੰਦਾ ਨੂੰ ਸਵਾਲ ਪੁਛਣ ਆਏ ਸਨ
ਓਹਨਾ ਵਿੱਚ ਨਿਮਰਤਾ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ ਓਹ ਤਾਂ ਪਹਿਲਾਂ ਹੀ ਘਰੋਂ ਬੈਨਰ ਬਣਾ
ਕੇ ਲਿਆਏ ਸਨ ਜਿਹਨਾ ਤੇ ਲਿਖਿਆ ਸੀ ਕੇ "ਧੁੰਦਾ ਪੰਥ ਦਾ ਗਦਾਰ" "ਧੁੰਦਾ ਬਾਦਲ ਦਾ ਸਿੱਖ"
ਅਤੇ "ਧੁੰਦਾ ਧੁਮਾ ਭਾਈ ਭਾਈ" ਤੇ ਫਿਰ ਓਹ ਲੋਕ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਉਚੀ ਉਚੀ
ਵਾਹੇਗੁਰੁ ਦਾ ਜਾਪ ਕਰਨ ਲੱਗ ਪਏ। ਇਹ ਕਿਹੋ ਜਿਹੀ ਵਿਚਾਰ ਕਰਨ ਆਏ ਸਨ ? ਕੁਝ ਲੋਕ ਕਹ ਰਹੇ
ਹਨ ਕੇ ਭਾਈ ਪਿੰਦ੍ਰਪਾਲ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਟਕਰਾ ਟਾਲਿਆ, ਇਹ ਬਿਲਕੁਲ
ਗਲਤ ਹੈ ਵੀਡੀਓ ਦੇਖ ਕੇ ਕੋਈ ਵੀ ਦੱਸ ਸਕਦਾ ਹੈ ਕੇ ਸਵਾਲ ਪੁਛਣ ਵਾਲਾ ਵੀਰ ਕਿੰਨੀ ਨਿਮਰਤਾ
ਨਾਲ ਪੁਛ ਰਿਹਾ ਸੀ, ਟਕਰਾ ਹੋਣ ਦਾ ਸਵਾਲ ਹੀ ਨਹੀਂ ਸੀ।
ਕਈ ਵੀਰਾਂ ਨੇ ਕਮੈਂਟ ਕੀਤੇ ਕੇ ਦੇਖੋ ਭਾਈ ਪਿੰਦ੍ਰਪਾਲ ਸਿੰਘ ਜੀ
ਵਾਂਗੂੰ ਕਥਾ ਕਰਣੀ ਚਾਹੀਦੀ ਹੈ, ਓਹ ਗਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਕਿੱਸੇ
ਨੂੰ ਠੇਸ ਪਹੁੰਚੇ !
ਵੀਰੋ ਸਾਡੇ ਕੋਲ ਸਿਰਫ ਉਂਗਲੀਆਂ ਤੇ ਗਿਨੇ ਜਾਣ ਵਾਲੇ ਪ੍ਰਚਾਰਕ ਹਨ
ਜੋ ਬਿਨਾ ਕਿਸੇ ਦਬਾਅ ਤੋਂ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਦੇ ਹਨ ਤੇ ਕਿੱਸੇ ਤਰਾਂ ਦਾ
ਸਮਝੌਤਾ ਨਹੀਂ ਕਰਦੇ। ਕਿਸ ਨੂੰ ਚੰਗਾ ਲਗਦਾ ਹੈ ਕੇ ਕੋਈ ਓਹਨਾ ਦਾ ਵਿਰੋਧ ਕਰੇ ?
ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਜਮਨਾ ਦਾਸ ਵਾਲੇ ਪ੍ਰਚਾਰਕ
ਤੁਹਾਨੂੰ ਬਹੁਤ ਮਿਲ ਜਾਣਗੇ ਜਿਹੜੇ ਸੰਗਤ ਦੇਖ ਕੇ ਪ੍ਰਚਾਰ ਕਰਦੇ ਹਨ ,ਪਰ ਸਚ ਤੇ ਪਹਰਾ
ਦੇਣ ਵਾਲੇ ਵਾਲੇ ਬਹੁਤ ਥੋੜੇ ਹਨ । ਭਾਈ ਸਰਬਜੀਤ ਸਿੰਘ ਧੁੰਦਾ ਨੂੰ ਸੁਣ ਕੇ
ਕਿਤਨੇ ਹੀ ਮੇਰੇ ਵਰਗੇ ਭਟਕੇ ਸਿਧੇ ਰਾਹ 'ਤੇ ਆਏ ਤੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ
ਵਾਲੇ ਬਣੇ।
ਵੀਰੋ ਇੱਕੋ ਬੇਨਤੀ ਹੈ ਕੇ ਕੌਮ ਪਹਿਲਾਂ ਹੀ ਬਹੁਤ ਮੁਸ਼ਕਿਲਾਂ ਵਿਚੋਂ
ਲੰਘ ਰਹੀ ਹੈ, ਇਸ ਨੂੰ ਹੋਰ ਮੁਸੀਬਤਾਂ ਵਿੱਚ ਨਾ ਪਾਓ , ਇਸ ਤਰਾਂ ਦੀਆਂ ਘਟਨਾ ਮੀਡੀਆ
ਵਿੱਚ ਜਾਣ ਨਾਲ ਸਿੱਖ ਦਾ ਅਕਸ਼ ਕੋਈ ਬਹੁਤ ਵਧੀਆ ਨਹੀਂ ਬਣ ਰਿਹਾ।
ਪਤਾ ਲਗਾ ਹੈ ਕੇ ਇਹ ਓਹੀ ਵੀਰ ਹੈ ਜਿਸ ਦਾ ਭਾਈ ਸਰਬਜੀਤ ਸਿੰਘ ਜੀ
ਦੇ ਦੀਵਾਨ ਵਾਲੇ ਦਿਨ ਫੇਅਰਫੀਲਡ ਗੁਰਦਵਾਰੇ ਵਿੱਚ ਲੰਗਰ ਸੀ ਅਤੇ ਓਹ ਸਿਰਫ ਕਮੇਟੀ ਤੱਕ
ਮੈਸਜ ਪਹੁੰਚਾਉਣਾ ਚਾਹੁੰਦਾ ਸੀ ਕੇ ਜੇ ਭਾਈ ਸਰਬਜੀਤ ਸਿੰਘ ਨੂੰ ਸਵਾਲ ਪੁਛੇ ਜਾਂਦੇ ਹਨ,
ਤਾਂ ਓਹ ਸਵਾਲ ਦੂਸਰੇ ਪ੍ਰਚਾਰਕਾਂ ਨੂੰ ਵੀ ਪੂਛਨੇ ਚਾਹੀਦੇ ਹਨ, ਤੇ ਇਹ ਵੀਰ ਵੀ ਭਾਈ
ਸਰਬਜੀਤ ਸਿੰਘ ਜੀ ਦੀ ਕਥਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲਾ ਬਣਿਆ ਹੈ । ਮੈ ਪਹਿਲਾਂ
ਵੀ ਕਿਹਾ ਸੀ ਕੇ ਇਹ ਕੁਝ ਇੱਕ ਬੰਦੇ ਗੁਰਦਵਾਰਿਆਂ ਵਿੱਚ ਟਕਰਾ ਦਾ ਇੱਕ ਨਵਾਂ ਰਸਤਾ ਖੋਲ
ਰਹੇ ਹਨ ਕਿਉਂਕੇ ਜੇ ਇੱਕ ਪ੍ਰਚਾਰਕ ਦਾ ਵਿਰੋਧ ਹੋਵੇਗਾ ਤਾਂ ਉਸ ਨੂੰ ਸੁਣਨ ਵਾਲੇ ਦੂਸਰੇ
ਪ੍ਰਚਾਰਕਾਂ ਦਾ ਵਿਰੋਧ ਕਰਣਗੇ । ਇਹ ਬਹੁਤ ਹੀ ਮੰਦਭਾਗੀ ਗਲ ਹੈ ਤੇ ਵਰਲਡ ਸਿੱਖ ਫ਼ੇਡਰੇਸ਼ਨ
ਇਸ ਨਾਲ ਬਿਲਕੁਲ ਸਹਿਮਤ ਨਹੀਂ ਹੈ, ਹਰ ਕਿਸੇ ਨੂੰ ਆਪਣੀ ਗਲ
ਸੰਗਤ ਅੱਗੇ ਰੱਖਣ ਦਾ ਅਧਿਕਾਰ ਹੈ ਤੇ ਸੰਗਤ ਨੂੰ ਹਰ ਕਿੱਸੇ ਕੋਲੋਂ ਕਥਾ ਤੋਂ ਬਾਅਦ ਆਪਣੇ
ਸਵਾਲਾਂ ਦੇ ਜਵਾਬ ਲੈਣ ਦਾ ਹੱਕ ਹੈ, ਬੇਸ਼ਰਤੇ ਕੇ ਓਹ ਵਾਕਿਆ ਹੀ ਸੰਜੀਦਾ ਸਵਾਲ ਹੋਣ ਨਾ
ਕੇ ਸਿਰਫ ਟਿੰਡ ਵਿੱਚ ਕਾਨਾ ਪਾਉਣ ਵਾਲੇ ਸਵਾਲ।
ਹਰ ਗੁਰਦਵਾਰੇ ਨੂੰ ਚਾਹੀਦਾ ਹੈ ਕੇ ਓਹ ਹਰ ਪ੍ਰਚਾਰਕ ਨੂੰ ਬੇਨਤੀ
ਕਰੇ ਕੇ ਕਥਾ ਤੋਂ ਬਾਅਦ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿਓ !