Share on Facebook

Main News Page

ਨਾਨਕਸਰ ਠਾਠ ਈਸ਼ਰ ਦਰਬਾਰ ਹੇਜ਼ (ਯੂਕੇ) ਵਾਲਿਆਂ ਨੇ ਕੀਤਾ ਨਾਨਕ ਸਿਧਾਂਤ ਬੇਅਦਬ
-: ਸਿਰਦਾਰ ਪ੍ਰਭਦੀਪ ਸਿੰਘ (ਟਾਈਗਰ ਜਥਾ)

ਨਾਨਕ ਨਾਮ ਇੱਕ ਸਿਧਾਂਤ ਹੈ, ਜੋ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਉਚਾਰਣ ਸਮੇ, ਇਸ ਸਿਧਾਂਤ ਨੂੰ ਮੁੱਖ ਰੱਖ ਕੇ ਵਿਲਕਦੀ ਅਤੇ ਤਪਦੀ ਹੋਈ ਲੋਕਾਈ ਨੂੰ ਕਰਾਮਾਤੀ ਸਿਧਾਂਤਾਂ ਦੀ ਬਖਸਿਸ਼ ਕੀਤੀ, ਪਰ ਅੱਜ ਇਸ ਨਾਨਕ ਸਿਧਾਂਤ ਦੀ ਭਾਵੇਂ ਉਹ ਦਸ ਮਹਲਾਂ ਵਿੱਚੋਂ ਕਿਸੇ ਭੀ ਰੂਪ ਵਿੱਚ ਹੋਵੇ, ਬੜੀ ਬੁਰੀ ਤਰਾਂ ਦੁਰਵਰਤੋਂ ਕੀਤੀ ਜਾ ਰਹੀ ਹੈ।

ਸਾਡੀ ਚੇਤਨਾ ਇੰਨੀ ਧੁੰਦਲੀ ਪੈ ਚੁੱਕੀ ਹੈ ਕਿ ਅਸੀਂ ਇਸ ਬੇਅਦਬੀ ਬਾਰੇ ਕਦੇ ਸੋਚਿਆ ਭੀ ਨਹੀਂ, ਸਗੋਂ ਐਸੀਆਂ ਬੇਅਦਬੀ ਵਾਲੀਆਂ ਕਿਰਿਆਵਾਂ ਨੂੰ ਆਪਣੇ ਜੀਵਨ ਵਿੱਚ ਸਹਿਜੇ ਹੀ ਜਗ੍ਹਾ ਦੇ ਦਿੰਦੇ ਹਾਂ। ਨਾਨਕ ਸਿਧਾਂਤ ਦੀ ਵਰਤੋਂ ਤੁਹਾਡੀਆਂ ਦੁਕਾਨਾਂ, ਕਾਰੋਬਾਰਾਂ ਅਤੇ ਖਾਸ ਕਰਕੇ ਸਕੂਲਾਂ ਕਾਲਜਾਂ ਦੇ ਨਾਮਕਰਣ ਸਮੇਂ ਰੋਜ ਦੁਰਵਰਤੋਂ ਹੁੰਦੀ ਵੇਖੀ ਜਾ ਸਕਦੀ ਹੈ...

ਮਿਸਾਲ ਦੇ ਤੌਰ 'ਤੇ ਸਕੂਲ ਦਾ ਨਾਮ ਗੁਰੂ ਨਾਨਕ ਪਬਲਿਕ ਸਕੂਲ ਹੁੰਦਾ ਹੈ, ਪਰ ਸਕੂਲ ਦਾ ਵਿੱਦਿਅਕ ਢਾਂਚਾ, ਵਾਤਾਵਰਨ ਅਤੇ ਸਕੂਲ ਵਿੱਚ ਸਵੇਰ ਵੇਲੇ ਕੀਤੀ ਜਾਣ ਵਾਲੀ ਪ੍ਰਾਥਨਾ ਭੀ ਬਿੱਪਰ ਤੋਂਪ੍ਰਭਾਵੀ ਹੁੰਦੀ ਹੈ ਅਤੇ ਜਦੋਂ ਕੀਤੇ ਸਾਲ ਬਾਅਦ ਸਲਾਨਾ ਸਮਾਰੋਹ (Annual function) ਆਉਂਦਾ ਹੈ, ਤਾਂ ਫਿਰ ਤਾਂ ਨਾਨਕ ਸਾਹਿਬ ਨੂੰ ਦੰਦ ਚਿੜਾਉਣ ਵਾਲੇ ਕਈ ਤਰਾਂ ਦੀਆਂ ਟਪੂਸੀਆਂ ਵਾਲੇ ਗਾਉਣ ਵਾਲੇ ਆਣ ਹਾਜਰੀਆਂ ਭਰਦੇ ਹਨ.....ਕੀ ਇਹ ਨਾਨਕ ਸਿਧਾਂਤ ਦੀ ਦੁਰਵਰਤੋਂ ਨਹੀਂ ਤਾਂ ਕੀ ਹੈ?

ਅੱਜ ਨਾਨਕ ਸਿਧਾਂਤ ਦੀ ਇੱਕ ਹੋਰ ਕਿਸਮ ਦੀ ਦੁਰਵਰਤੋਂ ਬਾਰੇ ਗੱਲ ਕਰਦੇ ਹਾਂ, ਜੋ ਨਾਨਕਸਰ ਠਾਠ ਈਸ਼ਰ ਦਰਬਾਰ ਹੇਜ਼ Hayes (ਯੂਕੇ) ਜਿੰਨ੍ਹਾਂ ਦੀ ਗੁਰੂ ਨਾਨਕ ਅਕੈਡਮੀ ਹੇਜ ਇੱਕ ਚੈਰਿਟੀ ਰਜਿਸਟਰ ਬਾਡੀ (
Charity Register Body) ਹੈ, ਵਾਲਿਆਂ ਨੇ ਵਿੱਤ ਦੁਰਪ੍ਰਬੰਧ (Financial Mismanagement) ਨੂੰ ਮੁੱਖ ਰੱਖ ਕੇ ਕੀਤੀ ਹੈ.....ਚੈਰਿਟੀ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਇਹਨਾਂ ਤੇ ਹਿਸਾਬ ਕਿਤਾਬ ਸੰਬੰਧੀ ਭੀ ਸੰਗੀਨ ਦੋਸ਼ ਹਨ....

ਯਾਦ ਰਹੇ ਕਿ ਇਸ ਠਾਠ ਦਾ ਵੱਡਾ ਬਾਬਾ ਅਮਰ ਸਿੰਘ ਬਰੂੰਦੀ ਵਾਲਾ ਪਹਿਲਾਂ ਭੀ ਇਖਲਾਕ ਪੱਖੋ ਕਈ ਤਰਾਂ ਦੇ ਭੈੜੇ ਦੋਸ਼ਾਂ ਸਾਹਮਣਾ ਕਰਦਾ ਰਿਹਾ ਹੈ। ਪਿੱਛੇ ਜਿਹੇ ਨਿਊਜੀਲੈਂਡ ਦੀ ਅਦਾਲਤ ਵਿੱਚ ਜੱਜ ਦਾ ਇਸ ਸੰਬੰਧੀ ਕੁਮੈਂਟ ਸੀ ਕਿ ਮੈਂ ਆਪਣੀ ਸਾਰੀ ਸਰਵਿਸ ਦੇ ਦੌਰਾਨ ਅੱਜ ਇੱਕ ਪਹਿਲਾ ਆਦਮੀ ਦੇਖ ਰਿਹਾ ਹਾਂ, ਜੋ ਰੱਬ ਨੂੰ ਧੋਖਾ ਦੇ ਸਕਦਾ ਹੈ (In my entire service period today I have seen the first man who can deceive the God). ਹੁਣ ਛੇਤੀ ਤੁਸੀਂ ਦੇਖੋਗੇ ਕਿ ਇਹ ਨਾਨਕ ਨਾਮ ੜਸ ਚੈਰਿਟੀ ਕਮਿਸ਼ਨ ਅਦਾਲਤ ਵਿੱਚ ਮੁਕੱਦਮਾ ਚੱਲੇਗਾ, ਜਿਥੇ ਇਹ ਜਮਾਤ ਇਸ ਪਵਿੱਤਰ ਸਿਧਾਂਤ ਨੂੰ ਇਲਜ਼ਾਮਾਂ ਦੇ ਕਟਿਹਰੇ ਵਿੱਚ ਖੜਾ ਕਰਨਗੇ।

ਚੈਰਿਟੀ ਕਮਿਸ਼ਨ ਦੁਆਰਾ ਇਹਨਾਂ ਸੰਬੰਧੀ ਲਗਾਏ ਗਏ ਦੋਸ਼ਾਂ ਵਾਲੀ ਖਬਰ ਨੂੰ ਪੜਣ ਲਈ ਹੇਠਾਂ ਦਿੱਤੇ ਹੋਏ ਲਿੰਕ ਤੇ ਜਾ ਕੇ ਕਲਿੱਕ ਕਰੋ-

- https://www.gov.uk/government/news/new-charity-investigation-nanaksar-thath-isher-darbar

- https://www.cchdaily.co.uk/charity-commission-investigate-charity-over-financial-management-issues

ਸਤੰਬਰ 2011 ਨੂੰ ਖ਼ਾਲਸਾ ਨਿਊਜ਼ 'ਤੇ ਵੀ ਇਸ ਸਾਧ ਬਾਰੇ ਇੱਕ ਖਬਰ ਪੋਸਟ ਕੀਤੀ ਗਈ ਸੀ -

- http://www.khalsanews.org/newspics/2011/09Sep2011/18%20Sep%2011/18%20Sep%2011%20Amar%20S%20Baroondi.htm


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top