Share on Facebook

Main News Page

ਕੌਮ ਦੀ ਹਾਲਤ ਵੇਖ ਕੇ ਮੈਂ ਦੁਬਿਧਾ ਦੇ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਚੁਕਾ ਹਾਂ ! ਭਲਿਉ ਕੋਈ ਤਾਂ ਕਡ੍ਹੋ ਮੈਨੂੰ ਇਸ ਦਲਦਲ ਵਿੱਚੋਂ !! (ਇੱਕ ਆਮ ਸਿੱਖ ਦੀ ਵਿਅਥਾ)
-: ਇੰਦਰਜੀਤ ਸਿੰਘ, ਕਾਨਪੁਰ

ਕੁੱਝ ਦਿਨਾਂ ਤੋਂ ਮੈ ਬੜਾ ਹੈਰਾਨ ਹਾਂ ਕਿ ਜੇ ਮੈਂ ਅਪਣੀਆਂ ਪੋਸਟ ਵਿੱਚ ਇਹ ਲਿਖਦਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨਾਨਕ ਦੇ ਹੀ ਦਸਵੇਂ ਰੂਪ ਸਨ ਅਤੇ ਉਹ "ੴ ਸਤਿਗੁਰ ਪ੍ਰਸਾਦਿ ॥" ਅਤੇ ਇੱਕ ਨਿਰੰਕਾਰ ਕਰਤੇ ਦੇ ਪੁਜਾਰੀ ਸਨ, ਉਹ ਕਿਸੇ ਕਾਲੀ ਜਾਂ ਕਾਲਕਾ ਦੇਵੀ ਦੇ ਉਪਾਸਕ ਨਹੀਂ ਹੋ ਸਕਦੇ, ਜੋ ਇਹ ਲਿਖ ਕੇ ਦੇਵੀ ਦੀ ਪੂਜਾ ਕਰਣ

ਅਥ ਦੇਵੀ ਜੂ ਕੀ ਉਸਤਤ ਕਥਨੰ
ਜੈ ਦੇਵੀ ਭੇਵੀ ਭਾਵਾਣੀ ॥ ਭਉ ਖੰਡੀ ਦੁਰਗਾ ਸਰਬਾਣੀ ॥ ਕੇਸਰੀ ਆਬਾਹੀ ਕਊ ਮਾਰੀ ॥ ਭੈਖੰਡੀ ਭੈਰਵਿ ਉੱਧਾਰੀ ॥੪੫॥
ਅਕਲੰਕਾ ਅੱਤ੍ਰੀ ਛਤ੍ਰਾਣੀ ॥ ਮੋਹਣੀਅੰ ਸਰਬੰ ਲੋਕਾਣੀ ॥ ਰਕਤਾਗੀ ਸਾਗੀ ਸਾਵਿਤ੍ਰੀ ॥ ਪਰਮੇਸ੍ਰੀ ਪਰਮਾ ਪਾਵਿਤ੍ਰੀ
॥੪੬॥ ਅਖੌਤੀ ਦਸਮ ਗਰੰਥ : ਪੰਨਾ ੧੨੮੩ ਪੰ. ੮

ਇਹ ਪੋਸਟ ਪਾਉਦਿਆਂ ਹੀ ਮੈਨੂੰ ਭੇਡੂ ਅਤੇ ਬਚਿੱਤਰੀਏ ਸਿੱਖ ਰੱਜ ਰੱਜ ਕੇ ਗਾਲ੍ਹਾਂ ਕਡ੍ਹਦੇ ਹਨ ਅਤੇ ਕਹਿੰਦੇ ਹਨ ਇਹ ਆਰ.ਐਸ. ਐਸ. ਦਾ ਅਜੈਂਟ ਹੈ। ਇੱਥੇ ਕਾਲੀ ਦੁਰਗਾ ਭਵਾਨੀ ਅਤੇ ਭਗਉਤੀ "ਅਕਾਲਪੁਰਖ" ਨੂੰ ਹੀ ਕਹਿਆ ਗਿਆ ਹੈ !
..................
ਜੇ ਇਨ੍ਹਾਂ ਦੀਆਂ ਗਾਲ੍ਹਾਂ ਤੇ ਲਾਨ੍ਹਤਾਂ ਤੋਂ ਸੜਦਾ ਮਾਰਾ, ਮੈਂ ਇਹ ਲਿਖਣ ਲੱਗ ਪਿਆ ਹਾਂ ਕਿ "ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਚੰਡੀ ਤੇ ਕਾਲੀ ਦੇਵੀ ਦੀ ਕਈ ਨਾਵਾਂ ਨਾਲ ਉਸਤਤਿ ਕੀਤੀ । ਜਿਵੇਂ ,

ਰੁਪਾ, ਅੰਬਕਾ, ਸੀਤਲਾ, ਤੋਤਲਾ, ਭਵਾਨੀ, ਕਾਲਕਾ, ਮਾਇਆ, ਜੋਗ ਮਾਇਆ, ਜੰਭਰਾ, ਭੈਰਵੀ , ਸ਼ਿਵਾ, ਕਾਲੀ, ਹਿੰਗੁਲਾ, ਪਿੰਗੁਲਾ, ਦੁਰਗਾ, ਭੈਰਵੀ, ਭੈਰਵਿ, ਸਾਵਿਤ੍ਰੀ, ਪਰਮੇਸ੍ਰੀ, ਪਾਵਿਤ੍ਰੀ, ਅੱਛਰਾ, ਪੱਛਰਾ, ਮਹਾ ਬਾਹਣੀ, ਅਸਤ੍ਰਣੀ

ਇਨ੍ਹਾਂ ਰਚਨਾਵਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਗੁਰੂ ਸਾਹਿਬ ਦੇਵੀ ਦੇ ਉਪਾਸਕ ਸਨ, ਇਸੇ ਲਈ ਦਸਮ ਬਾਣੀ ਵਿੱਚ ਉਨ੍ਹਾਂ ਨੇ ਸੈਂਕੜੇ ਪੰਨਿਆਂ "ਪਾਤਸਾਹੀ 10" ਦੇ ਸਿਰਲੇਖ ਹੇਠ ਦੇਵੀ ਉਸਤਤਿ ਰਚਨਾਵਾਂ ਲਿਖਿਆਂ ਹਨ ਤੇ ਕਿਸੇ "ਭਾਈ ਗੁਰਦਾਸ ਦੂਜਾ ਨਾਗਪੁਰੀ" ਵੀ ਉਨ੍ਹਾਂ ਦੀ ਇਸ ਗੱਲ ਨੂੰ ਪ੍ਰੋੜਤਾ ਦਿੰਦਾ ਹੋਇਆ ਕਹਿੰਦਾ ਹੈ

ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ।


ਤਾਂ ਵੀ ਇਹ ਮੈਨੂੰ ਉਹ ਇੰਝ ਪੈ ਜਾਂਦੇ ਨੇ, ਜਿਵੇਂ ਕੁੱਕੜ ਖੰਗਾਰ ਨੂੰ ਪੈਂਦਾ ਹੈ ! ਮੈਨੂੰ ਪਹਿਲਾਂ ਨਾਲੋਂ ਵੀ ਵੱਧ ਗਾਲ੍ਹਾਂ ਤੇ ਲਾਨ੍ਹਤਾਂ ਇਹ ਬਚਿੱਤਰੀਏ ਤੇ ਭੇਡੂ ਸਿੱਖ ਕਡ੍ਹਣ ਲੱਗ ਪਏ ਹਨ। ਹੁਣ ਕਹਿੰਦੇ ਨੇ ਕਿ ਇਹ ਆਰ.ਐਸ.ਐਸ ਦਾ ਅਜੈਂਟ, ਗੁਰੂ ਦਾ ਨਿੰਦਕ ਹੈ ਸਰਬੰਸਦਾਨੀ ਗੁਰੂ ਨੂੰ ਦੇਵੀ ਦਾ ਉਪਾਸਕ ਦਸਦਾ ਹੈ !

ਹੁਣ ਤੁਸੀਂ ਹੀ ਦੱਸੋ ਮੈਂ ਕਿੱਥੇ ਜਾਵਾਂ ? ਦਸੋਂ ਮੈ ਕੀ ਕਰਾਂ ? ਫੈਸਲਾ ਤੁਸੀਂ ਹੀ ਕਰ ਦਿਉ ਕਿ ਮੈਂ "ਭਾਈ ਗੁਰਦਾਸ ਦੂਜੇ ਨਾਗਪੁਰੀ" ਦੀ ਗੱਲ ਮੰਨਾਂ ਕਿ "ਗੁਰ ਸਿਮਰ ਮਨਾਈ ਕਾਲਕਾ" ਅਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਉਪਰ ਲਿੱਖੀ ਦਸਮ ਬਾਣੀ ਨੂੰ ਮੰਨਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਹੁਕਮ ਨੂੰ ਮੰਨਾਂ ਕਿ

ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥
ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥
ਅੰਕ 258

ਗਾਲ੍ਹਾਂ ਕਡ੍ਹਣ ਵਾਲੇ ਬਚਿਤੱਰਿਉ ! ਤੇ ਭੇਡੂ ਸਿੱਖੋ! ਹੁਣ ਮੈਨੂੰ ਸਾਫ ਸਾਫ ਇਹ ਦਸ ਦਿਉ ਕਿ ਮੈਂ ਅਪਣੇ ਸਰਬੰਸਦਾਨੀ ਮਹਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਪੁਜਾਰੀ ਮੰਨ ਲਵਾਂ, ਕਿ ਇੱਕ ਨਿਰੰਕਾਰ ਕਰਤੇ ਦਾ ਪੁਜਾਰੀ ? ਇਸ ਤੋਂ ਬਾਅਦ ਫਿਰ ਕਦੀ ਮੈਨੂੰ ਗਾਲ੍ਹਾਂ ਨਾ ਕਡ੍ਹਿਆ ਜੇ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top