Share on Facebook

Main News Page

ਝੂਠ ਦੀ ਪੈੜ !
ਚਉਪਾ ਸਿੰਘ ਦੇ ਰਹਿਤਨਾਮੇ ਨੂੰ ਤਸਦੀਕ ਕਰਣ ਵਾਲੇ ਕੀ ਉਸਦੇ ਕਹੇ ਅਨੁਸਾਰ ਨੂਪ ਕੌਰ ਨਾਲ ਗੁਰੂ ਸਾਹਿਬ ਦੇ ਚਰਿਤ੍ਰ ਨੂੰ ਵੀ ਮੰਨਣਗੇ ?

-: ਚਮਕੌਰ ਸਿੰਘ
ਫਰਿਜ਼ਨੋ

ਦਿਨ ਸ਼ੁੱਕਰਵਾਰ, 6 ਮਈ 2016 ਨੂੰ ਰੇਡੀਓ ਪੰਜਾਬ (radiopunjab.com) ਉਪਰ ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਨੇ ਆਪਣਾ ਪੱਖ ਪੇਸ਼ ਕੀਤਾ ਅਤੇ ਰੱਜ ਕੇ ਝੂਠ ਬੋਲਿਆ। ਬਚਿੱਤਰ ਨਾਟਕ ਦੀ ਅਸ਼ਲੀਲ ਭਾਸ਼ਾ ਨੂੰ ਬਚਾਉਣ ਲਈ ਬਚਿੱਤਰੀ ਇੱਥੋਂ ਤੱਕ ਗਿਰ ਗਏ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਸ਼ਲੀਲਤਾ ਦੱਸਣ ਲੱਗੇ ।

ਸਰੋਤਿਆਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੋ ਟੁਕ ਦੇਣ ਦੀ ਜਗਹ ਇਧਰ ਓਧਰ ਉਲਝਾਉਂਦੇ ਹੀ ਨਜਰ ਪਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸਵੱਟਟੀ ਨਾਲੋਂ ਪਰੰਪਰਾਵਾਂ, ਇਤਿਹਾਸ, ਰਹਿਤਨਾਮਿਆਂ ਨੂੰ ਸੰਗਤ ਸਿਰ ਥੋਪਦੇ ਨਜਰ ਆਏ। ਇਸ ਗੱਲ ਬਾਤ ਦੌਰਾਨ ਉਨ੍ਹਾਂ ਵੱਲੋਂ ਬੋਲੇ ਗਏ ਝੂਠ ਦੀ ਕੇਵਲ ਇਕ ਮਿਸਾਲ ਪੇਸ਼ ਹੈ। ਇਕ ਸੱਜਣ ਦੇ ਸਵਾਲ ਦੇ, “ਕੀ ਚੌਪਈ ਦੇ ਅਖੀਰ ਲਿਖੀ ਹੋਈ ਤਰੀਕ ਸਹੀ ਨਹੀਂ ਹੈ। ਸੰਮਤ 1753 ਵਿੱਚ ਭਾਂਦੋ ਸੁਦੀ ਅੱਠਵੀਂ ਨੂੰ ਐਤਵਾਰ ਨਹੀਂ ਸਗੋਂ ਮੰਗਲਵਾਰ ਸੀ” ਦੇ ਜਵਾਬ ਵਿੱਚ ਲਖਵਿੰਦਰ ਸਿੰਘ ਉਰਫ਼ ਇੰਦਰ ਸਿੰਘ ਨੇ ਭਾਈ ਚਉਪਾ ਸਿੰਘ ਦੇ ਰਹਿਤ ਮਾਨੇ ਨੂੰ ਪੜ੍ਹਨ ਦੀ ਸ਼ਿਫਾਰਸ਼ ਕੀਤੀ ਅਤੇ ਦੱਸਿਆ ਕਿ ਉਸ ਵਿੱਚ ਲਿਖਿਆ ਹੈ ਕਿ ਉਸ ਦਿਨ ਐਤਵਾਰ ਸੀ।

ਭਾਈ ਚਉਪਾ ਸਿੰਘ ਜੀ ਆਪਣੇ ਰਹਿਤਨਾਮੇ ਵਿਚ ਲਿਖਦੇ ਹਨ,

“ਸੰਮਤ ੧੭੪੮ ਇਕ ਖਤ੍ਰਾਣੀ ਰੂਪ ਕੌਰ (ਨੂਪ ਕੌਰ) ਸਰੀਰ ਦੀ, ਮੇਲੇ ਵੈਸਾਖੀ ਦੇ ਲਾਹੌਰੋਂ ਨਾਲ ਸੰਗਿਤ ਦੇ ਆਈ। ਉਸ ਨੇ ਸਾਹਿਬ ਨਾਲ ਵੱਡਾ ਛਲ ਕੀਤਾ ਪਰ ਭੇਸ ਨਾ ਗਿਆ। ਉਸ ਦੇ ਪ੍ਰਥਾਇ ‘ਚਰਿਤ੍ਰ’ ਉਚਾਰ ਹੋਏ। ਸੰਮਤ ੧੭੫੩ ਭਾਦ੍ਰੋਂ ਸੁਦੀ ਅਸ਼ਟਮੀ ਭੋਗ ਪਾਇਆ”। (ਰਹਿਤਨਾਮੇ, ਪੰਨਾ94)

ਭਾਈ ਚਉਪਾ ਸਿੰਘ ਜੀ ਆਪਣੇ ਰਹਿਤਨਾਮੇ ਵਿਚ ਸਿਰਫ ਇਹ ਲਿਖਿਆ ਹੈ, “ਸੰਮਤ ੧੭੫੩ ਭਾਦ੍ਰੋਂ ਸੁਦੀ ਅਸ਼ਟਮੀ” ਉਨ੍ਹਾਂ ਨੇ ਦਿਨ ਤਾਂ ਲਿਖਿਆ ਹੀ ਨਹੀਂ। ਚੰਗਾ ਹੁੰਦਾ ਜੇ ਲਖਵਿੰਦਰ ਸਿੰਘ ਉਰਫ਼ ਇੰਦਰ ਸਿੰਘ ਦੂਜਿਆਂ ਨੂੰ ਪੜ੍ਹਨ ਦੀ ਸੁਲ੍ਹਾ ਦੇਣ ਤੋਂ ਪਹਿਲਾ ਆਪ ਕੁਝ ਪੜ੍ਹ ਲੈਂਦੇ।

ਭਾਈ ਚਉਪਾ ਸਿੰਘ ਦੇ ਰਹਿਤਨਾਮੇ ਵਿੱਚੋਂ, ਉਸ ਦਿਨ ਦੀ ਗੱਲਬਾਤ ਨਾਲ ਸਬੰਧਿਤ ਦੋ ਜਾਣਕਾਰੀਆਂ ਹੋਰ ਮਿਲਦੀਆਂ ਹਨ।

ਪਹਿਲੀ ਇਹ ਕਿ ਨੂਪ ਕੌਰ ਦਾ ਚਰਿਤ੍ਰ, ਗੁਰੂ ਜੀ ਦੀ ਆਪ ਬੀਤੀ ਹੈ। “ਸੰਮਤ ੧੭੪੮ ਇਕ ਖਤ੍ਰਾਣੀ ਰੂਪ ਕੌਰ ਸਰੀਰ ਦੀ, ਮੇਲੇ ਵੈਸਾਖੀ ਦੇ ਲਾਹੌਰੋਂ ਨਾਲ ਸੰਗਿਤ ਦੇ ਆਈ। ਉਸ ਨੇ ਸਾਹਿਬ ਨਾਲ ਵੱਡਾ ਛਲ ਕੀਤਾ”। ਇਸ ਤੋਂ ਇਹ ਸਪੱਸ਼ਟ ਹੈ ਕਿ ਭਾਈ ਚਉਪਾ ਸਿੰਘ ਵੀ ਇਸ ਗੱਲ ਦੀ ਲਿਖਤੀ ਤਸਦੀਕ ਕਰਦਾ ਹੈ ਕਿ ਰੂਪ ਕੌਰ ਵਾਲੀ ਕਹਾਣੀ (ਚਰਿਤ੍ਰ 21, 22 ਅਤੇ 23) ਗੁਰੂ ਜੀ ਦੀ ਆਪ ਬੀਤੀ ਹੈ।

ਅਤੇ ਦੂਜੀ ਪਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਗਈਆਂ ਬਾਣੀਆਂ, “ਹਥਿ ਖੰਡਾ ਪਕੜ ਕੇ ਵਿਚ ਫੇਰਹੁ ਅਤੇ ਪੰਜ ਪੰਜ ਸਵੈਯੇ ਪੰਜੇ ਪੜ੍ਹਨ ਲੱਗੇ” (ਰਹਿਹਤਨਾਮੇ, ਪੰਨਾ 94)

ਲਖਵਿੰਦਰ ਸਿੰਘ ਉਰਫ਼ ਇੰਦਰ ਸਿੰਘ ਜੀ ਤੁਹਾਡੇ ਕਹਿਣ 'ਤੇ ਅਸੀਂ ਭਾਈ ਚਉਪਾ ਸਿੰਘ ਦਾ ਰਹਿਤਨਾਮਾ ਪੜ੍ਹ ਲਿਆ ਹੈ ਹੁਣ ਤੁਸੀਂ ਇਹ ਦੱਸੋ ਕਿ “ਸੰਮਤ ੧੭੫੩ ਭਾਦ੍ਰੋਂ ਸੁਦੀ ਅਸ਼ਟਮੀ” ਨੂੰ ਕੀ ਦਿਨ ਸੀ? ਨੂਪ ਕੌਰ ਵਾਲੀ ਕਹਾਣੀ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਪੜੀਆਂ ਗਈਆਂ ਬਾਣੀਆਂ ਬਾਰੇ ਵੀ ਆਪਣਾ ਪੱਖ ਸਪੱਸ਼ਟ ਕਰੋ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top