ਬਚਿੱਤ੍ਰ ਨਾਟਕੀਆਂ ਵਲੋਂ ਅਕਸਰ ਹੀ ਇਹ ਪ੍ਰਚਾਰਿਆ ਜਾਂਦਾ ਹੈ ਕਿ
ਜੇ ਬਚਿੱਤ੍ਰ ਨਾਟਕ ਗਰੰਥ ਨੂੰ ਰੱਦ ਕਰ ਦਿੱਤਾ, ਤਾਂ ਖਾਲਸੇ
ਦੀ ਫਤਿਹ (ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ) ਦਾ ਕੀ ਬਣੇਗਾ,
ਖਾਲਸੇ ਦੇ ਜੈਕਾਰੇ (ਜੋ ਬੋਲੇ ਸੋ ਨਿਹਾਲ ਸਤਿ ਸ੍ਰੀ
ਅਕਾਲ) ਦਾ ਕੀ ਬਣੇਗਾ, ਅਤੇ ਅੰਮ੍ਰਿਤ (ਖੰਡੇ ਦੀ
ਪਾਹੁਲ) ਦਾ ਕੀ ਬਣੇਗਾ ?
ਆਓ
ਆਪਾਂ ਇਸ ਵਿਸ਼ੇ 'ਤੇ ਵਿਚਾਰ ਕਰੀਏ :
॥ ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ
ਜੀ ਕੀ ਫਤਿਹ ॥
'ਵਾਹਿ ਗੁਰੂ 'ਖਾਲਸਾ 'ਫਤਿਹ ਇਹ ਤਿਨ ਵੱਖਰੇ ਵੱਖਰੇ ਲਫ਼ਜ਼ ਹਨ ਇਨ੍ਹਾਂ ਤਿਨੋਂ ਹੀ ਲਫ਼ਜ਼ਾਂ
ਦਾ ਸਰੋਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ,
- ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥
੧੪੦੨
- ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥
੬੫੫
- ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥ ੨੫੮
ਗੁਰੂ ਗੋਬਿੰਦ ਸਿੰਘ ਜੀ ਨੇ ਤਿਨੋਂ ਲਫ਼ਜ਼ਾਂ ਨੂੰ ਤਰਤੀਬ ਨਾਲ ਇੱਕ ਲੜੀ ਵਿੱਚ ਪਰੋਕੇ ਸਿੱਖਾਂ
ਨੂੰ ਇੱਕ ਨਵੇਕਲ਼ੇ ਰੂਪ ਵਿੱਚ ਗੁਰ ਫਤਿਹ ਦਾ ਨਾਹਰਾ ਬਖਸ਼ਿਸ਼ ਕੀਤਾ, ਇਸ ਗੁਰ ਫਤਿਹ ਦਾ ਆਰਥ
ਹੈ, ਕਿ ਜਿਸ ਵਾਹਿ ਗੁਰੂ ਦੀ ਕ੍ਰਿਪਾ ਦੇ ਨਾਲ ਆਪਣੇ ਮਨ ਉੱਤੇ ਜਿੱਤ ਦੀ ਫਤਿਹ ਪਰਾਪਤ
ਕਰਕੇ ਖਾਲਸਾ ਪ੍ਰਗਟ ਹੋਇਆ ਹੈ, ਉਹ ਖਾਲਸਾ ਵੀ ਵਾਹਿ ਗੁਰੂ ਜੀ ਦਾ ਹੈ ਅਤੇ ਉਹ ਫਤਿਹ ਵੀ
ਵਾਹਿ ਗੁਰੂ ਜੀ ਦੀ ਹੈ,
॥ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
॥
ਇਹ ਵੀ ਤਿੰਨ ਲਫ਼ਜ਼ਾਂ ਦਾ ਹੀ ਸੁਮੇਲ ਹੈ, ਨਿਹਾਲ 'ਸਤਿ 'ਅਕਾਲ ਇਨ੍ਹਾਂ ਤਿਨੋਂ ਲਫ਼ਜ਼ਂ ਦਾ
ਸਰੋਤ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੀ ਹੈ,
- ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ॥ ੧੪੨੫
- ਸਤਿ ਸਤਿ ਸਤਿ ਪ੍ਰਭੁ ਸੁਆਮੀ॥ ੨੭੯
- ਅਕਾਲ ਪੁਰਖ ਅਗਾਧਿ ਬੋਧ॥ ੨੧੨
ਗੁਰੂ ਗੋਬਿੰਦ ਸਿੰਘ ਜੀ ਨੇ ਇਹ ਤਿਨੋਂ ਲਫ਼ਜ਼ਾਂ ਨੂੰ ਵੀ ਤਰਤੀਬ ਨਾਲ ਇੱਕ ਲੜੀ ਵਿੱਚ ਪਰੋਕੇ
ਸਿੱਖਾਂ ਨੂੰ ਇੱਕ ਨਵੇਕਲ਼ੇ ਰੂਪ ਦਾ ਜੈਕਾਰਾ ਬਖਸ਼ਿਆ, ਇਸ ਜੈਕਾਰੇ ਦਾ ਅਰਥ ਹੈ ਕਿ ਉਹ
ਮਨੁੱਖ ਨਿਹਾਲ ਹੋ ਜਾਵੇਗਾ ਜਿਹੜਾ ਸਿਰਫ਼ (ਇੱਕ) ਅਕਾਲ ਨੂੰ ਹੀ ਸੱਚ (ਅਟੱਲ,ਹੋਂਦ ਵਾਲਾ)
ਬੋਲੇਗਾ, ਭਾਵ-ਮੰਨੇਗਾ,
॥ ਅੰਮ੍ਰਿਤ ॥
ਪੂਰੇ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਅਮ੍ਰਿਤ ਦੀ ਹੀ ਗੱਲ ਕਰਦੀ
ਹੈ, ਗੁਰੂ ਸਾਹਿਬ ਜੀ ਨੇ ਲਲਕਾਰ ਕੇ ਆਖ ਦਿੱਤਾ ਕਿ ਕੇਵਲ ਸਾਰੀ ਗੁਰੂ ਬਾਣੀ ਵਿੱਚ ਹੀ
ਅੰਮ੍ਰਿਤ ਹੈ,
- ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
- ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ
॥ ੧੮੨
੧੬੯੯ ਦੀ ਵਿਸਾਖੀ ਦਾ ਜਿਨਾ ਵਰਤਾਰਾ ਸੀ ਉਹ ੨੩੦ ਸਾਲ ਦੇ ਗਿਆਨ ਨਾਲ ਪਹਿਲੇ ਗੁਰੂ
ਸਹਿਬਾਨਾਂ ਨੇ ਜਿਨੀ ਸਿੱਖਾਂ ਦੀ ਆਰੀ ਕਰਵਾਈ ਸੀ ਉਸ ਗਿਆਨ ਦਾ ਹੀ ਨਤੀਜਾ ਸੀ, ਗੁਰੂ ਅੱਗੇ
ਸਿਰ ਭੇਟਾ ਕਰਨ ਦੀ ਗੱਲ ਅਤੇ ਜਾਤਿ ਪਾਤਿ ਦੇ ਖੰਡਨ ਦੀ ਗੱਲ ਪਹਿਲੇ ਗੁਰੂਆਂ ਨੇ ਹੀ
ਗੁਰਬਾਣੀ ਵਿੱਚ ਲਿਖ ਦਿੱਤੀ ਸੀ,
- ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ
ਆਉ॥ ਇਤੁ ਮਾਰਗਿ ਪੈਰੁ ਧਰੀਜੈ ॥ਸਿਰੁ ਦੀਜੈ ਕਾਣਿ ਨ ਕੀਜੈ॥੨੦॥ ੧੪੧੨
- ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ॥ ਜਾਤਿ ਵਰਨ
ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ॥੭॥ ੧੩੪੫
੧੬੯੯ ਦੀ ਵਿਸਾਖੀ ਨੂੰ ਤਾਂ ਗੁਰੂ ਜੀ ਨੇ ਗੁਰਬਾਣੀ ਦੇ ਸਿਧਾਂਤ ਨੂੰ ਪਰੈਕਟੀਕਲ ਵਿੱਚ
ਲਿਆਉਣ ਲਈ ਖੰਡੇ ਦੀ ਪਾਹੁਲ ਪਿਲਾ ਕੇ ਸਿੱਖਾਂ ਤੋਂ ਪ੍ਰਣ ਲਿਆ ਸੀ ਅਤੇ ਉਸ ਪ੍ਰਣ ਨੂੰ
ਇੱਕ ਮਰਿਆਦਾ ਦਾ ਰੂਪ ਦਿੱਤਾ ਸੀ...
ਜਰਾ ਸੋਚੋ !!! ਜਿਸ ਗੁਰੂ ਗੋਬਿੰਦ ਸਿੰਘ ਜੀ ਦਾ ਕਦਮ-ਕਦਮ ਪਹਿਲੇ
ਨੌਂ ਗੁਰੂ ਸਹਿਬਾਨਾ ਨੂੰ ਸਮਰਪਿਤ ਸੀ, ਫਿਰ ਆਪਾਂ ਇਹ ਕਿਵੇਂ ਮੰਨ ਲਈਏ ਕਿ ੧੬੯੯ ਦੀ
ਵਿਸਾਖੀ ਨੂੰ ਅੰਮ੍ਰਿਤ (ਖੰਡੇ ਦੀ ਪਾਹੁਲ) ਛਕਾਉਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ
ਗੁਰਬਾਣੀ ਤੋਂ ਬਾਹਰੋਂ ਕੋਈ ਹੋਰ ਰਚਨਾ ਪੜ੍ਹੀ ਹੋਵੇਗੀ??
ਜੇ ਅਸੀਂ ਥੋੜੇ ਜਿਹੇ ਸਿਰ ਦੀ ਵਰਤੋਂ ਕਰਕੇ ਵੀ ਵਿਚਾਰੀਏ ਤਾਂ
ਸੌਖਿਆਂ ਹੀ ਸਮਝ ਲੱਗ ਜਾਂਦੀ ਹੈ, ਕਿ ਅੰਮ੍ਰਿਤ ਦਾ ਸਬੰਧ ਗੁਰੂ ਗਰੰਥ ਸਾਹਿਬ ਜੀ ਤੋਂ
ਬਾਹਰ ਕਿਸੀ ਹੋਰ ਕੱਚੀ ਰਚਨਾ ਨਾਲ ਹੋ ਹੀ ਨਹੀਂ ਸਕਦਾ।