ਇੱਕ ਸਤਿਕਾਰਜੋਗ ਬਾਪ ਆਪਣੀ ਪਿਆਰੀ ਧੀਅ ਨੂੰ ੨੦-੨੨ ਸਾਲ ਪਾਲਦਾ ਹੈ, ਬਾਪ
ਆਪਣੀ ਧੀਅ ਦੀਆਂ ਖੁਸ਼ੀਆਂ ਲਈ ਹਰ ਦੁੱਖ ਸਹਾਰਦਾ ਹੈ, ਆਪਣੀਆਂ ਸਾਰੀਆਂ ਖੁਸ਼ੀਆਂ ਆਪਣੀ ਧੀਅ ਤੋਂ
ਕੁਰਬਾਨ ਕਰ ਦਿੰਦਾ ਹੈ, ਨਾਲ ਨਾਲ ਉਸ ਬਾਪ ਨੂੰ ਇੱਕ ਫਿਕਰ ਵੀ ਸਤਾਉਂਦਾ ਹੈ, ਕਿ ਕਿਤੇ ਮੇਰੀ
ਧੀਅ ਮੇਰੇ ਨਾਮ ਨੂੰ ਮੇਰੀ ਪੱਗ ਨੂੰ ਮੇਰੇ ਵਿਸ਼ਵਾਸ ਨੂੰ ਲਾਜ ਨਾ ਲਾ ਦੇਵੇ।
ਫਿਰ ਉਸ ਲਾਡਾਂ ਚਾਵਾਂ ਨਾਲ ਪਾਲੀ ਧੀਅ ਨੂੰ ਇੱਕ ਯੋਗ ਵਰ ਲੱਭ ਕੇ ਸਿਰਫ ਇੱਕ ਦੇ ਲੜ ਲਾਉਂਦਾ
ਹੈ।
ਇਹ ਨਹੀਂ ਹੈ ਕਿ ਬਾਪ ਆਪਣੀ ਧੀਅ ਲਈ ਸਿਰਫ ਇੱਕੋ ਹੀ ਲੜਕਾ ਦੇਖਦਾ ਹੈ, ਬਹੁਤ ਲੜਕੇ ਦੇਖਦਾ ਹੈ
ਪਰਖਦਾ ਹੈ,
ਪਰ ਲਾਉਂਦਾ ਸਿਰਫ਼ ਇੱਕ ਦੇ ਹੀ ਲੜ ਹੈ।
ਉਸ ਦਿਨ ਉਸ ਬਾਪ ਦੇ ਅੰਦਰ ਇੱਕ ਵੱਖਰੀ ਹੀ ਖੁਸ਼ੀ ਦੌੜ ਰਹੀ ਹੁੰਦੀ ਹੈ, ਉਹ ਭੁਲ ਜਾਂਦਾ ਹੈ
ਸਾਰੇ ਦੁੱਖ ਸਾਰੀਆਂ ਤਕਲੀਫ਼ਾਂ,
ਪਰ ਜੇ ਉਹੀ ਧੀਅ ਵਿਆਹ ਤੋਂ ਬਾਅਦ ਕੁੱਝ ਸਮਾਂ ਸਵੇਰੇ ਤੇ ਕੁਝ
ਸਮਾਂ ਸ਼ਾਮ ਕਿਸੇ ਹੋਰ ਮਰਦ ਨਾਲ ਗੁਜ਼ਾਰਨ ਲੱਗ ਜਾਵੇ, ਜੇ ਕੋਈ ਰੋਕੇ ਤਾਂ ਦਲੀਲ ਇਹ ਦੇਵੇ ਕਿ
ਵਿਆਹ ਵਲੇ ਦਿਨ ਮੇਰੇ ਬਾਪ ਨੇ ਦੋ ਲਾਵਾਂ ਇਸ ਮਰਦ ਨਾਲ ਵੀ ਪੜਾਈਆਂ ਸੀ... ਕੀ ਬੀਤੇਗੀ ਫਿਰ
ਉਸ ਬਾਪ ਦੀ ਆਤਮਾ 'ਤੇ???????
ਬੱਸ ਇਹੀ ਕੁਝ ਮੇਰੀ ਕੌਮ ਕਰ ਰਹੀ ਹੈ...
ਮੇਰੀ ਕੌਮ ਨੂੰ ਦਸ ਵੱਖ-ਵੱਖ ਜਾਮਿਆਂ ਵਿੱਚ ਗੁਰੂ ਸਹਿਬਾਨਾਂ ਨੇ ੨੩੫ ਸਾਲ ਲਾਕੇ ਬੜੀ ਰੀਝ
ਨਾਲ ਪਾਲਿਆ, ਸਰੀਰਕ ਤੇ ਮਾਨਸਿਕ ਹਰ ਦੁਖ ਹਰ ਕਸਟ ਸਹਾਰਿਆ ਭੁੱਖੇ ਤਿਹਾਏ ਰਹਿਣਾ ਪਿਆ ਜੇਲ੍ਹਾਂ
ਕਟਣੀਆਂ ਪਈਆਂ ਤੱਤੀਆਂ ਤਵੀਆਂ ਤੇ ਬੈਠਣਾ ਪਿਆ... ਇੱਥੋਂ ਤੱਕ ਕਿ ਇਸ ਕੌਮ ਖਾਤਿਰ
ਆਪਣੇ ਜਿਗਰ
ਦੇ ਟੁਕੜੇ ਕੁਰਬਾਨ ਕਰ ਦਿੱਤੇ, ਤਾਂ ਜਾ ਕੇ ਇਸ ਕੌਮ ਨੂੰ ਸਤਿਗੁਰੂ ਸ੍ਰੀ ਗੁਰੂ ਗਰੰਥ
ਸਾਹਿਬ ਜੀ ਦਾ ਲੜ ਫੜਨਾ ਨਸੀਬ ਹੋਇਆ
ਸੀ...
- ਕੀ ਅੱਜ ਸਿੱਖ ਕੌਮ 'ਟੋਆਇਲਟਾਂ ਨਾਲ', 'ਖੂੰਡੀਆਂ ਨਾਲ', 'ਬੇਰੀਆਂ ਨਾਲ', 'ਫੋਟੋਆਂ ਨਾਲ', 'ਵਿਹਲੜਾਂ
ਨਾਲ' ਵਖਤ ਨਹੀਂ ਗੁਜ਼ਾਰ ਰਹੀ??
- ਕੀ ਸਿੱਖ ਕੌਮ ਸਵੇਰੇ ਸਾਮ ਕਿਸੇ ਹੋਰ ਗਰੰਥ ਨਾਲ ਰਿਸ਼ਤਾ ਨਹੀਂ ਜੋੜਦੀ ??
- ਕੀ ਬੀਤਦੀ ਹੋਵੇਗੀ ਉਸ ਗੁਰੂ 'ਤੇ, ਜਿਸ ਨੇ ਸਾਡਾ ਰਿਸ਼ਤਾ ਸ੍ਰੀ ਗੁਰੂ ਗਰੰਥ ਸਾਹਿਬ ਨਾਲ
ਜੋੜਿਆ ਸੀ??
ਕੀ ਕਿਹਾ ਸੀ ਗੁਰੂ ਜੀ ਨੇ ?
ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ
॥ ਪੰਨਾਂ 1384
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ
॥ ਪੰਨਾਂ 982
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ
॥ ਪੰਨਾਂ 646
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ
॥ ਪੰਨਾਂ 917
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ
॥ ਪੰਨਾਂ 917
ਜੇ ਖੰਡੇ ਦੀ
ਪਾਹੁਲ ਲੈਕੇ ਵੀ ਇਹੀ ਕੁੱਝ ਕਰਨਾ ਹੈ, ਤਾਂ ਕੀ ਫਰਕ ਹੈ
'ਕਿਰਪਾਨ
ਤੇ ਤਰਿਸੂਲ' ਵਿੱਚ...
'ਗਾਤਰੇ ਤੇ ਜਨੇਊ' ਵਿੱਚ...
'ਕਛਹਿਰੇ ਤੇ ਧੋਤੀ'
ਵਿੱਚ... 'ਕੇਸਾਂ ਤੇ
ਬੋਦੀ' ਵਿੱਚ... 'ਪੱਗ ਤੇ
ਟੋਪੀ' ਵਿੱਚ ?????????
ਸਮਝ ਜਾਓ ਸਿੱਖੋ !!!
ਨਿਕਲੋ ਇਸ਼ ਵੇਸਵਾ ਵਾਲੀ ਜੂਨ ਵਿੱਚੋਂ
!!!