Share on Facebook

Main News Page

ਮੇਰੇ ਵੀਰੋ ਕਿਤੇ ਅਸੀਂ ਗੁਰੂ ਦੇ ਸ਼ਰੀਕ ਤਾਂ ਨਹੀਂ ਬਣ ਗਏ ?
-: ਨਵਯੋਧ ਸਿੰਘ  "ਹਰੀਕੇ"

ਮੇਰੇ ਨਾਲ ਕੱਲ੍ਹ ਇੱਕ ਗੁਰਸਿੱਖ ਵੀਰ ਦੀ ਕਾਫੀ ਸਖ਼ਤ ਵਿਚਾਰ ਹੋ ਰਹੀ ਸੀ। ਵਿਚਾਰ ਦਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਨਾ ਛੱਡ ਕੇ, ਬਚਿੱਤਰ ਨਾਟਕ ਨੂੰ ਜ਼ਿਆਦਾ ਪੜਨ ਦਾ ਸੀ। 

ਮੈਨੂੰ ਸਭ ਤੋਂ ਵੱਧ ਹੈਰਾਨੀ ਉਦੋਂ ਹੋਈ ਕਿ ਜਦੋਂ ਮੇਰੇ ਨਾਲ ਗੱਲ ਕਰਦਿਆਂ ਕਰਦਿਆਂ ਉਸ ਵੀਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ "ਤੁਹਾਡੇ ਦਸਮ ਗ੍ਰੰਥ ਦੇ ਵਿਰੋਧ ਨੇ ਸਾਨੂੰ ਦਸਮ ਦੀ ਬਾਣੀ ਪੜਨ ਲਾ ਦਿੱਤਾ। ਅਸੀਂ ਪਹਿਲਾਂ ਜਾਣਦੇ ਹੀ ਨਹੀਂ ਸਾਂ, ਕਿ ਦਸਮ ਗ੍ਰੰਥ ਵਿੱਚ ਕੀ ਲਿਖਿਆ ਹੈ, ਪਰ ਹੁਣ ਅਸੀਂ ਰੋਜ਼ ਸਾਰੇ ਵੀਰ ਗੁਰ: ਸਾਹਿਬ ਇਕੱਤਰ ਹੋ ਕੇ ਦਸਮ ਦਾ ਪਾਠ ਕਰਨ ਲੱਗ ਗਏ ਹਾਂ ।"
 
ਇਹ ਵੀਰ ਬਚਿੱਤਰ ਨਾਟਕ ਨੂੰ ਸੱਚਾ ਸਾਬਤ ਕਰਨ ਲਈ ਉਦਾਹਰਨ ਪਤਾ ਕੀ ਦਿੰਦੇ ਨੇ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਤਾਂ ਅਸ਼ਲੀਲ ਸ਼ਬਦ ਲਿਖੇ ਹਨ, ਭਾਵ ਸਿੱਧਾ ਸਿੱਧਾ ਹਮਲਾ  ਗੁਰੂ ਗ੍ਰੰਥ ਸਾਹਿਬ ਉੱਪਰ ।

ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਕੈਸਾ ਪਿਆਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਸੇ ਕਰਕੇ ਕਿਸੇ ਦੇ ਸਿਰ ਚੜਕੇ ਗੁਰੂ ਦੇ ਸ਼ਰੀਕ (ਬਚਿੱਤਰ ਨਾਟਕ) ਨਾਲ ਸਾਂਝ ਪਾ ਲੈਣੀ ।

ਪੜੋ ਬਚਿੱਤਰ ਨਾਟਕ ਜਾਣਕਾਰੀ ਲਈ, ਪਰ ਗੁਰੂ ਦੇ ਬਰਾਬਰ !!! ਇਹ ਤਾਂ ਅਨਹੋਣੀ ਗੱਲ ਹੋ ਗਈ, ਹੱਦ ਹੀ ਹੋ ਗਈ।

ਓ ਹੋ ! ਕੀ ਹੋ ਗਿਆ ਤੁਹਾਡੀ ਮੱਤ ਨੂੰ ? ਕਿਸੇ ਦੇ ਸਿਰ ਚੜਕੇ ਗੁਰੂ ਦੇ ਸ਼ਰੀਕ ਕਿਉਂ ਬਣਨ ਲੱਗੇ ਜੇ !
 
ਮੈਂ ਸੋਚਿਆ, ਮਿਹਰਬਾਨ, ਪ੍ਰਿਥੀਚੰਦ, ਧੀਰਮੱਲੀਏ, ਰਾਮਰਾਈਏ ਮਰ ਗਏ ਹਨ, ਪਰ ਇਹ ਨਹੀਂ ਸੀ ਪਤਾ ਕਿ ਸਾਡੇ ਆਪਣਿਆਂ ਨੇ ਇਹ ਰੂਪ ਧਾਰਨ ਕਰ ਲਿਆ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਨੂੰ ਨਾ ਮੰਨਣ ਵਾਲਾ ਅੱਜ ਤੱਕ ਮੈਂ ਸੱਚਾ ਸਿੱਖ ਨਹੀਂ ਸੀ ਸੁਣਿਆ ਤੇ ਨਾ ਵੇਖਿਆ, ਪਰ ਅੱਜ ਵੱਡੇ ਵੱਡੇ ਰਾਗੀ ਮਨਪ੍ਰੀਤ ਵਰਗੇ ਤੇ ਵੱਡੇ ਵੱਡੇ ਵਿਦਵਾਨ ਇਹ ਕਹਿੰਦੇ ਸੁਣੇ ਹਨ, ਕਿ ਅਸੀਂ ਤਾਂ ਮੰਨਾਂਗੇ ਦਸਮ ਨੂੰ ਕੋਈ ਰੋਕ ਕੇ ਦਿਖਾਵੇ, ਪਰ ਉਹਨਾਂ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਣੇ ਹੋਏ ਹਾਂ ਤੇ ਜਾਂ ਫਿਰ ਬਣ ਚੱਲੇ ਹਾਂ ।

ਮੈ ਹਰ ਵਾਰ ਇੱਕੋ ਸੁਆਲ ਹੀ ਪੁਛਿਆ ਹੈ : 

ਕੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਹਨ ? 
ਜਵਾਬ : ਹਾਂ ।

ਕੀ ਗੁਰਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ? 
ਜਵਾਬ : ਹਾਂ । 

ਕੀ ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦੇਣਾ ਚਾਹੀਦਾ ?
ਜਵਾਬ : ਨਹੀਂ ।

ਕੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਦਾ ਹਾਂ, ਮੈਂ ਗੱਦਾਰ ਹਾਂ ? 
ਜਵਾਬ : ਨਹੀਂ ।

ਫਿਰ ਇਹ ਗੱਲ ਕਿੱਥੋਂ ਆ ਗਈ ਕਿ ਤੁਸੀਂ ਪੰਥ ਦੋਖੀ ਹੋ ?
ਇਸਦਾ ਜਵਾਬ ਕੋਈ ਨਹੀਂ ਆਉਂਦਾ, ਕਿਉਂਕਿ ਉਹ ਆਪ ਇਹਨਾਂ ਸੁਆਲਾਂ ਵਿੱਚ ਫਸ ਜਾਂਦੇ ਹਨ ।

ਅਖੀਰ ਇਹੀ ਕਹਾਂਗਾ ,

- ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਦੀ ਪਰਵਾਹ ਨਹੀਂ ਕੀਤੀ...
- ਜਿਸ ਨੇ ਅਕਾਲ ਤਖਤ ਤੋਂ ਆਏ ਹੁਕਮਨਾਮੇ ਜਿਸ ਵਿੱਚ ਬਰਾਬਰ ਪ੍ਰਕਾਸ਼ ਕਰਨ ਦੀ ਮਨਾਹੀ ਹੈ, ਉਸਦੀ ਪਰਵਾਹ ਨਹੀਂ ਕੀਤੀ...
- ਜਿਸ ਨੇ ਗੁਰਬਾਣੀ ਛੱਡ ਕੇ ਜਿੱਦ ਕੇ ਉਸੇ ਗੁਰ ਦਰਬਾਰ ਵਿੱਚ ਗੁਰਮਤਿ ਵਿਰੋਧੀ ਰਚਨਾ ਪੜ ਕੇ ਗੁਰੂ ਦੀ ਪਰਵਾਹ ਨਹੀਂ ਕੀਤੀ...
ਫਿਰ ਅਸੀਂ ਵੀ ਤੁਹਾਡੀ ਗੁਰੂ ਸ਼ਰੀਕਾਂ ਦੀ ਪਰਵਾਹ ਨਹੀਂ ਜੇ ਕਰਦੇ ।

ਇਕਾ ਬਾਣੀ ਇਕੁ ਗੁਰੁ  ਇਕੋ ਸਬਦੁ ਵੀਚਾਰਿ
ਸਚਾ ਸਉਦਾ ਹਟੁ ਸਚੁ  ਰਤਨੀ ਭਰੇ ਭੰਡਾਰ  ॥ 

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top