ਮ:1॥ ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥
ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀ ਕਮਾਣਾ ਨਾਉ॥
ਪਹਿਲੋ ਦੇ ਜੜ ਅੰਦਿਰ ਜੰਮੈ ਤਾ ਉਪਰਿ ਹੋਵੈ ਛਾਂਉ॥
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਜਿਥੈ ਜੀਆਂ ਹੋਸੀ ਸਾਰ॥ ਨਕੀ ਵਢੀ ਲਾਇਤਬਾਰ॥2॥ (ਪੰਨਾ 1288)
ਪਦ ਅਰਥ- ਤੈ-ਅਤੇ। ਸਿਕਦਾਰ-ਅਹਲਕਾਰ। ਏਨਾ ਪੜਿਾ ਨਾਉ- ਇਹਨਾਂ ਦਾ
ਨਾਮ ਹੈ ‘‘ਪੜੇ ਹੋਏ’’ (ਨੋਟ- ਗਿਝਾਇਆ ਹੋਇਆ ਹਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ
ਲਿਆ ਫਸਾਂਦਾ ਹੈ ਤਿਵੇਂ ਹੀ ਅਹਲਕਾਰ ਆਪਣੇ ਹੀ ਹਮ-ਜਿਨਸ ਮਨੁੱਖਾਂ ਦਾ ਲਹੂ ਪੀਂਦਾ ਹੈ)।
ਨੋਟ- ਜਿਵੇਂ ਪੰਜਾਬ ਵਿੱਚ ਅਕਾਲੀ ਸਰਕਾਰ ਸਿੱਖਾਂ ਨਾਲ ਕਰ ਰਹੀ
ਹੈ। (ਲਖਵਿੰਦਰ ਸਿੰਘ ਕੁਹਾੜ)
ਫਾਂਧੀ-ਫਾਹੀ। ਅਗੈ-ਪ੍ਰਭੂ ਦੀ ਹਜ਼ੂਰੀ ਵਿੱਚ। ਥਾਉ ਨਾਹੀ-ਕਬੂਲ ਨਹੀਂ
ਹਨ। ਬੀਨਾ-ਸਿਆਣਾ। ਪਹਿਲੋ ਦੇ-ਸਭ ਤੋਂ ਪਹਿਲਾਂ। ਮੁਕਦਮ-ਮੁਕੱਦਮ, ਮੁਸਾਹਿਬ।
ਨਾਹਦਾ-ਨਹੁੰਦ੍ਰਾਂ। ਘਾਉ-ਜ਼ਖਮ। ਰਤੁ ਪਿਤੁ-ਲਹੂ ਤੇ ਪਿੱਤਾ। ਕੁਤਿਹੋ-(ਮੁਕੱਦਮ) ਕੁੱਤਿਆਂ
ਦਾ ਰਾਹੀਂ। ਲਾਇਤਬਾਰ-ਬੇਇਤਬਾਰੇ। ਸਾਰ-ਪਰਖ, ਕਦਰ। ਨਕੀ ਵੱਢੀ-ਵੱਢੇ ਨੱਕਾਂ ਨਾਲ,
ਨੱਕ-ਵੱਢੇ।
ਅਰਥ- ਹਰਨ, ਬਾਜ਼ ਤੇ ਅਹਲਕਾਰ- ਇਹਨਾਂ ਦਾ ਨਾਮ ਲੋਕ ‘‘ਪੜੇ ਹੋਏ’’
ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ ?) ਇਹ ਤਾਂ ਫਾਹੀ ਲੱਗੀ ਹੋਈ ਹੈ ਜਿਸ ਵਿੱਚ ਆਪਣੇ
ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ।
(ਨੋਟ- ਜਿਵੇਂ ਪੰਜਾਬ ਵਿੱਚ ਪੰਥਕ ਸਰਕਾਰ ਸਿੱਖ ਭਰਾਵਾਂ ਨੂੰ ਫਸਾ ਰਹੇ ਹਨ।)
ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜੇ ਹੋਏ ਕਬੂਲ ਨਹੀਂ ਹਨ। ਜਿਸ-ਜਿਸ
ਨੇ ‘ਨਾਮ’ ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ। (ਕਿਉਂਕਿ
ਰੁੱਖ ਦੀ) ਜੜ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ)
ਬਾਹਰ ਛਾਂ ਬਣਦੀ ਹੈ (ਸੋ ਸੁਖਦਾਤੀ ਵਿਦਿਆ ਉਹੀ ਹੋ ਜੋ ਪਹਿਲਾਂ ਮਨੁੱਖ ਆਪਣੇ ਮਨ ਵਿੱਚ
‘‘ਨਾਮ’’ ਬੀਜੇ)
(ਨਾਮ ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ
(ਉਹਨਾਂ ਦੇ ਪੜੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ
ਵੇਲੇ-ਕੁਵੇਲੇ) ਜਾ ਜਗਾਂਦੇ ਹਨ (ਭਾਵ ਤੰਗ ਕਰਦੇ ਹਨ)।
(ਨੋਟ-ਜਿਵੇਂ ਪੰਜਾਬ ਵਿੱਚ ਨਿਤਨੇਮ ਕਰਦਿਆਂ ਸਿੰਘਾਂ ’ਤੇ ਪੰਜਾਬ ਪੁਲਿਸ ਨੇ ਅੰਨੇਵਾਹ
ਗੋਲੀਬਾਰੀ ਕਰਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ
ਸੀ)
ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹ੍ਰੰਦਾਂ ਹਨ, ਜੋ (ਲੋਕਾਂ ਦਾ)
ਘਾਤ ਕਰਦੀਆਂ ਹਨ। (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੇ ਰਾਹੀਂ (ਲੋਕਾਂ ਦਾ) ਲਹੂ
ਪੀਂਦੇ ਹਨ।
ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਉੱਥੇ ਅਜਿਹੇ (ਪੜੇ-ਹੋਏ
ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ)।
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1288) ਟੀਕਾਕਾਰ- ਪ੍ਰੋ. ਸਾਹਿਬ ਸਿੰਘ ਜੀ
ਜੋ ਉੱਪਰ ਗੁਰੂ ਨਾਨਕ ਸਾਹਿਬ ਜੀ ਦੇ ਬਾਣੀ ਲਿਖੀ ਗਈ ਹੈ ਉਹ ਅਜੋਕੇ
ਸਮੇਂ ਵਿੱਚ, ਪੰਜਾਬ ਦੀ ਪੰਥਕ ਸਰਕਾਰ, (ਹੈ ਨਹੀਂ ਪੰਥਕ) ਤਖਤਾਂ ਦੇ ਜਥੇਦਾਰਾਂ ਤੇ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਤੇ ਇਨਬਿਨ ਪੂਰੀ ਤਰਾਂ ਢੁੱਕਦੀ ਹੈ।
ਆਉ ਜ਼ਰਾ ਮੌਜੂਦਾ ਘਟਨਾਵਾਂ ’ਤੇ ਇੱਕ ਪੰਛੀ ਝਾਤ ਮਾਰੀਏ।
ਕਿਸੇ ਵੀਰ ਦੇ ਬੜੇ ਪਿਆਰੇ ਬੋਲ ਹਨ-
ਤੇਰੇ ਪਿਆਰੇ ਪੰਜਾਬ ਦੇ ਫੱਟ ਸ਼ੇਰਾ,
ਸਾਡੇ ਬਿਨਾ ਕੋਈ ਹੋਰ ਨਹੀਂ ਸੀਅ ਸਕਦਾ।
ਗੁਰੂ ਬਿਨਾ ਜਿਉਂ ਸਿੱਖ ਨਹੀਂ ਜੀਅ ਸਕਦਾ।
ਸਿੱਖ ਬਿਨਾ ਪੰਜਾਬ ਨਹੀਂ ਜੀਅ ਸਕਦਾ।
2007 ਵਿੱਚ ਸੱਚਾ ਸੌਦਾ ਸਿਰਸੇ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ
ਦਾ ਸਵਾਂਗ (ਨਕਲ) ਰਚਾਇਆ ਸੀ। ਉਸ ਸਮੇਂ ਸਿੱਖਾਂ ਨੇ ਬਹੁਤ ਰੋਸ ਕੀਤਾ ਸੀ ਤੇ ਪੁਲਿਸ ਦੀਆਂ
ਗੋਲੀਆਂ ਨਾਲ ਕਈ ਸਿੰਘ ਸ਼ਹੀਦ ਹੋ ਗਏ ਤੇ ਕਈ ਜ਼ਖਮੀ ਵੀ ਹੋਏ। ਪਰ ਨਾ ਪੰਜਾਬ ਸਰਕਾਰ ਦੇ
ਕੰਨ ਤੇ ਜੂੰ ਸਰਕੀ ਤੇ ਨਾ ਹੀ ਕੇਂਦਰ ਸਰਕਾਰ 'ਤੇ।
ਫਿਰ ਅਕਾਲ ਤਖਤ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੱਚਾ ਸੌਦਾ
ਦੇ ਨਾਂ ’ਤੇ। ਉਸ ਵਿੱਚ ਪੰਥ ਨੂੰ ਹੁਕਮ ਕੀਤਾ ਗਿਆ ਸੀ, ਇਸ ਨਾਲ ਕੋਈ ਸਾਂਝ ਨਾ ਕੀਤੀ
ਜਾਵੇ ( ਨਾ ਰੱਖੀ ਜਾਵੇ)। ਜਦੋਂ ਕਿ ਸਿੰਘ ਤਾਂ ਪਹਿਲਾਂ ਹੀ ਇਸ ਨਾਲ ਕੋਈ ਸਾਂਝ ਨਹੀਂ ਸਨ
ਰੱਖਦੇ। ਉਸ ਦੇ ਡੇਰੇ ਉੱਤੇ ਪ੍ਰਕਾਸ਼ ਸਿੰਘ ਬਾਦਲ, ਉਸ ਦਾ ਪੁੱਤਰ ਸੁਖਬੀਰ ਸਿੰਘ ਬਾਦਲ
ਜਾਂਦੇ ਹੀ ਰਹਿੰਦੇ ਹਨ। ਇਹਨਾਂ ਦੀਆਂ ਫੋਟੋਆਂ ਆਮ ਹੀ ਇੰਟਰਨੈੱਟ ਤੇ ਦੇਖੀਆਂ ਜਾ ਸਕਦੀਆਂ
ਹਨ।
ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਾ ਹੈ
ਕਿ ਜਿਹੜੀ ਸਰਸੇ ਵਾਲੇ
ਨੇ 2007 ਵਿੱਚ ਪੁਸ਼ਾਕ ਪਾਈ ਸੀ, (ਭਾਵ ਜਾਮੇ ਇੰਸਾ) (ਗੁਲਾਬੀ ਰੰਗ ਦਾ ਸ਼ਰਬਤ ਪਿਲਾਉਣ ਦਾ
ਪਾਖੰਡ ਕੀਤਾ ਸੀ।) ਉਸ ਪੁਸ਼ਾਕ ਦੀ ਸਾਰੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ
ਮੁੱਖਮੰਤਰੀ (ਮੌਜੂਦਾ) ਪੰਜਾਬ ਦੇ ਸੁਖਬੀਰ ਸਿੰਘ ਬਾਦਲ ਦੀ ਚੰਡੀਗੜ ਵਾਲੀ ਕੋਠੀ ਸੈਕਟਰ 9
ਵਿੱਚ ਰਚੀ ਗਈ ਸਾਜਿਸ਼ ਸੀ। ਪੁਸ਼ਾਕ ਦੇ ਹੁਕਮ ਵੀ ਸੁਖਬੀਰ ਸਿੰਘ ਬਾਦਲ ਨੇ ਹੀ ਦਿੱਤੇ ਸਨ।
ਫੋਟੋ ਅਖਬਾਰ ਵਿੱਚ ਛਪਵਾਈ ਦੇ ਪੈਸੇ ਵੀ ਸੁਖਬੀਰ ਬਾਦਲ ਨੇ ਦਿੱਤੇ ਸਨ, ਢਾਈ ਲੱਖ ਰੁਪਇਆ।
ਲਾਹਨਤ ਹੈ ਇਸ ਤਰਾਂ ਦੇ ਪ੍ਰਧਾਨਾਂ, ਮੰਤਰੀਆਂ ਤੇ ਜਥੇਦਾਰਾਂ ਤੇ।
ਕਿਸੇ ਕਵੀ ਦੇ ਬੜੇ ਪਿਆਰੇ ਬੋਲ ਹਨ-
ਦੁਸ਼ਮਣਾਂ ਤੇ ਕੀ ਗਿਲਾ ਈ ਪਾਤਸ਼ਾਹ ਦੇ ਪਾਤਸ਼ਾਹ,
ਵੇਚ ਦਿੱਤੀਆਂ, ਤੇਰੇ ਸਰਦਾਰਾਂ ਨੇ, ਖੁਦ ਸਰਦਾਰੀਆਂ।
ਤੇਰੇ ਮਾਸੂਮ ਬੱਚਿਆਂ ਦਾ ਖੂਨ, ਗਿਰਵੀ ਰੱਖ ਕੇ,
ਇਹ ਸੇਵਕਾਂ ਦੀ ਕੌਮ, ਅੱਜ ਮੰਗਦੀ ਏ ਜਥੇਦਾਰੀਆਂ।
ਤੇ ਹੁਣ ਕੀ ਹੋਇਆ ਜ਼ਰਾ ਪੜ ਲਉ-
ਆਰ.ਐਸ.ਐਸ. ਦੇ ਆਗੂ ਰਾਜਦੇਵ ਸਿੰਘ ਖਾਲਸਾ ਨੇ ਇੱਕ ਅਹਿਮ ਖੁਲਾਸਾ
ਕੀਤਾ ਹੈ ਕਿ-
(ਬੰਬੇ) ਮੁੰਬਈ ਵਿੱਚ ਮਸ਼ਹੂਰ ਫਿਲਮੀ ਐਕਟਰ ਅਕਸ਼ੈ ਕੁਮਾਰ ਦੇ ਘਰ
ਸੁਖਬੀਰ ਸਿੰਘ ਬਾਦਲ ਤੇ ਸੱਚਾ ਸੌਦਾ ਦੀ ਇੱਕ ਗੁਪਤ ਮੀਟਿੰਗ ਹੋਈ। ਜਿਸ ਵਿੱਚ ਅਨੰਦਪੁਰ
ਸਾਹਿਬ ਦਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵੀ ਸ਼ਾਮਿਲ ਸੀ। ਇਹ ਵੀ ਪਤਾ ਲੱਗਾ ਹੈ ਕਿ
ਜਿਹੜਾ ਸਰਸੇ ਵਾਲੇ ਵਲੋਂ ਮੁਆਫੀਨਾਮਾ (ਭਾਵੇਂ ਕਿ ਪੱਤਰ ਵਿੱਚ ਮੁਆਫੀ ਨਾਂ ਦਾ ਕੋਈ ਵੀ
ਸ਼ਬਦ ਨਹੀਂ ਲਿਖਿਆ ਗਿਆ ਸੀ) ਲਿਖਿਆ ਗਿਆ ਸੀ, ਉਹ ਅਕਸ਼ੈ ਕੁਮਾਰ ਨੇ ਹੀ ਲਿਖ ਕੇ ਦਿੱਤਾ
ਸੀ। ਉਹੋ ਚਿੱਠੀ (ਮੁਆਫੀਨਾਮਾ) ਗਿਆਨੀ ਗੁਰਮੁੱਖ ਸਿੰਘ (ਜੇਕਰ ਇਸ ਨੂੰ ਅਗਿਆਨੀ ਮਨਮੁੱਖ
ਸਿੰਘ ਲਿਖਿਆ ਜਾਵੇ ਤਾਂ ਠੀਕ ਲੱਗੇਗਾ) ਸਿੱਧਾ ਅਕਾਲ ਤਖਤ ਸਾਹਿਬ ਤੇ ਗਿਆ। ਤੇ ਫਿਰ ਪੰਜਾਂ
ਤਖਤਾਂ ਦੇ ਜਥੇਦਾਰਾਂ ਨੇ ਸਰਸੇ ਵਾਲੇ ਨੂੰ ਬਿਨਾ ਮੁਆਫੀ ਮੰਗਿਆਂ ਮੁਆਫ ਕਰ ਦਿੱਤਾ। ਜਿਹੜਾ
ਕਿ ਪਹਿਲਾਂ ਹੀ ਤੈਅ ਸੀ।
‘‘ਫਿਰ ਕੀ ਹੋਇਆ’’
ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਤੇ ਸਿੱਖਾਂ ਨੇ ਥਾਂ-ਥਾਂ ਤੇ ਧਰਨੇ
ਲਾ ਕੇ ਆਪਣਾ ਰੋਸ ਪ੍ਰਗਟ ਕਰਨਾ ਸ਼ੁਰੂ ਕੀਤਾ। ਤੇ ਪੁਲਿਸ ਨੇ ਅੰਨ•ੇਵਾਹ ਗੋਲੀਬਾਰੀ ਕਰਕੇ
ਕਈ ਸਿੰਘ ਸ਼ਹੀਦ ਕਰ ਦਿੱਤੇ ਤੇ ਕਈ ਜ਼ਖਮੀ ਕਰ ਦਿੱਤੇ। ਕਦੀ-ਕਦੀ ਸੋਚਣ ਲਈ ਮਜਬੂਰ ਹੋਣਾ
ਪੈਂਦਾ ਹੈ ਕਿ ਕੀ ਸਰਕਾਰਾਂ ਦੀਆਂ ਗੋਲੀਆਂ ਸਿਰਫ ਸਿੱਖਾਂ ਵਾਸਤੇ ਹੀ ਬਣੀਆਂ ਹਨ। ਧਰਨੇ
ਤਾਂ ਲੋਕੀਂ ਦਿੰਦੇ ਹੀ ਰਹਿੰਦੇ ਹਨ, ਪਰ ਸਰਕਾਰੀ ਗੋਲੀ ਨਾਲ ਕਦੇ ਕੋਈ ਮਰਿਆ ਨਹੀਂ ਸੁਣਿਆ,
ਪੜਿਆ। ਪੁਲਿਸ ਦੇ ਕਾਨੂੰਨ ਦੇ ਮੁਤਾਬਕ ਪ੍ਰਦਰਸ਼ਨਕਾਰੀਆਂ ਜਾਂ ਧਰਨਾਕਾਰੀਆਂ ਨੂੰ ਪੁਲਿਸ
ਪਹਿਲਾਂ ਸਮਝਾਉਂਦੀ ਹੈ, ਫਿਰ ਪਾਣੀ ਦੀ ਮੋਟਰਾਂ ਨਾਲ ਵਾਸ਼ੜ ਕਰਦੀ ਹੈ। ਜੇਕਰ ਜ਼ਿਆਦਾ ਹੀ
ਹੋਵੇ ਤਾਂ ਫਿਰ ਲਾਠੀਚਾਰਜ (ਭਾਵ ਡਾਂਗ ਸੋਟਾ) ਕਰਦੀ ਹੈ। ਜੇਕਰ ਫਿਰ ਵੀ ਗੱਲ ਨਾ ਬਣੇ
ਤਾਂ ਫਿਰ ਰਬੜ ਦੀਆਂ ਗੋਲੀਆਂ ਚਲਾ ਕੇ ਧਰਨਾਕਾਰੀਆਂ ਨੂੰ ਭਜਾਇਆ ਜਾਂਦਾ ਹੈ। ਤੇ ਜਦੋਂ
ਪਾਣੀ ਸਿਰ ਤੋਂ ਲੰਘ ਜਾਵੇ ਫਿਰ ਪੁਲਿਸ ਗੋਲੀਆਂ ਚਲਾਉਂਦੀ ਹੈ ਸਿਰਫ ਪੈਰਾਂ ਤੋਂ ਜ਼ਖਮੀ
ਕਰਨ ਲਈ, ਨਾ ਕਿ ਜਾਨੋਂ ਮਾਰਨ ਲਈ।
ਪਰ ਪੰਜਾਬ ਪੁਲਿਸ ਵਾਲਿਆਂ ਨੇ ਤਾਂ ਸਿੱਧਿਆਂ ਹੀ ਗੋਲੀਆਂ ਸਿਰਾਂ
’ਚ ਹੀ ਮਾਰੀਆਂ।
ਇੱਕ ਚਿੱਠੀ ਸਿੱਖ ਇਤਿਹਾਸ ਮੁਤਾਬਕ ਭਾਈ ਬੋਤਾ ਸਿੰਘ ਨੇ ਜਕਰੀਆ
ਖਾਨ ਨੂੰ ਲਿਖੀ ਸੀ। ਜਦੋਂ ਮੁਗਲ ਸਰਕਾਰ ਕਹਿੰਦੀ ਸੀ ਕਿ ਸਿੱਖ ਖਤਮ ਹੋ ਗਏ ਨੇ।
ਚਿੱਠੀ ਲਿਖੇ ਯੋ ਸਿੰਘ ਬੋਤਾ।
ਹੱਥ ’ਚ ਸੋਟਾ, ਵਿੱਚ ਰਾਹ ਖਲੋਤਾ।
ਆਨਾਂ ਲਾਯਾ ਗੱਡੇ ਨੂੰ, ਪੈਸਾ ਲਾਯਾ ਖੋਤਾ।
ਆਖੋ ਭਾਬੀ ਖਾਨੋ ਨੂੰ ਯੋ ਆਖੇ ਸਿੰਘ ਬੋਤਾ।
ਨੋਟ-ਖਾਨੋ ਨਵਾਬ ਜ਼ਕਰੀਆ ਖਾਨ ਦੀ ਵੱਡੀ ਭੈਣ ਸੀ। ਤੇ ਉਹੋ ਫਰਜਨਾਖਾਂ
ਦੀ ਇਸਤਰੀ ਸੀ।
ਜਾਂਦੇ-ਜਾਂਦੇ (ਜੋ ਪੜਿਆ ਹੈ)
ਆਰ.ਐਸ.ਐਸ. ਦਾ ਮੁਖੀ ਵਿਦੇਸ਼ ਦੀ ਧਰਤੀ ਤੇ ਬਿਆਨ ਦੇਂਦਾ ਹੈ ਕਿ ਸਿੱਖਾਂ ਦੇ ਸਾਰੇ ਤਖਤਾਂ
ਦੇ ਜਥੇਦਾਰ ਸਾਡੇ ਤੋਂ ਤਨਖਾਹ ਲੈਂਦੇ ਹਨ। ਇਸ ਬਿਆਨ ਦਾ ਅਜੇ ਤੱਕ ਕਿਸੇ ਵੀ ਜਥੇਦਾਰ ਨੇ
ਸਪੱਸ਼ਟੀਕਰਨ ਨਹੀਂ ਦਿੱਤਾ ਤੇ ਨਾ ਹੀ ਇਸ ਖਬਰ ਦਾ ਖੰਡਨ ਹੀ ਕੀਤਾ ਹੈ।
ਅਖਬਾਰਾਂ ਵਿੱਚ ਇਹ ਵੀ ਪੜਨ ਨੂੰ ਮਿਲਿਆ ਹੈ ਕਿ ਸਰਸੇ ਵਾਲੇ ਸਾਧ
ਨੇ ਆਪਣੇ-ਆਪ ਨੂੰ ਮੁਆਫ ਕਰਾਉਣ ਲਈ ਜਿਹੜਾ ਹੁਕਮਨਾਮਾ ਅਕਾਲ ਤਖਤ ਤੋਂ ਜਾਰੀ ਕਰਵਾਇਆ ਸੀ।
ਹਰ ਜਥੇਦਾਰ ਨੂੰ ਦਸ-ਦਸ ਕਰੋੜ ਰੁਪਇਆ ਦਿੱਤਾ ਸੀ।
ਨੋਟ-ਇਸ ਬਿਆਨ ਦਾ ਵੀ ਕਿਸੇ ਵੀ ਜਥੇਦਾਰ ਨੇ ਨਾ ਤਾਂ ਖੰਡਨ ਕੀਤਾ
ਹੈ ਤੇ ਨਾ ਹੀ ਕੋਈ ਸਪੱਸ਼ਟੀਕਰਨ ਦਿੱਤਾ ਹੈ।
ਸ਼ੇਅਰ
ਜਥੇਦਾਰੋ ਤੇ ਪ੍ਰਧਾਨੋ, ਡੁੱਬ ਮਰੋ ਚੱਪਣੀ ’ਚ ਨੱਕ ਡੋਬ ਕੇ।
ਆਉਣ ਵਾਲਾ ਹਰ ਸਿੱਖ ਤੁਹਾਨੂੰ ਪਾਵੇਗਾ ਲਾਹਨਤਾਂ,
ਜਦੋਂ ਦੇਖੇਗਾ ਤੁਹਾਡਾ ਮਿਥਿਹਾਸ ਖੋਲ ਕੇ।
ਪ੍ਰਧਾਨੋ, ਜਥੇਦਾਰੋ ਤੇ ਸਰਕਾਰੋ,
ਸਿੱਖਾਂ ਦੇ ਦੁਸ਼ਮਣਾਂ ਦੇ ਦੋਸਤੋ, ਤੇ ਕੌਮ ਦੇ ਗੱਦਾਰੋ।
ਛੱਡ ਦਿਉ ਹੁਣ ਕੁਰਸੀਆਂ ਤੇ ਮੰਗ ਲਉ ਗੁਰੂ ਤੋਂ ਮੁਆਫੀ।
ਹਰਦੂ-ਲਾਹਨਤ ਹੈ ਤੁਹਾਡੇ ਤੇ, ‘ਕੋਹਾੜ’ ਕਹੇ ਬੱਸ ਏਨਾ ਹੀ ਕਾਫ਼ੀ।
ਅੱਜ ਦੇ ਅਕਾਲੀਆਂ ’ਚ ਫਰਕ
ਪਹਿਲਾਂ ਅਕਾਲੀ ਕਹਿੰਦੇ ਹੁੰਦੇ ਸਨ ਕਿ ਮੇਰੀ ਕੁਰਸੀ (ਗੱਦੀ) ਜਾਏ ਤਾਂ, ਜਾਏ ਪਰ ਮੇਰਾ
ਸਿੱਖੀ ਸਿਦਕ ਨਾ ਜਾਏ। ਅੱਜ ਦੇ ਅਕਾਲੀ ਕਹਿੰਦੇ ਹਨ ਕਿ ਮੇਰੀ ਸਿੱਖੀ ਜਾਂਦੀ ਏ ਤਾਂ ਜਾਏ,
ਪਰ ਮੇਰੀ ਕੁਰਸੀ ਕਿਤੇ ਨਾ ਜਾਏ।
Nation of Lions led by Jackals
(ਭਾਵ- ਸ਼ੇਰਾਂ ਦੀ ਕੌਮ ਦਾ ਗਿੱਦੜ ਆਗੂ)
ਜੇਕਰ ਕਿਸੇ ਮਾਈ ਭਾਈ ਨੂੰ ਚੰਗਾ ਨਾ ਲੱਗੇ ਤਾਂ ਮੈਂ ਕੁਝ ਨਹੀਂ ਕਰ
ਸਕਦਾ। ਕਿਉਂਕਿ ਇੱਕ ਤਾਂ ਗੁਰੂ ਦੀ ਕਹੀ ਹੋਈ ਗੱਲ ਹੀ ਲਿਖੀ ਹੈ, ਤੇ ਦੂਜਾ ਸਬੂਤ ਵੀ ਪੇਸ਼
ਕੀਤੇ ਗਏ ਹਨ। ਇਸ ਕਰਕੇ ਮੁਆਫੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।