Share on Facebook

Main News Page

ਯੁਨੀਵਰਸੀਟੀਆਂ 'ਚ ਧਾਰਮਿਕ ਸਿੱਖਿਆ ਹੇਠ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਰਕਾਰੀ ਪ੍ਰੋਫੈਸਰ
-: ਸੰਪਾਦਕ ਖ਼ਾਲਸਾ ਨਿਊਜ਼

ਯੁਨੀਵਰਸੀਟੀਆਂ ਸਟੇਟ ਦਾ ਅਜੇਂਡਾ ਲਾਗੂ ਕਰਦੀਆਂ ਹਨ, ਨਵਾਂ ਇਸ਼ਟ ਸਿਰਜਦੀਆਂ ਹਨ, ਇਥੋਂ ਜਿਸ ਕਿਸਮ ਦਾ ਗਿਆਨ ਰਚਿਆਂ ਜਾਂਦਾ ਹੈ, ਅਤੇ ਉਹ ਗਿਆਨ ਨਾਲ ਸਾਡੇ 'ਤੇ ਗਲਬਾ ਕਿਵੇਂ ਪਾਇਆ ਗਿਆ ਅਤੇ ਅੱਜ ਵੀ ਕਿਵੇਂ ਪਾਇਆ ਜਾ ਰਿਹਾ ਹੈ। - ਸ. ਅਜਮੇਰ ਸਿੰਘ ਦੇ ਇਹ ਬੋਲ ਅੱਖਰ ਅੱਖਰ ਸੱਚ ਹਨ। ਸ. ਅਜਮੇਰ ਸਿੰਘ ਦੀ ਇਹ ਵੀਡੀਓ ਜ਼ਰੂਰ ਦੇਖੋ ਸੁਣੋ...

   

ਕੀ ਇਹ ਕਾਫੀ ਨਹੀਂ ਸਮਝਣ ਲਈ, ਕਿ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦੇ ਸਿਰ ਮੜ੍ਹਣ ਲਈ ਕਿਸ ਤਰ੍ਹਾਂ ਪੰਜਾਬ ਦੀਆਂ ਯੁਨੀਵਰਸੀਟੀਆਂ ਨੂੰ ਵਰਤਿਆ ਜਾ ਰਿਹਾ ਹੈ...

ਡਾ. ਹਰਪਾਲ ਸਿੰਘ ਪੰਨੂੰ - ਇਹ ਪੰਜਾਬੀ ਯੁਨੀਵਰਸੀਟੀ ਪਟਿਆਲਾ ਦੇ ਪ੍ਰੋਫੈਸਰ ਅਤੇ ਧਾਰਮਿਕ ਸਿੱਖਿਆ ਦੇ ਮੁਖੀ ਹਨ ਤੇ ਅਖੌਤੀ ਦਸਮ ਗ੍ਰੰਥ ਦੇ ਕੱਟੜ ਸਮਰਥਕ।

ਡਾ. ਹਰਭਜਨ ਸਿੰਘ - ਇਹ ਪੰਜਾਬੀ ਯੁਨੀਵਰਸੀਟੀ ਪਟਿਆਲਾ ਦੇ ਪ੍ਰੋਫੈਸਰ ਹਨ ਅਤੇ ਅਖੌਤੀ ਦਸਮ ਗ੍ਰੰਥ 'ਤੇ ਪੀ.ਐਚ.ਡੀ. ਕੀਤੀ ਹੈ ਅਤੇ ਹੋਰਾਂ ਨੂੰ ਕਰਵਾਉੰਦੇ ਹਨ।

ਡਾ. ਜੋਧ ਸਿੰਘ - ਇਹ ਪੰਜਾਬੀ ਯੁਨੀਵਰਸੀਟੀ ਪਟਿਆਲਾ ਦੇ ਪ੍ਰੋਫੈਸਰ ਹਨ ਅਤੇ ਅਖੌਤੀ ਦਸਮ ਗ੍ਰੰਥ 'ਤੇ ਪੀ.ਐਚ.ਡੀ. ਕੀਤੀ ਹੈ ਅਤੇ ਅਖੌਤੀ ਦਸਮ ਗ੍ਰੰਥ ਦਾ ਹਿੰਦੀ ਅਤੇ ਅੰਗ੍ਰਜ਼ੀ 'ਚ ਤਰਜਮਾ ਕੀਤਾ ਹੈ।

ਡਾ. ਧਰਮ ਸਿੰਘ - ਇਹ ਵੀ ਪੰਜਾਬੀ ਯੁਨੀਵਰਸੀਟੀ ਪਟਿਆਲਾ ਦੇ ਪ੍ਰੋਫੈਸਰ ਹਨ ਅਤੇ ਅਖੌਤੀ ਦਸਮ ਗ੍ਰੰਥ 'ਤੇ ਪੀ.ਐਚ.ਡੀ. ਕੀਤੀ ਹੈ ਅਤੇ ਹੋਰਾਂ ਨੂੰ ਕਰਵਾਉਂਦੇ ਹਨ।

ਕੀ ਇਸ ਤੋਂ ਸਾਬਿਤ ਨਹੀਂ ਹੁੰਦਾ ਕਿ ਇਹ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਜਿਨ੍ਹਾਂ ਦਾ ਕੰਮ ਧਾਰਮਿਕ ਸਿੱਖਿਆ ਦੇ ਖੇਤਰ 'ਚ ਖੋਜਾਂ ਅਤੇ ਵਿਦਿਆਰਥੀਆਂ ਨੂੰ ਪੜਾਉਣਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਚਾਨਣਾ ਪਉਣਾ ਹੈ.... ਪਰ ਇਹ ਕੰਮ ਕਰ ਰਹੇ ਹਨ ਸਟੇਟ ਦਾ... ਜੋ ਕਿ ਹਿੰਦੂਵਾਦੀ ਤਾਕਤਾਂ ਦੇ ਹੇਠ ਹੈ।

ਉਪਰ ਲਿਖੇ ਸਾਰੇ ਡਾਕਟਰਾਂ ਦਾ ਮਿਆਰ ਅਸੀਂ ਦੇਖ ਚੁਕੇ ਹਾਂ, ਆਪਣੀਆਂ ਹੀ ਕਹੀਆਂ ਗੱਲਾਂ ਤੋਂ ਮੁਕਰਦੇ ਹਨ, ਡਾ. ਜੋਧ ਸਿੰਘ ਨੇ ਅਨੂਪ ਕੌਰ ਦੀ ਕਹਾਣੀ 'ਚ ਗੁਰੂ ਸਾਹਿਬ ਨੂੰ ਸ਼ਾਮਿਲ ਦੱਸਿਆ ਹੈ, ਤੇ ਜੇ ਉਹੀ ਕਹਾਣੀ ਦੀ ਉਦਾਹਰਣ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਦਿੱਤੀ, ਉਸ ਕੀਰਤਨ ਦੀ ਕੱਟ ਵੱਡ ਕਰਕੇ ਇਨ੍ਹਾਂ ਦੇ ਇੱਕ ਸਿਪਾਹੀ ਗੁਰਚਰਨਜੀਤ ਸਿੰਘ ਲਾਂਬਾ ਨੇ ਅਖੌਤੀ ਜਥੇਦਾਰਾਂ ਨੂੰ ਸੌਂਪੀ, ਜਿਸ ਆਧਾਰ 'ਤੇ ਉਨ੍ਹਾਂ ਨੂੰ ਛੇਕਿਆ ਗਿਆ। ਡਾ. ਜੋਧ ਸਿੰਘ ਕਾਨਪੁਰ ਵਿਖੇ ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ। ਡਾ. ਹਰਭਜਨ ਸਿੰਘ ਦੀ ਵਿਦਵਤਾ ਪਿੱਛੇ ਜਿਹੇ ਕੈਲੀਫੋਰਨੀਆ ਵਿਖੇ ਹੋਏ ਇੱਕ ਸੈਮੀਨਾਰ ਵਿੱਚ ਦੇਖ ਚੁਕੇ ਹਾਂ, ਜਿੱਥੇ ਉਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਬਾਰੇ ਤਾਂ ਕੋਈ ਜਾਣਕਾਰੀ ਨਾ ਦਿੱਤੀ, ਪਰ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਹੀ ਬੇਬੁਨਿਯਾਦ ਇਲਜ਼ਾਮ ਤੇ ਆਪਣੀ ਭੜਾਸ ਕੱਢੀ।

ਉਪਰ ਦਿੱਤੇ ਨਾਵਾਂ ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ ਦੇ ਹੋਰ ਕਈ ਪ੍ਰੋਫੈਸਰਾਂ ਨਾਮ ਆਰ.ਐਸ.ਐਸ. ਦੀ ਲਿਸਟ 'ਚ ਸ਼ਾਮਿਲ ਹਨ, ਜੋ ਆਰ.ਐਸ.ਐਸ. ਦੀ ਵੈਬਸਾਈਟ www.sangatsansar.com 'ਤੋਂ ਕਾਫੀ ਸਾਲ ਪਹਿਲਾਂ ਕਾਪੀ ਕਰ ਲਈ ਗਈ ਸੀ, ਜੋ ਹੁਣ ਉਨ੍ਹਾਂ ਵੱਲੋਂ ਪਰਦਾਫਾਸ਼ ਹੋਣ ਤੋਂ ਬਾਅਦ ਉਤਾਰ ਲਈ ਗਈ ਹੈ।

ਇਹ ਹੈ ਇਨ੍ਹਾਂ ਅਖੌਤੀ ਡਾਕਟਰਾਂ ਦੀ ਸੱਚਾਈ ਜਿਨ੍ਹਾਂ ਨੂੰ ਸਟੇਟ ਨੇ (ਸਰਕਾਰ) ਨੇ ਸਿੱਖੀ ਦੇ ਵਿਹੜੇ ਵਿੱਚ ਅਖੌਤੀ ਦਸਮ ਗ੍ਰੰਥ ਜਿਹੇ ਬਿਪਰਵਾਦੀ, ਬੇ-ਇਤਿਹਾਸਿਕ ਅਤੇ ਅਸ਼ਲੀਲ ਗ੍ਰੰਥ ਦੀ ਪੈਰਵੀ ਕਰਣ ਲਈ ਰੱਖਿਆ ਹੈ। ਸਾਵਧਾਨ ਰਹੋ ਇਨ੍ਹਾਂ ਤੋਂ!!!

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top