Share on Facebook

Main News Page

ਕੈਨੇਡਾ ਵਿੱਚ ਦਮਦਮੀ ਟਕਸਾਲ ਦੀ ਅਗਵਾਈ ਵਿੱਚ ਧਾਰਮਿਕ ਮਾਫੀਆ ਦੇ ਰੂਪ ਵਿੱਚ, ਮੇਰੇ 'ਤੇ ਹਮਲੇ ਰਾਹੀਂ ਜਾਨੀ ਨੁਕਸਾਨ ਕਰਨ ਦੇ ਮਨਸੂਬੇ ਬਣਾ ਰਹੇ ਹਨ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

03 May 2016 ਬਰੈਂਪਟਨ, ਕੈਨੇਡਾ: ਮੈਂ ਸਮਝਦਾ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲਿਆਂ ਵੀਰਾਂ ਅਤੇ ਵੱਕਤ ਦੀਆਂ ਸਰਕਾਰਾਂ ਨੂੰ ਭੀ ਸੁਚੇਤ ਕਰ ਦੇਣਾ ਚਾਹੁੰਦਾ ਹਾਂ ਕਿ ਇੱਥੇ ਕੈਨੇਡਾ ਵਿੱਚ ਦਮਦਮੀ ਟਕਸਾਲ ਦੀ ਅਗਵਾਈ ਵਿੱਚ ਧਾਰਮਿਕ ਮਾਫੀਆ ਦੇ ਰੂਪ ਵਿਚ ਇਕੱਠੇ ਹੋਏ ਕੁਛ ਲੋਕ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਤੋਂ ਵੱਧ ਬਚਿੱਤਰ ਨਾਟਕ ਦੀਆਂ ਰਚਨਾਵਾਂ ਨੂੰ ਮਾਨਤਾ ਦੇਕੇ, ਸ਼ਰੇਆਮ ਗੁਰੂ ਦੀ ਬੇਅਦਬੀ ਕਰ ਰਹੇ ਹਨ, ਮੀਟੀਂਗਾਂ ਕਰਕੇ, ਮੇਰੇ 'ਤੇ ਹਮਲੇ ਰਾਹੀਂ ਜਾਨੀ ਨੁਕਸਾਨ ਕਰਨ ਦੇ ਮਨਸੂਬੇ ਬਣਾ ਰਹੇ ਹਨ, ਅਤੇ ਇਹ ਲੋਕ ਕਿਸੇ ਵੱਕਤ ਭੀ ਐਸਾ ਕਾਰਾ ਕਰ, ਜਾਂ ਕਰਾ ਸਕਦੇ ਹਨ, ਤਾਂ ਕਿ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਪਣਾ ਜੀਵਨ ਆਧਾਰ ਮੰਨਣ ਵਾਲਿਆਂ ਵਿੱਚ ਸਹਿਮ ਪੈਦਾ ਕਰਕੇ, ਜ਼ਬਰਨ ਉਨ੍ਹਾਂ ਨੂੰ ਬਚਿੱਤਰ ਨਾਟਕ ਅਤੇ ਉਸਦੀਆਂ ਰਚਨਾਵਾਂ ਨੂੰ ਗੁਰੂ ਮੰਨਣ ਅਤੇ ਪੜ੍ਹਨ ਲਈ ਮਜਬੂਰ ਕੀਤਾ ਜਾ ਸੱਕੇ।

ਮੇਰਾ ਤਾਂ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਹੈ, ਗੁਰੂ ਲਈ ਜੀਵਨ ਦੀ ਕੁਰਬਾਨੀ ਤੋਂ ਮੈਨੂੰ ਭੈਅ ਨਹੀਂ ਹੈ, ਮੈਂ ਕਿਸੇ ਹੋਰ ਗ੍ਰੰਥ ਪੰਥ ਨੂੰ ਗੁਰੂ ਨਹੀਂ ਮਨ ਸਕਦਾ। ਇਸੇ ਲਈ 29 ਜਨਵਰੀ 2010 ਕਰੀਬ ਪੰਜ ਸਾਲ ਪਹਿਲਾਂ ਤੋਂ ਮੈਂ ਇਨ੍ਹਾਂ ਦੇ ਪੰਥ ਨਾਲੋਂ ਨਾਤਾ ਤੋੜ ਚੁਕਾ ਹਾਂ।

ਹੁਣ ਇਨ੍ਹਾਂ ਦਾ ਹੁਕਮ ਇਨ੍ਹਾਂ ਦੀ ਵੀਚਾਰਧਾਰਾ ਮੇਰੇ 'ਤੇ ਲਾਗੂ ਨਹੀਂ ਹੋਂਦੀ। ਇਸ ਲਈ ਚੰਗੀ ਗੱਲ ਹੈ ਕਿ ਇਹ ਲੋਕ ਜਿਹੋ ਜਿਹਾ ਚਾਹੁਣ ਧਰਮ ਅਪਨਾਉਣ, ਜੇਹੜੀਆਂ ਮਰਜ਼ੀ ਰਚਨਾਵਾਂ ਪੜ੍ਹਨ, ਪਰ ਸਾਨੂੰ ਮਜਬੂਰ ਕਰਕੇ ਜਾਂ ਜਾਨੋਂ ਮਾਰਣ ਦੇ ਮਨਸੂਬੇ ਬਣਾ ਕੇ, ਕੌਮ ਵਿਚ ਖਾਨਾ ਜੰਗੀ ਦੇ ਹਾਲਾਤ ਨਾ ਪੈਦਾ ਕਰਨ। ਮੈਂ ਇਸੇ ਲਈ ਕੌਮ ਦੀਆਂ ਜਾਗਰੂਕ ਧਿਰਾਂ ਅਤੇ ਵੱਕਤ ਦੀਆਂ ਸਰਕਾਰਾਂ ਨੂੰ ਸਮੇਂ ਨਾਲ ਸੁਚੇਤ ਕਰ ਰਿਹਾ ਹਾਂ।


May 2, 2016 TORONTO, Canada—During a meeting held at Gurdwara Singh Sabha Malton on April 30, it was resolved unanimously that no one will be allowed to alter the amrit sanchar maryada. The meeting was attended by representatives of various Canadian Gurdwara committees, including the Ontario Sikhs and Gurdwara Council and the British Columbia Sikh Gurdwara Council.

TORONTO, Canada—During a meeting held at Gurdwara Singh Sabha Malton on April 30, it was resolved unanimously that no one will be allowed to alter the amrit sanchar maryada. The meeting was attended by representatives of various Canadian Gurdwara committees, including the Ontario Sikhs and Gurdwara Council and the British Columbia Sikh Gurdwara Council.
 

30 ਅਪ੍ਰੈਲ 2016 ਨੂੰ ਮਾਲਟਨ ਗੁਰਦੁਆਰਾ ਵਿਖੇ ਉਂਟਾਰੀਓ ਸਿਖਸ ਅਤੇ ਗੁਰਦੁਆਰਾ ਕਾਉਂਸਿਲ ਅਤੇ ਬ੍ਰਿਟਿਸ਼ ਕੋਲੰਬੀਆ ਸਿੱਖ ਗੁਰਦੁਆਰਾ ਕਾਉਂਸਿਲ ਦੀ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਨੇ ਪੀਲ ਪੁਲਿਸ ਨੂੰ ਇੱਕ ਖ਼ੱਤ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਉਨ੍ਹਾਂ ਨਾਲ ਮੀਟਿੰਗ ਲਈ 04 ਮਈ 2016 ਤੱਕ ਦਾ ਸਮਾਂ ਦਿੱਤਾ ਹੈ। ਇਹ ਖ਼ੱਤ ਹੇਠ ਲਿਖੇ ਨੁਮਾਇੰਦਿਆਂ ਦੇ ਦਸਤਖ਼ਤ ਹੇਠ ਜਾਰੀ ਹੋਇਆ ਹੈ:

Kultar Singh (Ontario Sikhs and Gurdwara Council vice-chair),

Amarjit Singh Mann (Ontario Gurdwaras Committee spokesperson) and

Moninder Singh (British Columbia Sikh Gurdwara Council spokesperson)

Source: https://www.sikh24.com/2016/05/02/breaking-canadian-sikhs-pledge-to-not-allow-changes-to-amrit-sanchar-maryada/#.Vyk-HoQrLIW 

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top