Share on Facebook

Main News Page

ਜਦੋਂ ਭਾਈ ਅਮਰੀਕ ਸਿੰਘ ਕਾਨਪੁਰੀ ਨੇ ਚੌਪਈ ਪੜ੍ਹਨੋ ਨਾਂਹ ਕਰ ਦਿੱਤੀ

ਭਾਈ ਅਮਰੀਕ ਸਿੰਘ ਕਾਨਪੁਰੀ ਕਿਰਤੀ ਵੀ ਹੈ, ਮੇਡੀਕਲ ਰਿਪ੍ਜੇਂਟੇਟਿਵ ਹੈ, ਨਾਲ ਹੀ ਕੀਰਤਨ ਕਰਦੇ ਹਨ। ਕਾਨਪੁਰ ਇੱਕ ਸਾਇਕਲਾਂ ਦੀ ਦੁਕਾਨ ਦਾ ਉਦਘਾਟਨ ਸੀ। ਉਥੇ ਕੀਰਤਨ ਤੋਂ ਬਾਅਦ ਇਨਹਾਂ ਨੂੰ ਕੀਰਤਨ ਕਰਵਾਉਣ ਵਾਲਿਆਂ ਨੇ ਕਹਿਆ ਕਿ ਗਿਆਨੀ ਜੀ "ਚੌਪਈ ਸਾਹਿਬ" ਦਾ ਪਾਠ ਕਰ ਦਿਉ। १०० - १५० ਦੀ ਗਿਣਤੀ ਵਿੱਚ ਸੰਗਤ ਸੀ।

ਇਹ ਵੀਰ ਕੁੱਝ ਦੇਰ ਖਾਮੋਸ਼ ਰਿਹਾ, ਫਿਰ ਗੁਰੂ ਦੀ ਹਜੂਰੀ ਵਿੱਚ ਉਸਨੇ ਸੰਗਤ ਕੋਲੋਂ ਮੁਆਫੀ ਮੰਗਦਿਆਂ ਕਹਿਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਲਾਵਾ ਹੋਰ ਕਿਸੇ ਕੱਚੀ ਬਾਣੀ ਦਾ ਕੀਰਤਨ ਨਹੀਂ ਕਰਦਾ, ਖਾਸ ਕਰਕੇ ਚੋਪਈ, ਜਾਪ ਅਤੇ ਸਵਈਏ, ਜੋ ਅਖੌਤੀ ਦਸਮ ਗ੍ਰੰਥ ਵਿੱਚ ਅਨਮਤ ਦੇ ਮਿਥਿਹਾਸ ਦਾ ਉਤਾਰਾ ਹਨ।

ਉਨ੍ਹਾਂ ਫਿਰ ਆਪਣਾ ਮੋਬਾਈਲ ਕੱਢ ਕੇ ਸੰਗਤਾਂ ਨੂੰ ਦਿਖਾਉਦਿਆਂ ਕਹਿਆ ਕਿ ਵੇਖੋ ਜਿਨ੍ਹਾਂ ਰਚਨਾਵਾਂ ਹੇਠ "ਇਤਿ ਸ੍ਰੀ ਕਾਮਾਇਣ ਸਮਾਪ੍ਤਮ ।। ... ਇਤਿਸ਼੍ਰੀ ਮਾਰਕੰਡੇ ਪੁਰਾਣ ਸਮਾਪਤਮ..." ਸਾਫ ਸਾਫ ਲਿਖਿਆ ਹੋਇਆ ਹੈ .... ਤੁਸੀਂ ਦੱਸੋ ਤਿ ਮੈਂ ਗੁਰੂ ਗਰ੍ੰਥ ਸਾਗਹਬ ਅਤੇ ਸੰਗਤ ਦੇ ਸਾਮ੍ਹਣੇ ਰਾਮਾਇਣ ਤੇ ਮਾਰਕੰਡੇ ਪੁਰਾਣ ਦਾ ਕੀਰਤਨ ਕਰਕੇ ਗੁਰੂ ਤੋਂ ਬੇਮੁੱਖ ਹੋਣ ਦਾ ਪਾਪ ਕਿਵੇਂ ਕਰ ਸਕਦਾ ਹਾਂ। ਇਸ ਗਲ ਸੁਣ ਕੇ ਕੀਰਤਨ ਕਰਵਾਉਣ ਵਾਲਾ ਪਰਿਵਾਰ ਤੇ ਸੰਗਤ ਬਹੁਤ ਪ੍ਰਭਾਵਿਤ ਹੋਈ।

ਇਸ ਗਰੁੱਪ ਦਾ ਇਕ ਹੋਰ ਵੀਰ ਅੰਮਿ੍ਰਤ ਛਕਣ ਗਿਆ ਸੀ, ਪੰਜ ਪਿਆਰਿਆਂ ਨਾਲ ਬਹਿਸ ਪਿਆ, ਉਮਰ ਸਾਰੀ १८_१९ ਸਾਲ ਹੈ। ਕਹਿੰਦਾ ਅੰਮਿ੍ਰਤ ਛਕਣ ਤੋਂ ਬਾਅਦ ਚੌਪਈ ਨਹੀਂ ਪੜ੍ਹਾਂਗਾ ! ਪੰਜ ਪਿਆਰਿਆ ਕਹਿਆ ਘਰ ਜਾ, ਕਹਿੰਦਾ ਚਲਾਂ ਹਾਂ, ਆਪਣਾ ਅੰਮ੍ਰਿਤ ਆਪੇ ਛੱਕ ਲਵੋ।


ਟਿੱਪਣੀ : ਇਹ ਹੈ ਦਲੇਰੀ, ਇਹ ਹੈ ਜ਼ੁਰੱਤ, ਇਹ ਹੈ ਨਿਧੜਕਤਾ... ਜੋ ਕਿ ਉਦੋਂ ਹੀ ਆ ਸਕਦੀ ਹੈ ਜਦੋਂ ਅਪਾਣੇ ਸਮਰੱਥ ਗੁਰੂ ਦੇ ਪੂਰਣ ਭਰੋਸਾ ਹੋਵੇ, ਕੋਈ ਸਟੇਜ ਖੁੱਸਣ ਦਾ ਭੈਅ ਨਾ ਹੋਵੇ, ਡਾਲਰਾਂ ਪੌਂਡਾਂ ਦੀ ਚਮਕ, ਰਹਿਤ ਮਰਿਆਦਾ ਦੀ ਆੜ, ਕਿਸੇ ਵੀ ਤਰ੍ਹਾਂ ਦੀ ਫੌੜੀ ਲੈ ਕੇ ਡੰਗ ਟਪਾਊ ਕੰਮ ਕਰਨ ਦੀ ਨੀਯਤ ਨਾ ਹੋਵੇ।

ਸ਼ਾਬਾਸ਼ ਹੈ ਇਹਨਾਂ ਨੌਜਵਾਨਾਂ ਨੂੰ, ਜਿਹੜੇ ਗਰੂ ਦੀ ਸਿੱਖਿਆ 'ਤੇ ਕਰਮ ਆਧਾਰਿਤ ਜੀਵਨ ਜੀ ਰਹੇ ਹਨ, ਸਿਰਫ ਗੱਲਾਂ ਦਾ ਕੜਾਹ ਨਹੀਂ ਬਣਾ ਰਹੇ।

- ਸੰਪਾਦਕ ਖ਼ਾਲਸਾ ਨਿਊਜ਼

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top