ਰੱਬ ਦੇ ਦੀਦਾਰ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ
ਰੂਪ ਵਿੱਚ ਮੌਜੂਦ, ਉੱਚੀ ਸ਼ਖ਼ਸ਼ੀਅਤ ਧੰਨ ਬਾਬਾ ਫ਼ਰੀਦ ਸਾਹਿਬ ਜੀ ਦੀ ਇੱਕ ਤਸਵੀਰ ਜਾਂ
ਬੁੱਤ ਬਣਾਏ ਜਾਂਦੇ ਹਨ, ਜਿਸ ਵਿੱਚ ਬਾਬਾ ਜੀ ਨੂੰ ਕਿਸੇ ਜੰਗਲ ਵਿੱਚ ਲੰਮਾ ਪਿਆ ਦਿਖਾਇਆ
ਜਾਂਦਾ ਹੈ, ਤੇ ਕਾਂ ਉਹਨਾਂ ਦਾ ਮਾਸ ਨੋਚ ਰਹੇ ਹਨ ਤੇ ਉਹ ਆਪਣੀਆ ਅੱਖਾਂ ਵੱਲ ਇਸ਼ਾਰਾ ਕਰਕੇ
ਕਹਿ ਰਹੇ ਹਨ ਕਿ ਇਹਨਾਂ ਅੱਖਾਂ ਨੂੰ ਨਾ ਖਾਇਉ ਕਿਉਂਕਿ ਮੈਨੂੰ ਪਿਰ (ਰੱਬ) ਵੇਖਣ ਦੀ ਆਸ
ਹੈ।
ਇਹ
ਘਟੀਆ ਕਰਮ ਬਾਬਾ ਫ਼ਰੀਦ ਸਾਹਿਬ ਜੀ ਦੇ ਸਲੋਕ ਦੀ ਬਹੁਤ ਹੀ ਦੁਰਵਰਤੋਂ ਤੇ ਗ਼ਲਤ ਅਰਥ ਕਰਕੇ
ਬਣਾਇਆ ਗਿਆ ਹੈ ਤੇ ਸਿੱਖਾਂ ਨੇ ਅੱਖਾਂ ਬੰਦ ਕਰਕੇ ਪ੍ਰਵਾਨ ਕਰ ਲਿਆ ਹੈ।
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
ਏ ਦੋਇ ਨੈਨਾ ਮਤ ਛੂਹਉ ਪਿਰ ਦੇਖਣ ਕੀ ਆਸ ॥ ੯੧ ॥
ਸਭ ਤੋਂ ਮੰਦਭਾਗੀਆਂ ਗੱਲਾਂ ਜੋ ਇਸ ਤਸਵੀਰ ਜਾਂ ਬੁੱਤ ਵਿੱਚ ਦਿਖਾਈ ਦੇ ਰਹੀਆਂ ਹਨ।
1. ਬਾਬਾ ਫ਼ਰੀਦ ਸਾਹਿਬ ਜੀ ਵਰਗੀ ਮਾਇਨਾਜ਼ ਤੇ ਰੱਬੀ ਹਸਤੀ ਕਦੇ ਕੱਪੜਿਆਂ ਤੋਂ ਬਿਨਾਂ
ਰਹਿ ਸਕਦੀ ਹੈ, ਇਸ ਵਿੱਚ ਕੋਜਾ ਮਜ਼ਾਕ ਇਹ ਕੀਤਾ ਕਿ ਬਾਬਾ ਫ਼ਰੀਦ ਜੀ ਦੇ ਤਨ ਤੇ ਕਪੜੇ
ਨਹੀਂ।
2. ਬਾਬਾ ਜੀ ਦੀ ਬਾਣੀ ਹੈ,
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਡੇਹਿ ॥
ਫਿਰ ਬਾਬਾ ਜੀ ਜੰਗਲ ਵਿੱਚ ਕੀ ਕਰਦੇ ਸਨ ।
3. ਬਾਬਾ ਫਰੀਦ ਸਾਹਿਬ ਸੂਫੀ ਫਕੀਰ ਸਨ ਉਹਨਾਂ ਦੀ ਪੱਗ ਵੀ ਇੱਥੇ ਦਿਖਾਈ ਨਹੀਂ ਦੇ ਰਹੀ ।
ਸਾਬਤ ਸੂਰਤ ਦਸਤਾਰ ਸਿਰਾ ॥
4. ਕਾਂ ਵਰਗੇ ਘਟੀਆ ਪੰਛੀ ਨੂੰ ਕੋਈ ਘਰ ਨਹੀਂ ਵੜਨ ਦਿੰਦਾ ਤੇ ਬਾਬਾ ਜੀ ਨੇ ਮਾਸ ਕਿਵੇਂ
ਖੁਆ ਦਿੱਤਾ । ਕਾਂ ਗੰਦਗੀ ਖਾਣ ਵਾਲਾ ਇੱਕ ਪੰਛੀ ਹੈ । ਪੜੋ ਬਾਣੀ ,
ਕਊਆ ਕਾਗੁ ਕਉ ਅੰਮ੍ਰਿਤ ਰਸੁ ਪਾਈਐ
ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥
ਕਾਂ ਨੂੰ ਭਾਂਵੇ ਅੰਮ੍ਰਿਤ ਵਰਗੀ ਚੀਜ ਖੁਆ ਦਿਉ, ਉਹ ਫਿਰ ਵੀ ਗੰਦਗੀ ਖਾ ਕੇ, ਵਿਸ਼ਟਾ ਖਾ
ਕੇ ਹੀ ਤ੍ਰਿਪਤ ਹੁੰਦਾ ਹੈ।
5. ਮੰਨ ਲਉ ( ਵੈਸੇ ਮੰਨਣ ਵਾਲੀ ਗੱਲ ਕੋਈ ਨਹੀਂ ) ਫਿਰ ਵੀ ਜਦ ਕਾਂਵਾਂ ਨੇ ਸਾਰਾ ਮਾਸ
ਖਾ ਲਿਆ, ਤਾਂ ਸਰੀਰ ਵਿੱਚ ਖੂਨ ਹੀ ਨਹੀਂ ਰਹਿਣ ਤਾਂ ਫਿਰ ਅੱਖਾਂ ਕਿਸ ਆਸਰੇ ਰਹਿਣਗੀਆਂ।
ਜਿਨਾ ਨਾਲ ਰੱਬ ਦੇ ਦੀਦਾਰ ਕਰਨੇ ਸਨ ।
6. ਸਿੱਖੀ ਸਿਧਾਂਤ ਬੁੱਤ ਦੇ ਖ਼ਿਲ਼ਾਫ ਹੈ । ਇੱਥੇ ਬਾਬਾ ਜੀ ਦਾ ਸੀ ਬੁੱਤ ਬਣਾਇਆ ਗਿਆ ।
ਨੋਟ :- ਬਾਬਾ ਫ਼ਰੀਦ ਸਾਹਿਬ ਜੀ ਦੇ ਸਲੋਕ ਦੀ
ਵਿਆਖਿਆ ਸਰੀਰਕ ਨਹੀਂ, ਅਧਿਆਤਮਕ ਪੱਖ ਤੋਂ ਅੰਦਰੂਨੀ ਭਾਵ ਵਾਲੇ ਪੱਖ ਤੋ ਹੋ ਸਕਦੀ ਹੈ ਜੀ
। ਧੰਨਵਾਦ ।
ਅੰਤਿਮ ਸਮੇਂ ਬਾਬਾ ਜੀ ਦੀ ਕਙ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਪਨਾਉਣ ਵਾਲੇ ਬਹੁਤ ਹੀ
ਪਿਆਰੇ ਮੁਰੀਦ ਉਹਨਾਂ ਦੇ ਨਾਲ ਸ , ਇਸ ਲਈ ਇਹ ਇੱਕ ਮਨਘੜਤ ਕਹਾਣੀ ਬਣਾਈ ਗਈ ਦੋਖੀਆਂ ਵੱਲੋਂ
ਤੇ ਅਸੀਂ ਸਾਥ ਦੇ ਕੇ ਇਸ ਪਾਪ ਕਰਮ ਦੇ ਹਿੱਸੇਦਾਰ ਬਣ ਰਹੇ ਹਾਂ ।
ਸੋ ਜਿੱਥੇ ਵੀ ਤੁਹਾਨੂੰ ਇਹ ਤਸਵੀਰ ਜਾਂ ਬੁੱਤ ਨਜ਼ਰ ਆਉਂਦਾ ਤਾਂ ਉਸਦਾ ਵਿਰੋਧ ਕਰੋ ।
ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ।
ਇਸ ਮਨਘੜਤ ਤੇ ਘਟੀਆ ਕਿਸਮ ਦੀ ਬੇਕਾਰ
ਕਲਾਕਾਰੀ ਦੀ ਦਾਸ ਨਿਖੇਧੀ ਕਰਦਾ ਹੈ ਕਿ ਇਨੀ ਵੱਡੀ ਸ਼ਖਸ਼ੀਅਤ ਬਾਬਾ ਫ਼ਰੀਦ ਸਾਹਿਬ
ਜੀ ਲਈ ਇਨਾ ਘਟੀਆ ਪ੍ਰਦਰਸ਼ਨੀ ਤਰੀਕਾ ਵਰਤਿਆ ਗਿਆ ।
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸ ॥
ਭਾਵ ਕਿ ਵਿਕਾਰ ਰੂਪੀ ਗੰਦ ਨਾਲ ਸੰਬੰਧ ਰੱਖਣ ਵਾਲੇ ਕਾਂਵਾਂ ਵਰਗੇ ਵਿਸ਼ੇ ਵਿਕਾਰ
ਇਸ ਅੱਤ ਲਿੱਸੇ (ਸੁੱਕੇ) ਹੋਏ ਸਰੀਰ ਤੋਂ ਵੀ ਮਾਸ (ਸੱਤਿਆ) ਖਾ ਰਹੇ ਹਨ ।
ਉਹ ਸੱਤਿਆ ਜਿਸ ਨਾਲ ਉੱਦਮ ਕਰੀਦਾ ਹੈ ।
ਕਾਮ, ਕ੍ਰੋਧ ਲੋਭ ਮੋਹ ਹੰਕਾਰ ਰੂਪੀ ਕਾਂਵਾਂ ਦਾ ਹੋਰ ਵੀ ਜ਼ਿਕਰ ਹੈ ।
ਜਿਵੇਂ, ਕਿਆ ਗਬਰੂ ਕਿਆ ਬਿਰਧਿ ਹੈ , ਮਨਮੁਖ ਤ੍ਰਿਸਨਾ ਭੁੱਖ
ਨ ਜਾਇ ॥
ਲੋਭ ਲਹਰਿ ਅਤਿ ਨੀਝਰ ਬਾਜੈ ॥
ਕਾਇਆ ਡੂਬੈ ਕੇਸਵਾ ॥
ਏ ਦੁਇ ਨੈਨਾ ਮਤਿ ਛੂਹਉ ਪਿਰ ਦੇਖਣ ਕੀ ਆਸ ॥
ਰੱਬ ਕਰੇ ਕਿ ਕੋਈ ਵਿਕਾਰ ਮੇਰੀਆ ਅੱਖਾਂ ਨੂੰ ਨਾ ਛੂਹਵੇ , ਇਹਨਾਂ ਨਾਲ ਰੱਬ (ਪਿਰ) ਵੇਖਣ
ਦੀ ਆਸ ਹੈ, ਤਾਂਘ ਹੈ ।
ਅਖੀ ਵੇਖਿ ਨ ਰਜੀਆ ਬਹੁ ਰੰਗ ਤਮਾਸੇ ॥
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨਿ ॥
ਪਿਰ ਦੇਖਣ ਕੀ ਆਸ ॥
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥ ਨੈਨ ਮਹਿੰਜੇ ਤਰਸਦੇ ਕਦਿ ਪਸੀ ਦੀਦਾਰ ॥
ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਨੀ ਜੀਉ ॥
ਬਾਬਾ ਫ਼ਰੀਦ ਇਹ ਸਮਝਾਉਣਾ ਚਾਹੁੰਦੇ ਹਨ ਕਿ ਬੰਦਿਆ ਵਿਕਾਰ
ਰੂਪੀ ਕਾ ਤੈਨੂੰ ਖਾ ਗਏ ਤੂੰ ਕਦ ਰੱਬ ਦੇ ਦੀਦਾਰ ਕਰੇਂਗਾ। ਪਰਾਇਆ ਤਨ, ਧਨ ਤੱਕਦਿਆਂ
ਤੇਰੀਆ ਅੱਖਾਂ ਵੀ ਕਾਂ ਖਾ ਗਏ ਨੇ ।
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
ਅਜੈ ਸੁ ਰਬੁ ਨ ਬਹੁੜਿਓ ਦੇਖ ਬੰਦੇ ਕੇ ਭਾਗ ॥