1.
2006 ਵਿਚ ਦਿਆਲਪੁਰਾ ਭਾਈਕਾ ਵਿਚ ਗੁਰੂ ਗ੍ਰੰਥ ਸਾਹਿਬ ਦੇ
ਨਾਲ ਗੰਦ ਨਾਲ ਭਰਪੂਰ ਕਿਤਾਬ ਦਾ ਪ੍ਰਕਾਸ਼ ਕਰਨਾ। ਪੰਥ ਵਿਚ ਭਾਰੀ ਵਿਰੋਧਤਾ ਦੇ
ਬਾਵਜੂਦ ਅਖੌਤੀ ਦਸਮ ਗ੍ਰੰਥ ਰੂਪੀ ਇਸ ਗੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਕਹਿ
ਕੇ ਗੁਰੂ ਜੀ ਨੂੰ ਐਨਾ ਨੀਚ ਸਾਬਿਤ ਕਰਨ ਦੀ ਕੋਸ਼ਿਸ਼ ਕਰਨਾ।
2. ਰਾਗੀ ਦਰਸ਼ਨ ਸਿੰਘ ਨੂੰ ਬਿਨਾ ਕਾਰਨ
ਪੁਜਾਰੀਆਂ ਵੱਲੋਂ ਅਖੌਤੀ ਤੌਰ 'ਤੇ ਖਾਰਜ ਕਰਨਾ। ਮੈਂ ਉਸ ਮੀਟਿੰਗ ਤੋਂ ਪਹਿਲਾਂ
ਗੁਰਬਚਨ ਸਿੰਘ, ਤਰਲੋਚਨ ਸਿੰਘ ਤੇ ਇਕਬਾਲ ਸਿੰਘ ਨਾਲ ਲੰਮੀ ਮੀਟਿੰਗ ਕਰ ਕੇ ਇਸ ਦੇ
ਨਤੀਜਿਆਂ ਤੋਂ ਖ਼ਬਰਦਾਰ ਕੀਤਾ ਸੀ।
3. ਪਰ ਨਿਰਮਲਿਆਂ (ਚੌਕ ਮਹਿਤਾ ਡੇਰਾ),
ਵਿਰਸਾ ਸਿੰਘ ਡੇਰਾ, ਗੁਰੂ ਬਣ ਬੈਠੇ ਈਸ਼ਰ ਸਿੰਘ ਕਲੇਰਾਂ ਡੇਰਾ, ਸਤਿਗੁਰੂ ਬਣ ਬੈਠੇ ਭੈਣੀ
ਡੇਰਾ, ਭਾਈ ਰਣਧੀਰ ਸਿੰਘ ਦੇ ਚੇਲਿਆਂ ਦਾ ਡੇਰਾ, ਆਰ.ਐਸ.ਐਸ. ਦੀਆਂ ਏ, ਬੀ, ਤੇ ਸੀ ਟੀਮਾਂ
ਦੇ ਪਿੱਛੇ ਲਗ ਕੇ ਪੰਥ ਦੇ ਦੋ ਹਿੱਸੇ ਕੀਤੇ।
4. ਨਿਰਮਲਿਆਂ ਨੇ 1780 ਤੋਂ ਬਾਅਦ
ਦਰਬਾਰ ਸਾਹਿਬ 'ਤੇ ਕਬਜ਼ੇ ਮਗਰੋਂ ਪਾਹੁਲ ਦੀਆਂ ਬਾਣੀਆਂ ਵਿਚ ਤਿੰਨ ਕਵਿਤਾਵਾਂ ਪਾਈਆਂ ਸਨ।
ਪੁਰਾਣੀ ਕਿਸੇ ਲਿਖਤ ਵਿਚ 5 ਬਾਣੀਆਂ ਦਾ ਜ਼ਿਕਰ ਹੀ ਨਹੀਂ ਬਲਕਿ ਜਪੁਜੀ ਸਾਹਿਬ ਤੇ ਅਨੰਦ
ਸਾਹਿਬ ਦਾ ਜ਼ਿਕਰ ਹੈ (ਯਾਨਿ 5 ਵੀ ਨਹੀਂ ਬਲਕਿ 2 ਬਾਣੀਆਂ ਦਾ ਜ਼ਿਕਰ ਹੈ)।
ਨਿਤਨੇਮ ਤੇ
ਪਾਹੁਲ ਦੀਆਂ ਬਾਣੀਆਂ ਨੂੰ ਤਾਂ ਦਰਅਸਲ ਹੁਣ ਸਹੀ ਕੀਤਾ ਗਿਆ ਹੈ।
ਇਸ ਵਿਚੋਂ ਖੋਟ ਕੱਢ ਦਿੱਤਾ ਗਿਆ ਹੈ।
ਇਹ ਉਵੇਂ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚੋਂ ਇਹ ਕੂੜ ਕੱਢਿਆ
ਸੀ: ਸਲੋਕ ਜਿਤ ਦਰ ਮੁਹੰਮਦਾ..., ਗੋਸ਼ਟ ਮਲਿਆਰ ਨਾਲ, ਹਕੀਕਤ ਰਾਹ ਮੁਕਾਮਿ ਰਾਜੇ ਸ਼ਿਵਨਾਭ
ਕੀ, ਸਾਖੀ ਮਹੱਲਾ 5, ਰਤਨ ਮਾਲਾ, ਪ੍ਰਾਣ ਸੰਗਲੀ ਵਗ਼ੈਰਾ ਪੰਥ ਨੇ ਕੱਢੇ ਸਨ (ਇਕ ਰਾਗ ਮਾਲਾ
ਰਹਿ ਗਈ ਸੀ)
5. ਰੌਲਾ ਉਹ ਪਾ ਰਹੇ ਹਨ, ਜਿਨ੍ਹਾਂ
ਵਿਚੋਂ ਇਕ ਵੀ 1945 ਵਾਲੀ ਰਹਿਤ ਮਰਿਆਦਾ ਨੂੰ ਨਹੀਂ ਮੰਨਦਾ।
ਓਏ ਪੰਥ ਦੇ ਦੁਸ਼ਮਣੋ ! ਕੰਡੇ ਤਾਂ ਤੁਸੀਂ
ਆਪ ਬੀਜੇ ਹਨ, ਹੁਣ ਫੁੱਟ ਪੈਣ ਦੀਆਂ ਗੱਲਾਂ ਕਰਦੇ ਹੋ। ਓਏ ਤੁਸੀਂ ਡੇਰਾਵਾਦ ਛੱਡ
ਕੇ, ਖ਼ੁਦ ਗੁਰੂ ਵਾਲੇ ਬਣ ਕੇ ਆ ਜਾਓ, ਤਾਂ ਪੰਥ ਵਿਚ ਏਕਤਾ ਹੋ ਸਕਦੀ ਹੈ।
Source:
https://www.facebook.com/notes/harjinder-singh-dilgeer/%E0%A8%B5%E0%A8%B0%E0%A8%9C%E0%A9%80%E0%A8%A8%E0%A9%80%E0%A8%86-%E0%A8%B5%E0%A8%BF%E0%A8%9A-%E0%A8%AA%E0%A8%BE%E0%A8%B9%E0%A9%81%E0%A8%B2-%E0%A8%A6%E0%A9%80-%E0%A8%B5%E0%A8%96%E0%A8%B0%E0%A9%80-%E0%A8%B0%E0%A9%80%E0%A8%A4-%E0%A8%A6%E0%A8%BE-%E0%A9%9B%E0%A8%BF%E0%A9%B0%E0%A8%AE%E0%A9%87%E0%A8%A6%E0%A8%BE%E0%A8%B0-%E0%A8%95%E0%A9%8C%E0%A8%A3-%E0%A8%B9%E0%A9%88/1110256385682188