Share on Facebook

Main News Page

ਕਿਰਪਾਨ ਦਾ ਅੰਮ੍ਰਿਤ ਮਾਈਆਂ ਨੂੰ
- ਸੰਪਾਦਕ ਖ਼ਾਲਸਾ ਨਿਊਜ਼

" ਕਿਰਪਾਨ ਦਾ ਅੰਮ੍ਰਿਤ ਮਾਈਆਂ ਨੂੰ " ਲੇਖ ਹਜ਼ੂਰ ਸਾਹਿਬ ਦੇ ਸਾਬਕਾ ਪੁਜਾਰੀ ਅਖੌਤੀ ਸਿੰਘ ਸਾਹਿਬ ਜੋਗਿੰਦਰ ਸਿੰਘ ਨੇ ਆਪਣੀ ਕਿਤਾਬ "ਸ਼੍ਰੀ ਹਜ਼ੂਰ ਸਾਹਿਬ ਮਰਿਆਦਾ ਪ੍ਰਬੋਧ" ਵਿੱਚ "ਖ਼ਾਲਸਾ ਧਰਮ ਸ਼ਾਸਤਰ" ਦਾ ਹਵਾਲਾ ਦੇਂਦਿਆਂ ਲਿਖਿਆ ਹੈ ਕਿ ਇਹ ਇੱਕ ਪੁਰਾਣੀ ਚਲੀ ਆ ਰਹੀ ਪਰੰਪਰਾ ਹੈ, ਜਿਸ ਵਿੱਚ ਬੀਬੀਆਂ ਨੂੰ :

- ਖੰਡੇ ਨਾਲ ਨਹੀਂ, ਕਿਰਪਾਨ ਨਾਲ ਅੰਮ੍ਰਿਤ ਛਕਾਇਆ ਜਾਂਦਾ ਹੈ।
- ਸਿਰਫ ਜਪੁਜੀ ਸਾਹਿਬ ਦੀ ਬਾਣੀ ਪੜ ਕੇ ਅੰਮ੍ਰਿਤ ਛਕਾਇਆ ਜਾਂਦਾ ਹੈ।
- ਸਿਰਫ ਇੱਕ ਪਿਆਰਾ ਅੰਮ੍ਰਿਤ ਛਕਾਉਂਦਾ ਹੈ, ਪੰਜ ਪਿਆਰੇ ਨਹੀਂ।

ਇਸ ਵਿਤਕਰੇ ਦਾ ਇਹ ਤਰਕ ਦਿੱਤਾ ਜਾਂਦਾ ਹੈ ਕਿ ਬੰਦਿਆਂ ਤੇ ਬੀਬੀਆਂ ਦੇ ਗਹਿਣਿਆਂ 'ਚ ਫਰਕ ਹੁੰਦਾ ਹੈ, ਅਤੇ ਦੋਹਾਂ ਦੇ ਜਨਮ 'ਚ ਫਰਕ ਹੈ, ਇਸ ਲਈ ਬੰਦਿਆਂ ਤੇ ਬੀਬੀਆਂ ਦੇ ਅੰਮ੍ਰਿਤ 'ਚ ਫਰਕ ਹੈ।

ਥੱਲੇ ਦਿੱਤਾ ਵੇਰਵਾ ਸ. ਅੰਮ੍ਰਿਤਪਾਲ ਸਿੰਘ ਅੰਮ੍ਰਿਤ ਵੱਲੋਂ ਵੈਬਸਾਈਟ http://www.amritworld.com/main/?p=86#sthash.jb16ebRO.dpbs  'ਤੇ ਦਿੱਤਾ ਗਿਆ ਹੈ"

“ਲੇਕਿਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਇਸਤਰੀਆਂ ਨੂੰ ਖੰਡੇ ਦਾ ਅੰਮ੍ਰਿਤ ਨਹੀਂ ਛਕਾਇਆ ਜਾਂਦਾ। ਇਸਤਰੀਆਂ ਲਈ ‘ਕਿਰਪਾਨ ਦਾ ਅੰਮ੍ਰਿਤ’ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ‘ਕਿਰਪਾਨ ਦਾ ਅੰਮ੍ਰਿਤ’ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਤਿਆਰ ਕਰਦਿਆਂ ਖੰਡੇ ਦੀ ਜਗ੍ਹਾ ਕਿਰਪਾਨ (ਛੋਟੀ ਕਿਰਪਾਨ 9 ਇੰਚ) ਦਾ ਇਸਤੇਮਾਲ ਕੀਤਾ ਜਾਂਦਾ ਹੈ।

ਖੰਡੇ ਦੇ ਅੰਮ੍ਰਿਤ ਤੇ ਤਖ਼ਤ ਸਾਹਿਬ (ਹਜ਼ੂਰ ਸਾਹਿਬ) ਵਿਖੇ ਤਿਆਰ ਕੀਤੇ ਜਾਂਦੇ ਕਿਰਪਾਨ ਦੇ ਅੰਮ੍ਰਿਤ ਵਿਚ ਇਕ ਫਰਕ ਇਹ ਵੀ ਹੈ ਕਿ "ਖੰਡੇ ਦਾ ਅੰਮ੍ਰਿਤ" ਤਿਆਰ ਕਰਦਿਆਂ ਪੰਜ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ, ਜਦਕਿ "ਕਿਰਪਾਨ ਦਾ ਅੰਮ੍ਰਿਤ" ਤਿਆਰ ਕਰਦਿਆਂ ਕੇਵਲ ਸ੍ਰੀ ਜਪੁਜੀ ਸਾਹਿਬ, ਸ੍ਰੀ ਜਾਪ ਸਾਹਿਬ ਜੀ ਦੀਆਂ ਅਰੰਭਕ ਤੇ ਆਖਰੀ ਪਉੜੀਆਂ, ਸ੍ਰੀ ਅਨੰਦ ਸਾਹਿਬ ਜੀ ਦੀਆਂ ਪਹਿਲੀਆਂ 5 ਤੇ ਆਖਰੀ ਇੱਕ ਪਉੜੀ ਦਾ ਹੀ ਪਾਠ ਕੀਤਾ ਜਾਂਦਾ ਹੈ।

ਖੰਡੇ ਦੇ ਅੰਮ੍ਰਿਤ ਤੇ ਕਿਰਪਾਨ ਦੇ ਅੰਮ੍ਰਿਤ ਵਿਚ ਇਕ ਹੋਰ ਜ਼ਿਕਰਯੋਗ ਅੰਤਰ ਇਹ ਵੀ ਹੈ ਕਿ ਖੰਡੇ ਦਾ ਅੰਮ੍ਰਿਤ ਪੰਜ ਪਿਆਰੇ ਤਿਆਰ ਕਰਦੇ ਹਨ, ਜਦ ਕਿ ਕਿਰਪਾਨ ਦਾ ਅੰਮ੍ਰਿਤ ਕੇਵਲ ਇਕ ਹੀ ਸਿੰਘ ਤਿਆਰ ਕਰਕੇ ਇਸਤਰੀਆਂ ਨੂੰ ਛਕਾ ਦਿੰਦਾ ਹੈ।"

Translation: 
“But at Takht Sachkhand sri Hazoor Sahib the Amrit using Khanda (double-edged sword) is not administered to women. Therefore, for women the ‘Kirpan Amrit’ is prepared. This is called ‘Kirpan Amrit’ because to prepare this in place of Khanda a Kirpan (small 9 inches long) is used.

In addition, the difference between the ‘Khande da Amrit’ prepared at Takhat Sahib (Hazoor Sahib) and the ‘Kirpan Amrit’ is this that while preparing the ‘Khande da Amrit’ the five Banis are recited, whereas, while preparing the ‘Kirpan da Amrit’ only Japuji Sahib, the beginning and end pauris of Jaap Sahib alone and just the first 5 pauris and the last pauri of Anand Sahib are recited

Another difference between ‘Khande da Amrit’ and ‘Kirpan da Amrit’ also worth mentioning is that ‘Khande da Amrit’ is prepared by the Panj Piaras (five beloved Sikhs), whereas the ‘Kirpan da Amrit’ is prepared by only one person and also administered to the female Sikhs by the same one person.”

ਇਹ ਤਖ਼ਤ ਦਸਮ ਗ੍ਰੰਥੀਆਂ ਦੇ ਕਬਜ਼ੇ 'ਚ ਹੈ, ਜਿਸਦਾ ਮੁਖੀਆ ਪੱਪੂ ਕੁਲਵੰਤ ਸਿੰਘ ਹੈ ਜੋ ਕਿ ਆਰ.ਐਸ.ਐਸ. ਦਾ ਸਰਗਰਮ ਮੈਂਬਰ ਹੈ, ਅਤੇ ਹਰ ਕੰਮ ਗੁਰਮਤਿ ਤੋਂ ਵਿਰੁੱਧ ਕਰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨਾਲ ਤਿਆਰ ਕੀਤੀ ਗੁਰਬਾਣੀ ਪਾਹੁਲ ਦੇ ਵਿੱਰੁਧ ਤਾਂ ਬਚਿੱਤਰੀਆਂ ਨੇ ਬੜਾ ਚੀਕ ਚਿਹਾੜਾ ਪਾਇਆ ਹੈ,

- ਹੁਣ ਕੀ ਕਹਿਣਾ ਹੈ, ਰੌਲ਼ਾ ਪਾਉਣ ਵਾਲਿਆਂ ਦਾ ?
- ਹੁਣ ਕਿਉਂ ਲੱਗ ਗਿਆ ਮੂੰਹ ਨੂੰ ਤਾਲ਼ਾ, ਜਾਂ ਛਿੱਕੂ ਪਾ ਲਿਆ ?

ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਕਹਿੰਦੇ ਹਨ, ਪਰ ਦੂਜੇ ਪਾਸੇ ਉਸੇ ਹੀ ਗੁਰੂ ਦੀ ਬਾਣੀ ਨੂੰ ਸਮਰੱਥ ਨਹੀਂ ਸਮਝਦੇ!!! ਹੁਣ ਦੱਸੋ ਕਿੱਥੇ ਹੈ ਮਰਿਆਦਾ ? ਕੌਣ ਤੋੜ ਰਿਹਾ ਹੈ ਮਰਿਆਦਾ ਨੂੰ ? ਸਿੱਖ ਰਹਿਤ ਮਰਿਆਦਾ ਦਾ ਰੌਲ਼ਾ ਉਹ ਲੋਕ ਪਾ ਰਹੇ ਨੇ, ਜਿਹੜੇ ਆਪ ਨਹੀਂ ਮੰਨਦੇ... ਹੈ ਨਾ ਇਹ ਦੋਗਲਾਪਨ ?

ਜਾਗਰੂਕ ਸਿੱਖਾਂ ਨੇ ਨਿਸ਼ਚਾ ਕਰ ਲਿਆ ਹੈ ਕਿ ਹੁਣ ਸਿਰਫ :

- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਤਿਆਰ ਪਾਹੁਲ ਹੀ ਛਕੀ ਜਾਵੇਗੀ, ਬਾਣੀ ਅੰਮ੍ਰਿਤ ਹੀ ਗ੍ਰਹਿਣ ਕੀਤਾ ਜਾਵੇਗਾ,

- ਨਿੱਤਨੇਮ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਹੈ,

- ਅਰਦਾਸ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਮਤਿ ਅਨੁਸਾਰੀ ਹੀ ਹੋ ਰਹੀ ਹੈ

- ਤੇ ਬਾਕੀ ਹੋਰ ਕਰਮ ਤੇ ਰਸਮਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਹੀ ਹੋ ਰਹੀਆਂ ਹਨ ਤੇ ਹੁੰਦੀਆਂ ਰਹਿਣਗੀਆਂ।

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ

Source:

- http://www.sikhnet.com/discussion/viewtopic.php?f=2&t=5970

- http://www.amritworld.com/main/?p=86#sthash.jb16ebRO.dpbs

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top