Share on Facebook

Main News Page

ਗੁਰਦੁਆਰਾ ਐਕਟ ਸੋਧ ਬਿਲ ਪਾਸ ਹੋਣਾ ਇਤਿਹਾਸਿਕ ਫੈਸਲਾ, ਪਰ ਫਾਸਲਾ ਮੰਦਭਾਗਾ
-: ਪੰਥਕ ਤਾਲਮੇਲ ਸੰਗਠਨ

9592093472, 9814898802, 9814921297, 9815193839, 9888353957

ਗੁਰਦੁਆਰਾ ਐਕਟ ਵਿਚ ਸੋਧ ਸਬੰਧੀ ਲੋਕ ਸਭਾ ਵਲੋਂ ਪਾਸ ਹੋਇਆ ਬਿਲ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਮਜ਼ਬੂਰੀਆਂ ਦਾ ਮੋਹਰਾ ਨਜ਼ਰ ਆਉਂਦਾ ਹੈ, ਪਰ ਦੇਰ ਨਾਲ ਕੀਤਾ ਦਰੁਸਤ ਫੈਸਲਾ ਹੈ। ਇਸ ਫੈਸਲੇ ਤੱਕ ਦਾ ਫਾਸਲਾ ਬਹੁਤ ਲੰਮਾ ਰਿਹਾ ਹੈ ਅਤੇ ਇਹ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸਹਿਜਧਾਰੀ ਸੰਕਲਪ ਦਾ ਗਲਤ ਇਸਤੇਮਾਲ ਹੋਇਆ ਹੈ ਅਤੇ ਸਹਿਜਧਾਰੀ ਦੀ ਪਰਿਭਾਸ਼ਾ ਗਲਤ ਕੀਤੀ ਜਾਂਦੀ ਰਹੀ ਹੈ। ਜਦ ਕਿ ਸਿੱਖ ਧਰਮ ਅੰਦਰ ਰੂਹਾਨੀਅਤ ਭਰਪੂਰ ਸੰਪੂਰਨ ਅਵਸਥਾ ਦੇ ਧਾਰਨੀ ਨੂੰ ਸਹਿਜਧਾਰੀ ਮੰਨਿਆ ਗਿਆ ਹੈ। ਸਹਿਜ ਦੇ ਮਾਰਗ ਤੇ ਚੱਲ ਰਹੇ ਇਸ ਬ੍ਰਹਿਮੰਡ ਦੇ ਹਰ ਪ੍ਰਾਣੀ ਨੂੰ ਗੁਰੂ ਗ੍ਰ੍ਰੰਥ ਅਤੇ ਗੁਰੂ ਪੰਥ ਦੀ ਸਰਪ੍ਰਸਤੀ ਅਧੀਨ ਸਿੱਖ ਬਣਨ ਦਾ ਅਧਿਕਾਰ ਹੈ। ਇਸ ਦੇ ਬਾਵਜੂਦ ਸਾਜਿਸ਼ ਤਹਿਤ ਸਿੱਖ ਧਰਮ ਅੰਦਰ ਇਹ ਬੇਲੋੜਾ ਵਿਵਾਦ ਚੱਲਿਆ ਆ ਰਿਹਾ ਹੈ। ਜਿਸ ਦੌਰਾਨ ਸਿਆਸੀ ਤੇ ਸਰਕਾਰੀ ਦਖਲ ਅੰਦਾਜ਼ੀ ਨੇ ਸਿੱਖ ਕੌਮ ਨੂੰ ਕੱਖੋਂ ਹੌਲਾ ਕੀਤਾ ਹੈ।

ਇਸ ਤਾਜ਼ਾ ਫੈਸਲੇ ਤੋਂ ਪਹਿਲਾਂ ਆਏ ਫੈਸਲਿਆਂ ਅਤੇ ਮਿਲੇ ਅਧਿਕਾਰਾਂ ਦਾ ਸ਼੍ਰੋਮਣੀ ਕਮੇਟੀ ਨੇ ਹੀ ਹਨਨ ਕੀਤਾ ਹੈ। ਜਿਵੇਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਅਤੇ ਜਥੇਦਾਰਾਂ ਦੀ ਨਿਯੁਕਤੀ ਆਦਿਕ ਮੁੱਦਿਆਂ ਨੂੰ ਸਿਆਸੀ-ਸਵਾਰਥੀ ਦਿਸ਼ਾਵਾਂ ਤੇ ਪ੍ਰਛਾਵਿਆਂ ਅਧੀਨ ਰੱਖਿਆ ਹੈ। ਇਸੇ ਕਾਰਣ ਹੀ ਸਿੱਖ ਕਹਾਉਣ ਵਾਲੇ ਸਿੱਖ ਸਿਧਾਂਤਾਂ ਨੂੰ ਪਿੱਠ ਦੇ ਕੇ ਦੇਹਧਾਰੀ ਗੁਰੂ ਡੰਮ, ਕਬਰ ਪੂਜਾ, ਅਨਮਤੀ ਤੇ ਮਨਮਤੀ ਕਰਮ-ਕਾਂਡ ਦਾ ਸ਼ਿਕਾਰ ਹੋ ਚੁੱਕੇ ਹਨ। ਬੇਸ਼ੱਕ ਉਹ ਕੇਸਾਧਾਰੀ ਹੀ ਹੋਣ ਉਹ ਵੀ ਸਿੱਖੀ ਸਿਧਾਂਤਾਂ ਦਾ ਵਧ ਨੁਕਸਾਨ ਕਰ ਰਹੇ ਹਨ। ਸੋ ਰੋਮਾਂ ਦੀ ਬੇਅਦਬੀ ਕਰਨ ਵਾਲੇ, ਸ਼ਰਾਬ, ਤੰਬਾਕੂ ਅਤੇ ਕਰਮ-ਕਾਂਡ ਕਰਨ ਵਾਲੇ ਜੇ ਚੋਣ ਵਿਚ ਹਿੱਸਾ ਲੈਂਦੇ ਹਨ ਤਾਂ ਉਹ ਮਨਮਤੀ ਨੁਮਾਇੰਦੇ ਹੀ ਚੁਣਨਗੇ। ਖਾਲਸਈ ਵਿਵਸਥਾ ਲਈ ਮੌਜੂਦਾ ਚੋਣ ਪ੍ਰਣਾਲੀ ਅੰਦਰ ਸ਼੍ਰੋਮਣੀ ਕਮੇਟੀ ਚੋਣਾਂ ਗੁਰਦੁਆਰਾ ਚੋਣ ਕਮਿਸ਼ਨ ਦੀ ਥਾਂ ਸਿੱਧੀਆਂ ਭਾਰਤੀ ਚੋਣ ਕਮਿਸ਼ਨ ਰਾਹੀਂ ਹੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਜਿਸ ਨਾਲ ਐਕਟ ਦੇ ਉਲਟ ਭੁਗਤਦੇ ਵੋਟਰਾਂ ਅਤੇ ਦੂਹਰੇ ਸੰਵਿਧਾਨ ਰੱਖਦੇ ਸਿਆਸੀ ਦਲਾਂ ਨੂੰ ਇਸ ਕੁਕਰਮ ਤੋਂ ਵਾਂਝਿਆ ਕੀਤਾ ਜਾ ਸਕੇਗਾ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਹਿਬ, ਕੋਰ ਕਮੇਟੀ ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ, ਹਰਜੀਤ ਸਿੰਘ ਸੰਪਾਦਕ ਸਿੱਖ ਫੁਲਵਾੜੀ ਸਿੱਖ ਮਿਸ਼ਨਰੀ ਕਾਲਜ, ਇੰਦਰਜੀਤ ਸਿੰਘ ਰਾਣਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਕੁਲਵੰਤ ਸਿੰਘ ਸਿੱਖ ਫਰੰਟ ਦਿੱਲੀ, ਸੁਰਿੰਦਰਜੀਤ ਸਿੰਘ ਪਾਲ ਕੇਸ ਸੰਭਾਲ ਸੰਸਥਾ ਦਿੱਲੀ, ਪ੍ਰਿੰ: ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਗੁਰਮਤਿ ਪ੍ਰਚਾਰ ਟਰੱਸਟ ਹਿਮਾਚਲ ਪ੍ਰਦੇਸ਼, ਜਸਬੀਰ ਸਿੰਘ ਸੁਖਮਨੀ ਸਾਹਿਬ ਸੁਸਾਇਟੀਆਂ, ਜੋਗਿੰਦਰ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਮਹਿੰਦਰ ਸਿੰਘ ਭਾਈ ਘਨਈਆ ਸੇਵਾ ਦਲ ਹਿਮਾਚਲ ਪ੍ਰਦੇਸ਼, ਗੁਰਸਿੱਖ ਫੈਮਿਲੀ ਕਲੱਬ, ਲੈਫਟੀਨੈਂਟ ਜਨਰਲ ਕਰਤਾਰ ਸਿੰਘ ਗਿੱਲ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਤਰਾਈ ਸਿੱਖ ਮਹਾਂ ਸਭਾ ਉਤਰਾਖੰਡ ਅਤੇ ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਸੰਵਿਧਾਨ ਵਿਚ ਵਿਸ਼ਵਾਸ਼ ਨਾ ਰੱਖਣ ਵਾਲਾ ਸਿਆਸੀ ਚੋਣ ਨਹੀਂ ਲੜ ਸਕਦਾ ਇਸੇ ਤਰ੍ਹਾਂ ਜੋ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਰਹਿਤ ਮਰਯਾਦਾ ਨੂੰ ਨਹੀਂ ਮੰਨਦਾ ਉਸ ਨੂੰ ਵੋਟਰ ਜਾਂ ਉਮੀਦਵਾਰ ਬਣਨ ਦਾ ਕੋਈ ਹੱਕ ਨਹੀਂ ਮਿਲਣਾ ਚਾਹੀਦਾ। ਜੋ ਲੋਕ ਅੱਜ ਤੱਕ ਜਿੱਤੇ ਵੀ ਹੋਏ ਹਨ ਉਹ ਰਹਿਤ ਮਰਯਾਦਾ ਅਨੁਸਾਰ ਸਮਾਜ ਵਿਚ ਵਿਚਰਦੇ ਹੋਣੇ ਚਾਹੀਦੇ ਹਨ। ਜੇਕਰ ਦੋਸ਼ੀ ਸਾਬਤ ਹੁੰਦੇ ਹਨ ਤਾਂ ਉਹਨਾਂ ਦੀ ਮੈਂਬਰੀ ਰੱਦ ਹੋਣੀ ਚਾਹੀਦੀ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top