Share on Facebook

Main News Page

ਕਿੱਥੇ ਲਿਖਿਆ ਕਿ ਗੁਰੂ, ਗੁਰੂ ਗ੍ਰੰਥ ਹੈ ?
-: ਸੰਪਾਦਕ ਖ਼ਾਲਸਾ ਨਿਊਜ਼

ਇਹ ਹੈ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਦਾ ਉਹ ਆਖਰੀ ਹਥਿਆਰ ਜੋ ਇਹ ਵਰਤਦੇ ਹਨ, ਜਦੋਂ ਇਨ੍ਹਾਂ ਕੋਲ ਭਾਈ ਜਰਨੈਲ ਸਿੰਘ ਭਿੰਡਰਾਂਵਾਲਾ, ਮਸਕੀਨ, ਜਾਂ ਭਾਈ ਰਣਧੀਰ ਸਿੰਘ ਦੇ ਤੀਰ ਤੁੱਕੇ ਖਤਮ ਹੋ ਜਾਣ। ਅਖੇ ਦੱਸੋ ਕਿੱਥੇ ਲਿਖਿਆ ਹੈ ਕਿ ਗੁਰੂ ਗ੍ਰੰਥ ਹੈ, ਕਿੱਥੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ?

ਭਲਿਓ, ਅਸ਼ਲੀਲ ਗ੍ਰੰਥ ਪੜ੍ਹ ਪੜ੍ਹ ਕੇ ਐਨਾ ਦਿਮਾਗ ਹੌਲਾ ਹੋ ਗਿਆ ਕਿ ਆਪਣੇ ਸਮਰੱਥ ਗੁਰੂ 'ਤੇ ਵੀ ਉਂਗਲ ਚੁਕਦਿਆਂ ਸ਼ਰਮ ਨਹੀਂ ਆਉਂਦੀ? ਖੈਰ ਇਨ੍ਹਾਂ ਦੇ ਇਸ ਸਵਾਲ ਦਾ ਵੀ ਜਵਾਬ ਗੁਰਬਾਣੀ ਵਿੱਚੋਂ ਹੀ ਦਿੱਤਾ ਜਾਵੇਗਾ, ਕਿਉਂਕਿ ਸਾਡਾ ਗੁਰੂ ਗਿਆਨ ਹੈ, ਜੋ ਗੁਰਬਾਣੀ ਵਿੱਚ ਹੈ।

ਗ੍ਰੰਥ ਸਿਰਫ ਇਕ ਇਕਾਈ ਹੈ, ਜ਼ਰੀਆ ਹੈ ਅਖੱਰ ਸੰਭਾਲਣ ਲਈ, ਗੁਰੂ ਸ਼ਬਦ ਹੈ, ਗੁਰੂ ਗਿਆਨ ਹੈ, ਗੁਰੂ ਗੁਰਬਾਣੀ ਹੈ, ਨਾ ਕਿ ਗ੍ਰੰਥ... ਗ੍ਰੰਥ ਆਪਣੇ ਆਪ 'ਚ ਗੁਰੂ ਨਹੀਂ, ਜਦੋਂ ਤੱਕ ਉਸ ਵਿੱਚ ਗੁਰਬਾਣੀ ਨਹੀਂ। ਗ੍ਰੰਥ ਇੱਕ ਭਾਂਡਾ ਹੈ, ਜਿਸ ਵਿੱਚ ਗੁਰਬਾਣੀ ਸਮੋਈ ਹੋਈ ਹੈ।

...ਤੇ ਇਹ ਗਿਆਨ ਗੁਰੂ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਇਸ ਜਗਤ ਵਿੱਚ ਮੌਜੂਦ ਸੀ, ਤੇ ਰਹੇਗਾ। ਇਹ ਭਗਤ ਫਰੀਦ ਵੇਲੇ ਵੀ ਸੀ, ਭਗਤ ਕਬੀਰ ਜੀ ਵੇਲੇ ਵੀ ਸੀ, ਜਿਹੜੇ ਗੁਰੂ ਨਾਨਕ ਸਾਹਿਬ ਤੋਂ ਸ਼ਰੀਰਕ ਤੌਰ 'ਤੇ ਬਹੁਤ ਸਮਾਂ ਪਹਿਲਾਂ ਹੋਏ।

ਰਾਗੁ ਸੂਹੀ ਮਹਲਾ 4 ਅਸਟਪਦੀਆ ਘਰੁ 10
...ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥13॥ਅੰਕ 758

...ਤੇ ਬਾਣੀ ਨੂੰ ਗੁਰਆਈ ਗੁਰੂ ਨਾਨਕ ਸਾਹਿਬ ਨੇ ਆਪ ਦਿੱਤੀ...

ਰਾਮਕਲੀ ਮਹਲਾ 1 ਸਿਧ ਗੋਸਟਿ
...ਪਵਨ ਅਰੰਭੁ ਸਤਿਗੁਰ ਮਤਿ ਵੇਲਾ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅੰਕ 938

ਤੇ ਮੱਤ ਵਿੱਚ ਵੀ ਇਸ ਸ਼ਬਦ ਗੁਰੂ ਦੀ ਸਿੱਖਿਆ ਵਸਾਉਣੀ ਹੈ
ਮ:1 ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ ਅੰਕ 2

ਗੁਰੂ ਅਮਰਦਾਸ ਜੀ ਕਹਿੰਦੇ ਹਨ; ਸਲੋਕੁ ਮ: 3 ॥
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਅੰਕ 515

ਮ:3 ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥23॥ ਅੰਕ 917

ਆਸਾ ਮਹਲਾ 3 ਪੰਚਪਦੇ ॥
ਜਿਨ੍‍ ਕੈ ਪੋਤੈ ਪੁੰਨੁ ਤਿਨਾ ਗੁਰੂ ਮਿਲਾਏ ॥ ਸਚੁ ਬਾਣੀ ਗੁਰੁ ਸਬਦੁ ਸੁਣਾਏ
ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥ ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥
4॥ ਅੰਕ 364

ਸਿਰੀਰਾਗੁ ਮਹਲਾ 3 ਘਰੁ 1 ਅਸਟਪਦੀਆ
ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ ॥1॥ ਅੰਕ 64

ਗੁਰੂ ਰਾਮਦਾਸ ਜੀ ਕਹਿੰਦੇ ਹਨ:

ਨਟ ਮਹਲਾ 4 ॥
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥ ਅੰਕ 982

ਮਾਝ ਮਹਲਾ 4 ॥
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥3॥
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥
4॥7॥ ਅੰਕ 96

ਮ:4 ਪਉੜੀ ॥
ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥ ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥
ਓਨਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥
9॥ ਅੰਕ 304

ਮ:4 ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥4॥5॥ ਅੰਕ 493

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ

ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥ ਅੰਕ 966

ਗੁਰੂ ਅਰਜਨ ਸਾਹਿਬ ਵੀ ਉਸੇ ਸ਼ਬਦ ਰੂਪੀ ਖਜਾਨੇ ਦੀ ਗੱਲ ਕਰ ਰਹੇ ਹਨ

ਗਉੜੀ ਗੁਆਰੇਰੀ ਮਹਲਾ 5 ॥
ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥1॥ ਰਹਾਉ ॥
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥1॥

ਭਗਤ ਕਬੀਰ ਜੀ ਵੀ ਉਸੀ ਬਿਬੇਕ, ਗਿਆਨ ਗੁਰੂ ਬਿਬੇਕ ਗੁਰੂ ਦੀ ਗੱਲ ਕਰ ਰਹੇ ਹਨ, ਜਿਸਦਾ ਵਰਨਣ ਗੁਰੂ ਅਰਹਾਨ ਸਾਹਿਬ ਕਰ ਰਹੇ ਹਨ ...ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥

ਸੂਹੀ ਲਲਿਤ ਕਬੀਰ ਜੀਉ ॥
...ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋ ॥4॥5॥ਅੰਕ 793

ਅੰਤ ਵਿੱਚ ਗੁਰੂ ਅਮਰਦਾਸ ਜੀ ਦਾ ਫੁਰਮਾਨ

ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ

ਤੇ ਗੁਰੂ ਨੇ ਭੇਡਾਂ ਬਣਨ ਲਈ ਨਹੀਂ ਆਖਿਆ, ਕਿਹਾ ਹੈ ਕਿ ਗੁਰਮੁੱਖ ਬਣੋ, ਤੇ ਗੁਰਮੁੱਖ ਦੀ ਪਰਿਭਾਸ਼ਾ ਕੀ ਲਿਖੀ ਹੈ ਜ਼ਰਾ ਪੜ੍ਹੋ:

ਮ:1 ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥ .... ਗੁਰਮੁਖਿ ਨਾਨਕ ਏਕੋ ਜਾਣੈ ॥69॥

ਗੁਰਮੁੱਖ ਉਹ ਹੈ ਜੋ ਗਿਆਨ ਦੇ ਵੀ ਤੱਤ ਨੂੰ ਬੀਚਾਰੇ, ਗੁਰਮੁੱਖਉਹ ਹੈ ਜੋ ਸਿਰਫ ਇੱਕੋ ਨੂੰ ਜਾਣੇ... ਫਿਰ ਦੂਜਾ ਕਿੱਥੋਂ ਆਇਆ?

ਤੇ ਇਸੀ ਗੁਰਬਾਣੀ ਗੁਰੂ ਦਾ ਗੁਰੂ ਗੋਬਿੰਦ ਸਿੰਘ ਨੇ ਐਲਾਨ ਕੀਤਾ ਕਿ ਇਹ ਸਾਰੀ ਬਾਣੀ ਗੁਰੂ ਹੈ, ਜੋ ਇਸ ਗ੍ਰੰਥ 'ਚ ਸ਼ਾਮਿਲ ਹੈ।

ਫਿਰ ਵੀ ਜੇ ਸਾਨੂੰ ਸ਼ੱਕ ਹੈ ਤਾਂ ਗੁਰੂ ਸਾਹਿਬ ਦਾ ਫੁਰਮਾਨ ਪੜ੍ਹ ਲਵੋ:

ਮ:੪ ॥ ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥ ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥
ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥ ਓਹੁ ਘਰਿ ਘਰਿ ਹੰਢੈ ਜਿਉ ਰੰਨ ਦਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸੱਚਾਈ ਭਰੇ ਜੀਵਨ ਦੀ ਜਾਚ, ਜਾਗਰੂਕ ਮਨੁੱਖ ਬਣਨ ਲਈ ਸਿੱਖਿਆ ਭਰੀ ਪਈ ਹੈ, ਪਰ ਕੀ ਅਸੀਂ ਕਦੇ ਆਪਣੇ ਗੁਰੂ ਨੂੰ ਪੜ੍ਹ ਕੇ, ਸੁਣ ਕੇ, ਮੰਨਣ ਦੀ ਕੋਸ਼ਿਸ਼ ਵੀ ਕੀਤੀ ਹੈ? ਸਿਰਫ ਮਣੀ ਮੂੰਹ ਪਖੰਡ ਪਾਠ ਕਰੀ ਕਰਾਈ ਤੁਰੇ ਜਾ ਰਹੇ ਹਾਂ, ਗੁਰਪੁਰਬ ਮਨਾਈ ਤੁਰੇ ਜਾ ਰਹੇ ਹਾਂ... ਗੁਰੂ ਦੀ ਮੰਨਾਂਗੇ ਕਦੋਂ? ਗੁਰੂ ਨੂੰ ਸਿੱਖਿਆ ਪੜ੍ਹਾਂਗੇ ਕਦੋਂ?

ਖੈਰ ਗੁਰੂ ਦੀ ਗੱਲ ਸਮਝਣ ਲਈ ਤਾਂ ਪੜ੍ਹਨਾ ਬਹੁਤ ਜ਼ਰੂਰੀ ਹੈ... ਸਾਡੇ ਸਿੱਖ ਅਖਵਉਣ ਵਾਲੇ ਤਾਂ ਆਮ ਲਿਖਿਆ ਹੋਇਆ ਵੀ ਨਹੀਂ ਪੜ੍ਹਦੇ... ਫੇਸਬੁੱਕ 'ਤੇ ਬੈਠੇ 99% ਲੋਕ ਆਪਣੀ ਹੂੜਮੱਤ ਅਨੁਸਾਰ ਹੀ ਕੁਮੈਂਟ ਕਰਦੇ ਨੇ, ਤੇ ੳਹ ਵੀ ਬਿਨਾਂ ਪੜਿਆਂ!!! ਤੇ ਕੁਮੈਂਟ ਇਉਂ ਕਰਣਗੇ ਕਿਵੇਂ ਇਨ੍ਹਾਂ ਨੂੰ ਸਭ ਪਤਾ ਹੁੰਦਾ। ...ਤੇ ਜੇ ਅਗਿਉਂ ਐਨਾ ਹੀ ਪੁੱਛ ਲਵੋ ਕਿ "ਭਾਈ ਸਾਹਿਬ ਤੁਸੀਂ ਪੋਸਟ ਪੜੀ ਹੈ?" ਤੇ ਫਿਰ ਬਹੁਤੇ ਤਾਂ ਬਿਨਾਂ ਜਵਾਬ ਦਿੱਤੇ ਹੀ ਫੁੱਰਰਰਰ ਹੋ ਜਾਂਦੇ ਹਨ, ਤੇ ਜੇ ਨਹੀਂ ਵੀ ਜਾਂਦੇ ਤਾਂ ਆਪਣੀ ਅੜੀ 'ਤੇ ਅੜੇ ਰਹਿੰਦੇ ਹਨ, ਤੇ ਬੇਸਿਰਪੈਰ ਦੀ ਬਹਿਸਬਾਜ਼ੀ ਕਰਦੇ ਹਨ, ਜਿਵੇਂ... "ਤੁਸੀਂ ਭਿੰਡਰਾਂਵਾਲੇ ਨਾਲੋਂ ਵੱਧ ਸਿਆਣੇ ਹੋ, ਤੁਸੀਂ ਮਸਕੀਨ ਨਾਲੋਂ ਵੱਧ ਜਾਣਦੇ ਹੋ... ਕੱਲ ਦੇ ਆਏ ਸਾਨੁੰ ਦੱਸਣ ਤੁਰੇ ਆ..." ਜਾਂ ਪੋਸਟ / ਲੇਖ ਤੋਂ ਹੱਟ ਕੇ ਆਪਣੀ ਵਿਦਵਤਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਨੂੰ ਕੋਈ ਪੁੱਛੇ ਕੀ ਭਿੰਡਰਾਂਵਾਲੇ - ਮਸਕੀਨ ਤੋਂ ਬਾਅਦ ਦੁਨੀਆਂ ਮੁੱਕ ਗਈ ? ਉਸ ਤੋਂ ਅਗਾਂਹ ਕੋਈ ਹੋਰ ਸੋਚ - ਬੋਲ ਨਹੀਂ ਸਕਦਾ ? ਕੀ ਉਨ੍ਹਾਂ ਦਾ ਕਹਿਆ ਪੱਥਰ 'ਤੇ ਲਕੀਰ ਹੈ, ਜਾਂ ਇਹ ਗੁਰੂ ਸੀ ? ਤੇ ਫਰਿ ਸ਼ੁਰੂ ਹੁੰਦੇ ਹਨ ਤਾਅਨੇ, ਗਾਹਲ਼ਾਂ...

ਇਹ ਹੈ ਗਿਆਨ ਗੁਰੂ ਦੇ ਸਿੱਖਾਂ ਦੀ ਮਾਨਸਿਕਤਾ, ਜਿਹੜੇ ਪੜ੍ਹਨ ਨੂੰ ਤਰਜੀਹ ਦਿੱਤੇ ਬਗੈਰ ਆਪਣੀਆਂ ਮਨਮਤੀਆਂ ਕਰਦੇ ਹਨ, ਗੁਰੂ ਤੋਂ ਆਕੀ ਹੋਏ ਹੋਰ ਹੋਰ ਗ੍ਰੰਥਾਂ ਦੀ ਪ੍ਰੋੜਤਾ ਕਰਦੇ ਹਨ, ਆਪਣੇ ਮੁਖੀਆਂ, ਆਪਣੇ ਪਾਖੰਡੀ ਸਾਧਾਂ ਦਾ ਪੱਖ ਪੂਰਦੇ ਹਨ, ਤੇ ਸਿਰਫ ਬਹਿਸਬਾਜ਼ੀ 'ਚ ਆਪਣਾ ਸਮਾਂ ਜ਼ਇਆ ਕਰਦੇ ਹਨ...

ਜਦੋਂ ਤੱਕ ਸਿੱਖ ਅਖਵਾਉਣ ਵਾਲੇ ਆਪ "ਸੁਣਨ-ਪੜ੍ਹਨ-ਮੰਨਣ" ਦੀ ਆਦਤ ਨਹੀਂ ਪਾਉਂਦੇ, ਇਨ੍ਹਾਂ 'ਚ ਗੁਰੂ ਪ੍ਰਤੀ ਦ੍ਰਿੜਤਾ ਨਹੀਂ ਆ ਸਕਦੀ। ਜੋ ਖੁਆਰੀ ਸਿੱਖ ਕੌਮ ਦੀ ਅੱਜ ਹੋ ਰਹੀ ਹੈ, ਉਹ ਅਨਪੜ੍ਹਤਾ ਦੀ ਨਿਸ਼ਾਨੀ ਹੈ।

ਮੰਨਣਾ ਇਨ੍ਹਾਂ ਨੇ ਫਿਰ ਵੀ ਨਹੀਂ, ਕਿਉਂਕਿ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ : ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ॥

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top