Share on Facebook

Main News Page

ਪੁਰਾਤਨ ਸਿੱਖਾਂ ਦੇ ਨਾਮ ਹੇਠ ਫਰਜ਼ੀ ਰਹਿਤਨਾਮੇ
-: ਹਰਜਿੰਦਰਪਾਲ ਸਿੰਘ ਰਾਜੋਵਾਲ

ਰਹਿਤਨਾਮੇ ਕਈ ਲਿਖਾਰੀਆਂ ਨੇ ਲਿਖੇ, ਹਰ ਇੱਕ ਦਾ ਵੱਖਰਾ ਹੈ... ਪਰ ਗੁਰਮਤਿ ਨੇ ਇੱਕ ਗੁਰੂ ਦੀ ਗੱਲ ਕੀਤੀ ਤੇ ਉਸਦੀ ਵਿਚਾਰ...

ਆਹ ਜਿਹੜਾ ਮੈਂ ਰਹਿਤਨਾਮਾ ਪਾ ਰਿਹਾ ਹਾਂ, ਇਹ ਭਾਈ ਦਇਆ ਸਿੰਘ ਦੇ ਨਾਮ ਹੇਠ ਫਰਜ਼ੀ ਤੌਰ 'ਤੇ ਲਿਖਿਆ ਗਿਆ ਹੈ। ਇਹ ਰਹਿਤਨਾਮਾ ਸਿੱਖਾਂ ਦਾ ਪੂਰਾ ਹਿੰਦੂ ਕਾਰਣ ਕਰ ਰਿਹਾ ਹੈ, ਕਿ ਜਿਹੜਾ ਅੰਮ੍ਰਿਤ ਗੁਰੂ ਦਸਮੇਸ ਪਿਤਾ ਜੀ ਨੇ ਬਣਾਇਆ, ਉਸ ਵਿੱਚ ਹਰ ਹਿੰਦੂ ਦੇਵੀ ਦੇਵਤੇ ਨੇ ਹਿੱਸਾ ਪਾਇਆ...

ਜਿਸ ਵਿੱਚ ਇਉਂ ਲਿਖਿਆ ਹੈ :

ਸ੍ਰੀ ਦਸਵੀਂ ਪਾਤਸ਼ਾਹੀ ਅੰਨਦ ਪੁਰ ਮੈਂ ਬੈਠ ਥੇ, ਦਯਾ ਸਿੰਘ ਜੀ ਪ੍ਰਸ਼ਨ ਕੀਆ 'ਜੁ ਮਹਾਰਾਜ ਜੀ ! ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤਿ ਹੋਇ।'

ਉਤਰ - ਜਬ ਦੇਵੀ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। 'ੴ ਸਤਿਨਾਮ' ਉਪਦੇਸ ਮੰਤ੍ਰ ਸਰੀ ਗੁਰੂ ਨਾਨਕ ਜੀ ਜੀ ਸ਼ਕਤਿ ਨੇ ਦੀਆ, ਔਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਰ ਬਰੁਣ ਵਾਸਤੇ ਚਿਤ ਦ੍ਰਿੜਤਾ ਦੇ ਦੀਆ, ਮਿਸ਼ਟਾਨ ਇੰਦ੍ਰ ਨੇ ਦੀਆ, ਬੁਧੀ ਮੀਠੀ ਰਹਿਨ ਨਮਿਤ ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬਲੋਹ ਕੀ ਕਰਦ ਕਾਲ ਜੀ ਦਯੀ, ਯੁਧਦੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕੱਛ ਹਨੂ ਦੀ ਦਈ, ਜਪੁਜੀ ਮੁਕਤ ਕੋ ਪਾਠ ਦੀਆ, ਅਨੰਦ ਚਿਤ ਸ਼ਾਂਤ ਲੀਏ ਗੁਰੂ ਅਮਰ ਜੀ ਦੀਨਾ, ਚੌਪਈ, ਸਵਯਏ ਸ੍ਰੀ ਮੁਖ ਦ੍ਰਿੜ ਚਿਤ ਤੇ ਜੁੱਧ ਨਿਮਿਤ। ਚਾਰ ਪਦਾਰਥ ਖੰਡੇ ਕੀ ਪਾਹੁਲ ਤੇ ਦੀਏ ਸਿਖੋਂ ਕੋ ਸਰਕਰ (ਸ਼ੱਕਰ) ਬਿਸ਼ਨੂੰ ਜੀ ਦੀਨੀ, ਮੈਦਾ ਮਹਾਂਦੇਵ ਜੀ ਦੀਨਾ, ਘੀਵਾ ਬ੍ਰਹਮੇ ਨੇ ਦੀਆ ਤ੍ਰਿਭਾਵ ਕਾ ਕੜਾਹ ਕੀਆ, ਜੇ ਤੀਨ ਭਾਵ ਘਟ ਕਰੇ ਤੋ ਗੁਰੂ ਜੀ ਕੋ ਨ ਪਹੁਚੇ ਥੌਰ ਜਦ ਅੰਮ੍ਰਿਤ ਛਕਾਨਾ ਹੋ ਤਬ ਪ੍ਰਸਾਦ ਗੁੜ ਨਾ ਕਰੇ।...

- ਜਲ ਵਰੁਣ ਦੇਵਤਾ ਨੇ, ਬਾਟਾ ਯਮਰਾਜ ਨੇ, ਕਿਰਪਾਨ ਕਾਲ ਨੇ, ਕੇਸ ਚੰਡੀ ਨੇ, ਕਛਿਹਰਾ ਹਨੂਮਾਨ ਨੇ ਦਿੱਤਾ...

- ਅੰਮ੍ਰਿਤ ਤਿਆਰ ਕਰਣ ਵਾਸਤੇ : ਸ਼ੱਕਰ ਵਿਸ਼ਣੂ ਨੇ, ਮੈਦਾ ਮਹਾਂਦੇਵ (ਸ਼ਿਵ) ਨੇ, ਘਿਓ ਬ੍ਰਹਮਾ ਨੇ ਦਿੱਤਾ...

ਕੀ ਤੁਸੀਂ ਮੰਨ ਸਕਦੇ ਹੋ ਕਿ ਇਹ ਸਭ ਗੁਰੂ ਸਾਹਿਬ ਕਹਿ ਸਕਦੇ ਨੇ ਤੇ ਭਾਈ ਦਇਆ ਸਿੰਘ ਲਿਖ ਸਕਦੇ ਨੇ ?

ਸਵਾਲ ਇਹ ਕਿ ਕੀ ਗੁਰਮਤਿ ਇਨ੍ਹਾਂ ਹਿੰਦੂ ਦੇਵੀ ਦੇਵਤਿਆਂ ਨੂੰ ਮਾਨਤਾ ਦਿੰਦੀ ਹੈ ?

ਸਿੱਖੋ ! ਤੁਸੀਂ ਸੁੱਤੇ ਰਹੋ, ਅਗਲਿਆਂ ਨੇ ਇਸ ਤਰ੍ਹਾਂ ਜੜਾਂ ਵੱਢੀਆਂ ਕਿ ਪਤਾ ਨਾ ਲੱਗ ਸਕਿਆ। ਰਹਿਤਨਾਮੇ ਵਿਸ਼ਵਾਸਪਾਤਰ ਸਿੰਘਾਂ ਦੇ ਨਾਮ ਹੇਠ ਲਿਖੇ ਗਏ ਤਾਂ ਜੋ ਸਿੱਖ ਯਕੀਨ ਕਰ ਜਾਣ...

ਕਈ ਹੋਰ ਵੀ ਰਹਿਤਨਾਮੇ ਹਨ, ਜੋ ਸਿੱਖਾਂ ਨੂੰ ਉਦਾਸੀ ਭੇਖੀ ਬਣਾ ਰਹੇ ਨੇ... ਜਿਹੜਾ ਸਾਨੂੰ ਗੁਰੂ ਸਾਹਿਬ ਗੁਰੂ ਸ਼ਬਦ ਦੇ ਰੂਪ ਵਿੱਚ ਰਹਿਤਨਾਮਾ ਦੇ ਗਏ, ਉਸ 'ਤੇ ਅਸੀਂ ਯਕੀਨ ਨਹੀਂ ਕਰ ਰਹੇ... ਕੋਈ ਵੀ ਕਿਸੇ ਵਿਆਕਤੀ ਦਾ ਲਿਖੀ ਰਚਨਾ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਨਹੀਂ ਹੋ ਸਕਦੀ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top