Share on Facebook

Main News Page

ਮਹਾਕਾਲ-ਕਾਲਕਾ ਨਾਂ ਦੇ ਦੇਵਤਾ-ਦੇਵੀ, ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਨਹੀਂ ਅਰਾਧੀ
- ਰਛਪਾਲ ਸਿੰਘ ਫਗਵਾੜਾ
08 Oct 2012

ਅਸਲੀਯਤ ਇਹ ਹੈ:- ਸ਼ਿਵ ਪੁਰਾਣ ਵਿੱਚ ‘ਦਵਾਦਸ਼ਲਿੰਗਮ’ ਦੀ ਕਥਾ ਮੁਤਾਬਕ ਸ਼ਿਵਲਿੰਗ ਦੇ ੧੨ ਟੁਕੜੇ ਧਰਤੀ ਤੇ ਡਿਗੇ ਅਤੇ ਫਿਰ ੧੨ ਥਾਂਵਾਂ ਤੇ ਸ਼ਿਵ ਮੰਦਿਰ ਬਣਾ ਦਿਤੇ ਗਏ। ਮਧ ਪ੍ਰਦੇਸ਼ ਦੇ ਸ਼ਹਿਰ ਉਜੈਨ ਵਿੱਚ ਸ਼ਿਵਲਿੰਗ ਦਾ ਟੁਕੜਾ ਜਿਥੇ ਡਿਗਾ, ਉਸ ਥਾਂ ‘ਮਹਾਕਾਲ’ ਦਾ ਮੰਦਿਰ ਮੌਜੂਦ ਹੈ। ਸ਼ਿਵ ਦੇ ਵਿਨਾਸ਼ਕਾਰੀ ਸਰੂਪ ਨੂੰ ਦਰਸਾਉਂਦੀ ਡਰਾਉਣੀ ਮੂਰਤੀ ਸਥਾਪਤ ਕੀਤੀ ਗਈ ਹੈ। ਮਹਾਕਾਲ ਦੇ ਸਿੱਖ ਲਈ ਭੰਗ ਤੇ ਸ਼ਰਾਬ ਛਕਣਾ ਲਾਜ਼ਮੀ ਹੈ:

ਮਹਾਕਾਲ ਕੋ ਸਿੱਖਯ ਕਰਿ ਮਦਿਰਾ ਭੰਗ ਪਿਆਇ…। (ਬਚਿਤ੍ਰ ਨਾਟਕ ਗ੍ਰੰਥ ਪੰਨਾ ੧੨੧੦, ਚਰਿਤ੍ਰ ੨੬੬)

ਭੰਗ-ਸ਼ਰਾਬ ਛਕਣ ਵਾਲੇ ਅਗਿਆਨੀ ਹੀ ਮਹਾਕਾਲ ਨੂੰ ‘ਵਾਹਿ ਗੁਰੂ’ ਮੰਨਦੇ ਹਨ। ਜਾਨਵਰ ਦੀ ਬਲੀ ਵੀ ਚੜ੍ਹਾਉਂਦੇ ਹਨ। ਮਹਾਕਾਲ ਦੇ ਅਨੇਕਾਂ ਨਾਮ (ਸ਼ਿਵ ਸਹਸਤ੍ਰ-ਨਾਮਾ, ੧੦੦੦ ਨਾਂ) ਸਰਬਕਾਲ, ਸਰਬਲੋਹ, ਖੜਗਕੇਤ, ਅਸਿਕੇਤ, ਅਸਿਧੁਜ ਆਦਿਕ ਅਖਉਤੀ ਦਸਮ ਗ੍ਰੰਥ ਵਿੱਚ ਲਿਖੇ ਹਨ।

ਸ਼ਿਵ ਦੀ ਪਤਨੀ ਪਾਰਬਤੀ ਦੇ ਅਨੇਕਾਂ ਸਰੂਪਾਂ ਦੀ ਕਥਾ ‘ਮਾਰਕੰਡੇਯ ਪੁਰਾਣ’ ਵਿੱਚ ਲਿਖੀ ਹੈ। ਸ਼ਿਵਾ, ਦੁਰਗਾ, ਕਾਲੀ, ਮਹਾਕਾਲੀ, ਚੰਡੀ, ਭਗਵਤੀ (ਭਗੌਤੀ, ਭਗਉਤੀ), ਕਾਲਕਾ, ਕਾਲ, ਭਵਾਨੀ, ਜਗਮਾਤਾ, ਜਗਮਾਇ, ਕਾਲ ਰੂਪ, ਕਾਲ ਪੁਰਖ ਆਦਿਕ ੭੦੦ ਨਾਮ (ਦੁਰਗਾ ਸਪਤਸ਼ਤੀ ਵਿੱਚ ਲਿਖੇ) ਹਨ ਇਸ ਦੇਵੀ ਦੇ।

ਸ਼ਿਵ ਅਤੇ ਪਾਰਬਤੀ ਦਾ ਜੁੜਵਾਂ ਸਰੂਪ, ਜਿਸਦਾ ਸਜਾ ਹਿਸਾ ਸ਼ਿਵ ਦਾ ਤੇ ਖਬਾ ਹਿਸਾ ਦੇਵੀ ਪਾਰਬਤੀ ਦਾ ਹੈ, ਨੂੰ ‘ਅਰਧ-ਨਾਰੀਸ਼ਵਰ’ ਕਿਹਾ ਜਾਂਦਾ ਹੈ।

ਖਬੇ ਹਿਸੇ ਦੇ ਉਪਾਸਕ ‘ਵਾਮ-ਮਾਰਗੀ’ ਦੇਵੀ-ਪੂਜਕ ਕਹੇ ਜਾਂਦੇ ਹਨ। ਬਚਿਤ੍ਰ ਨਾਟਕ ਗ੍ਰੰਥ/ ਅਖਉਤੀ ਦਸਮ ਗ੍ਰੰਥ ਵਾਮ-ਮਾਰਗੀ ਕਵੀਆਂ ਦੀ ਲਿਖਤ ਹੈ ਜਿਨ੍ਹਾਂ ਦੀ ਕਵੀ-ਛਾਪ ‘ਕਬਿ ਸ਼ਯਾਮ, ਕਬਿ ਰਾਮ’ ਬਹੁਤ ਪੰਨਿਆਂ ਤੇ ਲਿਖੀ ਮਿਲਦੀ ਹੈ ਜਿਨ੍ਹਾਂ ਦੇ ਇਸ਼ਟ ਦਾ ਸਰੂਪ ਇਉਂ ਹੈ:-

ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ (ਬਚਿਤ੍ਰ ਨਾਟਕ ਗ੍ਰੰਥ, ਪੰਨਾ ੭੩)

ਸਪਸ਼ਟ ਹੈ ਕਿ ਲਿਖਾਰੀ ਕਵੀ ਸ਼ਯਾਮ ਸ਼ਿਵ-ਪਾਰਬਤੀ/ਮਹਾਕਾਲ-ਕਾਲਕਾ ਦੇ ਉਪਾਸਕ ਸਨ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਿਛਲੇ ਜੀਵਨ (?) ਦੀ ਕਥਾ, ਜੋ ਕਿ ਬਚਿਤ੍ਰ ਨਾਟਕ ਗ੍ਰੰਥ / ਅਖਉਤੀ

ਦਸਮ ਗ੍ਰੰਥ (ਜੋ ਕਿ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕਈ ਸਾਲ ਬਾਦ ਪ੍ਰਗਟ ਕੀਤਾ ਗਿਆ) ਵਿੱਚ ਲਿਖੀ ਹੈ ਅਤੇ ਜਿਸਦੇ ਲਿਖਾਰੀ ਕਵੀ ਸ਼ਯਾਮ, ਕਵੀ ਰਾਮ ਆਦਿਕ ਹਨ, ਇਉਂ ਲਿਖੀ ਹੈ:-

॥ਚੌਪਈ॥ ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੋਹਿ ਆਨੋ॥ ਹੇਮਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਤ ਹੈ ਤਹਾਂ॥ ੧॥

ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡੁ ਰਾਜ ਜਹ ਜੋਗ ਕਮਾਵਾ॥ ਤਹਂ ਹਮ ਅਧਿਕ ਤਪਸਯਾ ਸਾਧੀ॥ ਮਹਾਕਾਲ ਕਾਲਕਾ ਆਰਾਧੀ॥ ੨॥
ਇਹ ਬਿਧ ਕਰਤ ਤਪਸਯਾ ਭਯੋ॥ ………


ਭਲਾ ਦਸੋ, ਪਿਛਲੇ ਜੁਗ ਦੇ ਕਿਸੇ ਤਪਸਵੀ ਦੀ ਕਥਾ ਨਾਲ ਗੁਰੂ ਸਾਹਿਬ ਦਾ ਜਾਂ ਸਿੱਖਾਂ ਦਾ ਕੀ ਸੰਬੰਧ ? ਭਾਈ ਲਹਣਾ ਜੀ ਦਾ ਮੁਢਲਾ ਜੀਵਨ ਦੁਰਗਾ-ਪੂਜਕ ਦਾ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਆਉਣ ਤੋਂ ਬਾਦ ਦੇਵੀ ਪੂਜਾ ਛੱਡ ਦਿੱਤੀ, ਉਸੇ ਜਨਮ ਦਾ ਇਤਹਾਸਕ ਸੱਚ ਹੈ।

ਗੁਰਮਤਿ ਧਾਰਨੀ ਅਤੇ ੴ ਦੇ ਉਪਾਸਕ ਬਣਨ ਕਰਕੇ ਹੀ ਦੂਜੇ ਨਾਨਕ, ਗੁਰੂ ਅੰਗਦ ਸਾਹਿਬ, ਦੀ ਪਦਵੀ ਨੂੰ ਪ੍ਰਾਪਤ ਹੋਏ। ਨਾ ਤਾਂ ਵੈਸ਼ਨੋ ਦੇਵੀ ਸਿੱਖਾਂ ਲਈ ਗੁਰਧਾਮ ਹੈ ਅਤੇ ਨਾ ਹੀ ਗੁਰੂ ਅੰਗਦ ਸਾਹਿਬ ਜੀ ਨੂੰ ਦੇਵੀ-ਪੂਜਕ ਮੰਨਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਬਾਰੇ ਕੋਈ ਕੀ ਬਿਆਨ ਕਰ ਸਕਦਾ ਹੈ?

ਮਨਘੜਤ ਕਥਾ ਨੂੰ ਕਿਵੇਂ ਸਚ ਮੰਨ ਲਈਏ?

ਦੂਜੀ ਗਲ, ਦਸਵੇਂ ਨਾਨਕ ਗੁਰੁ ਗੋਬਿੰਦ ਸਿੰਘ ਸਾਹਿਬ ਸੰਨ ੧੬੭੫ ਤੋਂ ਸੰਨ ੧੭੦੮ ਗੁਰਗਦੀ ਤੇ ਬਿਰਾਜਮਾਨ ਰਹੇ; ਇਹਨਾਂ ੩੩ ਸਾਲਾਂ ਦੌਰਾਨ ਗੁਰੂ ਸਾਹਿਬ ਕਦੇ ਹੇਮਕੁੰਟ ਨਹੀਂ ਗਏ ਨ ਹੀ ਕਦੇ ਦੇਵੀ-ਦੇਵਤੇ ਅਰਾਧੇ। ਆਦਿ ਗ੍ਰੰਥ ਦੀ ਪਾਵਨ ਧੁਰ ਕੀ ਬਾਣੀ ਅਤੇ ਨੌਂਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਵਨ ਬਾਣੀ ਨੂੰ ਕਮਾਉਂਦੇ ਹੋਏ ਸਿੱਖ ਸੰਗਤਾਂ ਨੂੰ ਵੀ ਉਹੀ ਬਾਣੀ ਦ੍ਰਿੜ ਕਰਾਉਂਦੇ ਰਹੇ। ੴ ਦੇ ਉਪਾਸਕ ਨੂੰ ਦੇਵੀ-ਪੂਜਕ ਦਰਸਾਉਣ ਦੀ ਕਿਸੇ ਪੰਥ-ਦੋਖੀ ਜਾਂ ਅਕਿਰਤਘਣ ਗੁਰੁ-ਨਿੰਦਕ ਦੀ ਸਾਜ਼ਿਸ਼ ਹੈ। ਕੋਈ ਵੀ ਸਿੱਖ ਗੁਰੂ ਸਾਹਿਬ ਨੂੰ ਦੇਵੀ-ਪੂਜਕ ਨਹੀਂ ਮੰਨ ਸਕਦਾ।

‘ਮਹਾਕਾਲ ਕਾਲਕਾ’ ਗੁਰੂ ਸਾਹਿਬ ਨੇ ਕਦੇ ਨਹੀਂ ਆਰਾਧੀ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top