ਜੀਉ ਤਪਤੁ ਹੈ ਬਾਰੋ ਬਾਰ
॥ ਤਪਿ ਤਪਿ ਖਪੈ ਬਹੁਤੁ ਬੇਕਾਰ
॥
ਜੈ ਤਨਿ ਬਾਣੀ ਵਿਸਰਿ ਜਾਇ
॥ ਜਿਉ ਪਕਾ ਰੋਗੀ ਵਿਲਲਾਇ ॥1॥
ਗੁਰਬਾਣੀ ਤੋਂ ਵਿਛੜੀ ਹੋਈ ਔਰੰਗਜ਼ੇਬੀ ਸੋਚ 'ਤੇ ਤਰਸ ਆਉਂਦਾ ਹੈ, ਕਿ ਭਲਿਓ ਤੁਸੀਂ ਕੱਚੀ ਬਾਣੀ
ਪ੍ਹੜੋ ਆਪਣੇ ਬੱਚੇ ਬੱਚੀਆਂ ਨੂੰ ਪੜ੍ਹਾਓ, ਤੁਹਾਨੂੰ ਕੋਈ ਨਹੀਂ ਰੋਕਦਾ।
ਪਰ ਯਾਦ ਰੱਖੋ ਹੁਣ
ਸਿੱਖ ਸੰਗਤ ਜਾਗ ਪਈ ਹੈ, ਧਾਰਮਿਕ ਆਜ਼ਾਦੀ ਮਨੁੱਖੀ ਅਧਿਕਾਰ ਹੈ, ਜੇਕਰ ਕੋਈ ਸਿੱਖ ਆਪਣੇ ਜੀਵਨ
ਵਿੱਚ ਅੰਮ੍ਰਿਤ ਜਾਂ ਨਿਤਨੇਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ, ਹੋਰ ਕੱਚੀ ਬਾਣੀ
ਨਹੀਂ ਪੜ੍ਹਨਾ ਚਾਹੁੰਦਾ, ਤਾਂ ਤੁਹਾਨੂੰ ਕਿਸਨੇ ਅਧਿਕਾਰ ਦਿਤਾ ਹੈ ਕਿ ਤੁਸੀਂ ਧਮਕੀਆਂ ਦੇਕੇ
ਜ਼ਬਰਨ ਕਿਸੇ ਨੂੰ ਆਪਣੀ ਮਰਜ਼ੀ ਦੀਆਂ ਰਚਨਾਵਾਂ ਪ੍ਹੜਨ ਲਈ ਮਜਬੂਰ ਕਰੋ।
ਇਸੇ ਤਰ੍ਹਾਂ ਕਦੀ ਗੁਰੁ ਬ੍ਰਾਹਮਣੁ ਥਿਆ ਅਤੇ ਹੁਣ ਪੰਥ ਗੁਰੂ ਦੀ ਸੋਚ ਨੇ ਹੁਣ ਤੱਕ ਸਿੱਖੀ
ਨੂੰ ਵੱਧਣ ਫੁੱਲਣ ਨਹੀਂ ਦਿੱਤਾ। ਦੂਜਿਆਂ ਕੋਲੋਂ ਧਾਰਮਕ ਆਜ਼ਾਦੀ ਮੰਗਣ ਵਾਲਿਓ, ਤੁਸੀਂ ਤਾਂ
ਕਿਸੇ ਨੂੰ ਨਿਰੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭੀ ਨਹੀਂ ਪੜ੍ਹਨ ਦੇਣਾ ਚਾਹੁੰਦੇ,
ਤੁਸੀਂ ਆਪਣੇ ਲਈ ਕਿਵੇਂ ਆਜ਼ਾਦੀ ਮੰਗਦੇ ਹੋ?
ਆਓ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਹੋਰਨਾ ਨੂੰ ਵੀ ਜੋੜੋ।