Share on Facebook

Main News Page

ਗੁਰਮਤਿ ਪ੍ਰਚਾਰ ਤੋਂ ਬੌਖਲਾਏ ਵਿਰੋਧੀਆਂ ਵੱਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦਾ ਨਕਲੀ ਪੋਸਟਰ ਤਿਆਰ
-: ਸੰਪਾਦਕ ਖ਼ਾਲਸਾ ਨਿਊਜ਼

ਗੁਰਮਤਿ ਵਿਰੋਧੀ ਅਨਸਰਾਂ ਵੱਲੋਂ ਮੌਜੂਦਾ ਸਮੇਂ 'ਚ ਗੁਰਮਤਿ ਪ੍ਰਚਾਰ ਤੋਂ ਬੌਖਲਾ ਕੇ ਹਰ ਨੀਚ ਹਰਕਤ ਕੀਤੀ ਜਾ ਰਹੀ ਹੈ, ਭਾਂਵੇਂ ਉਹ ਬੰਬ ਨਾਲ ਹਮਲਾ ਹੋਵੇ, ਭਾਵੇਂ ਮਨਪ੍ਰੀਤ ਕਾਨਪੁਰੀ ਵਰਗੇ ਭੰਡਾਂ ਵਲੋਂ ਜ਼ੁਬਾਨ ਕੱਟਣ ਦੀ ਧਮਕੀ ਹੋਵੇ, ਭਾਂਵੇਂ ਗੁਰਦੁਆਰਿਆਂ 'ਚ ਲੜਾਈ ਕਰਨੀ ਹੋਵੇ, ਉੱਚੀ ਉੱਚੀ ਵਾਹਿ ਗੁਰੂ ਵਾਹਿ ਗੁਰੂ ਬੋਲ ਕੇ ਖਲਲ ਪਉਣਾ ਹੋਵੇ, ਤੇ ਹੁਣ ਦੀ ਤਰ੍ਹਾਂ ਨਕਲੀ ਪੋਸਟਰ ਬਣਾ ਕੇ ਫੇਸਬੁੱਕ 'ਤੇ ਪਾ ਕੇ ਲੋਕਾਂ ਨੁੰ ਉਕਸਾਉਣਾ, ਜਿਸਦੀ ਤਾਜ਼ਾ ਮਿਸਾਲ ਹੈ ਇਹ ਪੋਸਟਰ...

ਪਹਿਲਾਂ ਦਾ ਇਸ ਪੋਸਟਰ ਬਣਾਉਣ ਵਾਲੇ ਕੱਚੀ ਰਚਨਾ "ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ" ਲਿੱਖ ਕੇ ਨੇ ਆਪਣੀ ਅਕਲ ਦਾ ਜਨਾਜ਼ਾ ਕੱਢ ਲਿਆ ਹੈ। ਇਨ੍ਹਾਂ ਅਕਲੋਂ ਪੈਦਲ ਅਨਸਰਾਂ ਨੂੰ ਇਹ ਵੀ ਨਹੀਂ ਪਤਾ ਕਿ ਹੁਣ ਪ੍ਰੋ. ਦਰਸ਼ਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ, ਭਾਈ ਗੁਰਦਾਸ ਜੀ ਅਤੇ ਭਾਈ ਨੰਦਲਾਲ ਜੀ ਦੀ ਵਿਆਖਿਆ ਸਰੂਪ ਸਰੂੀਪ ਰਚਨਾਵਾਂ ਜਿਹੜੀਆਂ ਗੁਰਮਤਿ ਨਾਲ ਮੇਲ ਖਾਂਦੀਆਂ ਹੋਣ, ਤੋਂ ਬਾਹਰ ਕਿਸੇ ਵੀ ਰਚਨਾ ਨੂੰ ਨਹੀਂ ਪੜ੍ਹਦੇ। ...ਤੇ ਇਹ ਪੰਕਤੀ ਹੈ ਹੀ ਕੱਚੀ ਰਚਨਾ ਜੋ ਕਿ ਭਾਈ ਗੁਰਦਾਸ ਦੂਜੇ ਦੀ ਹੈ, ਜੋ ਹੈ ਹੀ ਗੁਰਮਤਿ ਵਿਰੋਧੀ... ਤੇ ਉਸ ਰਚਨਾ ਨੂੰ ਪੋਸਟਰ 'ਤੇ ਲਿਖਣਾ, ਹਾਸੋਹੀਣਾ ਹੈ।

ਦੂਸਰੀ ਗਲਤੀ ਪੋਸਟਰ ਬਣਾਉਣ ਵਾਲੇ ਨੇ ਕੀਤੀ ਤਰੀਕ ਲਿਖਕੇ, ਜਿਹੜੀ ਹੈ ਹੀ ਅਧੂਰੀ, ਕਿਹੜੇ ਸਾਲ ਇਹ ਹੋਣਾ ਹੈ, ਇਹ ਵੀ ਨਹੀਂ ਲਿਖਿਆ।

ਤੀਜੀ ਗਲਤੀ ਇਸ ਪੋਸਟਰ 'ਚ ਲਿਖੀ ਪੰਜਾਬੀ ਵਿੱਚ ਐਨੀਆਂ ਗਲਤੀਆਂ ਹਨ, ਕਿ ਇਹ ਸੰਭਵ ਹੀ ਨਹੀਂ ਕਿ ਉਨ੍ਹਾਂ ਵੱਲੋਂ ਜੇ ਕੋਈ ਪੋਸਟਰ ਜਾਰੀ ਕੀਤਾ ਜਾਵੇ ਤਾਂ ਐਨੀਆਂ ਗਲਤੀਆਂ ਹੋਣ।

ਪ੍ਰੋ. ਦਰਸ਼ਨ ਸਿੰਘ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਜਦੋਂ ਵੀ ਪਾਹੁਲ ਛਕਾਉਣਗੇ, ਸਿਰਫ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਹੀ ਇਹ ਉਪਰਾਲਾ ਕਰਣਗੇ। ਪਰ ਹਾਲੇ ਕੋਈ ਉਨ੍ਹਾਂ ਵੱਲੋਂ ਐਸਾ ਬਿਆਨ ਨਹੀਂ ਆਇਆ ਹੈ, ਕਿ ਕਦੋਂ ਇਹ ਉਪਰਾਲਾ ਕੀਤਾ ਜਾਵੇਗਾ।

ਇਹ ਕਰਤੂਤ ਦਿੱਲੀ ਕਮੇਟੀ ਦੀ ਸ਼ਹਿ 'ਤੇ ਕਿਸੇ ਭਾਈ ਅਵਤਾਰ ਸਿੰਘ ਵੱਲੋਂ ਹੋਈ ਹੈ।  ਜਿਸਦੀ FB Id ਹੈ
https://www.facebook.com/profile.php?id=100009028329954&fref=ts

ਬਾਦਲ ਦੇ ਤਲਵੇਚੱਟ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਜੀ.ਕੇ. ਅਤੇ ਰਾਣਾ ਗਾਹੇ ਬਗਾਹੇ ਪ੍ਰੋ. ਦਰਸ਼ਨ ਸਿੰਘ ਖਿਲਾਫ ਬਕਵਾਸਬਾਜ਼ੀ ਕਰਦੇ ਰਹਿੰਦੇ ਹਨ। ਪਿੱਛੇ ਜਿਹੇ ਬੰਗਲਾ ਸਾਹਿਬ ਵਿੱਖੇ ਕਮੇਟੀ ਮੈਂਬਰਾਂ ਦੀ ਮੌਜੂਦਗੀ 'ਚ ਭੰਡ ਮਨਪ੍ਰੀਤ ਕਾਨਪੁਰੀ ਵੱਲੋਂ ਜ਼ੁਬਾਨ ਕੱਟਣ ਦੀ ਧਮਕੀ ਦਿੱਤੀ ਗਈ ਸੀ। ਇਹ ਅਵਤਾਰ ਸਿੰਘ ਵੀ ਦਿੱਲੀ ਕਮੇਟੀ ਦਾ ਨਜ਼ਦੀਕੀ ਹੈ ਅਤੇ ਸਿੱਖ ਰਹਿਤ ਮਰਿਆਦਾ ਨੂੰ ਗੁਰਬਾਣੀ ਤੋਂ ਵੀ ਵੱਧ ਮੰਨਣ ਵਾਲੇ ਪ੍ਰਚਾਰਕਾਂ ਦਾ ਵੀ ਸਾਥੀ ਹੈ।

ਭੋਲਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨਾਲ ਪਾਹੁਲ ਛਕਾਈ ਜਾਵੇਗੀ, ਤੇ ਇਹ ਉਪਰਾਲਾ ਹੋ ਰਿਹਾ ਹੈ, ਸਬਰ ਰੱਖੋ... ਪਰ ਇਸ ਤਰ੍ਹਾਂ ਨਕਲੀ ਪੋਸਟਰ ਬਣਾ ਕੇ ਨਹੀਂ...

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top