ਆਹ ਪ੍ਰਚਾਰਕ ਤਾਂ ਬਾਹਲ਼ਾ ਹੀ ਬੂਝੜ ਹੈ, ਸੁਣਕੇ
ਦੇਖੋ ਇਸ ਦੀਆਂ ਜੱਭਲ਼ੀਆਂ, ਕਹਿੰਦਾ ਮਾਤਾ ਗੁਜਰੀ ਜੀ ਨੇ ਸਤਾਈ
ਸਾਲ ਭੋਰੋ ਵਿੱਚ ਬੈਠਕੇ ਭਗਤੀ ਕੀਤੀ, ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ,
ਕੋਈ ਆਮ ਮਾਂ ਥੋੜ੍ਹੀ ਐਸੇ ਪੁੱਤਰ ਨੂੰ ਜਨਮ ਦੇ ਸਕਦੀ ਹੈ?
ਇਸ ਬੂਝੜ ਨੂੰ ਇਹ ਨਹੀਂ ਪਤਾ ਕਿ ਬੱਚਿਆਂ ਨੂੰ ਜਨਮ ਦੇਣ ਵਾਲੀ
ਮਾਂ ਕੋਈ ਆਮ ਜਾ ਖਾਸ ਨਹੀਂ ਹੁੰਦੀ। ਦੂਜੀ ਗੱਲ ਕੀ
ਪਹਿਲੇ ਨੌਂ ਗੁਰੂਆਂ ਨੂੰ ਜਨਮ ਦੇਣ ਵਾਲੀਆਂ ਮਤਾਵਾਂ ਆਮ ਸੀ, ਜਾਂ ਫਿਰ ਪਹਿਲੇ ਨੌਂ ਗੁਰੂ
ਆਮ ਸੀ ਜਿਨ੍ਹਾਂ ਦੀਆਂ ਮਾਤਾਵਾਂ ਨੂੰ ਕੋਈ ਭਗਤੀ ਕਰਨ ਦੀ ਲੋੜ ਨਹੀਂ ਪਈ?
ਅੱਗੇ ਸੁਣੋਂ ਕਹਿੰਦਾ ਅਕਾਲਪੁਰਖ ਦੇ ਘਰ ਵਿੱਚ ਬੈਠੇ ਭਗਤੀ ਕਰਦੇ ਗੁਰੂ ਗੋਬਿੰਦ ਸਿੰਘ
ਨੂੰ ਰੱਬ ਨੇ ਸੱਦ ਲਿਆ, ਹੈ ਨਾ ਅਕਲ ਦਾ ਜਲੂਸ ਕੱਡਿਆ ਹੋਇਆ!!! ਕੀ ਅਕਾਲਪੁਰਖ ਤੇ ਰੱਬ
ਵੱਖਰੇ ਵੱਖਰੇ ਹਨ? ਅੱਗੇ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਭਗਤੀ ਕਰਦੇ ਕਰਦੇ ਰੱਬ ਦੇ
ਵਿੱਚ ਲੀਨ ਹੋ ਗਿਆ ਸੀ, ਜੇ ਗੁਰੂ ਗੋਬਿੰਦ ਸਿੰਘ ਜੀ ਰੱਬ ਦੇ ਵਿੱਚ ਲੀਨ ਹੋ ਗਿਆ ਸੀ ਫਿਰ
ਕਿਹੜੇ ਰੱਬ ਨੇ ਉਸਨੂੰ ਕਿੱਥੇ ਸੱਦਿਆ ਸੀ?
ਗੁਰਬਾਣੀ ਦਾ ਫੈਸਲਾ ਹੈ-
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥
ਪਰ ਇਸ ਮੂਰਖ ਦੀਆਂ ਜੱਭਲ਼ੀਆਂ ਨੇ ਗੁਰਬਾਣੀ ਦੀ ਤੇ ਰੱਬ ਦੀ ਸਾਰੀ ਪਰਿਭਾਸ਼ਾ ਹੀ ਬਦਲ ਕੇ
ਰੱਖ ਦਿੱਤੀ ਹੈ, ਹੋਰ ਵੀ ਸਾਰੀਆਂ ਜੱਭਲ਼ੀਆਂ ਹੀ ਹਨ, ਇਸ ਨੂੰ ਇਹ ਨਹੀਂ ਪਤਾ ਕਿ ਮਨੁੱਖੀ
ਸਰੀਰ ਬਰਫ ਵਿੱਚ ਲੰਬਾ ਸਮਾਂ ਨਹੀਂ ਜੀਵਤ ਰਹਿ ਸਕਦਾ, ਬਰਫ ਵਿੱਚ ਰਹਿਣ ਵਾਲੇ ਜੀਵ ਹੋਰ
ਹੁੰਦੇ ਹਨ ਰਿੱਛ ਆਦਿਕ...
ਜਿੱਦਾਂ ਦੀ ਕੋਕੋ ਉੱਦਾਂ ਦੇ ਬੱਚੇ, ਜਿੱਦਾਂ ਦਾ ਬਚਿੱਤਰ
ਨਾਟਕ ਗਰੰਥ ਉੱਦਾਂ ਦੇ ਉਸ ਦੇ ਪ੍ਰਚਾਰਕ!!!