Share on Facebook

Main News Page

ਨਾ ਸਾਡਾ ਗੁਰੂ ਅਧੂਰਾ ਹੈ, ਨਾ ਉਸਦੀ ਬਾਣੀ ਅਧੂਰੀ ਹੈ, ਕਿ ਸਾਨੂੰ ਆਪਣੇ ਜੀਵਨ ਦੇ ਸਫਲ ਪੰਧ ਲਈ ਕਿਸੇ ਹੋਰ ਦੀ ਅਗਵਾਈ ਲੈਣੀ ਪਵੇ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਮ:2 ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥ ਪੰਨਾਂ 146

ਪੂਰੇ ਕਰਮਾਂ ਵਾਲੇ ਹਨ ਉਹ ਗੁਰਸਿੱਖ ਜਿਨ੍ਹਾਂ ਨੂੰ ਵਿਸਵਾਸ ਹੈ ਕਿ ਸਾਡਾ ਗੁਰੂ ਪੂਰਾ ਹੈ ਅਤੇ ਉਸਦੇ ਬੋਲ ਭਾਵ (ਬਾਣੀ) ਭੀ ਪੂਰੀ ਹੈ। ਨਾ ਸਾਡਾ ਗੁਰੂ ਅਧੂਰਾ ਹੈ ਨਾ ਉਸਦੀ ਬਾਣੀ ਅਧੂਰੀ ਹੈ ਕਿ ਸਾਨੂੰ ਆਪਣੇ ਜੀਵਨ ਦੇ ਸਫਲ ਪੰਧ ਲਈ ਕਿਸੇ ਹੋਰ ਦੀ ਅਗਵਾਈ ਲੈਣੀ ਪਵੇ, ਬਸ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥" ਸਾਡਾ ਜੀਵਨ ਹੈ।

ਮੈਂਨੂੰ ਉਨ੍ਹਾਂ ਆਪਣੇ ਵੀਰਾਂ 'ਤੇ ਤਰਸ ਅਤੇ ਅਫਸੋਸ ਭੀ ਆਉਂਦਾ ਹੈ ਜਿਹੜੇ ਕਹਿਣ ਮਾਤਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨੂੰ ਅਧੂਰਾ ਸਮਝ ਕੇ ਆਪਣੇ ਜੱਥਿਆਂ ਅਤੇ ਡੇਰਿਆਂ ਦੇ ਮੁਖੀ ਮਨੁੱਖਾਂ 'ਤੇ ਵਿਸ਼ਵਾਸ ਕਰਦੇ ਹਨ।

ਭਲਿਓ! ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਨਾ ਆਖੋ, ਜਾਂ ਫਿਰ ਗੁਰੂ ਦੇ ਹੋਕੇ ਰਹੋ। ਵੀਰੋ ਮੈਂ ਤੁਹਾਨੂੰ ਕੋਈ ਆਪਣੇ ਨਾਲ ਨਹੀਂ ਜੋੜਦਾ, ਮੇਰੀ ਆਪਣੀ ਕੋਈ ਵਖਰੀ ਮਰਿਆਦਾ ਨਹੀਂ ਹੈ, ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਹੀ ਸਿੱਖੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਬੇਨਤੀਆਂ ਕਰਦਾ ਹਾਂ ਤੇ ਕਰਦਾ ਰਹਾਂਗਾ। ਇੱਕ ਗੁਰੂ ਦਾ ਬਣਨ ਨਾਲ ਹੀ ਕੌਮੀ ਏਕਤਾ ਭੀ ਹੋਵੇਗੀ, ਵੱਖ ਵੱਖ ਗੁਰੂਆਂ, ਜੱਥਿਆਂ, ਮਨੁੱਖਾਂ ਦੀ ਗ਼ੁਲਾਮੀ ਕਾਰਣ ਹੀ ਕੌਮ ਖੇਰੂੰ ਖੇਰੂੰ ਹੋਈ ਹੈ।

ਭਲਿਓ! ਸਿੱਖੀ 'ਤੇ ਤਰਸ ਕਰੋ, ਇਸ ਨੂੰ ਇੱਕੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੋ।

ਸਲੋਕੁ ਮ: 5 ॥ ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥ ਪੰਨਾਂ 957

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top