Share on Facebook

Main News Page

ਬਚਿੱਤਰ ਨਾਟਕ ਦਾ ਝੂਠ - ਕਪਾਲ ਮੋਚਨ ਯਮੁਨਾ ਨਦੀ ਦੇ ਕੰਢੇ 'ਤੇ !!!
-: ਗੁਰਦੀਪ ਸਿਘ ਬਾਗੀ

ਇਹ ਬਚਿੱਤਰ ਨਾਟਕ ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤ ਉਤੇ ਇਕ ਮਾਰੂ ਹਮਲਾ ਹੈ। ਇਸ ਬਚਿੱਤਰ ਨਾਟਕ ਦੇ ਸੰਪਾਦਕ ਦਾ ਇਰਾਦਾ ਸਿੱਖ ਤਵਾਰੀਖ਼ ਨੂੰ ਬਿਗਾੜਨਾ ਅਤੇ ਸਿੱਖ ਸਿਧਾਂਤ ਵਿੱਚ ਹਿੰਦੂ ਦੇਵੀ ਦੁਰਗਾ ਨੂੰ ਸਥਾਪਿਤ ਕਰਨਾ ਹੈ। ਇਸ ਕਿਤਾਬ ਦੇ ਸੰਪਾਦਕ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ-ਜੋਤ ਸਮਾਉਣ ਦੇ 70-80 ਸਾਲਾਂ ਬਾਅਦ ਇਸ ਦੀ ਸੰਪਾਦਨਾ ਕਿਤੀ, ਉਸ ਦੇ ਸਾਮ੍ਹਣੇ ਇਕ ਚੀਜ ਦੀ ਕਮੀ ਸੀ ਉਹ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਦੀ ਸਹੀ ਜਾਣਕਾਰੀ ਦੇਣ ਵਾਲਾ ਕੋਈ ਸੋਮਾ। ਉਸ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੰਗਾ ਦਾ ਜ਼ਿਕਰ ਕਰਦਾ ਕੋਈ ਸੋਮਾ ਮੌਜੂਦ ਸੀ, ਜਿਸ ਦਾ ਲਾਭ ਉਸ ਨੇ ਉਠਾਇਆ ਅਤੇ ਗੁਰੂ ਸਾਹਿਬ ਦਿਆਂ ਕੁਛ ਜੰਗਾ ਦਾ ਹਾਲ ਲਿਖ ਦਿੱਤਾ। ਬਾਕੀ ਵੇਰਵੇ ਦੀ ਘਾਟ ਨੂੰ ਇਸ ਬਚਿੱਤਰ ਨਾਟਕ ਦੀ ਕਿਤਾਬ ਵਿੱਚ ਵੇਖਿਆ ਜਾ ਸਕਦਾ ਹੈ, ਜਿਸਦਾ ਇਕ ਨਮੂਨਾ ਸਾਡੇ ਸਾਮ੍ਹਣੇ ਹੈ ਚਰਿਤ੍ਰੋਪਾਖਆਨ ਦਾ 71ਵਾਂ ਚਰਿਤ੍ਰ। ਇਸ ਚਰਿਤ੍ਰ ਦੇ ਪਹਲੇ ਦੋ ਛੰਦ ਜੋ ਸਾਡੇ ਮਤਲਬ ਦੇ ਨੇ ਉਹ ਅਰਥਾਂ ਸਮੇਤ ਸਾਮ੍ਹਣੇ ਹਨ।

ਨਗਰ ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ ॥
ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕੇਸ
॥੧॥
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ
ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ
॥੨॥

ਅਰਥ: "ਸਿਰਮੌਰ ਦੇਸ਼ (ਰਿਆਸਤ) ਵਿੱਚ (ਇਕ) ਪਾਉਂਟਾ (ਨਾਂ ਦੀ) ਨਗਰੀ ਚੰਗੀ ਤਰਹ ਵਸਦੀ ਹੈ। (ਉਸ ਦੇ) ਨੇੜੇ ਜਮਨਾ ਨਦੀ ਵਗਦੀ ਹੈ, ਮਾਨੇ ਉਹ ਕੁਬੇਰ ਦੀ ਨਗਰੀ ਹੋਵੇ।੧। ਉਸ ਯਮੁਨਾ ਨਦੀ ਦੇ ਕੰਢੇ ਕਪਾਲ ਮੋਚਨ ਦਾ ਤੀਰਥ ਵੀ ਸੀ। ਅਸੀਂ ਪਾਉਂਟਾ ਨਗਰ ਨੂੰ ਛਡ ਕੇ ਜਲਦੀ ਨਾਲ ਉਸ ਥਾਂ ਉਤੇ ਆ ਗਏ।੨।"

ਇਹ ਚਰਿਤ੍ਰ ਸਾਨੂੰ ਚਾਰ ਤੱਥਾਂ ਤੋਂ ਰੂਬਰੂ ਕਰਵਾਉਂਦਾ ਹੈ:

ੳ. ਇਸ ਚਰਿਤ੍ਰ ਦੀ ਇਹ ਪੰਕਤੀ "ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ" ਇਹ ਦਰਸਾਉਣ ਵਾਸਤੇ ਲਿਖੀ ਗਈ ਹੈ ਕਿ ਇਹ ਚਰਿਤ੍ਰੋਪਾਖਆਨ ਲਿਖਣ ਵਾਲੇ ਸ਼ਖਸ "ਮੰਤ੍ਰੀ ਭੂਪ" ਦੀ ਨਿਜੀ ਜ਼ਿੰਦਗੀ ਵਿੱਚ ਵਾਪਰੀ ਹੇਈ ਇਕ ਘਟਨਾ ਹੈ। 

ਅ. ਇਸ ਚਰਿਤ੍ਰ ਦਾ ਲਿਖਾਰੀ ਜਾਣ-ਬੁੱਝ ਕੇ ਇਹ ਗਲਤ-ਬਿਆਨੀ ਕਰ ਰਹਿਆ ਹੈ ਤਾਂਕਿ ਉਹ ਇਹ ਸਾਬਿਤ ਕਰ ਸਕੇ ਕਿ ਇਸ ਦੇ ਲਿਖਾਰੀ ਦਸ਼ਮੇਸ਼ ਹਨ।

ੲ. ਇਹ ਚਰਿਤ੍ਰ ਲਿਖਣ ਵਾਲਾ ਬਚਿੱਤਰ ਨਾਟਕ ਕਿਤਾਬ ਦਾ ਸੰਪਾਦਕ ਹੈ। 

ਸ. ਇਹ ਸ਼ਖਸ ਕਦੇ ਕਪਾਲ ਮੋਚਨ ਗਿਆ ਹੀ ਨਹੀਂ।

ਆਉ ਹੁਣ ਇਸ ਚਰਿਤ੍ਰ ਦੇ ਲਿਖਾਰੀ ਦੀ ਮੰਸ਼ਾ ਅਤੇ ਜਾਲਸਾਜ਼ੀ ਨੂੰ ਸਮਝਿਆ ਜਾਵੇ :

ਇਹ ਪੰਕਤੀ "ਨਗਰ ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ ॥" ਬਚਿੱਤਰ ਨਾਟਕ ਦੇ ਸੰਪਾਦਕ ਦੀ ਅਗਿਆਣਤਾ ਦਾ ਸਬੂਤ ਹੈ, ਕਿ ਉਹ ਇਹ ਵੀ ਨਹੀਂ ਜਾਣਦਾ ਸੀ ਕਿ "ਚੰਗੀ ਤਰਹ ਵਸਣ ਵਾਲਾ" ਪਾਉਂਟਾ ਸ਼ਹਰ ਜਿਸ ਦੀ ਤੁਲਨਾ ਉਹ ਕੁਬੇਰ ਦੀ ਨਗਰੀ ਨਾਲ ਕਰ ਰਹਿਆ ਹੈ, ਉਸ ਨਗਰ ਨੂੰ ਖੁਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਸਾਇਆ ਸੀ, ਇਹ ਉਸ ਕੋਲ ਜਾਨਕਾਰੀ ਦੀ ਘਾਟ ਦਾ ਨਤੀਜਾ ਹੈ। ਉਸ ਨੇ ਪਾਉਂਟਾ ਸਾਹਿਬ ਨੂੰ ਯਮੁਨਾ ਨਦੀ ਦੇ ਕਂਢੇ 'ਤੇ ਹੋਣ ਦੀ ਜਾਨਕਾਰੀ ਦੇ ਆਧਾਰ ਤੇ ਅਨੁਮਾਨ ਲਾ ਲਿਆ ਕਿ ਕਪਾਲ ਮੋਚਨ ਵੀ ਯਮੁਨਾ ਨਦੀ ਦੇ ਕੰਢੇ ਉਤੇ ਹੈ। ਇਹ ਕਪਾਲ ਮੋਚਨ ਵਾਲੀ ਜਗਹ ਦਾ ਵਿਚਾਰ ਅਗੇ ਕਰਾਂਗੇ, ਪਹਲਾਂ ਇਸ ਚਰਿਤ੍ਰ ਵਿੱਚ ਦਿੱਤੇ ਹੋਰ ਤਥਾਂ ਨੂੰ ਵੇਖ ਲੇਣੇ ਹਾਂ।

ਬਚਿੱਤਰ ਨਾਟਕ ਦੇ ਸੰਪਾਦਕ ਦੀ ਇਹ ਪੰਕਤੀ "ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ" ਭੰਗਾਣੀ ਦੀ ਜੰਗ ਦੇ ਬਾਅਦ ਦੀ ਅਗਲੀ ਕੜੀ ਹੈ, ਜਿਥੇ ਉਹ ਜੰਗ ਜਿੱਤਣ ਦੇ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਕੇ ਲਿਖ ਰਹਿਆ ਹੈ "ਜੁਧ ਜੀਤ ਆਏ ਜਬੈ ਟਿਕੈ ਨ ਤਿਨ ਪੁਰ ਪਾਂਵ" ਯਾਨਿ ਭੰਗਾਣੀ ਦੀ ਜੰਗ ਦੇ ਬਾਅਦ ਜਲਦੀ ਨਾਲ ਪਾਉਂਟਾ ਤੋਂ ਕਪਾਲ ਮੋਚਨ ਆਉਣ ਅਤੇ ਬਾਅਦ ਵਿੱਚ ਸਿੱਖਾਂ ਦੇ ਪੁੱਜਣ ਦੀ ਗਲ ਲਿਖ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਿਤੀ ਇਹ ਚਰਿਤ੍ਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਲਿਖੀਆ ਹੈ ਅਤੇ ਬਾਅਦ ਵਿੱਚ ਪਗਾਂ ਸਿੱਖਾਂ ਨੂੰ ਭੇਟ ਕਰਨ ਵਾਲੀ ਗੱਲ ਲਿਖ ਕੇ ਇਸ ਤਥ ਨੂੰ ਹੋਰ ਪੁਖਤਾ ਕਰਨ ਦੀ ਕੋਸ਼ਿਸ਼ ਕਿਤੀ।

ਤਵਾਰੀਖ਼ ਨੂੰ ਬਿਗਾੜਨ ਦੀ ਜੋ ਬਚਿੱਤਰ ਨਾਟਕ ਦੇ ਸੰਪਾਦਕ ਦੀ ਮਨਸ਼ਾ ਹੈ, ਉਸ ਨੇ ਲੋਕਾਂ ਦਿਆਂ ਪੱਗਾਂ ਉਤਾਰ ਕੇ ਉਹ ਪੱਗਾਂ ਸਿੱਖਾਂ ਬਚੀਆਂ ਪੱਗਾਂ ਨੂੰ ਵੇਚਣ ਦੀ ਗਲ ਲਿਖ ਕੇ (ਬਚੀ ਸੁ ਬੇਚਿ ਤੁਰਤ ਤਹ ਲਈ ॥) ਅਤੇ ਬਾਕੀ ਬਚਿਆਂ ਪੱਗਾਂ ਸਿਪਾਹੀਆਂ ਨੂੰ ਦੇਣਾ ਲਿਖ ਕੇ ਅਪਣੀ ਮੰਸ਼ਾ ਜਾਹਿਰ ਕਰ ਦਿੱਤੀ। ਪੱਗਾਂ ਵੇਚ ਕੇ ਸੁਖ ਪੂਰਵਕ ਘਰ ਵਲ ਜਾਣਾਂ ਲਿਖ ਕੇ (ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ ॥) ਇਹ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਕਿਤੀ ਕਿ ਇਹ ਸਫਰ ਪਾਉਂਟਾ ਤੂੰ ਵਾਪਿਸ ਚੱਕ ਨਾਨਕੀ ਵਲ ਸੀ ਅਤੇ ਕਪਾਲ ਮੋਚਨ ਇਸ ਸਫਰ ਵਿੱਚ ਆਉਣ ਵਾਲਾ ਇਕ ਨਗਰ ਸੀ।

ਇਸ ਚਰਿਤ੍ਰ ਦੇ ਲਿਖਾਰੀ ਮੁਤਾਬਿਕ "ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ" ਯਨੁਮਾ ਨਦੀ ਤੇ ਕੰਢੇ 'ਤੇ ਕਪਾਲ ਮੋਚਨ ਹੈ, ਇਹ ਗੱਲ ਇਕ ਰਾਜ ਖੋਲਦੀ ਹੈ ਕਿ ਇਸ ਚਰਿਤ੍ਰ ਦੇ ਲਿਖਾਰੀ ਨੇ ਕਦੇ ਕਪਾਲ ਮੋਚਨ ਵੱਲ ਮੂੰਹ ਵੀ ਨਹੀਂ ਕਿਤਾ ਨਹੀਂ ਤੇ ਇਹ ਗਲਤ ਬਿਆਨੀ ਨ ਕਰਦਾ।

ਆਉ ਮਹਾਨ ਕੋਸ਼ ਨੂੰ ਵੇਖ ਲੇਣੇ ਹਾਂ ਕਿ ਉਸ ਵਿੱਚ ਇਸ ਕਪਾਲ ਮੋਚਨ ਅਤੇ ਸਰਸਵਤੀ ਨਦੀ ਬਾਰੇ ਕਿ ਜਾਨਕਾਰੀ ਮਿਲਦੀ ਹੈ-

ਕਪਾਲ ਮੋਚਨ -"ਮਹਾਭਾਰਤ ਅਨੁਸਾਰ ਸਰਸ੍ਵਤੀ ਦੇ ਕਿਨਾਰੇ "ਔਸ਼ਨਸ" ਤੀਰਥ ਦਾ ਨਾਉਂ ਕਪਾਲਮੋਚਨ ਹੈ। ਸ਼੍ਰੀ ਰਾਮ ਚੰਦ੍ਰ ਕਰਕੇ ਵੱਢਿਆ ਹੋਇਆ ਇੱਕ ਦੈਤ ਦਾ ਸਿਰ ਮਹੋਦਰ ਰਿਖੀ ਦੀ ਟੰਗ ਨਾਲ ਚਿਮਟ ਗਿਆ ਸੀ, ਜੋ ਕਿਸੇ ਤੀਰਥ ਨ੍ਹਾਤੇ ਨਾ ਉਤਰਿਆ। ਇਸ ਥਾਂ ਸਨਾਨ ਕਰਨ ਤੋਂ ਸਿਰ ਟੰਗ ਨਾਲੋਂ ਲੱਥਾ। ਇਹ ਜਾਂ ਜਗਾਧਰੀ ਤੋਂ ਪੰਜ ਕੋਹ ਉੱਤਰ ਸਢੌਰੇ ਪਾਸ ਅੰਬਾਲੇ ਜਿਲੇ (ਹੁਣ ਯਮੁਨਾ ਨਗਰ ਜਿਲੇ) ਵਿੱਚ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਸੰਮਤ ੧੭੪੨ ਵਿੱਚ ਲੋਕਾਂ ਨੂੰ ਸ਼ੁਭ ਸਿਖਯਾ ਦੇਣ ਪਧਾਰੇ ਹਨ, ਗੁਰਦ੍ਵਾਰਾ ਬਣਿਆ ਹੋਇਆ ਹੈ, ੨੫੦ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਪਿੰਡਾਂ ਵਿੱਚ ਹੈ। "ਇਕ ਕਪਾਲਮੋਚਨ ਸੁਭ ਤਾਲ। ਤਹਿਂ ਕੋ ਮੇਲਾ ਅਯੋ ਵਿਸਾਲ" (ਗੁਪ੍ਰਸੂ) ਕਪਾਲਮੋਚਨ ਤੀਰਥ "ਮਿਲਖ" ਪਿੰਡ ਦੀ ਜ਼ਮੀਨ ਵਿੱਚ ਹੈ। ਇਸ ਦੇ ਨਾਲ ਹੀ ਇੱਕ "ਰਿਣਮੋਚਨ" ਤਾਲ ਭੀ ਹਿੰਦੂਆਂ ਕਰਕੇ ਪਵਿਤ੍ਰ ਮੰਨਿਆ ਗਿਆ ਹੈ।"

ਸਰਸਵਤ - "ਵੇਦਾਂ ਵਿੱਚ ਸਰਸ੍ਵਤੀ ਇੱਕ ਨਦੀ ਦਾ ਨਾਉਂ ਹੈ ਜੋ ਬ੍ਰਹਮਾਵਰਤ ਦੀ ਹੱਦ ਸੀ, ਜਿਸ ਵਿੱਚ ਆਰਯ ਲੋਕ ਪਹਿਲਾਂ ਵਸਦੇ ਸਨ ਅਤੇ ਇਸ ਨੂੰ ਇਸੇ ਤਰਾਂ ਪਵਿਤ੍ਰ ਜਾਣਦੇ ਸਨ, ਜਿਸ ਤਰਾਂ ਹੁਣ ਉਨ੍ਹਾਂ ਦੀ ਵੰਸ਼ ਗੰਗਾ ਨਦੀ ਨੂੰ ਜਾਣਦੀ ਹੈ। ਹੁਣ ਇਹ ਸਰਮੌਰ ਦੇ ਇਲਾਕੇ ਤੋਂ ਨਿਕਲਕੇ ਕਈ ਥਾਈਂ ਰੇਤੇ ਵਿੱਚ ਲੋਪ ਪ੍ਰਗਟ ਹੁੰਦੀ ਹੋਈ ਪਟਿਆਲੇ ਦੇ ਇਲਾਕੇ ਘੱਗਰ ਵਿੱਚ ਜਾ ਮਿਲਦੀ ਹੈ।"

ਕਪਾਲ ਮੋਚਨ ਇਕ ਹਿੰਦੂ ਤੀਰਥ ਹੈ ਜੋ ਹਿੰਦੂ ਧਾਰਮਿਕ ਗ੍ਰੰਥਾਂ ਦੇ ਹਿਸਾਬ ਨਾਲ ਸਰਸਵਤੀ ਨਦੀ ਦੇ ਕੰਢੇ 'ਤੇ ਹੈ, ਨਾਕਿ ਯਮੁਨਾ ਨਦੀ ਦੇ ਕੰਢੇ ਤੇ, ਜਿਵੇਂ ਇਸ ਬਚਿੱਤਰ ਨਾਟਕ ਦੇ ਸੰਪਾਦਕ ਨੇ ਲਿਖਿਆ ਹੈ ਅਤੇ ਨਾਹੀ ਯਮੁਨਾ ਨਦੀ ਇਸ ਜਗ੍ਹਾ ਦੇ ਨੇੜੇ-ਤੇੜੇ ਹੈ। ਇਹ ਸਚ ਹੈ ਦਸ਼ਮੇਸ਼ ਕਪਾਲ ਮੋਚਨ ਆਏ ਸਨ ਇਸ ਤਥ ਨੂੰ ਇਸ ਬਚਿੱਤਰ ਨਾਟਦ ਦਾ ਸੰਪਾਦਕ ਜਾਣੂ ਸੀ, ਪਰ ਉਸ ਨੇ ਕਦੇ ਵੀ ਇਸ ਜਗਹ ਨੂੰ ਖੁਦ ਨਹੀਂ ਵੇਖਿਆ ਤਾਂਹੀ ਉਹ ਇਸ ਨੂੰ ਯਮੁਨਾ ਦੇ ਕੰਢੇ ਉਤੇ ਹੋਣ ਦੀ ਗਲ ਲਿਖ ਗਿਆ।

ਹੁਣ ਕਪਾਲ ਮੋਚਨ ਦੀ ਸਹੀ ਜਾਨਕਾਰੀ ਨਾਲ ਇਹ ਵੀ ਸਾਫ ਹੋ ਗਿਆ ਕਿ ਇਸ ਬਚਿੱਤਰ ਨਾਟਕ ਦਾ ਸੰਪਾਦਕ ਗਲਤ ਬਿਆਨੀ ਕਰ ਰਹਿਆ ਹੈ ਕਿ ਉਹ ਦਸ਼ਮੇਸ਼ ਹੈ। ਦਰਅਸਲ ਇਹ ਲਿਖਾਰੀ ਪੰਜਾਬ ਦਾ ਵਸਨੀਕ ਨਹੀਂ ਹੈ ਅਤੇ ਨਾਹੀ ਉਸ ਨੇ ਕਦੇ ਅਪਣੀ ਜ਼ਿੰਦਗੀ ਵਿੱਚ ਇਹ ਜਗਹ ਦੇਖੀ, ਤਾਂਹੀ ਉਹ ਇਸ ਗੱਲ ਤੂੰ ਵਾਕਿਫ਼ ਨਹੀਂ ਸੀ ਕਿ ਕਪਾਲ ਮੋਚਨ ਸਰਸਵਤੀ ਨਦੀ ਦੇ ਕੰਢੇ 'ਤੇ ਹੈ ਨਾ ਕਿ ਯਮੁਨਾ ਨਦੀ ਦੇ ਕੰਢੇ 'ਤੇ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top