ਕੀ, ਕਿਉਂ, ਕਦੋਂ, ਕੌਣ, ਕਿੱਥੇ, ਕਿਵੇਂ
(What, Why, When, Who, Where, How)
-: ਹਰਮਿੰਦਰ ਸਿੰਘ
ਇੱਕ
ਤੰਦਰੁਸਤ ਦਿਮਾਗ ਦੇ ਅੰਦਰ
What, Why, When,
Who, Where, How
ਆਹ ਛੇ ਲਫਜ਼ ਉੱਠਣੇ ਲਾਜ਼ਮੀ ਹਨ। ਜੇ ਕਿਸੇ ਦਿਮਾਗ ਵਿਚ ਪੈਦਾ ਨਹੀਂ ਹੁੰਦੇ, ਤਾਂ ਕੋਈ
ਗੜਬੜ ਤਾਂ ਜ਼ਰੂਰ ਹੈ। ਜਦੋਂ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਸੰਤੁਸ਼ਟੀ ਜਨਕ ਜਵਾਬ
ਮਿਲ ਜਾਂਦੇ ਨੇ, ਤਾਂ ਤੁਸੀਂ ਕੋਈ ਠੋਸ ਰਾਏ ਬਨਾਉਣ ਵਿਚ ਕਾਮਯਾਬ ਹੋ ਜਾਂਦੇ ਹੋ। ਉਹ ਰਾਏ
ਤੁਹਾਨੂੰ ਜਲਦੀ ਕਿਤੇ ਬਦਲਨੀ ਨਹੀਂ ਪੈਂਦੀ।
ਇੱਕ ਚੰਗਾ ਅਧਿਆਪਕ ਉਸ ਬੱਚੇ ਨੂੰ ਜ਼ਿਆਦਾ ਸਮਝਦਾਰ, ਸਿਆਣਾ ਅਤੇ ਚੇਤੰਨ ਸਮਝਦਾ, ਜਿਹੜਾ
ਲੈਕਚਰ ਵੇਲੇ ਅਧਿਆਪਕ ਤੋਂ ਜ਼ਿਆਦਾ ਸਵਾਲ ਪੁੱਛਦਾ। ਅਸੀਂ ਅਕਸਰ ਇਸ ਨੂੰ ਨਾਲਾਇਕੀ ਦੀ
ਨਿਸ਼ਾਨੀ ਮੰਨ ਲੈਂਦੇ ਹਾਂ, ਪਰ ਇਹ ਇਕ ਸਿਹਤਮੰਦ ਅਤੇ ਚੇਤੰਨ ਦਿਮਾਗ ਦੀ ਨਿਸ਼ਾਨੀ ਹੈ।
ਜਿਹੜੇ ਬੱਚੇ ਸਵਾਲ ਨਹੀਂ ਕਰਦੇ, ਅਧਿਆਪਕ ਇਹ ਨਹੀਂ ਮੰਨ ਲੈਂਦਾ ਕੀ ਇਨ੍ਹਾਂ ਨੂੰ ਸਭ ਕੁਝ
ਪਹਿਲਾਂ ਤੋਂ ਪਤਾ, ਬਲਕਿ ਉਹ ਵਿਦਿਆਰਥੀਆਂ ਦੀ ਝਿਜਕ, ਨਾਲਾਇਕੀ ਅਤੇ ਸ਼ਰਮ ਸਮਝਦਾ।
ਧਰਮ
ਦੀ ਦੁਨੀਆ ਵਿੱਚ ਅਕਸਰ ਇਸ ਪਰਵਿਰਤੀ ਨੂੰ ਦਬਾਇਆ ਗਿਆ ਹੈ।
ਸਿਆਣੇ ਬਿਆਣੇ, ਪੜੇ ਲਿਖੇ ਵੀ ਇਥੇ ਆ ਕੇ ਟੱਪਲਾ ਖਾ ਜਾਂਦੇ ਹਨ, ਡਰ ਜਾਂਦੇ ਹਨ, ਅਖੌਤੀ
ਨਰਕਾਂ ਵਿੱਚ ਜਾਣ ਤੋਂ ਡਰਨ ਲੱਗਦੇ ਹਨ... ਮਤੇ ਪਾਪ ਈ ਨਾ ਲੱਗ ਜਾਵੇ।
ਸਿਰਫ ਨਾਨਕ ਵਿਚਾਰਧਾਰਾ ਸਾਨੂੰ ਸਵਾਲ ਕਰਨ ਵਾਲੀ ਇਸ ਪਰਵਿਰਤੀ ਵੱਲ ਪਰੇਰਦੀ ਹੈ ...
ਸੋ, ਜੱਦ ਤੱਕ ਸਿਹਤਮੰਦ ਦਿਮਾਗ ਹੈ...
ਜੋ ਹੋ ਰਿਹਾ, ਜੋ ਕਰ ਰਹੇ ਹੋ... ਕੁੱਝ ਅਜੀਬ ਜਿਹਾ ਲੱਗ ਰਿਹਾ ਹੈ, ਤਾਂ ਸਵਾਲ ਜ਼ਰੂਰ ਕਰੋ...
ਧਰਮ ਦਾ ਇਹ ਜ਼ਰੂਰੀ ਅੰਗ ਹੈ...
ਖਾਸ
ਕਰਕੇ ਸਿੱਖੀ ਦਾ...
|
ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ,
ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ
ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ
ਗਈ ਹੈ।
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ
ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ,
ਸ'ਚ ਬੋਲਣ
ਅਤੇ ਸ'ਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|