Share on Facebook

Main News Page

ਛਾਪੇ ਦੀ ਬੀੜ ਵਿੱਚ ਮੰਗਲ਼ਾਂ ਦੀ ਤਰਤੀਬ
-: ਪ੍ਰੋ. ਕਸ਼ਮੀਰਾ ਸਿੰਘ USA

ਪ੍ਰਚੱਲਤ ਛਾਪੇ ਦੀ ਬੀੜ ਵਿੱਚ ਮੰਗਲ਼ਾਂ ਦੀ ਲਿਖਾਈ ਦੀ ਇੱਕਸਾਰਤਾ ਨਹੀਂ ਹੈ। ਪੰਜਵੇਂ ਪਾਤਿਸ਼ਾਹ ਜੀ ਵਲੋਂ ਸੰਪਾਦਿਤ ਆਦਿ ਬੀੜ ਤੋਂ ਅਗਾਂਹ ਉਤਾਰੇ ਕਰਦਿਆਂ ਹੱਥ ਲਿਖਤ ਬੀੜਾਂ ਦੋ ਪ੍ਰਕਾਰ ਦੀਆਂ ਹੋ ਗਈਆਂ। ਪ੍ਰੋ. ਸਾਹਿਬ ਸਿੰਘ ਅਨੁਸਾਰ ਸੰਨ 1604 ਵਿੱਚ ਦੋ ਬੀੜਾਂ ਤਿਆਰ ਕੀਤੀਆਂ ਗਈਆਂ ਸਨ।

ਇਕ ਬੀੜ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਤੇ ਦੂਜੀ ਨੂੰ ਹੋਰ ਲਾਏ ਬਾਰਾਂ ਕਾਤਬਾਂ ਨੇ ਉਨ੍ਹਾਂ ਲਿਸਟਾਂ ਤੋਂ ਹੀ ਤਿਆਰ ਕੀਤਾ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਪਹਿਲਾਂ ਵਰਤਿਆ ਸੀ। ਦੂਜੀ ਬੀੜ ਦਾ ਨਾਂ ਭਾਈ ਬੰਨੋ ਵਾਲ਼ੀ ਬੀੜ ਕਿਹਾ ਗਿਆ, ਜਿਸ ਤੋਂ ਅਗਾਂਹ ਉਤਾਰੇ ਕੀਤੇ ਗਏ।

ਪਹਿਲੀ ਕਿਸਮ ਦੀਆਂ ਬੀੜਾਂ : ਜਿਨ੍ਹਾਂ ਦੇ ਉਤਾਰੇ ਧੰਨੁ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਦੀ ਚਲਾਈ ਮੰਗਲ਼ ਲਿਖਣ ਦੀ ਪ੍ਰੰਪਰਾ ਦੀ ਸੋਚ ਰੱਖਣ ਵਾਲ਼ੇ ਕਾਤਬਾਂ ਨੇ ਕੀਤੇ, ਭਾਵ, ਮੰਗਲ਼ ਬਾਣੀ ਦੇ ਸ਼ੁਰੂ ਵਿੱਚ ਲਿਖੇ ਗਏ ਸਨ ਤਾਂ ਜੁ ਉਹ ਪਹਿਲਾਂ ਹੀ ਪੜ੍ਹੇ ਜਾ ਸਕਣ।

ਦੂਜੀ ਕਿਸਮ ਦੀਆਂ ਬੀੜਾਂ : ਜਿਨ੍ਹਾਂ ਵਿੱਚ ਮੰਗਲ਼ਾਂ ਦੀ ਤਰਤੀਬ ਉਨ੍ਹਾਂ ਕਾਤਬਾਂ ਨੇ ਬਦਲੀ ਜਿਨ੍ਹਾਂ ਨੂੰ ਪੰਜਵੇਂ ਗੁਰੂ ਜੀ ਦੀ ਮੰਗਲ਼ ਲਿਖਣ ਦੀ ਪ੍ਰੰਪਰਾ ਦਾ ਬੋਧ ਨਹੀਂ ਸੀ, ਭਾਵ, ਮੰਗਲ਼ ਕਦੇ ਬਾਣੀ ਦੇ ਸਿਰਲੇਖ ਤੋਂ ਪਹਿਲਾਂ ਤੇ ਕਦੇ ਪਿੱਛੋਂ ਲਿਖ ਦਿੱਤੇ ਗਏ ਜਿਵੇਂ ਕਿ ਅੱਜ ਛਾਪੇ ਦੀ ਬੀੜ ਵਿੱਚ ਲਿਖੇ ਹੋਏ ਹਨ।

ਪ੍ਰਚੱਲਤ ਛਾਪੇ ਦੀ ਬੀੜ ਵਿੱਚ ਵਰਤੇ ਮੰਗਲ਼ ਚਾਰਿ ਕਿਸਮ ਦੇ ਹਨ:

1.) ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂ ਨੀ ਸੈਭੰ ਗੁਰ ਪ੍ਰਸਾਦਿ॥
2.) ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥
3.) ੴ ਸਤਿ ਨਾਮੁ ਗੁਰ ਪ੍ਰਸਾਦਿ॥
4.) ੴ ਸਤਿ ਗੁਰ ਪ੍ਰਸਾਦਿ॥
ਨੋਟ: ਚਉਥੀ ਕਿਸਮ ਦੇ ਮੰਗਲ਼ ਦਾ ਪਦ-ਛੇਦ ਛਾਪੇ ਦੀ ਬੀੜ ਵਿੱਚ ਠੀਕ ਨਹੀਂ ਕੀਤਾ ਗਿਆ। ਗੁਰ ਪ੍ਰਸਾਦਿ ਹਰ ਮੰਗਲ਼ ਦੀ ਵੱਖਰੀ ਇਕਾਈ ਹੈ। ‘ਗੁਰ ਪ੍ਰਸਾਦਿ’ ਦੇ ‘ਗੁਰ’ ਨੂੰ ‘ਸਤਿ’ ਨਾਲ਼ ਨਹੀਂ ਜੋੜਿਆ ਜਾ ਸਕਦਾ। ਇੱਕ ਸਿਰੇ ਤੇ ੴ ਹੈ ਤੇ ਦੂਜੇ ਸਿਰੇ ਤੇ ‘ਗੁਰ ਪ੍ਰਸਾਦਿ’ ਰੱਖਣਾਂ ਜ਼ਰੂਰੀ ਹੈ, ਕਿਉਂਕਿ ਦੋਹਾਂ ਤੋਂ ਵਿਚਕਾਰਲੇ ਕੁੱਝ ਸ਼ਬਦ ਹਟਾਅ ਕੇ ਹੀ ਮੰਗਲ਼ਾਂ ਦੇ ਵੱਖ-ਵੱਖ ਹੋਰ ਤਿੰਨ ਰੂਪ ਬਣਦੇ ਹਨ। ਪੰਜਵੀਂ ਕਿਸਮ ਦਾ ਮੰਗਲ਼ (ੴ ) ਛਾਪੇ ਦੀ ਬੀੜ ਵਿੱਚ ਨਹੀਂ ਹੈ ਭਾਵੇਂ ਇਸ ਦੀ ਹੱਥ ਲਿਖਤ ਬੀੜਾਂ ਵਿੱਚ ਹੋਂਦ ਦਾ ਜ਼ਿਕਰ ਕਈ ਸਿੱਖ ਵਿਦਵਾਨਾਂ ਨੇ ਕੀਤਾ ਹੈ।

ਮੰਗਲ਼ਾਂ ਦੇ ਛਾਪਣ ਦੀ ਤਰਤੀਬ:

ਸਾਰੇ ਮੰਗਲ਼ 567 ਵਾਰੀ ਵਰਤੇ ਗਏ ਹਨ। ਇਨ੍ਹਾਂ ਵਿੱਚੋਂ 72 ਮੰਗਲ਼ ਹੀ ਪੰਜਵੇਂ ਗੁਰੂ ਜੀ ਦੀ ਸੋਚ ਅਨੁਸਾਰ ਛਪੇ ਹਨ ਤੇ ਬਾਕੀ 495 ਮੰਗਲ਼ ਇਸ ਸੋਚ ਤੋਂ ਉਲ਼ਟ ਛਪੇ ਹਨ। ਠੀਕ ਛਪੇ 72 ਮੰਗਲ਼ਾਂ ਤੋਂ ਸੇਧ ਲ਼ੇ ਕੇ ਬਾਕੀ ਸਾਰੇ ਮੰਗਲ਼ ਵੀ ਪੰਜਵੇਂ ਗੁਰੂ ਜੀ ਦੀ ਸੋਚ ਅਨੁਸਾਰ ਹੀ ਪੜ੍ਹਨੇ ਬਣਦੇ ਹਨ, ਭਾਵ, ਬਾਣੀ ਦੇ ਸਿਰਲੇਖਾਂ ਤੋਂ ਪਹਿਲਾਂ ਬੋਲਣੇ ਬਣਦੇ ਹਨ। ਉਦਾਹਰਣ ਵਜੋਂ ਛਪਿਆ ਹੈ ‘ਰਾਮਕਲੀ ਮਹਲਾ 3 ਅਨੰਦੁ॥ ੴ ਸਤਿ ਗੁਰ ਪ੍ਰਸਾਦਿ’ ਪੰਜਵੇਂ ਗੁਰੂ ਜੀ ਦੀ ਸੋਚ ਅਨੁਸਾਰ ਪੜ੍ਹਨਾ ਬਣਦਾ ਹੈ ‘ੴ ਸਤਿ ਗੁਰ ਪ੍ਰਸਾਦਿ॥ ਰਾਮਕਲੀ ਮਹਲਾ 3 ਅਨੰਦੁ॥’ ‘ਜਪੁ’ ਜੀ ਬਾਣੀ ਦੇ ਸ਼ੁਰੂ ਵਿੱਚ ਮੰਗਲ਼ ਠੀਕ ਛਪਿਆ ਹੈ ਜਿੱਸ ਤੋਂ ਸੇਧ ਲੈ ਕੇ ਬਾਕੀ ਸਾਰੇ ਮੰਗਲ਼ ਇਸੇ ਢੰਗ ਨਾਲ਼ ਹੀ ਬਾਣੀ ਦੇ ਸਿਰਲੇਖ ਤੋਂ ਪਹਿਲਾਂ ਪੜ੍ਹਨੇ ਬਣਦੇ ਹਨ ਤੇ ਇਹੀ ਪੰਜਵੇਂ ਗੁਰੂ ਜੀ ਦੀ ਸੋਚ ਸੀ। ਮੌਜੂਦਾ ਸਥਿਤੀ ਅਨੁਸਾਰ ਲੱਗਦਾ ਨਹੀਂ ਕਿ ਸਾਰੇ ਮੰਗਲ਼ਾਂ ਦੀ ਤਰਤੀਬ ਭਵਿੱਖ ਵਿੱਚ ਛੇਤੀ ਹੀ ਲਿਖਣ ਵਿੱਚ ਇੱਕੋ ਜਿਹੀ ਹੋ ਜਾਏ।

ਜੇ ਸੱਭ ਤੋਂ ਛੋਟੇ ਮੰਗਲ਼ ਦੀ ਗੱਲ ਕਰੀਏ ਤਾਂ 524 ਵਾਰੀ ਇਹ ਮੰਗਲ਼ ਵਰਤਿਆ ਗਿਆ ਹੈ; 53 ਵਾਰੀ ਪੰਜਵੇਂ ਗੁਰੂ ਜੀ ਦੀ ਸੋਚ ਅਨੁਸਾਰ ਛਪਿਆ ਹੈ ਅਤੇ 471 ਵਾਰੀ ਇਸ ਸੋਚ ਦੇ ਉਲ਼ਟ ਛਪਿਆ ਹੈ। ਸੱਭ ਤੋਂ ਵੱਡੇ 33 ਵਾਰੀ ਵਰਤੇ ਗਏ ਮੰਗਲ਼ ਦੀ ਗੱਲ ਕਰੀਏ ਤਾਂ ਇਹ 18 ਵਾਰੀ ਪੰਜਵੇਂ ਗੁਰੂ ਜੀ ਦੀ ਸੋਚ ਅਨੁਸਾਰ ਛਪਿਆ ਹੈ ਅਤੇ 15 ਵਾਰੀ ਇਸ ਸੋਚ ਦੇ ਉਲ਼ਟ ਛਪਿਆ ਹੈ। ਜੇ 31 ਰਾਗਾਂ ਦੇ ਸਿਰਲੇਖਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ 26 ਵਾਰੀ ਸੰਪੂਰਨ ਮੰਗਲ਼ ਛਪਿਆ ਹੈ ਅਤੇ 5 ਵਾਰੀ ਸੱਭ ਤੋਂ ਛੋਟਾ। 26 ਵਾਰੀ ਵਰਤੇ ਮੰਗਲ ਨੂੰ ਕੇਵਲ 12 ਵਾਰੀ ਹੀ ਪੰਜਵੇਂ ਗੁਰੂ ਜੀ ਦੀ ਸੋਚ ਅਨੁਸਾਰ ਲਿਖਿਆ ਗਿਆ ਹੈ। 5 ਵਾਰੀ ਵਰਤੇ ਮੰਗਲ਼ ਨੂੰ ਕੇਵਲ 1 ਵਾਰੀ ਹੀ ਪੰਜਵੇਂ ਗੁਰੂ ਜੀ ਦੀ ਸੋਚ ਅਨੁਸਾਰ ਛਾਪੇ ਦੀ ਬੀੜ ਵਿੱਚ ਲਿਖਿਆ ਗਿਆ ਹੈ।

ਹੱਥ ਲਿਖਤ ਬੀੜਾਂ ਵਿੱਚ ਪੰਜਵੇਂ ਗੁਰੂ ਜੀ ਦੀ ਸੋਚ ਅਨੁਸਾਰ, ਹਰ ਪੱਤਰੇ ਦੇ ਅੱਧ ਤੋਂ ਸੱਜੇ ਪਾਸੇ ਵਲ ਨੂੰ , ਛਪੇ ਮੰਗਲ਼ਾਂ ਵਾਲ਼ੇ ਕੁੱਝ ਪੱਤਰਿਆਂ ਦੇ ਦਰਸ਼ਨ ਕਰੋ ਜਿਨ੍ਹਾਂ ਵਿੱਚ ਮੰਗਲ਼ ਇਸ ਢੰਗ ਨਾਲ਼ ਲਿਖੇ ਗਏ ਹਨ ਕਿ ਉਹ ਬਾਣੀ ਦੇ ਸਿਰਲੇਖ ਨਾਲੋਂ ਪਹਿਲਾਂ ਪੜ੍ਹੇ ਜਾ ਰਹੇ ਹਨ ਅਤੇ ਭਾਈ ਗੁਰਦਾਸ ਜੀ ਵਲੋਂ ਸੰਨ 1604 ਵਿੱਚ ਲਿਖਾਈ ਗਈ ‘ਪੋਥੀ ਸਾਹਿਬ’ ਵਿੱਚ ਮੰਗਲ਼ ਲਿਖਣ ਦਾ ਇਹੀ ਢੰਗ ਸੀ:-

ਵਧੇਰੇ ਜਾਣਕਾਰੀ ਲਈ ਪ੍ਰੋ. ਸਾਹਿਬ ਸਿੰਘ ਦੇ ਲਿਖੇ ਗੁਰਬਾਣੀ ਦੇ ਟੀਕੇ ਦੀ ਦਸਵੀਂ ਪੋਥੀ ਦੇ ਅਖ਼ੀਰ ਵਿੱਚ ਮੰਗਲਾਚਰਣ ਵਾਰੇ ਲਿਖੇ ਵਿਚਾਰ ਪੜ੍ਹੋ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top