Share on Facebook

Main News Page

ਦਿੱਲੀ ਦੀ ਸੰਗਤ ਆਪ ਬਣਾਵੇ ਆਪਣਾ ਚੋਣ ਮੰਗ ਪੱਤਰ ਅਤੇ ਆਪ ਖੜੇ ਕਰੇ ਆਪਣੇ ਉਮੀਦਵਾਰ
-: ਸਰਬਜੋਤ ਸਿੰਘ ਗਰੋਵਰ,
ਪ੍ਰੈਸ ਸਲਾਹਕਾਰ, ਪੰਥਕ ਸੇਵਾ ਦਲ (ਰਜਿ)

ਨਵੀਂ ਦਿੱਲੀ
10 ਅਪ੍ਰੈਲ 2016

ਬੀਤੀ ਸ਼ਾਮ 9 ਅਪ੍ਰੈਲ 2016 ਨੂੰ ਪੰਥਕ ਸੇਵਾ ਦਲ ਵੱਲੋਂ ਇਕ ਇਕੱਤਰਤਾ ਪਛਮੀ ਦਿੱਲੀ ਦੇ ਤਿਲਕ ਨਗਰ ਵਿਖੇ ਸੁਭਾਸ਼ ਨਗਰ ਮੈਟ੍ਰੋ ਸਟੇਸ਼ਨ ਦੇ ਲਾਗੇ ਮੈਰੀ ਜ਼ੋਨ ਵਿਖੇ ਕੀਤੀ ਗਈ, ਜਿਸ ਵਿਚ ਦਿੱਲੀ ਦੇ ਵਖ ਵਖ ਹਿੱਸਿਆਂ ਚੋਂ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਹਾਜਰੀ ਭਰੀ।

ਇਸ ਇਕੱਤਰਤਾ ਦੌਰਾਨ ਪੰਥਕ ਸੇਵਾ ਦਲ ਦੇ ਕੋ ਕਨਵੀਨਰ ਗੁਰਪ੍ਰੀਤ ਸਿੰਘ ਅਤੇ ਸੰਗਤ ਸਿੰਘ, ਦਲ ਦੀ ਪੋਲੀਟੀਕਲ ਵਿੰਗ ਦੇ ਦੇਵਿੰਦਰ ਸਿੰਘ ਸਾਹਨੀ ਅਤੇ ਦਲ ਦੀ ਦਿੱਲੀ ਯੂਥ ਇਕਾਈ ਦੇ ਪ੍ਰਧਾਨ ਜਸਦੀਪ ਸਿੰਘ ਨੇ ਸੰਗਤਾਂ ਅੱਗੇ ਦਲ ਦੀ ਸੋਚ ਦਾ ਪ੍ਰਗਟਾਵਾ ਕੀਤਾ। ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਦਿੱਲੀ ਕਮੇਟੀ ਚ ਸੇਵਾ ਲੱਗਣ ਮਗਰੋਂ ਕੀਤੇ ਜਾਣ ਵਾਲੇ ਸੁਧਾਰਾਂ ਬਾਰੇ ਗੱਲ ਕੀਤੀ।

ਪੰਥਕ ਸੇਵਾ ਦਲ ਦੇ ਕਨਵੀਨਰ ਸਰਬਜੋਤ ਸਿੰਘ ਗਰੋਵਰ ਨੇ ਇਸ ਗੱਲ ਤੇ ਜੋਰ ਦਿੰਦਿਆਂ ਕੀ ਗੁਰੂ ਰੂਪ ਸੰਗਤ ਕੇਵਲ ਕਹਾਉਣ ਲਈ ਨਾ ਹੋਵੇ, ਬਲਕਿ ਸੰਗਤ ਨੂੰ ਗੁਰੂ ਰੂਪ ਜਾਣ ਕੇ ਸੰਗਤ ਦੇ ਆਦੇਸ਼ ਦਾ ਸਤਕਾਰ ਵੀ ਕੀਤਾ ਜਾਣਾ ਚਾਹਿਦਾ ਹੈ।

ਸਰਬਜੋਤ ਸਿੰਘ ਗਰੋਵਰ ਨੇ ਦਿੱਲੀ ਪੰਥਕ ਡਾਇਲਾਗ ਦੀ ਸ਼ੁਰੁਆਤ ਕਰਦਿਆਂ ਦਿੱਲੀ ਦੀ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਕਿ ਦਿੱਲੀ ਦੀ ਸੰਗਤ ਆਪਣੇ ਚੋਣ ਮੁੱਦੇ ਆਪ ਬਣਾਵੇ ਅਤੇ ਆਪਣੇ ਆਪਣੇ ਹਲਕੇ ਤੋਂ ਸੁਚੱਜੇ ਉਮੀਦਵਾਰ ਵੀ ਆਪ ਚੁਣ ਕੇ ਉਨ੍ਹਾਂ ਨੂੰ ਦਿੱਲੀ ਕਮੇਟੀ ਕ ਆਪਣੇ ਨੁਮਾਇੰਦਿਆਂ ਵਜੋਂ ਭੇਜੇ। ਇਸ ਇਕੱਤਰਤਾ ਵਿਚ ਦਿੱਲੀ ਦੀਆਂ ਵਖ ਵਖ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top