Share on Facebook

Main News Page

ਬਰੇਕਿੰਗ ਨਿਊਜ਼
-: ਹਰਮਿੰਦਰ ਸਿੰਘ

.........ਬਰੇਕਿੰਗ ਨਿਊਜ਼ ....... ਸਿੱਖੋਂ ਨੇ ਥੀਏਟਰ ਮੇਂ ਕੀ ਤੋੜ ਫੋੜ.... ਜਲਾਇਆ ਸਿਨੇਮਾ ....ਉਪਦਰਵ ਮਚਾਇਆ ....ਕੀ ਸ਼ਾਂਤੀ ਭੰਗ ....ਪੁਲਿਸ ਨੇ ਕੀ ਫਾਇਰਿੰਗ ....ਇਤਨੇ ਸਿੱਖ ਮਰੇ ..ਓਰ ....ਇਤਨੇ ਘਾਇਲ ...

ਨਾ ..ਨਾ ..ਘੱਬਰਾਓ ਨਾ ਦੋਸਤੋ ...ਇਹ ਖਬਰ ਹਜੇ ਬਣੀ ਨਹੀਂ, ਪਰ ਹੋ ਸੱਕਦਾ ਬਣ ਜਾਵੇ ...22 ਅਪਰੈਲ ਤੋਂ ਬਾਅਦ ਜਦੋਂ ਰੀਲੀਜ਼ ਹੋਏਗੀ ਫਿਲਮ " ਸੰਤਾ ਬੰਤਾ "।

ਘੇਸਲ ਵੱਟੀ ਸਾੱਡੇ ਆਗੂ ਕਿਹੜਾ ਮੱਚਲੇ ਬਣਨਾ ਨਹੀਂ ਜਾਣਦੇ ? ਨਾਲੇ ਬਣਨ ਵੀ ਕਿਉਂ ਨਾ ਅਸੀਂ ਹੀ ਤਾਂ ਵੋਟਾਂ ਪਾ ਕੇ ਜਿਤਾਉਂਦੇ ਹਾਂ ਏਹਨਾ ਨੂੰ ....ਕਦੇ ਸਬਕ ਸਿਖਿਆ ? ਅਸੀਂ ਹੀ ਤਾਂ ਗੁਮਰਾਹ ਹੋ ਜਾਨੇ ਆ, ਜਦੋਂ ਸਾੱਡਾ ਧਿਆਨ ਵੰਡਾਉਣ ਲਈ ਇਹ ਕੋਈ ਨਵਾਂ ਸ਼ਗੂਫਾ ਛੱਡ ਦਿੰਦੇ ਨੇ ਤੇ ਅਸੀਂ ਓਧਰ ਨੂੰ ਦੌੜ ਜਾਨੇ ਆਂ । ਤਖਤਾਂ 'ਤੇ ਬੈਠੇ ਪੰਜ ਬਾਂਦਰ ਇਹ ਨਹੀਂ ਕਰ ਸਕੇ, ਕਿ ਕੋਈ ਸੇੰਸਰ ਬੋਰਡ ਈ ਬਣਾ ਲੈਣ ਤੇ ਦੂਜੇ ਧਰਮਾਂ ਵਾਲਿਆਂ ਨੂੰ ਦੱਸਣ ਕਿ ਜੇ ਕਿਸੇ ਨੇ ਸਿਖ ਕਿਰਦਾਰ ਨੂੰ ਫਿਲ੍ਮੌਨਾ ਤਾਂ ਪਹਿਲਾਂ ਓਹਨਾ ਤੋਂ ਮਨਜੂਰੀ ਲਈ ਜਾਵੇ

ਸਿਰਫ ਵਿਰੋਧੀਆਂ 'ਤੇ ਦੋਸ਼ ਮੜ ਕੇ ਅਸੀਂ ਸੁਰਖਰੂ ਕਿਉਂ ਹੋਣਾ ਚਾਹੁੰਦੇ ਹਾਂ ? ਸਾਡਾ ਗਿਲਾ ਰਿਹਾ ਸਾੱਡੇ ਬਜੁਰਗਾਂ 'ਤੇ ਕੀ ਓਹਨਾ ਇਤਿਹਾਸ ਬਣਾਇਆ, ਪਰ ਸਾਂਭਿਆ ਨਹੀਂ, ਪਰ ਅਸੀਂ ਕਿਹੜਾ ਕੋਈ ਅਕਲ ਲਈ ਹੈ ? ਅੱਜ ਦੁੱਜੇ ਮਜਹਬ ਵਾਲੇ ਹੀ ਤਾਂ ਸਾੱਡੇ ਤੇ ਫਿਲਮਾਂ ਬਣਾ ਰਹੇ ਨੇ ...ਸਾਨੂੰ ਜੋਕਰ ਬਣਾ ਸਾੱਡੇ ਬਾਰੇ ਦੱਸ ਰਹੇ ਨੇ ...ਅਸੀਂ ਕਿਹੜਾ ਕਦੇ ਸਿੱਖ ਕਿਰਦਾਰ ਨੂੰ ਸਹੀ ਰੂਪ ਵਿਚ ਉਭਾਰਿਆ ? ਅਸੀਂ ਕਿਹੜਾ ਫਿਲਮ ਇੰਡਸਟਰੀ ਵਿਚ ਹਥ ਅਜ਼ਮਾਏ, ਰਹਿੰਦੀ ਦੁਨਿਆ ਨੂੰ ਦੱਸਣ ਲਈ ਕੀ ਆਹ ਹੁੰਦਾ ਜੇ ਸਿੱਖ ?

ਜਿੰਨੇ ਫਿਲਮ 300 ਨਹੀਂ ਦੇਖੀ, ਜਰੂਰ ਦੇਖਿਓ ਅੱਜ । ਯਾਦ ਆਊਗਾ ਤੁਹਾਨੂੰ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਬਾਬਾ ਦੀਪ ਸਿੰਘ, ਸਾਹਿਬਜ਼ਾਦੇ ਜਿੰਨਾ ਸੱਚ, ਹੱਕ ਅਤੇ ਨਿਆਂ ਦੀ ਖਾਤਿਰ ਮਰਨਾ ਤਾਂ ਕਬੂਲ ਕੀਤਾ, ਪਰ ਗੋਡੇ ਨਹੀਂ ਟੇਕੇ

ਓਹ ਭਲਿਓ ਏਹਨਾ ਨੂੰ ਪੂਜਣਾ ਛੱਡ ਕੇ ਏਹਨਾ, ਤੋਂ ਕੁਝ ਸਿੱਖਿਆ ਲਈਏ । ਫਰਾਟੇਦਾਰ ਖੰਡ ਪਾਠ ਮੁਕਾ ਕੇ ਭੋਗ ਪਾ ਕੇ ਬੋਤਲਾਂ ਦੇ ਡੱਟ ਖੋਲਣ ਦੀ ਤਿਆਰੀ ਵਿੱਚ ਅਸੀਂ ਭੁੱਲ ਈ ਗਏ ਕਿ ਕਦੋਂ ਆਹ ਤੁੱਕ ਲੰਘ ਗਈ...

........... "ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥" .............

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top