ਸੱਚ ਦਾ ਹੋਕਾ ਸੁਣ ਉੱਲੂਆਂ ਦੇ ਦਿਲ
ਘਬਰਾਉਂਦੇ ਨੇ
ਧੱਕੇਸ਼ਾਹ ਲਾਹੁੰਦੇ ਪੱਗਾਂ, ਸਿੰਘ ਤਾਂ ਪੱਗ ਬਚਾਉਂਦੇ ਨੇ।
ਚਿਤਰ ਨਾਟਕ ਪੜ੍ਹ ਪੜ੍ਹ ਕਮਲ਼ੇ ਹੋਏ ਫਿਰਦੇ ਨੇ,
ਲਾਸ਼ਾਂ ਤੁਰੀਆਂ ਫਿਰਦੀਆਂ ਅੰਦਰੋਂ ਮੋਏ ਫਿਰਦੇ ਨੇ,
ਗੁਰੂ ਵਿਚਾਰਾਂ ਭੁੱਲ ਚਿਤਰਾਂ ਲਈ ਸਿੰਗ ਫਸਾਉਂਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ, ਸਿੰਘ ਤਾਂ...............
ਗਿੱਠ-ਗਿੱਠ ਉੱਚੇ ਦੁਮਾਲੇ ਸਿਰ ਤੋਂ ਖਾਲੀ ਫਿਰਦੇ ਨੇ,
ਬਾਗ ਉਜਾੜ ਗਿਆ ਥਾਪੀਆਂ ਮਾਰਦੇ ਮਾਲੀ ਫਿਰਦੇ ਨੇ,
ਬੇਸ਼ਰਮੀ ਦੀਆਂ ਟੱਪ ਗਏ ਹੱਦਾਂ ਹੋਰ ਕੀ ਚਾਹੁੰਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ, ਸਿੰਘ ਤਾਂ................ |
ਸੱਚ 'ਤੇ ਲਾਉਣ ਪਾਬੰਦੀਆਂ, ਝੂਠ 'ਚ
ਜੀਣਾ ਚਾਹੁੰਦੇ ਨੇ,
ਸਾਧੜਿ੍ਆਂ ਦੇ ਕੱਛੇ ਧੋਅ ਧੋਅ ਪੀਣਾ ਚਾਹੁੰਦੇ ਨੇ,
ਕਲਗੀਧਰ ਨੂੰ ਐਸੇ ਸਿੰਘ ਕਦੇ ਨਾਂ ਭਾਉਂਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ, ਸਿੰਘ ਤਾਂ..............
ਲੱਤਾਂ ਨੰਗੀਆਂ ਗੋਡਿਆਂ ਤੱਕ ਕਛਹਿਰੇ ਪਾਏ ਨੇ,
ਅਕਲੋਂ ਖਾਲੀ ਖੌਰ੍ਹੇ ਇਹ ਕਿਸ ਮਾਂ ਦੇ ਜਾਏ ਨੇ,
ਗੁਰੂ ਗਰੰਥ ਦੀ ਤਬਿਆ ਦੇ ਵਿੱਚ ਖੌਰੂ ਪਾਉਂਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ, ਸਿੰਘ ਤਾਂ..............
ਇੱਕਾ ਬਾਣੀ ਇੱਕ ਗੁਰੂ ਦਾ ਹੋਕਾ ਜੋ ਦੇਵੇ,
ਸਿੱਖੀ ਨਾਲ ਕਰੇ ਪਿਆਰ ਦਿਲੋਂ ਨਾ ਧੋਖਾ ਜੋ ਦੇਵੇ,
ਝੂਠ ਜਿਊਣੇ ਵਾਲਿਆ ਨੂੰ ਕਦੇ ਸੱਚ ਨਾ ਭਾਉਂਦੇ ਨੇ,
ਧੱਕੇਸ਼ਾਹ ਲਾਹੁਦੇ ਪੱਗਾਂ, ਸਿੰਘ ਤਾਂ.............. |