Share on Facebook

Main News Page

ਚੌਪਈ ਪੜ੍ਹਨ ਵਾਲੇ ਚੌ ਪਾਈਆਂ ਨੇ ਕੀਤਾ ਭਾਈ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ, ਪਰ ਨਾਲ ਹੀ ਆਖੇ ਜਾਂਦੇ "ਵਾਹਿ ਗੁਰੂ" ਸਿਮਰਨ ਦਾ ਵੀ ਪਾਜ ਉਘੇੜ ਗਏ
-: ਸੰਪਾਦਕ ਖ਼ਾਲਸਾ ਨਿਊਜ਼

ਪਸੂ ਬਿਰਤੀ ਵਾਲੇ ਚੌ ਪਾਈਏ (ਪਸੂ) ਧੂਤਿਆਂ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਇਹ ਦਰਸਾਉਂਦਾ ਹੈ ਕਿ ਟਕਸਾਲੀ, ਸੰਪਰਦਾਈ ਨਾਮਰਦਾਂ ਕੋਲ ਵੀਚਾਰ ਕਰਣ ਦੀ ਸ਼ਕਤੀ ਖ਼ਤਮ ਹੋ ਚੁਕੀ ਹੈ। ਇਨ੍ਹਾਂ ਵਲੋਂ ਵਾਹਿ ਗੁਰੂ ਅੱਖਰ ਦਾ ਰੱਟਣ ਜਿਸਨੂੰ ਇਹ ਸਿਮਰਨ ਅਖਦੇ ਨੇ, ਪਰ ਇੱਕ ਗੱਲ ਚੰਗੀ ਕਰ ਗਏ, ਆਖੇ ਜਾਂਦੇ "ਵਾਹਿ ਗੁਰੂ" ਸਿਮਰਨ ਦਾ ਵੀ ਪਾਜ ਉਘੇੜ ਗਏ, ਅਤੇ ਸਾਬਿਤ ਕਰ ਦਿੱਤਾ ਕਿ ਕਿਸੇ ਅੱਖਰ ਦੇ ਰੱਟਣ ਨਾਲ ਕੋਈ ਅਕਲ ਨਹੀਂ ਆਉਂਦੀ... ਜੇ ਆਉਂਦੀ ਹੁੰਦੀ ਤਾਂ ਇਹ ਭੇਡੂ, ਕੋਈ ਇਨਸਾਨਾਂ ਵਾਲੀ ਗੱਲ ਕਰਦੇ, (ਭੇਡੂ ਤਾਂ ਲਿਖਿਆ ਹੈ ਕਿਉਂਕਿ ਭੇਡੂਆਂ ਦਾ ਇੱਜੜ ਬਿਨਾਂ ਸੋਚੇ, ਬਿਨਾਂ ਦਿਮਾਗ ਇਸਤੇਮਾਲ ਕੀਤਿਆਂ ਇੱਕ ਦੂਜੇ ਦੇ ਪਿੱਛੇ ਹੋ ਤੁਰਦੇ ਹਨ, ਪਤਾ ਨਹੀਂ ਹੁੰਦਾ ਕਿ ਕੀ ਕਰਨਾ ਹੈ, ਤੇ ਕੀ ਨਹੀਂ) ਇਨ੍ਹਾਂ ਵਰਗੇ ਪਸੂਆਂ ਲਈ ਹੀ ਗੁਰਬਾਣੀ ਦਾ ਫੁਰਮਾਨ ਹੈ:

ਸਲੋਕ ਵਾਰਾਂ ਤੇ ਵਧੀਕ ॥ ਮਹਲਾ 1 ॥
... ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥ ਪੰਨਾਂ 1410
ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਹ ਲੋਕ ਅਸਲ ਖਰ (ਖੋਤੇ) ਨੇ, ਜਿਹੜੇ ਬਿਨਾਂ ਰੱਬੀ ਗੁਣਾਂ ਤੋਂ ਆਪਣੇ 'ਤੇ ਗਰਬ ਗੁਮਾਨ ਕਰਦੇ ਨੇ... ਇਨ੍ਹਾਂ ਨੂੰ ਆਪਣੇ ਉਪਰ ਪਤਾਂ ਨਹੀਂ ਕਿਸ ਗੱਲ ਦਾ ਗਰਬ ਗੁਮਾਨ ਹੈ ਕਿ ਇਹ ਦੂਜਿਆਂ ਦੀ ਗੱਲ ਵੀ ਨਹੀਂ ਸੁਣ ਸਕਦੇ।

ਭਾਈ ਗੁਰਦਾਸ ਜੀ ਵੀ ਆਪਣੀ ਵਾਰ 32 ਪਉੜੀ 16 'ਚ ਕਹਿੰਦੇ ਹਨ

ਮਾਣਸ ਦੇਹੀ ਪਸੂ ਉਪੰਨਾ

ਹੈ ਕੋਈ ਫਰਕ ਪਸੂਆਂ 'ਚ ਤੇ ਇਨ੍ਹਾਂ ਸਿਰਫਿਰਿਆਂ 'ਚ ?

ਪਿੱਛੇ ਜਿਹੇ ਇਸ ਇਨ੍ਹਾਂ ਚੌਪਾਈਆਂ ਨੇ 7 ਮਾਰਚ 2016 ਨੂੰ ਤਰਨਤਾਰਨ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਸਿਰਦਾਰ ਪ੍ਰਭਦੀਪ ਸਿੰਘ 'ਤੇ ਬੰਬ ਨਾਲ ਹਮਲਾ ਕੀਤਾ ਸੀ। ਫਿਰ ਇਨਹਾਂ ਨੇ ਦੋ ਕੁ ਹਫਤੇ ਪਹਿਲਾਂ ਸਿਰਦਾਰ ਗੁਰਤੇਜ ਸਿੰਘ ਦੀ ਆਸਟ੍ਰੇਲੀਆ ਵਿਖੇ ਦਸਤਾਰ ਲਾਹੀ ਸੀ, ਡਾ. ਗੁਰਦਰਸ਼ਨ ਸਿੰਘ ਢਿੱਲੋਂ ਨਾਲ ਬਦਤਮੀਜ਼ੀ ਕੀਤੀ ਸੀ, ਤੇ ਹੁਣ ਭਾਈ ਸਰਬਜੀਤ ਸਿੰਘ ਧੂੰਦਾ ਨਾਲ ਇਹ ਵਰਤਾਰਾ, ਉਹ ਵੀ ਗੁਰਦੁਆਰੇ ਦੇ ਅੰਦਰ, ਸ਼ਾਬਾਸ਼ !!!

ਇਸ ਸਾਰੀਆਂ ਘਟਨਾਵਾਂ ਦਰਸਾਉਂਦੀਆਂ ਨੇ ਕਿ ਇਹ ਲੋਕ ਗੁਰਮਤਿ ਗਿਆਨ ਤੋਂ ਕੋਰੇ ਹਨ ਅਤੇ ਸਿਰਫ ਮੂੰਹ ਬੰਦ ਕਰਵਾਉਣਾ ਚਾਹੁੰਦੇ ਨੇ। ਇਨ੍ਹਾਂ ਸਿਰਫਿਰਿਆਂ ਲਈ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸਿਰਦਾਰ ਪ੍ਰਭਦੀਪ ਸਿੰਘ, ਸਿਰਦਾਰ ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਭਾਈ ਸਰਬਜੀਤ ਸਿੰਘ ਧੂੰਦਾ... ਤੋਂ ਲੈ ਕੇ ਪ੍ਰੋ. ਇੰਦਰ ਸਿੰਘ ਘੱਗਾ, ਤੇ ਹੋਰ ਮਿਸ਼ਨਰੀ ਪ੍ਰਚਾਰਕ ਇੱਕੋ ਹੀ ਟੀਮ ਦੇ ਖਿਡਾਰੀ ਹਨ।

ਪਰ ਸਿਤਮ ਇਹ ਹੈ ਕਿ ਮਿਸ਼ਨਰੀ ਕਾਲੇਜ ਦੇ ਪ੍ਰਚਾਰਕ ਬਾਕੀਆਂ ਨਾਲੋਂ ਦੂਰੀ ਬਣਾ ਕੇ ਚਲਦੇ ਨੇ... ਪਿੱਛੇ ਜਿਹੇ ਇਨ੍ਹਾਂ ਵੱਲੋਂ ਦਿੱਤਾ ਬਿਆਨ ਕਿ ... ਸਾਡਾ ਉਨ੍ਹਾਂ ਨਾਲ ਵੀ ਕੋਈ ਸੰਬੰਧ ਨਹੀਂ ਜਿਹੜੇ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਅਤੇ ਉਨ੍ਹਾਂ ਨਾਲ ਵੀ ਕੋਈ ਸੰਬੰਧ ਨਹੀਂ ਜਿਹੜੇ ਇਸ ਤੋਂ ਵੀ ਅਗਾਂਹ ਨਿਕਲ ਗਏ ਨੇ... ਇੱਕ ਨਮੋਸ਼ੀਜਨਕ ਬਿਆਨ ਸੀ। ਡੇਰੇਦਾਰੀ ਸੋਚ ਵੱਲੋਂ ਇਨ੍ਹਾਂ ਸਾਰਿਆਂ ਨੂੰ ਇੱਕ ਮੰਨਣਾ, ਤੇ ਟਕਸਾਲੀ, ਨਿਹੰਗਾਂ, ਡੇਰੇਦਾਰਾਂ ਦੇ ਚੇਲਿਆਂ ਵੱਲੋਂ ਉਸੇ ਤਰ੍ਹਾਂ ਵਿਰੋਧ ਜਾਰੀ ਰੱਖਣਾ... ਕੀ ਇਸ ਨਾਲੋਂ ਚੰਗਾ ਨਹੀਂ ਕਿ ਜਿਨ੍ਹਾਂ ਨੂੰ ਇਹ ਸਾਰੇ ਲੋਕ ਇੱਕ ਸਮਝਦੇ ਨੇ... ਇੱਕ ਹੋ ਜਾਣ !!! ਜੇ ਕੋਈ ਵਖਰੇਵਾਂ ਹੈ ਵੀ ਤਾਂ ਕੀ ਇਹ ਵਖਰੇਵਾਂ ਦੂਰ ਨਹੀਂ ਹੋ ਸਕਦਾ ? ਟਕਸਾਲੀ, ਨਿਹੰਗਾਂ, ਡੇਰੇਦਾਰ ਇਨ੍ਹਾਂ ਲੋਕਾਂ ਦੀ ਆਪਸ ਵਿੱਚ ਭਾਵੇਂ ਲੱਖ ਨਾ ਬਣਦੀ ਹੋਵੇ, ਪਰ ਗੁਰਮਤਿ ਦੇ ਪ੍ਰਚਾਰਕਾਂ ਖਿਲ਼ਾਫ ਇਹ ਇੱਕ ਹੋ ਜਾਂਦੇ ਨੇ... ਤੇ ਸਾਨੂੰ ਕੀ ਹੋਇਆ ਹੈ ?

ਇਸ ਪੋਸਟ ਨੂੰ ਖੁੱਲੀ ਨਜ਼ਰਾਂ ਅਤੇ ਦਿਮਾਗ ਨਾਲ ਪੜਿਆ ਤੇ ਸਮਝਿਆ ਜਾਵੇ, ਨਾ ਕਿ ਇਸ ਨੂੰ ਆਧਾਰ ਬਣਾ ਕੇ ਫਿਰ ਤੋਂ ਆਪਣੀ ਤੰਗਦਿਲੀ ਅਤੇ ਫੇਸਬੁੱਕ 'ਤੇ ਇਲਜ਼ਾਮਬਾਜ਼ੀ ਸ਼ੁਰੂ ਕੀਤੀ ਜਾਵੇ।

ਰੱਬ ਸੁਮੱਤ ਬਖਸ਼ੇ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top