Share on Facebook

Main News Page

ਦੁਖ ਭੰਜਨੁ ਤੇਰਾ ਨਾਮੁ ਜੀ...
-: ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫

ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥1॥ ਰਹਾਉ ॥

ਕਿੰਨੀ ਅਜੀਬ ਗੱਲ ਹੈ! ਅੰਦਰ ਇਹ ਸ਼ਬਦ ਪੜ੍ਹਿਆ ਜਾ ਰਿਹਾ ਹੁੰਦਾ ਹੈ ਬਾਹਰ ਅਖੌਤੀ ਦੁਖ ਭੰਜਨੀ ਬੇਰੀ ਨਾਲ ਹੱਥ ਘਸਾਏ ਜਾ ਰਹੇ ਹੁੰਦੇ ਹਨ, ਸੁਖਣਾਂ ਸੁਖੀਆਂ ਜਾਂਦੀਆਂ ਹਨ, ਸਰੋਵਰ ਵਿੱਚ ਡੁੱਬਕੀਆਂ ਇਹ ਸੋਚਕੇ ਲਾਈਆਂ ਜਾਂਦੀਆਂ ਹਨ ਤਾਂ ਸਰੀਰਕ ਦੁੱਖ ਦੂਰ ਹੋ ਸਕਣ, ਫਿਰ ਕਿਸੇ ਦਾ ਕੈਂਸਰ ਕਿਸੇ ਦੀਆਂ ਅੱਖਾਂ ਕਿਸੇ ਦੀਆਂ ਲੱਤਾਂ ਠੀਕ ਹੋਣ ਦੀਆਂ ਕੁੱਝ ਨਵੀਆਂ ਤੇ ਕੁਝ ਪੁਰਾਣੀਆਂ ਸਾਖੀਆਂ ਘੜੀਆਂ ਜਾਂਦੀਆਂ ਹਨ, ਫਿਰ ਉਹੀ ਸਾਖੀਆਂ ਗੁਰਇਕਬਾਲ ਤੇ ਪਿੰਦਰਪਾਲ ਵਰਗੇ ਪ੍ਰਚਾਰਕਾਂ ਦੁਆਰਾ ਬੜੇ ਨਖਰਿਆਂ ਦੇ ਨਾਲ ਬਾਹਰ ਪ੍ਰਚਾਰੀਆਂ ਜਾਂਦੀਆਂ ਹਨ, ਪੁਜਾਰੀਆਂ ਦੀ ਘੜੀ ਇੱਕ ਸਾਖੀ ਹੈ ਕਾਲ਼ੇ ਕਾਂ ਚਿਟੇ ਤੇ ਪਿੰਗਲੇ ਦਾ ਕੋਹੜ ਠੀਕ ਹੋਣ ਦੀ, ਇਸ ਮਨਘੜਤ ਸਾਖੀ ਤੇ ਥੋੜ੍ਹੀ ਵਿਚਾਰ ਕਰਨੀ ਜਰੂਰੀ ਹੈ, ਕਹਿੰਦੇ ਕਿ ਕਾਲ਼ੇ ਕਾਂ ਛਪੜੀ ਵਿੱਚ ਨਹਾਕੇ ਚਿੱਟੇ ਹੋ ਗਏ, ਜਰਾ ਸੋਚੋ ਜੇ ਰੱਬ ਨੇ ਕਾਂ ਨੂੰ ਕਾਲ਼ਾ ਰੰਗ ਦਿੱਤਾ ਹੋਇਆ ਹੈ ਉਹ ਆਦਿ ਤੋਂ ਕਾਲ਼ਾ ਹੈ, ਫਿਰ ਇੱਕ ਛੱਪੜੀ ਦੀ ਕੀ ਜੁਰਅਤ ਹੈ ਕਿ ਕਾਂ ਦਾ ਰੰਗ ਬਦਲ ਕੇ ਚਿੱਟਾ ਕਰ ਦੇਵੇ??

ਫਿਰ ਕਹਿੰਦੇ ਕਿ ਕਾਲ਼ੇ ਕਾਵਾਂ ਨੂੰ ਚਿੱਟੇ ਹੁੰਦਾ ਵੇਖਕੇ ਇੱਕ ਪਿੰਗਲਾ ਕੋਹੜੀ ਵੀ ਛੱਪੜੀ ਵਿੱਚ ਜਾ ਬੜਿਆ ਤੇ ਉਸ ਦਾ ਸਾਰਾ ਕੋਹੜ ਹਟ ਗਿਆ ਤੇ ਉਹ ਠੀਕ ਹੋਗਿਆ, ਬਲਿਹਾਰੇ ਜਾਈਏ ਇਸ ਕੁਫ਼ਰ ਨੂੰ ਸਣਾਉਂਣ ਵਾਲਿਆਂ ਦੇ ਅਤੇ ਬਲਿਹਾਰੇ ਜਾਈਏ ਅੱਖਾਂ ਮੀਟ੍ਹ ਕੇ ਸੁਣਨ ਵਾਲਿਆਂ ਦੇ, ਜੂਨ 1984 ਵਿੱਚ ਸੱਭ ਤੋਂ ਵੱਧ ਸਿੱਖ ਹੀ ਸਰੋਵਰ ਵਿੱਚ ਡੁੱਬ ਕੇ ਮਰੇ ਹਨ, ਕਈ ਗੋਲ਼ੀਆਂ ਲਗਣ ਨਾਲ ਜਖਮੀ ਹੋਇਆਂ ਨੇ ਤੇ ਕਈਆਂ ਅੱਗ ਨਾਲ ਝੁਲ਼ਸੇ ਹੋਇਆਂ ਨੇ ਜਾਨ ਬਚਾਉਣ ਲਈ ਪਾਣੀ ਵਿੱਚ ਛਾਲਾ ਮਾਰੀਆਂ ਪਰ ਪਾਣੀ ਨੇ ਕਿਸੇ ਇੱਕ ਨੂੰ ਵੀ ਨਹੀਂ ਬਖਸ਼ਿਆ, ਸਰੋਵਰ ਵਿੱਚ ਡੁਬਕੇ ਮਰਨ ਵਾਲਿਆਂ ਵਿੱਚ ਡੇਢ ਸਾਲ ਦੇ ਬੱਚੇ ਤੋਂ ਲੈਕੇ ਸੱਤਰ ਸਾਲ ਦੇ ਬਜ਼ੁਰਗਾਂ ਤੱਕ ਵੀ ਸੀਂ ਕਈ ਕਈ ਘੰਟੇ ਨਾਮ ਜਪਣ ਵਾਲੇ ਵੀ ਸੀ ਪਰ ਕੋਈ ਇੱਕ ਵੀ ਤੰਦਰੁਸਤ ਹੋਕੇ ਬਾਹਰ ਨਹੀਂ ਨਿਕਲਿਆ, ਪਿੰਗਲੇ ਦੀ ਕਹਾਣੀ ਵੇਲੇ ਤਾਂ ਉਥੇ ਗੁਰੂ ਵੀ ਨਹੀਂ ਸੀ ਗਏ ਬਾਣੀ ਵੀ ਨਹੀਂ ਪੜ੍ਹੀ ਜਾਂਦੀ ਸੀ, ਉਦੋਂ ਇੱਕ ਅਖੌਤੀ ਕੋਹੜੀ ਤੇ ਛਪੜੀ ਇਨੀ ਕਿਵੇਂ ਮਿਹਰਬਾਨ ਹੋ ਗਈ, ਫਿਰ ਜੂਨ 1984 ਵਿੱਚ ਉਸੇ ਹੀ ਛਪੜੀ ਦੀ ਥਾਂ ਬਣਿਆਂ ਸਰੋਵਰ ਸਿੰਘਾਂ ਤੇ ਮਿਹਰਬਾਨ ਕਿਉਂ ਨਹੀਂ ਹੋਇਆ??

ਇਸ ਡੂੰਘੀ ਚਾਲ ਨੂੰ ਸਮਝਣਾ ਜਰੂਰੀ ਹੈ ਕਿ ਆਖਰ ਸਿੱਖ ਮੱਤ ਦੇ ਵਿੱਚ ਕਰਮਕਾਂਡ ਤੇ ਕਰਾਮਾਤਾਂ ਘਸੋੜੀਆਂ ਕਿਉਂ ਜਾ ਰਹੀਆਂ ਹਨ ?

ਮੇਰੀ ਸਮਝ ਵਿੱਚ ਇਸ ਦੇ ਦੋ ਕਾਰਨ ਨਜ਼ਰ ਆਉਂਦੇ ਹਨ:

(੧) ਪੁਜਾਰੀ ਵਰਗ ਦਾ ਸਾਰਾ ਮਹਿਲ ਕਰਮਕਾਂਡ ਤੇ ਕਰਾਮਾਤ ਕਹਾਣੀਆਂ 'ਤੇ ਹੀ ਖੜਾ ਹੈ, ਗੁਰੂ ਸਹਿਬਾਨਾਂ ਨੇ ਡੰਕੇ ਦੀ ਚੋਟ ਤੇ ਕਰਮਕਾਂਡ ਤੇ ਕਰਾਮਾਤ ਕਹਾਣੀਆਂ ਨੂੰ ਰੱਦ ਕਰਕੇ ਪੁਜਾਰੀ ਦੇ ਮਹਿਲ ਦੀਆਂ ਨੀਹਾਂ ਖੋਖਲ਼ੀਆਂ ਕਰ ਕੇ ਰੱਖ ਦਿੱਤੀਆਂ ਸਨ, ਪੁਜਾਰੀਆਂ ਨੇ ਆਪਣਾ ਰੋਜ਼ੀ ਰੋਟੀ ਦਾ ਧੰਦਾ ਬੰਦ ਹੁੰਦਾ ਦੇਖ ਸਿੱਖੀ ਭੇਸ ਵਿੱਚ ਘੁਸਕੇ ਉਹ ਸਾਰੇ ਕਰਮਕਾਂਡ ਤੇ ਕਰਾਮਾਤ ਕਹਾਣੀਆਂ ਸਿੱਖੀ ਵਿੱਚ ਫਿਟ ਕਰ ਦਿੱਤੀਆਂ ਹਨ, ਅੱਜ ਸਿੱਖਾਂ ਵਿੱਚ ਸੁਣਾਈਆਂ ਜਾਂਦੀਆਂ ਕਰਾਮਾਤ ਕਹਾਣਆਂ ਹੀ ਪੁਜਾਰੀ ਵਰਗ ਦੇ ਡਿਗਦੇ ਮਹਿਲ ਨੂੰ ਥੰਮ੍ਹੀਆਂ ਦਾ ਸਹਾਰਾ ਦੇ ਰਹੀਆਂ ਹਨ, (੨) ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਨਵੇਕਲੀ ਵਿਚਾਰਧਾਰਾ ਤੋਂ ਦੂਰ ਰਖਣਾ, ਸਿੱਖ ਤੇ ਗੁਰੂ ਗਰੰਥ ਸਾਹਿਬ ਜੀ ਦੇ ਵਿਚਕਾਰ ਕਦਮ-ਕਦਮ ਤੇ ਰੋਕਾਂ ਹਨ, ਅਖੌਤੀ 'ਬ੍ਰਹਮਗਿਆਨੀ 'ਸੰਤਬਾਦ 'ਸਰੋਵਰ 'ਬੇਰੀਆਂ 'ਯਾਤਰਾਵਾਂ 'ਬਰਸੀਆਂ......... ਸਿੱਖ ਤੇ ਗੁਰੂ ਗਰੰਥ ਸਾਹਿਬ ਜੀ ਜੇ ਵਿਚਕਾਰ ਰੋਕਾਂ ਖੜੀਆਂ ਹਨ, ਘੁੰਮਮੇ ਢੰਗ ਨਾਲ ਸਿੱਖਾਂ ਤੋਂ ਉਹੀ ਕੁਝ ਕਰਵਾਇਆ ਜਾ ਰਿਹਾ ਹੈ ਜੋ ਪੁਜਾਰੀਆਂ ਨੂੰ ਫਿਟ ਬੈਠਦਾ ਹੈ, ਆਉ ਹੁਣ ਉਪਰ ਲਿਖੀਆਂ ਗੁਰਬਾਣੀ ਦੀਆ ਪੰਗਤੀਆਂ ਦੇ ਸੰਖੇਪ ਅਰਥ ਕਰਦੇ ਹਾਂ,

ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ

» ਗੁਰੂ ਜੀ ਸਮਝਾਉਂਦੇ ਹਨ ਕਿ (ਹੇ ਅਕਾਲ ਪੁਰਖ) ਦੁਖ ਨੂੰ ਖਤਮ ਕਰਨ ਵਾਲਾ ਤੇਰਾ ਨਾਮੁ ਹੀ ਹੈ, ਸਿਰਫ਼ ਤੇਰਾ ਨਾਮੁ,

ਆਠ ਪਹਰ ਆਰਾਧੀਐ

» ਉਸੇ ਨਾਮੁ ਨੂੰ ਹੀ ਦਿਨ ਰਾਤ ਯਾਦ ਰਖਣਾ ਚਾਹੀਦਾ ਹੈ,

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ ਨਾਮੁ ਕੀ ਹੈ ਜਿਸ ਨੂੰ ਅੱਠੇ ਪਹਿਰ ਯਾਦ ਰਖਣ ਦੀ ਗੁਰੂ ਸਾਹਿਬ ਹਿਦਾਇਤ ਕਰ ਰਹੇ ਹਨ, (ਗੁਰੂ ਸਾਹਿਬ ਅਗਲੀਆਂ ਤੁਕਾਂ ਵਿੱਚ ਸਾਫ ਕਰਦੇ ਹਨ ਕਿ ਨਾਮੁ ਕੀ ਹੈ)

ਪੂਰਨ ਸਤਿਗੁਰ ਗਿਆਨੁ

» ਉਹ ਪੂਰੇ ਗੁਰੂ (ਗਰੰਥ ਸਾਹਿਬ) ਦਾ ਦਿੱਤ ਹੋਇਆ 'ਗਿਆਨ (ਸਿਖਿਆ 'ਉਪਦੇਸ਼ ) ਹੈ, ਜੋ ਮਨੁੱਖੀ ਦੁੱਖਾਂ ਦਾ ਖਾਤਮਾ ਕਰਨ ਦੀ ਸਮਰੱਥਾ ਰਖਦਾ ਹੈ, ਇਸ ਲੇਖ ਦਾ ਨਿਚੋੜ ਇਹੀ ਹੈ ਕਿ ਗੁਰੂ ਗਰੰਥ ਸਾਹਿਬ ਜੀ ਦੇ ਦਿੱਤੇ ਹੋਇ ਗਿਆਨ (ਸਿਖਿਆ 'ਉਪਦੇਸ਼) ਨਾਲ ਹੀ ਦੁੱਖਾਂ ਦਾ ਨਾਸ਼ ਕੀਤਾ ਜਾ ਸਕਦਾ ਹੈ, ਹੋਰ ਨਾ ਕੁਝ ਬੇਰੀ ਦੇ ਵੱਸ ਹੈ ਨਾ ਸਰੋਵਰ ਦੇ ਵੱਸ ਹੈ ਨਾ ਕਿਸੇ ਅਖੌਤੀ ਬ੍ਰਹਮਗਿਆਨੀ ਦੇ ਵੱਸ ਹੈ...

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top