Share on Facebook

Main News Page

ਗੁਰਦੁਆਰਾ ਸੀਸ ਗੰਜ ਸਾਹਿਬ ਦੇ ਜਲ ਪਿਆਓ ਨੂੰ ਤੋੜਨਾ ਸਿੱਖ ਕੌਮ ਨਾਲ ਟੱਕਰ ਦਾ ਸੰਕੇਤ
-: ਪੰਥਕ ਤਾਲਮੇਲ ਸੰਗਠਨ
9592093472, 9814898802, 9814921297, 9815193839, 9888353957
ਪ੍ਰੈਸ ਨੋਟ 06/4/2016

ਭਾਰਤ ਵਰਸ਼ ਅਤੇ ਸਰਬ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਸੇਵਾ ਅਸਥਾਨ ਜਲ ਪਿਆਓ ਨੂੰ ਤੋੜ ਕੇ ਸਿੱਖ ਕੌਮ ਦੇ ਅਤੇ ਸਮੁੱਚੀ ਮਾਨਵਤਾ ਦੇ ਹਿਰਦੇ ਵਲੂੰਧਰੇ ਹਨ। ਕੇਂਦਰ ਸਰਕਾਰ ਅਤੇ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਵਲੋਂ ਕੀਤੀ ਇਸ ਘਿਣਾਉਣੀ ਕਾਰਵਾਈ ਸਿੱਖ ਕੌਮ ਨਾਲ ਟੱਕਰ ਦਾ ਸੰਕੇਤ ਹੈ। ਜਿਸ ਨਾਲ ਕੌਮ ਅੰਦਰ ਬੇਗਾਨਗੀ ਦਾ ਅਹਿਸਾਸ ਵਧਿਆ ਹੈ ਅਤੇ ਕੌਮ ਸਾਵਧਾਨ ਹੋਈ ਹੈ।

ਪਰ ਕੌਮ ਦੀ ਪ੍ਰਤੀਨਿਧਤਾ ਕਰ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪ੍ਰਬੰਧਕੀ ਨਿਜ਼ਾਮ ਤੇ ਗ੍ਰੰਥੀ ਪ੍ਰਚਾਰਕ ਸ਼੍ਰੇਣੀ ਵਲੋਂ ਕਾਰਵਾਈ ਮੌਕੇ ਖਾਮੋਸ਼ ਰਹਿਣਾ ਬੜਾ ਵੱਡਾ ਸਵਾਲ ਹੈ। ਸਿੱਖ ਸੰਗਤਾਂ ਨੂੰ ਆਪਣੇ ਪੱਧਰ 'ਤੇ ਵਿਰੋਧ ਕਰਦਿਆਂ ਜੋ ਪੁਲਿਸ ਤੇ ਸਰਕਾਰ ਦਾ ਧੱਕਾ ਸਹਿਣ ਕਰਨਾ ਪਿਆ ਹੈ ਉਸ ਦਾ ਕੌਮ ਜਵਾਬ ਮੰਗੇਗੀ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਜਲ ਪਿਆਓ ਤੋੜਨ ਅਤੇ ਭਾਈ ਮਤੀ ਦਾਸ ਅਸਥਾਨ ਨੂੰ ਤੋੜਨ ਦੀ ਕੋਸ਼ਿਸ਼ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਦਾ ਹੋਏ ਹਾਲਾਤਾਂ ਦਾ ਕੌਮ ਨੂੰ ਜਵਾਬ ਦੇਵੇ। ਕੀ ਕਾਰਣ ਸੀ ਕਿ ਕਾਰਵਾਈ ਦੇ ਨੋਟਿਸ ਆਏ ਹੋਣ ਦੇ ਬਾਵਜੂਦ ਕਮੇਟੀ ਹਰਕਤ ਵਿਚ ਨਹੀਂ ਆਈ ਅਤੇ ਇਸ ਮਸਲੇ ਨੂੰ ਸੰਗਤ ਦੇ ਸਾਹਮਣੇ ਨਹੀਂ ਰੱਖਿਆ ਗਿਆ?

ਸੰਗਠਨ ਨੇ ਕੌਮ ਨੂੰ ਅਪੀਲ ਕੀਤੀ ਕਿ ਇਹ ਕੌਮ ਦੀ ਹੋਂਦ ਅਤੇ ਅਣਖ ਨਾਲ ਜੁੜਿਆ ਸਵਾਲ ਹੈ। ਜਿਸ ਲਈ ਕਿਸੇ ਧਿਰ ਵਲੋਂ ਕੀਤੀ ਜਾਣ ਵਾਲੀ ਰਾਜਨੀਤੀ ਨੂੰ ਕਿਸੇ ਹਾਲਤ ਵਿਚ ਸਹਿਣ ਨਾ ਕੀਤਾ ਜਾਵੇ ਬਲਕਿ ਕੌਮੀ ਮਾਨ-ਸਨਮਾਨ ਲਈ ਠੋਸ ਭੂਮਿਕਾ ਨਿਭਾਈ ਜਾਵੇ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top