Share on Facebook

Main News Page

ਜੇ ਵਿਦਵਾਨ, ਪੜ੍ਹੇ ਲਿਖੇ, ਡਾਕਟਰ ਦੀਆਂ ਪਦਵੀਆਂ ਮਾਣਦੇ ਸਿੱਖ ਚਿੰਤਕ ਹੀ ਹਨ੍ਹੇਰੇ ਵਿੱਚ ਰਹਿਣਗੇ, ਤਾਂ ਆਮ ਸਿੱਖਾਂ ਦਾ ਆਗੂ ਕੌਣ ਬਣੇਗਾ
-:  ਪ੍ਰੋ. ਕਸ਼ਮੀਰਾ ਸਿੰਘ USA

ਸੰਗਤ ਟੈਲੀਵਿਜ਼ਨ ਅਤੇ ਸਵਾਲ ਜਵਾਬ:

ਮਿਤੀ 4/3/2016 ਨੂੰ ਸਵਾਲ ਜਵਾਬ ਪ੍ਰੋਗ੍ਰਾਮ ਸੁਣਿਆਂ। ਵਿਦਵਾਨਾਂ ਦੀ ਟੀਮ ਵਿੱਚ ਚਾਰ ਵਿਅੱਕਤੀ ਸਨ। ਕਿਸੇ ਵਲੋਂ ਹੋਲੇ ਮਹੱਲੇ ਸਮੇਂ ਸਿੰਘਾਂ ਵਲੋਂ ਇੱਕ ਦੂਜੇ ਉੱਤੇ ਰੰਗ ਸੁਟਣ ਵਾਰੇ ਸਵਾਲ ਕੀਤਾ ਸੀ ਕਿ ਇਹ ਠੀਕ ਹੈ ਜਾਂ ਗ਼ਲਤ?

ਦੋ ਵਿਦਵਾਨਾਂ ਨੇ ਉੱਤਰ ਦਿੱਤਾ। ਕਿਹਾ ਗਿਆ ਕਿ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨੂੰ ਇਸ ਤਰਾਂ ਇੱਕ ਦੂਜੇ ਉੱਤੇ ਰੰਗ ਸੁੱਟਣਾ ਸ਼ੋਭਾ ਨਹੀਂ ਦਿੰਦਾ। ਕਿਹਾ ਗਿਆ ਕਿ ਇਹ ਸਨਾਤਨਵਾਦੀ ਪ੍ਰਭਾਵ ਜਾਂ ਰੀਤ ਹੈ ਜਿਸ ਤੋਂ ਗੁਰੂ ਜੀ ਨੇ ਰੋਕਿਆ ਸੀ। ਵਿਦਵਾਨਾਂ ਵਲੋਂ ਪੰਜਾਬ ਦੇ ਉੱਪ ਮੁੱਖ ਮੰਤਰੀ ਵਲੋਂ ਨੰਗੇ ਸਿਰ ਹੋਲੀ ਖੇਡਣ ਦੀ ਵੀ ਨਿਖੇਧੀ ਕੀਤੀ ਗਈ।

ਠੀਕ ਹੈ ਇਹ ਸਨਾਤਨਵਾਦੀ ਰੀਤ ਹੈ। ਵਿਦਵਾਨ ਸੱਜਣਾਂ ਨੇ ਇੱਥੇ ਤਾਂ ਸਨਾਤਨਵਾਦੀ ਰੀਤ ਦੀ ਪਛਾਣ ਕਰ ਲਈ ਪਰ ਦੁਰਗਾ ਅਤੇ ਮਹਾਂਕਾਲ਼ ਦੀ ਪੂਜਾ ਵਾਲ਼ੀਆਂ ਸਿੱਖਾਂ ਨੂੰ ਪੜ੍ਹਾਈਆਂ ਜਾ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਕੱਚੀਆਂ ਰਚਨਾਵਾਂ ਨੂੰ ਸਨਾਤਨਵਾਦੀ ਪ੍ਰਭਾਵ ਕਿਉਂ ਨਹੀਂ ਸਮਝਿਆ ਜਾ ਰਿਹਾ? ਵਿਦਵਾਨਾਂ ਵਲੋਂ ਚਲਾਏ ਜਾ ਰਹੇ ਗੁਰਦੁਆਰਾ ਸਾਹਿਬ ਵਿੱਚ ਚੌਪਈ ਅਤੇ ਹੋਰ ਕੱਚੀਆਂ ਰਚਨਾਵਾਂ ਦਾ ਪਾਠ ਕੀ ਸਨਾਤਨਵਾਦੀ ਪ੍ਰਭਾਵ ਨਹੀਂ?

ਜੇ ਇਹ ਰਚਨਾਵਾਂ ਸਿੱਖਾਂ ਦੀ ਭਲਾਈ ਵਾਸਤੇ ਰਚੀਆਂ ਹੁੰਦੀਆਂ ਤਾਂ ਦਸਵੇਂ ਪਾਤਿਸ਼ਾਹ ਜੀ ਵਲੋਂ ਖ਼ੁਦ ਇਨ੍ਹਾਂ ਨੂੰ ਪੋਥੀ ਸਾਹਿਬ (ਦਮਦਮੀ ਬੀੜ) ਵਿੱਚ ਦਰਜ ਕਰਵਾ ਦਿੱਤਾ ਜਾਣਾ ਸੀ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਜੀ ਦੀ ਬਾਣੀ ਆਪ ਪੋਥੀ ਸਾਹਿਬ ਵਿੱਚ ਦਰਜ ਕਰਵਾਈ ਸੀ। ਕੀ ਸਿੱਖ ਵਿਦਵਾਨਾਂ ਦੇ ਪੈਨਲ ਨੂੰ ਏਨੀ ਸੌਖੀ ਗੱਲ ਵੀ ਨਹੀਂ ਪਕੜ ਵਿੱਚ ਆਉਂਦੀ? ਇਹ ਕੱਚੀਆਂ ਰਚਨਾਵਾਂ ਸੰਨ 1708 ਤੋਂ 75 ਤੋਂ 111 ਸਾਲਾਂ ਬਾਅਦ ਨਾਟਕੀ ਢੰਗ ਨਾਲ਼ ਹੋਂਦ ਵਿੱਚ ਆਉਂਦੀਆਂ ਹਨ, ਜਿਨ੍ਹਾਂ ਦਾ ਜ਼ਿਕਰ ਡਾਕਟਰ ਰਤਨ ਸਿੰਘ ਜੱਗੀ ਨੇ ਲਿਖੇ ਦਸਮ ਗ੍ਰੰਥ ਦੇ ਥੀਸਸ ਵਿੱਚ ਕੀਤਾ ਹੈ। ਕੀ ਸਿੱਖਾਂ ਦਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜਾਂ ਦਸਮ ਗ੍ਰੰਥ ਜਿਸ ਵਿੱਚੋਂ ਕੁੱਝ ਰਚਨਾਵਾਂ ਗੁਰਦੁਆਰਿਆਂ ਵਿੱਚ ਨਿੱਤ-ਨੇਮ ਵਿੱਚ ਪੜ੍ਹੀਆਂ ਜਾ ਰਹੀਆਂ ਹਨ? ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਘੱਟ ਹੈ ਕਿ ਬਾਹਰੋਂ ਮੱਦਦ ਲੈਣੀ ਪੈ ਰਹੀ ਹੈ ?

ਵਿਦਵਾਨ ਸੱਜਣੋਂ ਉੱਠੋ, ਜਾਗੋ ਤੇ ਕੌਮ ਨੂੰ ਸਨਾਤਨਵਾਦ ਦੇ ਪਏ ਪ੍ਰਭਾਵ ਤੋਂ ਬਚਾਓ। ਜੇ ਵਿਦਵਾਨ, ਪੜ੍ਹੇ ਲਿਖੇ, ਡਾਕਟਰ ਦੀਆਂ ਪਦਵੀਆਂ ਮਾਣਦੇ ਸਿੱਖ ਚਿੰਤਕ ਹੀ ਹਨ੍ਹੇਰੇ ਵਿੱਚ ਰਹਿਣਗੇ ਤਾਂ ਆਮ ਸਿੱਖਾਂ ਦਾ ਆਗੂ ਕੌਣ ਬਣੇਗਾ ਜੋ ਉਨ੍ਹਾਂ ਨੂੰ ਹਨ੍ਹੇਰੇ ਦੀ ਖੱਡ ਵਿੱਚੋਂ ਬਾਹਰ ਕੱਢੇਗਾ?

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top