Share on Facebook

Main News Page

ਕੀ ਭਗਤ ਨਾਮਦੇਵ ਜੀ ਲਈ ਰੱਬ ਨੇ ਮੰਦਰ ਘੁਮਾ ਦਿੱਤਾ ?
-: ਭਾਈ ਬਲਜੀਤ ਸਿੰਘ ਦਿੱਲੀ

ਆਮ ਕਰਕੇ ਪ੍ਰਚਲਿਤ ਕਰ ਦਿੱਤਾ ਗਿਆ ਕਿ ਭਗਤ ਨਾਮਦੇਵ ਜੀ ਨੂੰ ਬ੍ਰਾਹਮਣਾਂ ਨੇ ਮੰਦਿਰ 'ਚ ਵੜਨ ਨਹੀਂ ਦਿੱਤਾ, ਤੇ ਰੱਬ ਜੀ ਨੇ (ਦੇਹੁਰਾ) ਮੰਦਿਰ ਹੀ ਘੁਮਾ ਦਿੱਤਾ ਅਤੇ ਪੰਡਿਤਾਂ ਵੱਲ ਪਿੱਠ ਕਰ ਦਿੱਤੀ। ਜਿਸ ਲਈ ਉਹ ਲੋਕ ਹੇਠ ਲਿਖੀ ਗੁਰਬਾਣੀ ਦੀ ਤੁੱਕ ਵਰਤਦੇ ਹਨ।

ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥3॥2॥ ਪੰਨਾਂ 1292

ਆਓ ਇਸ ਵੀਡੀਓ ਅਤੇ ਵੀਡੀਓ 'ਚ ਪੇਸ਼ ਕੀਤੇ ਗਏ ਸਬਦਾਂ ਦੇ ਪ੍ਰਮਾਣ 'ਤੇ ਝਾਤ ਮਾਰੀਏ, ਅਤੇ ਸਮਝਣ ਦਾ ਯਤਨ ਕਰੀਏ।

ਜੇ ਉਹ ਦੇਹੁਰੇ ਨੂੰ ਕੋਈ ਮਹੱਤਤਾ ਹੀ ਨਹੀਂ ਦਿੰਦੇ, ਫਿਰ ਉਹ ਮੰਦਿਰ ਵਿੱਚ ਕੀ ਕਰਣ ਜਾ ਰਹੇ ਸਨ? ਪਰ ਉਹੀ ਨਾਮਦੇਵ ਜੀ ਆਪਣੇ ਸ਼ਬਦ 'ਚ ਕਹਿੰਦੇ ਨੇ

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ

ਭਗਤ ਜੀ ਦਾ ਕਿਸੀ ਦੇਵੀ ਦੇਵਤੇ 'ਤੇ ਵਿਸ਼ਵਾਸ ਨਹੀਂ ਸੀ, ਸਿਵਾਏ ਇੱਕ ਅਕਾਲਪੁਰਖ ਦੇ... ਭਗਤ ਨਾਮਦੇਵ ਜੀ ਦਾ ਆਪਣਾ ਹੀ ਸ਼ਬਦ

ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ ਹਉ ਤਉ ਏਕੁ ਰਮਈਆ ਲੈਹਉ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ {ਪੰਨਾ 874}

ਬਿਲਾਵਲੁ ਗੋਂਡ ॥ ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥ ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥ ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥ ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ੪॥੩॥੭॥ {ਪੰਨਾ 874-875}

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ 1
... ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਧਰੀਐ ਪਾਉ
ਜੇ ਓਹੁ ਦੇਉ ਤ ਓਹੁ ਭੀ ਦੇਵਾ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥4॥1॥ ਪੰਨਾਂ 525

ਮੂਰਤੀ ਪੱਥਰ ਦੀ ਬਣੀ ਹੈ, ਤੇ ਜਿਸਤੇ ਪੈਰ ਧਰ ਰਿਹਾ ਹੈਂ ਉਹ ਵੀ ਪੱਥਰ, ਫਰਕ ਕੀ ਹੈ? ਜੇ ਪੱਥਰ ਦੀ ਮੂਰਤੀ ਦੇਵੀ ਦੇਵਤਾ ਹੈ, ਤਾਂ ਦੂਜਾ ਪੱਥਰ ਕਿਉਂ ਨਹੀਂ?

ਮੈਂ ਮੰਦਿਰ ਜਾਂਦਾ ਹੀ ਨਹੀਂ, ਨਾ ਮੈਂ ਮੂਰਤੀਆਂ ਨੂੰ ਪੂਜਦਾ ਹਾਂ, ਨਾ ਮੈਂ ਦੇਵੀ ਦੇਵਤਿਆਂ ਨੂੰ ਮੰਨਦਾ, ਮੈਂ ਤਾਂ ਸਿਰਫ ਇੱਕ ਮਾਲਿਕ ਨਾਲ ਜੁੜਦਾ ਹਾਂ, ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ

ਹੁਣ ਫਿਰ ਆਈਏ ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ

ਜਦੋਂ ਰੱਬ ਜੀ ਨੇ ਭਗਤ ਨਾਮਦੇਵ ਜੀ 'ਤੇ ਮਿਹਰ ਕੀਤੀ ਤਾਂ ਉਨਹਾਂ ਦਾ ਦਿਮਾਗ ਰੂਪੀ ਦੇਹੁਰੇ ਨੂੰ ਮਨਮਤਿ ਤੋਂ ਮੋੜ ਦਿੱਤਾ, ਸੱਚ ਵਾਲੇ ਪਾਸੇ ਆ ਗਿਆ ਅਤੇ ਪੰਡਤਾਂ ਵਾਲੇ ਪਾਸੇ ਤੋਂ ਆਪਣੀ ਪਿੱਠ ਕਰ ਲਈ। ਆਪਣੀ ਸੋਚ ਬਾਮਣ ਮੱਤ ਵਾਲੇ ਪਾਸੇ ਤੋਂ ਮੋੜ ਕੇ ਗੁਰਮਤਿ ਵਾਲੇ ਪਾਸੇ ਕਰ ਦਿੱਤੀ।

ਇਹ ਹੈ ਇਸ ਤੁੱਕ ਦੀ ਗੁਰਮਤਿ ਅਨੁਸਾਰੀ ਵਿਆਖਿਆ।


ਪਰ ਇਸ ਦੇ ਬਾਵਜੂਦ ਵੀ ਕਈ ਲੋਕਾਂ ਨੇ ਇਹ ਕਹਿਣਾ ਹੈ, ਕਿ ਤੁਹਾਨੂੰ ਤਾਂ ਕੰਮ ਹੀ ਕੋਈ ਨਹੀਂ, ਹਰ ਗੱਲ 'ਤੇ ਕਿੰਤੂ ਪ੍ਰੰਤੂ ਕਰਦੇ ਹੋ... ਜੇ ਗੁਰਬਾਣੀ ਅਨੁਸਾਰ ਦਿੱਤਾ ਜਵਾਬ ਕਿਸੇ ਨੂੰ ਕਿੰਤੂ ਪ੍ਰੰਤੂ ਲਗਦਾ ਹੈ, ਤਾਂ ਰੱਬ ਹੀ ਰਾਖਾ ਹੈ ਉਨ੍ਹਾਂ ਲੋਕਾਂ ਦਾ।

- ਸੰਪਾਦਕ ਖ਼ਾਲਸਾ ਨਿਊਜ਼

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top