Share on Facebook

Main News Page

ਜਿਹੜਾ ਬਲਦੇਵ ਸਿੰਘ ਵਡਾਲਾ ਗੁਰਦੁਆਰੇ ਆਜ਼ਾਦ ਕਰਵਉਣ ਦੀ ਫੜਾਂ ਮਾਰ ਰਿਹਾ ਹੈ, ਉਹ ਹਾਲੇ ਗੁਰੂ ਨੂੰ ਸਮਰਪਿਤ ਹੀ ਨਹੀਂ
-: ਸੰਪਾਦਕ ਖ਼ਾਲਸਾ ਨਿਊਜ਼

ਅੱਜਕਲ ਇੱਕ ਰਾਗੀ ਬਲਦੇਵ ਸਿੰਘ ਦੀ ਬੜੇ ਲੋਕੀਂ ਗੱਲ ਕਰਦੇ ਹਨ, ਸਾਨੂੰ ਵੀ ਕਹਿੰਦੇ ਹਨ, ਕਿ ਤੁਸੀਂ ਇਸ ਰਾਗੀ ਦੀ ਕਦੀ ਨਿਉਜ਼ ਨਹੀਂ ਲਗਾਈ। ਸਾਨੂੰ ਇਸ ਰਾਗੀ ਦੇ ਚਾਲ ਢਾਲ ਬਾਰੇ ਪਤਾ ਹੈ, ਜਿਹੜਾ ਆਪਣੇ ਗੁਰੂ ਦਾ ਨਾ ਹੋ ਸਕਿਆ, ਉਹ ਸਿਰਫ ਫੋਕੀ ਸ਼ੁਹਰਤ ਲਈ ਐਵੇਂ ਕਲਾਬਾਜੀਆਂ ਖਾ ਰਿਹਾ ਹੈ। ਬਾਦਲ ਦੇ ਕਈ ਤਰ੍ਹਾਂ ਦੇ ਮੋਹਰੇ ਹਨ, ਉਨ੍ਹਾਂ ਸਮਝਣਾ ਹਰ ਕਿਸੇ ਦੀ ਵੱਸ ਦੀ ਗੱਲ ਨਹੀਂ। ਇਹ ਵਡਾਲਾ ਵੀ ਉਨ੍ਹਾਂ ਦੀ ਹੀ ਟੀਮ ਦਾ ਮੈਂਬਰ ਹੈ। ਸਾਡੇ ਆਮ ਲੋਕਾਂ ਦਾ ਇਹ ਹਾਲ ਹੈ ਕਿ ਜਿਹੜਾ ਵੀ ਜ਼ਰਾ ਜਿੰਨੀ ਵੀ ਤੱਤੀ ਜਿਹੀ ਗੱਲ ਕਰ ਦੇਵੇ ਉਸ ਪਿੱਛੇ ਹੋ ਤੁਰਦੇ ਹਨ।

ਜਿਹੜਾ ਵੀ ਸ਼ਖਸ ਅਖੌਤੀ ਦਸਮ ਗ੍ਰੰਥ ਨੂੰ ਸਮਰਥਨ ਦਿੰਦਾ ਹੈ, ਉਹ ਆਪਣੇ ਗੁਰੂ ਪ੍ਰਤੀ ਸਮਰਪਿਤ ਨਹੀਂ, ਤੇ ਜਿਹੜਾ ਆਪਣੇ ਗੁਰੂ ਪ੍ਰਤੀ ਸਮਰਪਿਤ ਨਹੀਂ, ਉਹ ਸਹੀ ਕਿਵੇਂ? ਇਹ ਅਖੌਤੀ ਦਸਮ ਗ੍ਰੰਥ ਦਾ ਬਹੁਤ ਵੱਡਾ ਹਿਮਾਇਤੀ ਹੈ। ਇਸ ਆਰ.ਐਸ.ਐਸ. ਦੇ ਸਹਿਯੋਗ ਨਾਲ ਕੀਤੇ ਗਏ ਸਮਾਗਮ ਵਿੱਚ ਵਡਾਲਾ ਵੀ ਵਿਸ਼ੇਸ਼ ਤੌਰ 'ਤੇ ਪੁੱਜਾ। ਦਰਬਾਰ ਸਾਹਿਬ ਤੋਂ ਕੱਢੇ ਜਾਣ ਨਾਲ ਲੋਕਾਂ ਦੀ ਹਮਦਰਦੀ ਲੈ ਕੇ, ਆਰ.ਐਸ.ਐਸ. ਦੇ ਖੇਮੇ ਤੋਂ ਇਸ ਵਡਾਲੇ ਦੀ ਪਿੱਛਲੇ ਦਰਵਾਜਿਉਂ ਦਾਖਿਲ ਕੀਤਾ ਗਿਆ ਹੈ। ਇਹੀ ਵਡਾਲਾ ਸੀ ਜੋ ਉਨ੍ਹਾਂ ਰਾਗੀਆਂ ਨਾਲ ਛਾਲਾਂ ਮਾਰ ਰਿਹਾ ਸੀ ਕਿ ਭਾਈ ਧੂੰਦਾ ਨੂੰ ਹੁਣ ਅਸੀਂ ਦਸਮ ਗ੍ਰੰਥ ਦਾ ਕੀਰਤਨ ਸਰਵਣ ਕਰਵਾਵਾਂਗੇ। ਪ੍ਰੋ. ਦਰਸ਼ਨ ਸਿੰਘ ਖਿਲ਼ਾਫ ਵੀ ਆਪਣੀ ਜ਼ਹਿਰ ਉਗਲ ਚੁਕਾ ਹੈ।

... ਤੇ ਆਹ ਹੈ ਪਰੂਫ ਕਿ ਇਸਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ... ਹਾਲੇ ਵੀ ਜੇ ਅੱਖਾਂ ਨਾ ਖੁੱਲੀਆਂ ਤਾਂ...

ਜੱਦਾ ਗੁਰਦੁਆਰੇ ਆਜ਼ਾਦ ਕਰਵਾਉਣ ਦਾ... ਪਹਿਲਾਂ ਆਪਣੀ ਸੋਚ ਤਾਂ ਆਜ਼ਾਦ ਕਰ ਲਾ ਭਾਈ...

ਇਹ ਮਨਪ੍ਰੀਤ ਕਾਨਪੁਰੀ ਦਾ ਹੀ ਦੂਜਾ ਰੂਪ ਹੈ... ਇਸ ਤੋਂ ਵੱਧ ਕੱਖ ਨਹੀਂ ਹੈ ਇਹ... ਸੰਭਲ ਜਾਓ ਸਿੱਖੋ !!!

ਜਿਹੜਾ ਵੀ ਸ਼ਖਸ ਅਖੌਤੀ ਦਸਮ ਗ੍ਰੰਥ ਨੂੰ ਸਮਰਥਨ ਦਿੰਦਾ ਹੈ,
ਉਹ ਆਪਣੇ ਗੁਰੂ ਪ੍ਰਤੀ ਸਮਰਪਿਤ ਨਹੀਂ...

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top