ਬ੍ਰਾਹਮਣ ਗੁਰੂ ਨੇ ਹਿੰਦੂ ਧਰਮ ਦੇ ਸਾਰੇ ਗ੍ਰੰਥਾਂ ਨੂੰ ਆਮ ਲੋਕਾਂ ਲਈ ਪੜ੍ਹਨ ਅਤੇ ਸਮਝਣ
'ਤੇ ਪਾਬੰਦੀ ਲਾ ਦਿਤੀ। ਸਮੇਂ ਸਮੇਂ ਆਪਣੀ ਲੋੜ ਖਾਤਰ ਲੋਕਾਂ ਲਈ ਧਰਮ ਗ੍ਰੰਥ ਅਰਥਹੀਨ
ਕਰਕੇ ਰੱਖ ਦਿਤੇ, ਵਿਦਿਆ ਦਾ ਅਧਿਕਾਰ ਕੇਵਲ ਬ੍ਰਾਹਮਣ ਦਾ ਹੈ, ਬਾਕੀ ਸਭ ਲੋਕ ਕੇਵਲ
ਬ੍ਰਾਹਮਣ ਦੇ ਹੁਕਮ ਵਿਚ ਚੱਲਣਗੇ...
ਇਓਂ ਬ੍ਰਾਹਮਣ ਨੇ ਸਭ ਲੋਕਾਂ ਦੇ ਜੀਵਨ ਨੂੰ ਅਪਣਾ
ਗੁਲਾਮ ਕਰ ਲਿਆ।
ਬ੍ਰਾਹਮਣ ਗੁਰੂ ਦੀ ਗੁਲਾਮੀ ਵਿੱਚ ਰਹਿਣ ਵਾਲਿਆਂ ਦਾ ਜੀਵਨ ਪੱਧਰ ਕਿਤਨਾ
ਗਿਰ ਗਿਆ, ਇਸ ਵਿਸ਼ੇ
'ਤੇ ਡਾ: ਅੰਬੇਦਕਰ ਜ਼ਰੂਰ ਪ੍ਹੜੋ। ਬ੍ਰਾਹਮਣ ਕੋਲੋਂ ਪੁਛੇ ਬਿਨਾ ਅਤੇ
ਬ੍ਰਾਹਮਣ ਦੇ ਕੀਤੇ ਫੈਸਲੇ ਬਿਨਾ ਮਨੁੱਖ ਕੁੱਛ ਭੀ ਨਹੀਂ ਕਰ ਸਕਦਾ, ਜਨਮ ਤੋਂ ਮੌਤ ਤੱਕ
ਸਭ ਕੁਛ ਬ੍ਰਾਹਮਣ ਦੇ ਹੱਥ ਹੈ, ਬ੍ਰਾਹਮਣ ਦਾ ਹਰ ਫੈਸਲਾ ਹੀ ਹਿੰਦੂ ਦੇ ਜੀਵਨ ਦੀ ਰਹਿਤ
ਮਰਿਯਾਦਾ ਹੈ। ਆਖਰ ਗੁਰੂ ਨਾਨਕ ਨੂੰ ਭੀ ਕਹਿਣਾ ਪਿਆ।
ਮ: 1 ॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ
ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥2॥
ਇਓਂ ਬ੍ਰਾਹਮਣ ਨੇ ਅਬੋਲ ਪੱਥਰ ਦੀ ਪੂਜਾ ਵਿਚ ਲਾ ਕੇ ਲੋਕਾਂ ਨੂੰ ਅਪਣੇ ਸਾਹਮਣੇ ਅਬੋਲ
ਪੱਥਰ ਹੀ ਬਣਾ ਕੇ ਰੱਖ ਦਿਤਾ।
ਗੁਰੂ ਨੇ ਬ੍ਰਾਹਮਣਵਾਦ ਦੀ ਇਸ ਘਾਤਕ ਚਾਲ ਨੂੰ ਸਮਝਦਿਆਂ ਸਿੱਖ ਨੂੰ ਇਸ ਜਾਲ ਵਿਚੋਂ ਬਚਾ
ਕੇ ਕੱਢਣ ਲਈ,
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਅਤੇ
ਗੁਰ ਕਾ ਸਬਦੁ ਗੁਰ ਥੈ
ਟਿਕੈ ਹੋਰ ਥੈ ਪਰਗਟੁ ਨ ਹੋਇ ॥
ਅਨੁਸਾਰ ਇਕੋ ਅਕਾਲ ਪੁਰਖ ਦੇ ਹੁਕਮ ਵਿੱਚ, ਇੱਕੋ ਗੁਰੂ
ਜੋਤ ਤੋਂ ਪਰਗਟ ਹੋਣ ਵਾਲੇ ਅਤੇ ਇਕੋ ਗੁਰੂ ਗ੍ਰੰਥ ਵਿਚ ਟਿਕਣ ਵਾਲੇ ਵੀਚਾਰ ਗਿਆਨ ਰੂਪ
ਸ਼ਬਦ ਗੁਰੂ ਦਾ ਸਿਧਾਂਤ ਸਿੱਖ ਦੀ ਝੋਲੀ ਪਾਇਆ ਅਤੇ ਸ਼ਬਦ ਗੁਰੂ ਦੇ ਲੜ ਲਾਇਆ, ਕਿਉਂਕਿ ਸੱਚ
ਕੀ ਬਾਣੀ ਵਿੱਚ ਰਲਾ ਪਾਉਣ ਲਈ ਸਮੇਂ ਸਮੇਂ ਕੂੜਿਆਰ ਲੋਕ
"ਸਤਿਗੁਰ ਕੀ ਰੀਸੈ ਹੋਰਿ ਕਚੁ
ਪਿਚੁ ਬੋਲਦੇ" ਰਹੇ ਪਰ
"ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥13॥" ਅਨੁਸਾਰ
ਪਹਿਲੇ ਗੁਰੂ ਜੋਤ ਦੇ ਪੰਜਵੇਂ ਜਾਮੇ ਗੁਰੂ ਅਰਜਨ ਜੀ ਨੇ ਅਤੇ ਮੁੜ ਦਸਵੇਂ ਜਾਮੇ ਵਿੱਚ
ਸ਼ਬਦ ਗੁਰੂ ਦਾ ਫੈਸਲਾ ਕਰਣ ਸਮੇ
"ਖਰੇ ਪਰਖਿ ਖਜਾਨੈ ਪਾਇਹਿ"
ਅਨੁਸਾਰ ਗੁਰੂ ਗ੍ਰੰਥ ਸਾਹਿਬ
ਜੀ ਦੇ ਰੂਪ ਵਿਚ ਸੱਚੇ ਸ਼ਬਦ ਦਾ ਖਜ਼ਾਨਾ ਸੰਪੂਰਨ ਕਰਕੇ
"ਮੁੰਦਾਵਣੀ"
ਲਾ ਦਿਤੀ। ਆਪ ਇਸ
ਸ਼ਬਦ ਗੁਰੂ ਅੱਗੇ ਨਮਸ਼ਕਾਰ ਕਰ ਦਿਤੀ ਅਤੇ ਖਾਲਸੇ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਤੇਰਾ
ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਅੱਜ ਤੋਂ ਤੂੰ ਅਪਣੀ ਜੀਵਨ ਜਾਚ ਰਹਿਤ ਮਰਿਆਦਾ
ਲਈ ਸ਼ਬਦ ਗੁਰੂ ਦੀ ਅਗਵਾਈ ਲੈਣੀ ਹੈ,
ਗੁਰਸਿਖ ਮੀਤ ਚਲਹੁ ਗੁਰ ਚਾਲੀ ॥
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥1॥
ਬੱਸ ਗੁਰੂ ਦੇ ਇਸ ਫੈਸਲੇ ਨਾਲ ਬ੍ਰਾਹਮਣ ਗੁਰੂ ਨੂੰ ਪਿਸੂ ਪੈ ਗਏ, ਕਿ ਕਿਸ ਤਰ੍ਹਾਂ ਹੁਣ
ਇਸ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਅਰਥ ਹੀਨ ਕਰਕੇ ਇਸ ਦੇ ਸਾਰੇ ਅਧਿਕਾਰ ਅਪਣੇ ਹੱਥ ਲਏ
ਜਾਣ। ਬੱਸ ਇਸ ਘਾਤਕ ਸਾਜਸ਼ ਅਧੀਨ ਇਸਨੇ
ਗੁਰੂ ਦੇ ਨਾਮ ਹੇਠ ਇਕ ਨਕਲੀ ਗ੍ਰੰਥ ਹੋਰ ਬਣਾਇਆ ਅਤੇ ਨਾਲ ਹੀ ਸਿੱਖੀ ਨੂੰ ਆਪਣਾ ਗੁਲਾਮ
ਰੱਖਣ ਲਈ ਸ਼ਬਦ ਗੁਰੂ ਨੂੰ ਅਰਥ ਹੀਨ ਕਰਕੇ ਗੁਰੂ ਦੇ ਸਾਰੇ ਅਧਿਕਾਰ ਹਥਿਆਉਣ ਲਈ ਅਪਣਾ ਨਾਮ
ਬਦਲ ਕੇ "ਗੁਰੁ ਬ੍ਰਾਹਮਣੁ ਥਿਆ" ਦੀ ਥਾਵੇਂ "ਗੁਰੂ ਪੰਥ" ਰੱਖ ਲਿਆ ਅਤੇ ਕਹਿ ਦਿਤਾ ਕਿ
ਗੁਰੂ ਪੰਥ ਜੋ ਫੈਸਲਾ ਕਰੇ, ਹਰ ਸਿੱਖ ਉਸਦੇ ਸਾਹਮਣੇ ਸਿਰ ਝੁਕਾਏਗਾ, ਨਹੀਂ ਤਾਂ ਸਿੱਖੀ
ਵਿਚੋਂ ਛੇਕ ਦਿਤਾ ਜਾਵੇਗਾ। ਇਓਂ ਸਿਖ ਭੀ ਗੁਰੂ ਪੰਥ ਦੇ ਸਾਹਮਣੇ ਇਕ ਅਬੋਲ ਪੱਥਰ
ਹੀ ਬਣਾ ਦਿਤਾ ਗਿਆ।
ਹੁਣ ਬੇਸ਼ਕ ਗੁਰੂ ਗ੍ਰੰਥ ਨੂੰ ਮੱਥਾ ਟੇਕੋ, ਪਰ ਗੁਰੂ ਸ਼ਬਦ ਦੀ ਅਗਵਾਈ ਦੀ ਲੋੜ ਨਹੀਂ। ਇਓਂ
ਗੁਰੂ ਬ੍ਰਾਹਮਣ ਤੋਂ ਗੁਰੂ ਪੰਥ ਬਣ ਗਿਆ।
ਇਸੇ ਪ੍ਰਭਾਵ ਹੇਠ
ਅੱਜ ਸਿੱਖ ਸ਼ਬਦ ਗੁਰੂ ਦੀ ਅਗਵਾਈ ਲੈਣ ਦੀ ਥਾਵੇਂ, ਆਪਣੇ ਜੀਵਨ ਦੇ ਹਰ ਮੋੜ 'ਤੇ ਫੈਸਲਾ
ਕਰਨ ਲਈ ਕਿਸੇ ਬੇਪਛਾਣ ਪੰਥ ਨੂੰ ਉਡੀਕ ਰਿਹਾ ਹੈ।
ਸਿੰਘੋ ਹੁਣ ਸ਼ਬਦ ਗੁਰੂ ਦਾ ਫੈਸਲਾ ਸੁਣ ਲਉ:
ਸਤਿਗੁਰ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ
ਘਾਲ ਸਚਾ ਥਾਇ ਪਾਵੈ ॥
ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ,
ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ।
ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ
ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥
ਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ,
ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ।