Share on Facebook

Main News Page

ਕੌਮ 'ਚ ਦੁਬਿਧਾ ਉਸੇ ਦਿਨ ਤੋਂ ਹੈ, ਜਿਸ ਦਿਨ ਤੋਂ ਰਹਿਤ ਮਰਿਆਦਾ ਬਣੀ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

- "ਰਹਿਤ" ਦਾ ਅੱਖਰੀ ਅਰਥ ਹੈ ਰਹਿਣ ਦਾ ਟਿਕਾਣਾ
- ਜਿੱਥੇ ਉਸੀ ਸਿਫਤ ਹੈ, ਉਹ ਰਹਿਤ ਵੀ ਅਕਾਲ ਦੀ ਹੈ, ਜਿਹੜੀ ਟੁੱਟ ਜਾਵੇ ਉਹ ਰਹਿਤ ਨਹੀਂ ਹੁੰਦੀ
- ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥ ਇਕ ਅਕਾਲ ਦਾ ਨਿਹਚਲ ਘਰ ਕੇਵਲ ਗੁਰੂ ਬਣਾ ਸਕਦਾ ਹੈ, ਸਚੀ ਰਹਤ ਸਚਾ ਸੁਖੁ ਪਾਏ
- ਜਿਹੜੀ ਰਹਿਤ ਰੋਜ਼ ਟੁੱਟ ਜਾਏ, ਉਹ ਗੁਰੂ ਦੀ ਨਹੀਂ ਹੋ ਸਕਦੀ
- 1945 ਵਿੱਚ ਇਨ੍ਹਾਂ ਨੇ ਰਹਿਤ ਬਣਾਈ, ਮੈਂ ਵਿਰੋਧੀ ਨਹੀਂ, ਪਰ ਜੇ ਗੁਰੂ ਦੇ ਫੈਸਲੇ ਅਨੁਸਾਰ ਬਣਦੀ, ਤਾਂ ਗੁਰੂ ਬੰਧਾਨੀ ਹੁੰਦਾ, ਪਰ ਹੋਇਆ ਨਹੀਂ
- ਮਨੁੱਖਾਂ ਨੂੰ ਸਾਰੇ ਅਧਿਕਾਰ ਦੇ ਦਿੱਤੇ, ਤੇ ਗੁਰੂ ਨੂੰ ਦਰਕਿਨਾਰ ਕਰ ਦਿੱਤਾ
- ਗੁਰੂ ਨੇ 1699 'ਚ ਅੰਮ੍ਰਿਤ ਦੀ ਦਾਤ ਬਖਸ਼ੇ, ਜੇ ਗੁਰੂ ਨੇ ਵਖਰੀ ਰਹਿਤ ਦੇਣੀ ਹੁੰਦੀ ਤਾਂ ਆਪ ਰਹਿਤ ਬਣਾ ਦਿੰਦਾ, ਪਰ ਗੁਰੂ ਨੇ ਸਮਝਿਆ ਕਿ ਮੈਂਨੂੰ ਕੋਈ ਰਹਿਤ ਮਰਿਆਦਾ ਦੀ ਲੋੜ ਹੈ, ਇਸ ਲਈ ਉਨ੍ਹਾਂ ਨੇ ਗੁਰਬਾਣੀ ਤੋਂ ਅਲਾਵਾ ਕੋਈ ਮਰਿਆਦਾ ਨਹੀਂ ਦਿੱਤੀ,
- ਗੁਰੂ ਨੇ ਕਿਹਾ "ਗੁਰਸਿਖ ਮੀਤ ਚਲਹੁ ਗੁਰ ਚਾਲੀ ॥" ਗੁਰ ਚਾਲੀ ਕੀ ਹੁੰਦੀ ਹੈ... ਗੁਰ ਦੀ ਚਾਲੀ ਹੈ... ਜੋ ਗੁਰੁ ਕਹੈ ਸੋਈ ਭਲ ਮਾਨਹੁ... ਜੋ ਗੁਰੂ ਕਹਿੰਦਾ ਹੈ, ਉਸਨੂੰ ਮੰਨੋ... ਇਹੀ ਰਹਿਤ ਹੈ
- ਇਨ੍ਹਾਂ ਨੇ ਸਤਿਗੁਰੂ ਦੇ ਫੈਸਲੇ ਨੂੰ ਪਾਸੇ ਕਰ ਦਿੱਤਾ, ਤੇ ਬੰਦਿਆਂ ਨੂ ਹੱਕ ਦੇ ਦਿੱਤਾ ਕਿ ਤੁਸੀਂ ਬਣਾਓ

- ਜਿਹੜੇ ਕਹਿੰਦੇ ਨੇ ਕਿ ਜਿਹੜੇ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਉਹ ਪਾਟੋ ਧਾੜ ਪੈਦਾ ਕਰਦੇ ਨੇ,
- ਅਸਲੀਯਤ ਤਾਂ ਇਹ ਹੈ ਕਿ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ਫੈਸਲਾ ਗੁਰੂ ਗ੍ਰੰਥ ਸਾਹਿਬ ਦਾ ਹੈ
- ਜਿਹਨੂੰ ਇਹ ਜਾਪ ਸਾਹਿਬ, ਚੌਪਈ, ਸਵੱਏ ਕਹਿੰਦੇ ਨੇ ਕਿਹੜੇ ਗੁਰੂ ਨੇ ਸਥਾਪਿਤ ਕੀਤਾ? ਮੈਂਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਦਾ ਨੰਬਰ ਦੇ ਦੇਣ ਜਿੱਥੇ ਇਹ ਰਚਨਾਵਾਂ ਹੋਣ...
 - ਮਹਾਕਾਲ ਦੀ ਉਪਾਸਨਾ ਹੈ ਚੌਪਈ, ਸਵੱਈਏ 275 ਛੰਦਾਂ ਦੀ ਰਚਨਾ ਵਿੱਚੋਂ 10 ਬੰਦ ਨੇ 21 ਤੋਂ 30 ਬੰਦ
 - 80% ਸਿੱਖ ਇਸ ਰਹਿਤ ਮਰਿਆਦਾ ਨੂੰ ਨਹੀਂ ਮੰਨਦਾ, ਟਕਸਾਲੀ ਅਖੰਡ ਕੀਰਤਨੀਏ, ਆਦਿ ਨਹੀਂ ਮੰਨਦੇ, ਤੇ ਫਿਰ ਗੁਰੂ ਦੀ ਮਰਿਆਦਾ ਕਿਵੇਂ ਹੋਈ ?
 - ਭਾਈ ਜਸਬੀਰ ਸਿੰਘ ਨੇ ਦਰਬਾਰ ਸਾਹਿਬ ਦੀ ਮਰਿਆਦਾ ਬਦਲ ਦਿੱਤੀ, ਦਰਬਾਰ ਸਾਹਿਬ ਦੇ ਅੰਦਰ ਬੰਦੂਕ ਦੇ ਜ਼ੋਰ ਨਾਲ ਮਰਿਆਦਾ ਬਦਲੀ
 - ਦਰਬਾਰ ਸਾਹਿਬ ਦਾ ਗ੍ਰੰਥੀ ਭਾਨ ਸਿੰਘ , ਗਿਆਨੀ ਸੋਹਣ ਸਿੰਘ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ...
 - ਕੌਮ 'ਚ ਦੁਬਿਧਾ ਉਸੇ ਦਿਨ ਤੋਂ ਹੈ ਜਿਸ ਦਿਨ ਤੋਂ ਰਹਿਤ ਮਰਿਆਦਾ ਬਣੀ ਹੈ, ਇਹ ਉਸੇ ਦਿਨ ਤੋਂ ਸ਼ੁਰੂ ਹੋਈ
 - ਰਾਗਮਾਲਾ ਦੀ ਦੁਬਿਧਾ, ਅਕਾਲ ਤਖਤ 'ਤੇ ਨਹੀਂ ਪੜ੍ਹੀ ਜਾਂਦੀ, ਦਰਬਾਰ ਸਾਹਿਬ ਪੜ੍ਹੀ ਜਾਂਦੀ ਹੈ, ਇਹ ਦੁਬਿਧਾ ਨਹੀਂ?
 - ਰਹਿਤ ਮਰਿਆਦਾ 'ਚ ਲਿਖਿਆ ਹੈ ਕਿ ਪ੍ਰਾਣੀ ਦੇ ਫੁੱਲ ਕੀਰਤਪੁਰ ਜਾਂ ਹਰਦਿੁਆਰ ਨਹੀਂ ਪਾਉਣੇ, ਕੀ ਉਥੇ ਮਰਿਆਦਾ ਮੰਨੀ ਜਾਂਦੋ ਹੈ?
 - ਸੋਦਰ ਦਾ ਪਾਠ ਸਰਣਿ ਪਰੇ ਕੀ ਰਾਖਹੁ ਸਰਮਾ ॥ ਤੱਕ ਕਰਨਾ ਹੈ, ਪਰ ਇਸ ਮਰਿਆਦਾ ਨੇ ਚੌਪਈ ਵਿੱਚ ਪਾ ਦਿੱਤੀ, ਦੁਬਿਧਾ ਰਹਿਤ ਮਰਿਆਦਾ ਨੇ ਆਪ ਖੜੀ ਕੀਤੀ ਹੈ
 - ਸਾਡਾ ਤਾਂ ਝਗੜਾ ਹੀ ਖਤਮ ਹੁੰਦਾ ਹੈ, ਜੇ ਅੱਜ ਕੇਵਲ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਅਗਵਾਈ ਮੰਨਦੇ ਹੋ, ਮਰਿਆਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਉਹ ਮੰਨੋ
 - ਸਾਡੀ ਰਹਿਤ ਮਰਿਆਦਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਅਗਵਾਈ ਹੈ, ਜਿਸ ਨਾਲ ਦੁਬਿਧਾ ਖਤਮ ਹੋਵੇਗੀ
 - ਜੇ ਸਚਮੁਕ ਕੌਮੀ ਏਕਤਾ ਚਾਹੁੰਦੇ ਹੋ ਤਾਂ, ਇਕੋ ਤਰੀਕਾ ਹੈ, ਇਕੋ ਇੱਕ ਗੁਰਬਾਣੀ ਦਾ ਚਾਲ ਚਲਣ ਪ੍ਰਾਪਤ ਕਰੋ, ਜੋ ਗੁਰੁ ਕਹੈ ਸੋਈ ਭਲ ਮਾਨਹੁ... ਤਾਂ ਸਾਡਾ ਜੀਵਨ ਸੁਰਖਿਅਤ ਹੋਵੇਗਾ।

ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top