Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਯੂ.ਏ.ਈ, ਅਤੇ ਭਾਰਤ ਦੇ ਸ਼ਹਿਰਾਂ ਅਲੀਗੜ੍ਹ, ਰਸੂਲਪੁਰ, ਦਿੱਲੀ, ਬਾਘਾ ਪੁਰਾਣਾ, ਦੇਹਰਾਦੂਨ, ਸੂਰਤ, ਜਬਲਪੁਰ, ਨਾਗਪੁਰ, ਛਿੰਦਵਾੜਾ, ਕਾਨਪੁਰ, ਲਖਨਊ, ਗਾਜ਼ੀਆਬਾਦ, ਸਾਹਿਬਾਬਾਦ, ਤਰਨਤਾਰਨ, ਜੰਮੂ ਵਿਖੇ ਗੁਰਮਤਿ ਵੀਚਾਰਾਂ ਕਰਣ ਤੋਂ ਬਾਅਦ ਵਾਪਿਸ ਕੈਨੇਡਾ ਪਰਤ ਆਏ ਹਨ। ਭਾਰਤ ਦੇ ਦੌਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਿੱਖਾਂ ਵਿੱਚ ਜਾਗਰੂਕਤਾ ਵੱਧ ਰਹੀ ਹੈ, ਅਤੇ ਹੁਣ ਕਾਫੀ ਨਵੇਂ ਪ੍ਰਚਾਰਕ ਖੁੱਲ ਕੇ ਗੁਰਮਤਿ ਵੀਚਾਰਾਂ ਕਰਣ ਲੱਗ ਪਏ ਹਨ। ਇਸ ਦੌਰੇ ਦੌਰਾਨ ਉਨ੍ਹਾਂ ਅਤੇ ਸ. ਪ੍ਰਭਦੀਪ ਸਿੰਘ 'ਤੇ 07 ਮਾਰਚ ਨੂੰ ਬੰਬ ਨਾਲ ਹਮਲਾ ਵੀ ਹੋਇਆ।

ਕੈਨੇਡਾ ਵਾਪਿਸ ਆਕੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਹੇਠ ਲਿਖਿਆ ਪ੍ਰੈਸ ਨੋਟ ਜਾਰੀ ਕੀਤਾ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ 02 ਅਪ੍ਰੈਲ 2016 ਤੋਂ ਹਰ ਸ਼ਨਿਚੱਰਵਾਰ ਦੁਪਹਿਰ 12 ਵੱਜੇ ਤੋਂ 1 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਅਕੈਡਮੀ, ਬਰੈਂਪਟਨ ਵਿਖੇ ਗੁਰਮਤਿ ਵੀਚਾਰਾਂ ਕਰਣਗੇ।


ਅਗਨਿ ਸਾਗਰ ਬੂਡਤ ਸੰਸਾਰਾ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਕਲਿ ਕਾਤੀ ਰਾਜੇ ਕਾਸਾਈ ਦੇ ਜ਼ੁਲਮ ਦੀ ਅੱਗ ਨਾਲ ਬਣ ਚੁਕੀ ਆਤਸ਼ ਦੁਨੀਆਂ ਜਾਂ ਅਗਨ ਸਾਗਰ ਜਿਥੇ ਧਰਮ ਦਾ ਪਾਣੀ ਭੀ ਅੱਗ ਬਣ ਗਿਆ ਹੈ। ਅੱਜ ਗੁਰੂ ਨਾਨਕ ਦੀ "ਇਹ ਦੁਨੀਆਂ ਸੁਭ੍ਹਾਨ" ਜਾਂ ਬਾਬਾ ਰਵੀਦਾਸ ਦਾ "ਅਬ ਮੋਹਿ ਖੂਬ ਵਤਨ ਗਹਿ ਪਾਈ" ਕਿਥੋਂ ਲੱਭੇ? ਅੱਜ ਸੰਸਾਰ ਦੇ ਹਰ ਹਿੱਸੇ ਵਿੱਚ ਇਹ ਦਾਵਾ ਅਗਨ ਫੈਲਦੀ ਜਾ ਰਹੀ ਹੈ, ਸਮਾਜ ਨੂੰ ਅਪਣੀ ਵਿਦਿਅਕ ਸਿਆਣਪ ਨਾਲ ਸੁੰਦਰ ਬਣਾ ਦੇਣ ਦਾ ਦਾਵਾ ਕਰਨ ਵਾਲੇ ਮਨੁੱਖ ਦੀਆਂ ਲਾਸ਼ਾਂ ਗਲੀਆਂ, ਬਾਜ਼ਾਰਾਂ, ਸਟੇਸ਼ਨਾਂ, ਏਅਰਪੋਰਟਾਂ ਤੇ ਰੁੱਲ ਰਹੀਆਂ ਹਨ, ਐਸੀ ਦੁਨੀਆਂ ਤੋਂ ਉਦਾਸ ਜੰਗਲਾਂ ਵਿਚ ਰਹਿੰਦੇ ਜਾਨਵਰ ਪੰਛੀਆਂ ਦੀ ਨਸਲਕੁਸ਼ੀ ਹੋ ਰਹੀ ਹੈ, ਕੋਈ ਕਿਤੇ ਭੀ ਤਾਂ ਸੁਰੱਖਸ਼ਤ ਨਹੀਂ।

ਓ ਦੁਨੀਆਂ ਦੇ ਦਾਨਸ਼ਵਰੋ ਉਠੋ ਜਾਗੋ ਦੇਖੋ ਸੋਚੋ ਅਤੇ ਕੁੱਛ ਕਰੋ।

ਅੱਜ ਸੁੱਖਾਂ ਦਾ ਬੇਅੰਤ ਸਮਾਨ ਹੋਂਦਿਆਂ ਸੰਸਾਰ ਫਿਕਰਾਂ ਚਿੰਤਾਵਾਂ ਦੀ ਅੱਗ ਵਿਚ ਜਲ ਰਿਹਾ ਹੈ। ਹਰ ਪਾਸੇ ਸਹਿਮ ਹੀ ਸਹਿਮ, ਨੀਂਦ ਵਿਚ ਸਹਿਮ, ਜਾਗ੍ਰਤੀ ਵਿਚ ਸਹਿਮ, ਘਰ ਵਿਚ ਸਹਿਮ ਸਫਰ ਵਿਚ ਸਹਿਮ ਕਲੱਬਾਂ ਵਿਚ ਸਹਿਮ ਗੁਰਦੁਆਰਿਆਂ ਵਿਚ ਸਹਿਮ। ਅੱਜ ਕਿਸੇ ਆਦਮੀ ਦੀ ਜਾਨ ਮਾਲ ਔਰਤ ਦੀ ਇਜ਼ੱਤ ਆਬਰੂ ਕਿਤੇ ਭੀ ਕੁਝ ਭੀ ਤਾਂ ਸੁਰਖਸ਼ਤ ਨਹੀਂ, ਸਭ ਥਾਵੇਂ ਸਭ ਕੁੱਛ ਲੁੱਟਿਆ ਜਾ ਰਿਹਾ ਹੈ। ਕਿਤੇ ਸਿਆਸਤ ਦੀ ਕੁਰਸੀ 'ਤੇ ਕਾਬਜ਼ ਸਿਆਸੀ ਲੁਟੇਰੇ ਅਪਣੀਆਂ ਪਾਲੀਆਂ ਹੋਈਆਂ ਗੁੰਡਾ ਫੌਜਾਂ ਰਾਹੀਂ ਲੁਟ ਰਹੇ ਨੇ। ਕਿਤੇ ਧਾਰਮਕ ਪਦਵੀਆਂ ਅਤੇ ਧਰਮ ਅਸਥਾਨਾਂ 'ਤੇ ਕਾਬਜ਼ ਅਖੌਤੀ ਧਰਮ ਦੇ ਬੈਨਰ ਹੇਠ ਧੋਤੀ ਟੋਪੀ ਟਿੱਕਾ ਨੀਲੀਆਂ ਚਿੱਟੀਆਂ ਗੋਲ ਨੋਕਦਾਰ ਪੱਗਾਂ ਵਾਲਿਆਂ ਨੇ ਲੰਬੇ ਚੋਲਿਆਂ ਹੇਠ ਹਵਸ਼ ਦੇ ਹਥਿਆਰ ਨਾਲ ਮਨੁੱਖਤਾ ਦਾ ਜੀਵਨ ਹਰਾਮ ਕੀਤਾ ਹੋਇਆ ਹੈ। ਇਸ ਸਿਆਸੀ ਜਾਂ ਧਰਮ ਦੇ ਨਾਮ ਹੇਠ ਇਹ ਮਜ਼੍ਹਬੀ ਜਨੂਨ ਵਿਰੁਧ ਅਵਾਜ਼ ਉਠਾਣ ਵਾਲੇ ਹਰ ਕਿਸੇ ਨੂੰ ਦਬਾਉਣ ਲਈ ਡਾਂਗਾਂ ਗੋਲੀਆਂ ਜੇਹਲਾਂ ਝੂਠੇ ਕੇਸ ਜਾਤੀ ਵਾਦ, ਸਿਆਸੀ ਅਤੇ ਧਾਰਮਕ ਠੇਕੇਦਾਰਾਂ ਦਾ ਜ਼ਾਲਮ ਹਥਿਆਰ ਹੀ ਹਮੇਸ਼ਾਂ ਵਰਤਿਆ ਜਾਂਦਾ ਰਿਹਾ ਹੈ।

ਸਦੀਆਂ ਤੋਂ ਐਸਾ ਹੀ ਹੋ ਰਿਹਾ ਹੈ ਬਾਬਾ ਨਾਨਕ, ਗੁਰੂ ਅਰਜਨ, ਗੁਰੂ ਤੇਗਬਹਾਦਰ, ਨਾਨਕ ਦੇ ਦਸਵੇਂ ਜਾਮੇ ਦੇ ਪ੍ਰਵਾਰ, ਭਗਤ ਕਬੀਰ, ਭਗਤ ਨਾਮ ਦੇਵ, ਭਗਤ ਰਵਿਦਾਸ ਜੀ ਨਾਲ ਭੀ ਐਸਾ ਹੀ ਹੋਇਆ। ਰੋਗ ਬੜਤਾ ਗਿਆ ਜਿਉਂ ਜਿਉਂ ਦਵਾ ਕੀ । ਬਾਬੇ ਨਾਨਕ ਨੇ ਬਾਬਰ ਜ਼ਾਬਰ ਦਾ ਜ਼ੁਲਮ ਦੇਖਿਆ ਅਤੇ ਗੁਰਬਾਣੀ ਰਾਹੀਂ ਇਸ ਪਾਪ ਕੀ ਜੰਙ ਨੂੰ ਠੱਲ ਪਾਉਣ ਲਈ ਸੱਚ ਦੀ ਆਵਾਜ਼ ਨੂੰ ਇਹ ਆਖ ਕੇ ਲਾਮ ਬੰਦ ਕੀਤਾ।

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥2॥

ਅਤੇ ਇਸ ਆਵਾਜ਼ ਨਾਲ ਭਗਤਾਂ ਦੀ ਆਵਾਜ਼ ਮਿਲਕੇ ਇੱਕ ਕਾਫਲਾ ਬਣ ਗਿਆ ਮਨੁੱਖਤਾ ਦੀ ਹਮਦਰਦ ਇਸ ਕਾਫਲੇ ਦੀ ਆਵਾਜ਼ ਹੀ ਆਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਬਣੀ। ਬਸ ਉਦੋਂ ਤੋਂ ਹੀ ਸਮੇਂ ਸਮੇਂ ਰਾਜ ਸ਼ਕਤੀਆਂ ਜਹਾਂਗੀਰ, ਔਰੰਗਜ਼ੇਬ, ਅੰਗਰੇਜ਼, ਇੰਦਰਾ, ਅਡਵਾਨੀ ਆਰ.ਐਸ.ਐਸ, ਅਤੇ ਧਰਮ ਦੇ ਨਕਾਬ ਵਿਚ ਪਿਰਥੀਚੰਦ, ਧੀਰਮਲ, ਨਿਰਮਲੇ, ਉਦਾਸੀ ਭੇਖਧਾਰੀ ਸੰਤਾਂ ਮਹੰਤਾਂ ਅਤੇ ਹੁਣ ਬਦਕਿਸਮਤ ਜੱਥੇਦਾਰਾਂ ਦੇ ਰੂਪ ਵਿਚ ਗੁਰੂ ਦੇ ਕਾਫਲੇ ਦੀ ਇਸ ਸ਼ਕਤੀ ਸ਼ਾਲੀ ਆਵਾਜ਼ ਨੂੰ ਖਤਮ ਕਰਨ ਜਾਂ ਬ੍ਰਾਹਮਣਵਾਦ ਦੇ ਕਰਮਕਾਂਡਾਂ ਵਿਚ ਅਭੇਦ ਕਰਕੇ ਛੁਪਾ ਦੇਣ ਲਈ ਅੱਡੀ ਚੋਟੀ ਦਾ ਜੋਰ ਲੱਗ ਰਿਹਾ ਹੈ। ਕਿਉਂਕਿ ਗੁਰਬਾਣੀ ਧੁਰੋਂ ਆਈ ਆਵਾਜ਼ ਹੈ, ਇਸ ਨੂੰ ਇਹ ਲੋਕ ਖਤਮ ਤਾਂ ਕਰ ਨਹੀਂ ਸਕਦੇ। ਪਰ ਦੁੱਖ ਇਸ ਗੱਲ ਦਾ ਹੈ ਕਿ ਜਿਸ ਸਮਾਜ ਦੇ ਦਰਦ ਨਾਲ ਜਿਸ ਸਮਾਜ ਦੇ ਉਜਲੇ ਭਵਿੱਖ ਲਈ ਗੁਰੂ ਬਾਣੀ ਰੂਪ ਬਲਵਾਨ ਆਵਾਜ਼ ਬਣਿਆਂ ਸੀ। ਇਹ ਜ਼ਾਲਮ ਲੋਕ ਇਸ ਸਮਾਜ ਨੂੰ ਅੱਜ ਉਸ ਗੁਰੂ ਅਤੇ ਗੁਰਬਾਣੀ ਤੋਂ ਹੀ ਦੂਰ ਰੱਖਣ ਲਈ ਪੂਰਾ ਜ਼ੋਰ ਲਾ ਰਹੇ ਹਨ। ਹੁਣ ਮਨੁੱਖੀ ਸਮਾਜ ਨੂੰ ਗੰਭੀਰ ਹੋਕੇ ਸੋਚਣਾ ਪਵੇਗਾ ਕਿ ਅੱਜ ਇਸ ਸਮਾਜ ਦੇ ਇਹ ਹਾਲਾਤ ਕਿਉਂ ਹਨ, ਜੋ ਥੰਮਣ ਦਾ ਨਾਮ ਨਹੀਂ ਲੈਂਦੇ, ਬਲਕਿ ਭਵਿੱਖ ਲਈ ਭੀ ਖਤਰਾ ਬਣੇ ਹੋਏ ਹਨ।

ਜਵਾਬ

ਇਸ ਗੱਲ ਦੇ ਜਵਾਬ ਲਈ ਮੇਰੇ ਸਾਹਮਣੇ ਕੁਝ ਉਧ੍ਹਾਰਨ ਹਨ।

ਰਾਜਨੀਤਕ ਪਦਵੀ ਆਮ ਭੀ ਨਹੀਂ, ਦੇਵਤਿਆਂ ਦੀ ਨਗਰੀ ਦਾ ਰਾਜਾ ਇੰਦਰ ਜਿਸਦੇ ਰਾਜ ਦਰਬਾਰ ਵਿਚ ਸ਼ਰਾਬ ਦੇ ਦੌਰ ਚਲਦੇ ਹਨ, ਅਪੱਛਰਾਂ ਦੇ ਨਾਚ ਹੋਂਦੇ ਹਨ, ਰਾਜਾ ਇੰਦਰ ਇਤਨਾ ਵਿਭਚਾਰੀ ਹੈ ਕੇ ਰਿਸ਼ੀ ਗੌਤਮ ਦੀ ਪਤਨੀ ਨਾਲ ਰੂਪ ਬਦਲਕੇ ਰਾਤ ਦੇ ਅੰਧੇਰੇ ਵਿਚ ਜਾਕੇ ਵਿਭਚਾਰ ਕਰਦਾ ਹੈ, ਫਿਰ ਸਹਿਸ ਭਗੀ ਰੂਪ ਵਿਚ ਸਜਾਯਾਫਤਾ ਹੈ, ਫਿਰ ਭੀ ਉਸਦੇ ਰਾਜ ਨੂੰ ਸਵਰਗ ਕਿਹਾ ਅਤੇ ਮੰਨਿਆਂ ਜਾਂਦਾ ਹੈ, ਬਚਿੱਤਰ ਨਾਟਕ ਅਨੁਸਾਰ ਦੁਰਗਾ ਦੇਵੀ ਵਲੋਂ ਰਾਖਸ਼ਾਂ ਨਾਲ ਯੁਧ ਕਰਕੇ ਜਦੋਂ ਜਿੱਤ ਮਿਲਦੀ ਹੈ, ਤਾਂ ਤੇਤੀ ਕਰੋੜ ਦੇਵਤਤਿਆਂ ਵਿਚੋਂ ਉਸਨੂੰ ਐਸਾ ਵਿਭਚਾਰੀ ਇੰਦਰ ਹੀ ਪਸੰਦ ਆਉਂਦਾ ਹੈ ਅਤੇ ਐਸੇ ਰਾਜੇ ਨੂੰ ਹੀ ਬਾਰ ਬਾਰ ਰਾਜ ਸਿੰਘਾਸਣ ਦਿਤਾ ਜਾਂਦਾ ਹੈ, ਅਤੇ {ਅਖੌਤੀ ਦਸਮ ਗ੍ਰੰਥ} ਮੁਤਾਬਕ ਦੇਵ ਇਸਤਰੀਆਂ ਵਲੋਂ ਉਸਦੀਆਂ ਆਰਤੀਆਂ ਉਤਾਰੀਆਂ ਜਾਂਦੀਆਂ ਹਨ "ਆਰਤੀ ਕੋਟ ਕਰਹਿਂ ਸੁਰ ਸੁੰਦਰ ਪੇਖ ਪੁਰਿੰਦਰ ਕੇ ਬਲ ਜਾਵਹਿ"। ਦੂਜੇ ਪਾਸੇ ਸ਼ਰਾਬ ਭੰਗ ਅਫੀਮ ਦੇ ਨਸ਼ੇ ਵਿੱਚ ਧੁੱਤ ਰਹਿਣ ਵਾਲੇ, ਗਲ ਵਿਚ ਖੂਨ ਵਗਦੇ ਮੁਰਦਿਆਂ ਦੇ ਸਿਰਾਂ ਦੀ ਮਾਲਾ ਪਾਉਣ ਵਾਲੇ ਭਿਆਣਕ ਰੂਪ ਮਹਾਕਾਲ, ਖੂਨ ਪੀਨ ਵਾਲੀ ਮੌਤ ਰੂਪ ਕਾਲਕਾ, ਜਿਸ ਸਮਾਜ ਵਿਚ ਐਸੇ ਤਾਂਡਵੀ ਨਾਚ ਵਾਲਿਆਂ ਦੀ ਪੂਜਾ ਅਤੇ ਉਪਾਸ਼ਣਾ ਹੋਂਦੀ ਹੋਵੇ। ਕੀ ਇਓਂ ਏਹੋ ਜੇਹੇ ਰਾਜੇ ਅਤੇ ਰਾਜ ਸਾਡੇ ਸਮਾਜ ਦੇ ਰੋਲ ਮਾਡਲ ਨਹੀਂ ਬਣਾ ਦਿਤੇ ? ਤੁਸੀਂ ਅੱਜ ਦੀਆਂ ਵਜਾਰਤਾਂ ਵਿੱਚ ਆਮ ਇਹ ਰੋਲ ਮਾਡਲ ਦੇਖ ਸਕਦੇ ਹੋ।

ਆਹ- ਕੈਸਾ ਹੈ ਬਚਿੱਤਰ ਨਾਟਕ ਅਤੇ ਬਚਿੱਤਰ ਨਾਟਕ ਦੇ ਖੂਨਖਾਰ ਪਾਤਰ ਜੇਹੜੇ ਅੰਮ੍ਰਿਤ, ਨਿਤਨੇਮ ਅਤੇ ਅਰਦਾਸ ਰਾਹੀਂ ਜ਼ਬਰਨ ਸਾਡੇ 'ਤੇ ਥੋਪੇ ਜਾ ਰਹੇ ਹਨ। ਜੇਹੜੇ ਆਪਸੀ ਭਾਈ ਚਾਰੇ, ਗੁਰਦੁਆਰੇ ਭਾਵ ਸਮਾਜ ਦੇ ਹਰ ਮੰਚ ਤੇ ਖੂਨ ਦੀ ਹੋਲੀ ਖੇਡ ਰਹੇ ਹਨ, ਪਰ ਅਸੀਂ ਇਹਨਾਂ ਦੇ ਭਿਆਨਕ ਕਿਰਦਾਰ ਦੇ ਸਾਹਮਣੇ ਸਿਰ ਝੁਕਾਈ ਦੇਖ ਰਹੇ ਹਾਂ। ਅਤੇ ਕਦ ਤੱਕ ਦੇਖਦੇ ਰਹਾਂਗੇ।

ਜਿਥੇ ਧਰਮ ਨੂੰ ਇਕ ਫਾਹੀ ਰੂਪ ਵਿਚ ਅਨਜਾਣ ਸ਼ਰਧਾਲੂਆਂ ਦੇ ਗਲ ਦੀ ਗੁਲਾਮੀ ਬਣਾ ਜ਼ਮੀਰ ਦੀ ਮੌਤ ਮਾਰ ਦੇਣ ਵਾਲੇ, ਧਾਰਮਿਕ ਪਦਵੀਆਂ ਤੇ ਬੈਠੇ, ਧਾਰਮਕ ਅਗਵਾਈ ਕਰਨ ਦੇ ਦਾਵੇਦਾਰ ਲੋਕ ਐਸੀਆਂ ਤਾਂਡਵੀ ਸ਼ਕਤੀਆਂ ਦੀ ਪੂਜਾ ਅਤੇ ਉਪਾਸ਼ਣਾ ਕਰਨ ਉਸ ਸਮਾਜ ਵਿੱਚ ਸੁੱਖ ਸ਼ਾਂਤੀ ਜੀਵਨ ਦੀ ਸੁਰਖਸ਼ਤਾ ਕਿਥੇ?

ਬਸ ਇਨ੍ਹਾਂ ਕਾਰਣਾਂ ਤੋਂ ਹੀ ਸਮਾਜ ਦੇ ਅੱਜ ਵਾਲੇ ਹਾਲਾਤਾਂ ਦਾ ਜਨਮ ਹੋਇਆ ਹੈ "ਸੀਖੇ ਕਬਾਬ ਹੈ ਹਮ ਕਰਵਟੇਂ ਹਰਸੂ ਬਦਲਤੇ ਹੈਂ। ਜਬ ਜਲ ਜਾਤਾ ਹੈ ਯਹਿ ਪਹਲਿੂ ਤ ਵੁਹ ਪਹਿਲੂ ਬਦਲਤੇ ਹੈਂ।" ਸਮਾਜ ਦੇ ਲੋਕੋ, ਜੇ ਸਚ ਮੁਚ ਇਨ੍ਹਾਂ ਹਾਲਾਤਾਂ ਤੋਂ ਦੁਖੀ ਹੋ ਅਤੇ ਜੀਵਨ ਸੁਰਖਸ਼ਤ ਚਾਹਂਦੇ ਹੋ, ਤਾਂ ਗੁਰਬਾਣੀ ਦੀ ਬਲਵਾਨ ਆਵਾਜ਼ ਦੇ ਕਾਫਲੇ ਵਿੱਚ ਆ ਜਾਵੋ, ਤੇ ਜੇ ਜ਼ੁਲਮ ਸਹਿਣ ਦੇ ਆਦੀ ਹੋ ਚੁਕੇ ਹੋ ਤਾਂ ਤੁਹਾਡਾ ਰੱਬ ਰਾਖਾ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top