Share on Facebook

Main News Page

ਬੀਬੀ ਵੀਰਪਾਲ ਕੌਰ ਨੂੰ ਕੀਤਾ ਸਨਮਾਨਤ

ਬਠਿੰਡਾ, 1 ਅਪ੍ਰੈਲ (ਕਿਰਪਾਲ ਸਿੰਘ): ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ਼ ਸਰਕਲ ਬਠਿੰਡਾ ਰਾਹੀਂ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ, ਬਠਿੰਡਾ ਵਿਖੇ ਪਿਛਲੇ ਸਾਲ ਦੀ ਪਹਿਲੀ ਅਗਸਤ ਤੋਂ ਚੱਲ ਰਹੇ ਲੜੀਵਾਰ ਗੁਰਬਾਣੀ ਸੰਥਿਆ ਪਾਠ ਬੋਧ ਸਮਾਗਮ ਦੇ ਵਿਦਿਆਰਥੀਆਂ ਵੱਲੋਂ ਅੱਜ ਯਾਦਗਰੀ ਚਿੰਨ੍ਹ ਦੇ ਕੇ ਬੀਬੀ ਵੀਰਪਾਲ ਕੌਰ ਨੂੰ ਸਨਮਾਨਤ ਕੀਤਾ ਗਿਆ।

ਇਹ ਦੱਸਣਯੋਗ ਹੈ ਕਿ ਇਸ ਸਾਰੇ ਹੀ ਸਮਾਗਮ ਦੌਰਾਨ ਬੀਬੀ ਵੀਰਪਾਲ ਕੌਰ ਖ਼ੁਦ ਬਹੁਤ ਹੀ ਸ਼ਰਧਾ ਭਾਵਨਾ ਅਤੇ ਸਮੇਂ ਦੀ ਪਾਬੰਦੀ ਨਾਲ ਸ਼ਾਮਲ ਹੋ ਕੇ ਗੁਰਬਾਣੀ ਵਿਆਕਰਣ, ਸ਼ਬਦੀ ਅਰਥ / ਭਾਵ ਅਰਥ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਣ ਸਬੰਧੀ ਡੂੰਘੀ ਦਿਲਚਸਪੀ ਰਖਦੀ ਰਹੀ ਹੈ; ਉਥੇ ਸਕੂਲ ਪੜ੍ਹਦੇ ਆਪਣੇ ਦੋਵੇਂ ਬੱਚੇ ਕਾਕਾ ਰਮਨੀਕ ਸਿੰਘ +2 ਅਤੇ ਕਾਕਾ ਅਰਸ਼ਦੀਪ ਸਿੰਘ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੀ ਸਕੂਲ ਵਿੱਚੋਂ ਛੁੱਟੀ ਵਾਲੇ ਦਿਨ ਤਿਆਰ ਕਰਕੇ ਸੰਥਿਆ ਪਾਠ ਦੀ ਕਲਾਸ ਵਿੱਚ ਲੈ ਕੇ ਆਉਂਦੀ ਰਹੀ ਤੇ ਘਰ ਵਿੱਚ ਉਨ੍ਹਾਂ ਨੂੰ ਪਾਠ ਦਾ ਅਭਿਆਸ ਕਰਵਾਉਂਦੀ ਰਹੀ ਹੈ।

ਇਸੇ ਕਾਰਣ ਬੱਚਿਆਂ ਦਾ ਪਾਠ, ਵੱਡੀ ਉਮਰ ਦੇ ਕਾਫੀ ਸਿਖਿਆਰਥੀਆਂ ਨਾਲੋਂ ਵੀ ਸ਼ੁੱਧ ਹੈ। ਇਹ ਵੀ ਦੱਸਣਯੋਗ ਹੈ ਕਿ ਬੀਬੀ ਵੀਰਪਾਲ ਕੌਰ ਦੇ ਪਤੀ ਰਵਿੰਦਰ ਸਿੰਘ ਕੈਂਥ ਵਿਦੇਸ਼ ਵਿੱਚ ਰਹਿੰਦੇ ਹੋਣ ਕਾਰਣ ਉਨ੍ਹਾਂ ਨੂੰ ਬਹੁਤਾ ਸਮਾਂ ਘਰ ਤੋਂ ਬਾਹਰ ਹੀ ਬਿਤਾਉਣਾ ਪੈਂਦਾ ਹੈ, ਸੋ ਉਨ੍ਹਾਂ ਦੀ ਗੈਰ ਹਾਜਰੀ ਵਿੱਚ ਘਰ ਦੀਆਂ ਹੋਰ ਜਿੰਮੇਵਾਰੀਆਂ ਨਿਭਾਉਣ ਤੋਂ ਇਲਾਵਾ ਬੱਚਿਆਂ ਦੀ ਉੱਚ ਪਾਂਇ ਦੀ ਵਿਦਿਆ ਦੇ ਨਾਲ ਨਾਲ ਉਨ੍ਹਾਂ ਦੇ ਸਾਬਤ ਸੂਰਤ ਸਿੱਖੀ ਸਰੂਪ ਅਤੇ ਗੁਰਮਤਿ ਵਿਦਿਆ ਵੱਲ ਵੀ ਪੂਰਾ ਪੂਰਾ ਧਿਆਨ ਦੇ ਰਹੀ ਹੈ।

ਇਸ ਤਰ੍ਹਾਂ ਬੀਬੀ ਵੀਰਪਾਲ ਕੌਰ ਜੀ ਗੁਰਮਤਿ ਅਨੁਸਾਰੀ ਜਿੰਮੇਵਾਰ ਤੇ ਸੁਘੜ ਮਾਤਾ ਦੇ ਫਰਜ਼ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾ ਰਹੀ ਹੈ। ਇਸੇ ਕਾਰਣ ਗੁਰਬਾਣੀ ਸੰਥਿਆ ਪਾਠ ਦੀ ਸਮੁੱਚੀ ਕਲਾਸ ਵੱਲੋਂ ਸੰਥਿਆ ਪਾਠ ਲਈ ਗਾਈਡ ਦੇ ਤੌਰ ’ਤੇ ਸੇਵਾ ਨਿਭਾ ਰਹੇ ਭਾਈ ਗੁਰਿੰਦਰਦੀਪ ਸਿੰਘ ਮਿਸ਼ਨਰੀ ਪ੍ਰਚਾਰ ਅਤੇ ਭਾਈ ਕਿਰਪਾਲ ਸਿੰਘ ਤੋਂ ਇਲਾਵਾ ਕਲਾਸ ਦੇ ਬਾਕੀ ਮੈਂਬਰਾਂ ਵਿੱਚੋਂ ਬੀਬੀ ਜਸਵਿੰਦਰ ਕੌਰ ਖੁਰਾਣਾ, ਬੀਬੀ ਜਸਵਿੰਦਰ ਕੌਰ, ਭਾਈ ਰਕੇਸ਼ ਸਿੰਘ, ਭਾਈ ਸਾਧੂ ਸਿੰਘ, ਭਾਈ ਮਲਕੀਤ ਸਿੰਘ, ਭਾਈ ਕਿੱਕਰ ਸਿੰਘ, ਭਾਈ ਦਲਜੀਤ ਸਿੰਘ, ਭਾਈ ਮਹਿੰਦਰ ਸਿੰਘ ਅਤੇ ਅਡਵੋਕੇਟ ਜਗਮੀਤ ਸਿੰਘ ਨੇ ਉਨ੍ਹਾਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top