Share on Facebook

Main News Page

ਜੈ ਮਾਤਾ ਦੀ, ਜੈ ਭਗੌਤੀ !!!
-: ਸੰਪਾਦਕ ਖ਼ਾਲਸਾ ਨਿਊਜ਼
27.03.16

ਲੋਕਾਂ ਨੇ ਕਹਿਣਾ ਆਹ ਕੀ ਹੋ ਗਿਆ ਭਾਈ... ਖ਼ਾਲਸਾ ਨਿਊਜ਼ ਵਾਲੇ ਹੁਣ ਕਿਹਦੀ ਮਾਂ ਦੀ ਜੈ ਕਹਿਣ ਲੱਗ ਪਏ ? ਠਹਿਰ ਜਾਓ... ਅਸੀਂ ਕਿਸੀ ਦੀ ਮਾਂ ਦੀ ਜੈ ਨਹੀਂ ਕਹਿ ਰਹੇ... ਪਰ ਕਹਿਣਾ ਚਾਹੁੰਦੇ ਹਾਂ ਕਿ ਹੁਣ ਕਿਉਂ ਪਿੱਟਦੇ ਹੋ ਭਾਈ, ਇਹ ਕਿਰਪਾਨ 'ਤੇ "ਜੈ ਮਾਤਾ ਦੀ" ਲਿਖਿਆ ਹੋਇਆ ਹੈ, ਫਿਰ ਕੀ ਹੋਇਆ ????

ਹਰ ਰੋਜ਼ ਅਰਦਾਸ ਤਾਂ ਭਗੌਤੀ ਅੱਗੇ ਹੀ ਕਰਦੇ ਹੋ ਨਾ "ਪ੍ਰਿਥਮ ਭਗੌਤੀ ਸਿਮਰ ਕੈ...", ਤੇ ਕਹਿੰਦੇ ਵੀ ਹੋ ਕਿ "ਭਗੌਤੀ" ਕਿਰਪਾਨ ਨੂੰ ਕਿਹਾ ਜਾਂਦਾ ਹੈ, ਅਗਲਿਆਂ ਨੇ ਬਣਾ ਦਿੱਤੀ ਕਿਰਪਾਨ, ਤੇ ਲਿੱਖ ਦਿੱਤਾ "ਜੈ ਮਾਤਾ ਦੀ", ਤੁਸੀਂ ਵਾਇਆ ਜਾਂਦੇ ਹੋ, ਅਗਲਿਆਂ ਰਾਹ ਸਿੱਧਾ ਕਰਤਾ, ਕਿ ਭਾਈ ਕੰਨ ਸਿੱਧੇ ਫੜੋ, ਜੇ ਭਗੌਤੀ ਹੀ ਕਿਰਪਾਨ ਹੈ, ਤਾਂ ਕੋਈ ਗਲਤ ਤਾਂ ਨਹੀਂ ਲਿਖਿਆ... ਸਹੀ ਤਾਂ ਹੈ!! ਕਿ ਨਹੀਂ ?

ਜਾਂ ਤਾਂ ਕਹੋ ਕਿ ਭਗੌਤੀ, ਕਿਰਪਾਨ ਨਹੀਂ, ਜਾਂ ਫਿਰ ਬੋਲੋ ਜੈ ਮਾਤਾ ਦੀ ! ਮਰਜ਼ੀ ਤੁਹਾਡੀ। ਯਾਦ ਰੱਖੋ !!! ਹੱਥਾਂ ਨਾਲ ਦਿੱਤੀਆਂ ਗੰਡਾਂ, ਮੂੰਹ ਨਾਲ ਖੋਲਣੀਆਂ ਪੈਂਦੀਆਂ

ਤੁਸੀਂ ਦੇਖੀ ਚੱਲੋਂ ਸਿੱਖੋ !!! ਤੁਹਾਡਾ ਬਣਦਾ ਕੀ ਹੈ... ਗੁਰਬਚਨ ਸਿੰਘ ਭਿੰਡਰਾਵਾਲੇ ਨੇ ਤਾਂ ਹਨੂਮਾਨ ਦਾ ਕਛਿਹਰਾ ਹੀ ਪਵਾਇਆ ਸੀ... ਹੁਣ ਮਾਂ ਦੀ ਕਿਰਪਾਨ ਵੀ ਪਾਓ...

ਹਾਲੇ ਦੇਖਿਓ ਆਪਣੇ ਬਚਿੱਤਰ ਨਾਟਕ ਦੇ ਗੰਦ ਚਰਿਤ੍ਰੋਪਾਖਿਆਨ 'ਤੇ ਬਣੀਆਂ ਬਲੂ Blue ਫਿਲਮਾਂ... ਤੇ ਉਹ ਵੀ ਮੂਵੀ ਦੇ ਸ਼ੁਰੂ 'ਤੇ ਲਿਖਣਗੇ...

Disclaimer Notice:

"This film is not fictional.  This is based upon the writings of Tenth Guru of the Sikhs, Guru Gobind Singh.  This film is especially for the young girls, who want to be successful in life.  Please watch this movie with your family and friends."

"यह फिल्म काल्पनिक नहीं हैयह श्री गुरु गोबिंद सिंह जी के बानी पर आधारित हैयह फिल्म विशेष रूप से युवा लड़कियों के लिए है, जो जीवन में सफल होना चाहती हैंकृपया अपने परिवार और दोस्तों के साथ जरूर देखें।"

"ਇਹ ਫਿਲਮ ਮਨਘੜਤ ਨਹੀਂ ਹੈ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ 'ਤੇ ਆਧਾਰਿਤ ਹੈ ਇਹ ਫਿਲਮ ਉਨ੍ਹਾਂ ਬੱਚੀਆਂ ਲਈ ਵਿਸ਼ੇਸ਼ ਤੌਰ 'ਤੇ ਹੈ, ਜੋ ਜੀਵਨ ਵਿੱਚ ਸਫਲ ਹੋਣਾ ਚਾਹੁੰਦੀਆਂ ਹਨਕਿਰਪਾ ਕਰਕੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜ਼ਰੂਰ ਦੇਖੋ ।"

ਫਿਰ ਰੋਇਓ... ਅੱਖਾਂ 'ਚ ਘਸੁੰਨ ਦੇਕੇ... ਹਾਲੇ ਤਾਂ ਸਾਨੂੰ ਗਾਹਲਾਂ ਕੱਢਦੇ ਹੋ, ਫਿਰ ਗਾਹਲਾਂ ਕੱਢਿਓ ਆਪਣੇ ਆਪ ਨੂੰ... ਤੇ ਨਾਲੇ ਕਹਿਓ... ਜੈ ਮਾਤਾ ਦੀ... ਜੈ ਭਗੌਤੀ, ਜੈ ਭਗੌਤੀ, ਜੈ ਭਗੌਤੀ,...

ਸਿਰਦਾਰ ਪ੍ਰਭਦੀਪ ਸਿੰਘ ਵੱਲੋਂ ਭਗੌਤੀ ਬਾਰੇ ਕੀਤੀ ਗਈ ਲਾਜਵਾਬ ਵਾਰਤਾ
ਭਗਉਤੀ ਕੀ ਹੈ ? ਭਗਉਤੀ ਅਤੇ ਸਿੱਖ ਵਿੱਲਖਣਤਾ ? ਭਗਉਤੀ ਅਤੇ ਭਾਈ ਜਗਤਾਰ ਸਿੰਘ ਹਵਾਰਾ ?

ਖ਼ਾਲਸਾ ਨਿਊਜ਼ ਕੋਈ ਅਖਾੜਾ ਜਾਂ ਜੰਗ ਦਾ ਮੈਦਾਨ ਨਹੀਂ, ਜਿੱਥੇ ਕੋਈ ਵੀ ਅਸਿਭਯਕ ਭਾਸ਼ਾ ਵਰਤੀ ਜਾਵੇ। ਫੇਕ FB Id's ਅਤੇ ਹੋਰ ਅਨਮਤੀ ਪਾਠਕਾਂ ਦੀ ਗੈਰ ਜਿੰਮੇਦਾਰਾਨਾ ਕੁਮੈਂਟ ਕਰਕੇ ਹੁਣ ਤੋਂ ਕੁਮੈਂਟ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top