Share on Facebook

Main News Page

ਸੰਸਥਾ ਲੋਕ ਭਲਾਈ ਅਤੇ ਧਾਰਿਮਕ ਗਿਆਨ ਇਟਲੀ ਵਲੋਂ ਦੂਜਾ ਸਾਲਾਨਾ ਸਮਾਗਮ ਮਨਾਇਆ ਗਿਆ

ਸੰਸਥਾ ਲੋਕ ਭਲਾਈ ਅਤੇ ਧਾਰਿਮਕ ਗਿਆਨ ਇਟਲੀ ਵਲੋਂ ਦੂਜਾ ਸਾਲਾਨਾ ਸਮਾਗਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨ ਬੋਨੀਫਾਚੋ ਵੇਰੋਨਾ ਵਿਖੇ 20 ਮਾਰਚ ਨੂੰ ਮਨਾਇਆ ਗਿਆ।ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬੱਚਿਆ ਵਲੋਂ ਕੀਰਤਨ, ਕਵੀਸ਼ਰੀ, ਵਾਰਾਂ ਅਤੇ ਸ਼ਬਦ ਦੀ ਵਿਚਾਰ ਕੀਤੀ ਗਈ। ਸ: ਨਰਿੰਦਰ ਸਿੰਘ ਮੋਨਤੇਫੋਰਤੇ ਜੀ ਨੇ ਸੰਗਤ ਨੂੰ ਸੰਬੋਧਨ ਕੀਤਾ।ਸ: ਗੁਰਵਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਜੀ ਆਇਆਂ ਆਖਦੇ ਹੋਏ ਸੰਗਤ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕੀਤਾ ਜਿਹਨਾਂ ਦੀ ਕਿਰਪਾ ਸਦਕਾ ਸੰਸਥਾ ਦੇ ਸੇਵਾਦਾਰ ਸੇਵਾ ਕਰ ਰਹੇ ਹਨ। ਉਹਨਾਂ ਨੇ ਸੰਗਤਾਂ ਨੂੰ ਖੁਦ ਗੁਰਬਾਣੀ ਅਰਥਾਂ ਸਮੇਤ ਪੜ੍ਹਨ ਲਈ ਬੇਨਤੀ ਕੀਤੀ।

ਸਮਾਗਮ ਦੀ ਸਮਾਪਤੀ ਤੇ ਬੀਬੀ ਕਿਰਨਜੀਤ ਕੌਰ, ਬੀਬੀ ਮਨਮੋਹਣ ਕੌਰ ਜੀ ਨੂੰ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ, ਜਿਹਨਾਂ ਨੇ ਸਾਲ 2015 ਵਿੱਚ ਗੁਰਬਾਣੀ ਅਰਥਾਂ ਸਮੇਤ ਪੜ੍ਹਕੇ ਪਾਠ ਦਾ ਭੋਗ ਪਾਇਆ ਸੀ। ਵੀਰ ਬਿੰਦਰ ਕੋਲੀਆਂਵਾਲ, ਸਕੱਤਰ ਸਾਹਿਤ ਸੁਰ ਸੰਗਮ ਇਟਲੀ ਨੂੰ ਪੰਜਾਬੀ ਵਿਰਸਾ,ਧਾਰਿਮਕ ਗੀਤ, ਪੰਜਾਬੀ ਬੋਲੀ ਵਿੱਚ ਕਿਤਾਬ *ਸੋਚ ਮੇਰੀ* ਸਾਫ ਸੁਥਰੀਆਂ ਪੰਜਾਬੀ ਲਿਖਤਾਂ ਲਿਖਣ ਕਰਕੇ। ਵੀਰ ਮਨਦੀਪ ਸੈਣੀ ਇੰਟਰਨੈਸ਼ਨਲ ਦਸਤਾਰ ਕੋਚ ਨੂੰ ਫ੍ਰੀ ਦਸਤਾਰ ਕੈਂਪ ਲਗਾਉਣ ਕਰਕੇ। ਵੀਰ ਹਰਪ੍ਰੀਤ ਸਾਹਨੇਵਾਲ ਨੂੰ ਵੱਖ-ਵੱਖ ਸੰਸਥਾਵਾਂ/ ਗੁਰਦੁਆਰਾ ਸਾਹਿਬ ਨੂੰ ਪ੍ਰੋਗਰਾਮਾਂ ਦੇ ਫ੍ਰੀ ਪੋਸਟਰ ਤਿਆਰ ਕਰਕੇ ਦੇਣ ਲਈ ਅਤੇ ਵੀਰ ਅਸ਼ੋਕ ਕੁਮਾਰ ਲੋਨੀਗੋ ਨੂੰ ਕਿਸੇ ਦੇ ਡਿੱਗੇ ਯੂਰੋ *ਵੱਡੀ ਰਕਮ* ਵਾਪਿਸ ਦੇ ਕੇ ਇਮਾਨਦਾਰੀ ਦਿਖਾਉਣ ਵਜੋਂ *ਦਸਤਾਰਾਂ* ਨਾਲ ਸਨਮਾਨਿਤ ਕੀਤਾ ਗਿਆ। ਸ: ਗੁਰਵਿੰਦਰ ਸਿੰਘ ਜੀ, ਸੰਸਥਾਪਕ ਲੋਕ ਭਲਾਈ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਭਵਿੱਖ ਵਿੱਚ ਸੰਸਥਾ ਦਾ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਟਲੀ ਵਿੱਚ ਸਕੂਟਰ/ਕਾਰ ਲਾਇਸੈਂਸ ਦਾ ਟੈਸਟ ਇਟਾਲੀਅਨ ਭਾਸ਼ਾ ਦੇ ਨਾਲ ਅੰਗਰੇਜੀ ਭਾਸ਼ਾ ਵਿੱਚ ਵੀ ਕਰਨ ਲਈ ਇਜਾਜਤ ਲਈ ਜਾ ਸਕੇ ਤਾਂ ਜੋ ਵਿਦੇਸ਼ ਤੋਂ ਆਉਣ ਵਾਲੇ ਲੋਕ ਵਧੀਆ ਜੀਵਨ ਬਤੀਤ ਕਰ ਸਕਣ।

ਦੂਜਾ ਜੋ ਵੀਰ ਭਾਰਤ ਤੋਂ ਰੁਜ਼ਗਾਰ ਦੀ ਭਾਲ ਵਿੱਚ ਇਟਲੀ ਆਏ ਹਨ ਤੇ ਕਿਸੇ ਮਜ਼ਬੂਰੀ/ਪ੍ਰੇਸ਼ਾਨੀ ਕਾਰਨ ਆਪਦੇ ਘਰਦਿਆਂ ਨਾਲ ਪਿਛਲੇ ਲੰਬੇ ਸਮੇਂ ਤੋਂ ਨਾਤਾ ਤੋੜੀ ਬੈਠੇ ਹਨ,ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨਾਲ ਮਿਲਾਉਣ ਲਈ ਯਤਨ ਕੀਤੇ ਜਾਣਗੇ ਤਾਂ ਜੋ ਉਹਨਾਂ ਦੀ ਗਿਣਤੀ ਅਣਪਛਾਤੀਆਂ ਲਾਛਾਂ ਵਿੱਚ ਨਾ ਆ ਜਾਵੇ।ਇਟਲੀ ਦੇ ਸਾਰੇ ਗੁਰਦੁਆਰਾ ਸਾਹਿਬ ਵਿੱਚ ਮਹੀਨੇਵਾਰ ਇੱਕ ਹਫਤਾ ਬੱਚਿਆਂ ਵਲੋਂ ਦੀਵਾਨ ਦੀ ਸੇਵਾ ਕਰਨ ਲਈ ਪ੍ਰਬੰਧਕ ਕਮੇਟੀਆਂ ਨਾਲ ਸੰਪਰਕ ਕੀਤਾ ਜਾਵੇਗਾ ਤਾਂ ਜੋ ਬੱਚੇ ਖੁਦ ਗੁਰੂ ਸਾਹਿਬ ਅਤੇ ਸੰਗਤ ਦੀ ਸੇਵਾ ਕਰਨ ਦੇ ਯੋਗ ਬਣ ਸਕਣ। ੳ ਤੇ ਜੂੜਾ ਨੂੰ ਸਾਂਭਣ ਲਈ ਗਿਆਨਵਾਨ ਵੀਰਾਂ/ਬੀਬੀਆਂ/ਬਜੁਰਗਾਂ ਦੀ ਸੇਵਾ ਲਈ ਜਾਵੇਗੀ। ਸਟੇਜ ਸਕੱਤਰ ਦੀ ਸੇਵਾ ਸ: ਗੁਰਪ੍ਰੀਤ ਸਿੰਘ ਵਿਰਕ ਨੇ ਸੰਭਾਲੀ। ਕਲਤੂਰਾ ਸਿੱਖ ਇਟਲੀ ਵਲੋਂ ਕੁਲਵੰਤ ਸਿੰਘ ਖਾਲਸਾ ਉਚੇਚੇ ਤੌਰ ਤੇ ਸਾਥੀਆਂ ਸਮੇਤ ਪਹੁੰਚੇ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਸਮਾਗਮ ਵਿੱਚ ਸਾਮਲ ਹੋਈ। ਇਸ ਸਮਾਗਮ ਦੀ ਕਵਰੇਜ ਸਿੱਖ ਚੈਨਲ ਯੂਕੇ ਵਲੋਂ ਕੀਤੀ ਗਈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top