Share on Facebook

Main News Page

ਵੀਚਾਰਹੀਣ ਬਚਿੱਤਰੀਆਂ ਨੇ ਹੁਣ ਸ. ਗੁਰਤੇਜ ਸਿੰਘ ਅਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ 'ਤੇ ਹਮਲਾ ਕੀਤਾ

ਆਸਟ੍ਰੇਲੀਆ ਵਿਖੇ "ਵਿਸ਼ਵ ਸਿੱਖ ਕਾਨਫਰੰਸ" 'ਚ ਪਹੁੰਚੇ ਸ. ਗੁਰਤੇਜ ਸਿੰਘ ਅਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ, ਜਿਸ ਵਿੱਚ ਉਨ੍ਹਾਂ ਨੇ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਜੋ ਵਧੀਕੀਆਂ ਹੋਈਆਂ ਹਨ, ਉਸ 'ਤੇ ਵੀਚਾਰ ਵਟਾਂਦਰਾ ਕੀਤਾ। ਇਸ ਮੌਕੇ ਜਦੋਂ ਉਨ੍ਹਾਂ ਨੂੰ ਇਸ ਕਾਨਫਰੰਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਪ੍ਰਬੰਧਕਾਂ ਦਾ ਰਵੱਈਆ ਠੀਕ ਨਹੀਂ ਸੀ ਅਤੇ ਆਪਣੀ ਗੱਲ ਮਨਵਾਉਣਾ ਉਨ੍ਹਾਂ ਦਾ ਮੁੱਖ ਟੀਚਾ ਸੀ।

ਫੇਸਬੁਕ 'ਤੇ ਪਈ ਖਬਰ ਅਨੁਸਾਰ ਉਨ੍ਹਾਂ 'ਤੇ ਵੀਚਾਰਹੀਣ ਦਸਮ ਗ੍ਰੰਥੀਆਂ ਨੇ ਹਮਲਾ ਕੀਤਾ ਹੈ, ਪਰ ਹਾਲੇ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਮਿਲੀ ਹੈ। ਜਿਸ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੋਵੇ, ਉਹ ਖ਼ਾਲਸਾ ਨਿਊਜ਼ ਨੂੰ ਈਮੇਲ ਰਾਹੀਂ ਜਾਣਕਾਰੀ ਜ਼ਰੂਰ ਦੇਵੇ।

ਪਰ, ਇਸ ਗੱਲ ਤੋਂ ਇੱਕ ਗੱਲ ਤਾਂ ਸਾਫ ਹੈ ਕਿ ਬਚਿੱਤਰ ਨਾਟਕ ਗ੍ਰੰਥ ਦੇ ਸਮਰਥਕ ਹੁਣ ਗੁੰਡਾਗਰਦੀ 'ਤੇ ਉਤਰ ਆਏ ਨੇ, ਤੇ ਗੁੰਡਾਗਰਦੀ ਨਾਲ ਹੀ ਆਪਣੀ ਗੱਲ ਮੰਨਵਾਉਣਾ ਚਾਹੁੰਦੇ ਨੇ, ਕਿਉਂਕਿ ਇਨ੍ਹਾਂ ਕੋਲ ਵੀਚਾਰ ਕਰਣ ਦੀ ਸਮਰੱਥਾ ਹੈ ਹੀ ਨਹੀਂ। ਜਿਸ ਕੋਲ ਵੀਚਾਰ ਕਰਣ ਦੀ ਸਮਰੱਥਾ ਨਾ ਹੋਵੇ, ਗੱਲ ਨਾ ਕਰਣੀ ਜਾਣਦਾ ਹੋਵੇ... ਉਹੀ ਗਾਲ਼ੀ ਗਲ਼ੌਚ ਅਤੇ ਹੱਥੋਪਾਈ 'ਤੇ ਉਤਰਦਾ ਹੈ।

ਇਸ ਤਰ੍ਹਾਂ ਦੇ ਘਟਨਾਕਰਮ ਬਚਿੱਤਰੀਆਂ ਦੀ ਮਨੋਦਸ਼ਾ ਦਰਸਾਉਂਦੇ ਹਨ, ਕਿ ਇਨ੍ਹਾਂ ਦੇ ਪਲੇ ਇਹੋ ਕੁੱਝ ਹੈ, ਪਰ ਇਨ੍ਹਾਂ ਤੋਂ ਡਰਣ ਦੀ ਲੋੜ ਨਹੀਂ... ਸ. ਪ੍ਰਭਦੀਪ ਸਿੰਘ ਅਨੁਸਾਰ ਸਿੱਖ ਨੂੰ ਕਲਮ ਤੇ ਕਿਰਪਾਨ ਦੋਵੇਂ ਚਲਾਉਣੀਆਂ ਆਉਣੀਆਂ ਚਾਹੀਦੀਆਂ ਹਨਜਾਗਰੂਕ ਸਿੱਖ ਹੁਣ ਖੁੱਲ ਕੇ ਬਚਿੱਤਰ ਨਾਟਕ ਦੀਆਂ ਧੱਜੀਆਂ ਉੜਾਉਣ, ਅਤੇ ਜਿੱਥੇ ਵੀ ਸਮਾਗਮ ਰੱਖਣ, ਇਨ੍ਹਾਂ ਲੱਕੜਸਿਰਿਆਂ ਦਾ ਇੰਤਜ਼ਾਮ ਵੀ ਪੂਰਾ ਰੱਖਣ... ਪਹਿਲ ਨਾ ਕਰੋ, ਵੀਚਾਰ ਵਟਾਂਦਰੇ ਲਈ ਸੱਦਾ ਦਿਓ, ਵੀਚਾਰ ਲਈ ਤਿਆਰ ਰਹੋ... ਪਰ ਜੇ ਇਹ ਨੀਚਤਾ 'ਤੇ ਉਤਰ ਆਉਣ ਤਾਂ, ਇਨ੍ਹਾਂ ਦੀ ਭਾਸ਼ਾ 'ਚ ਇਨ੍ਹਾਂ ਨੂੰ ਜਵਾਬ ਦਿਓ, ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ... If you want Peace, be ready for War...

ਖ਼ਾਲਸਾ ਨਿਊਜ਼ ਇਸ ਗੱਲ ਨਾਲ ਵਾਕਿਫ ਹੈ ਕਿ ਲੜਾਈ ਝਗੜਾ ਕਰਨਾ ਚੰਗਾ ਨਹੀਂ, ਨਾ ਹੀ ਝਗੜੇ ਦੇ ਹੱਕ 'ਚ ਹਾਂ, ਨਾ ਹੀ ਝਗੜਾ ਕਿਸੇ ਵੀ ਮਸਲੇ ਦਾ ਹੱਲ ਹੈ.. ਹੱਲ ਹੈ ਤਾਂ ਸਿਰਫ ਵੀਚਾਰ... ਜੱਦ ਗੁਰਬਾਣੀ ਪ੍ਰਚਾਰ ਕਰਣ ਵਾਲੇ ਜਾਗਰੂਕ ਸਿੱਖ ਕਿਸੇ ਧੱਕੇ ਨਾਲ ਨਹੀਂ ਮੰਨਵਾ ਰਹੇ, ਸਿਰਫ ਗੁਰੂ ਦੀ ਗੁਰਮਤਿ ਅਤੇ ਸਿਰਫ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਪ੍ਰੇਰ ਰਹੇ ਹਨ... ਫਿਰ ਇਹ ਲੋਕ ਹਰ ਥਾਂ 'ਤੇ ਲੜਾਈ ਝਗੜਾ ਕਰਣ ਕਿਉਂ ਜਾਂਦੇ ਹਨ... ਇਹ ਆਪਣਾ ਕੂੜ ਪ੍ਰਚਾਰ ਜਾਰੀ ਰੱਖਣ, ਸੰਗਤਾਂ ਆਪੇ ਫੈਸਲਾ ਕਰ ਲੈਣਗੀਆਂ, ਕੌਣ ਸਹੀ ਹੈ, ਕੌਣ ਗਲਤ... ਪਰ ਜ਼ੋਰ ਜ਼ਬਰਦਸਤੀ ਕਰਨਾ, ਧੱਕਾ ਕਰਨਾ ਮੁਨਾਸਿਬ ਨਹੀਂ।

ਇੱਕ ਗੱਲ ਇਹ ਬਚਿੱਤਰੀ ਕੰਨ ਖੋਲ ਕੇ ਸੁਣ ਲੈਣ, ਕਿ ਇਨ੍ਹਾਂ ਦੀਆਂ ਕਰਤੂਤਾਂ ਹੀ ਸਿੱਖ ਕੌਮ ਨੂੰ ਦੋਫਾੜ ਕਰੇਗੀ... ਸਿੱਖਾਂ ਦਾ ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜੋ ਕਿ ਸੰਪੂਰਣ ਗੁਰੂ ਹੈ... ਤੇ ਇਸੇ ਅਨੁਸਾਰ ਸਾਡਾ ਨਿਤਨੇਮ, ਸਾਡੀ ਪਾਹੁਲ ਅਤੇ ਸਾਡੀ ਅਰਦਾਸ ਹੈ ਤੇ ਰਹੇਗੀ।

ਅਸੀਂ ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ... ਜਿਸ ਵਿੱਚ ਜਾਪੁ, ਚੌਪਈ ਅਤੇ ਸਭ ਕੁੱਝ ਸ਼ਾਮਿਲ ਹੈ... ਇਹ ਗੁਰੂ ਕਿਰਤ ਨਹੀਂ, ਗੁਰਬਾਣੀ ਨਹੀਂ... ਇਸ ਕੂੜ ਗ੍ਰੰਥ ਦੇ ਬਿਨਾਂ ਸਾਡਾ ਬਹੁਤ ਸੋਹਣਾ ਸਰਦਾ ਹੈ...

ਤੁਸੀਂ ਪੜ੍ਹਨਾ ਹੈ ਜੀ ਸਦਕੇ ਪੜੋ, ਆਪ ਪੜੋ ਆਪਣੇ ਪਰਿਵਾਰ ਨੂੰ ਪੜ੍ਹਾਓ, ਚੁਣ ਚੁਣ ਕੇ ਨਹੀਂ, ਚਰਿਤ੍ਰੋਪਾਖਿਯਾਨ ਦੇ 404 ਚਰਿੱਤਰ ਵੀ ਪੜਾਓ ਤੇ ਆਪਣੇ ਜੀਵਨ ਵਿੱਚ ਵੀ ਇਸਦਾ ਖੁੱਲ ਕੇ ਇਸਤੇਮਾਲ ਕਰੋ... ਬਚਿੱਤਰੀ ਆਪਸ ਵਿੱਚ ਗੁਦਾ ਭੋਗ ਕਰਣ... ਸਾਡੇ ਵੱਲੋਂ ਸ਼ਰੇਆਮ ਕਰੋ... ਸਾਨੂੰ ਕੀ... ਫਿਰ ਦੇਖੋ ਨਜ਼ਾਰਾ...

ਅਸੀਂ ਨਾ ਤੁਹਾਨੂੰ ਡਰਾਉਂਦੇ ਹਾਂ, ਨਾ ਤੁਹਾਡੇ (ਬਚਿੱਤਰੀਆਂ) ਕੋਲੋਂ ਡਰਦੇ ਹਾਂ... ਕਿਉਂਕਿ ਸਾਡੇ ਗੁਰੂ ਨੇ ਆਪ ਸਿਖਾਇਆ ਹੈ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top