Share on Facebook

Main News Page

ਪਾਣੀਆਂ ਦੇ ਮੁੱਦੇ ਤੇ ਜਜ਼ਬਾਤੀ ਪਹੁੰਚ ਸ਼ਾਂਤੀ ਲਈ ਭਾਰੀ ਖਤਰਾ
-: ਪੰਥਕ ਤਾਲਮੇਲ ਸੰਗਠਨ
95920 93472, 98148 98802, 98149 21297, 98151 93839, 98883 53957
ਪ੍ਰੈਸ ਨੋਟ 19/3/2016

ਵਾਤਾਵਰਣ ਤਬਦੀਲੀ, ਮੌਸਮੀ ਫੇਰਬਦਲ ਅਤੇ ਸੰਨ 2050 ਤੱਕ 9 ਬਿਲੀਅਨ ਨੂੰ ਅੱਪੜ ਰਹੀ ਵਿਸ਼ਵ ਵਸੋਂ ਦੇ ਕਾਰਣ ਜਲ ਸਰੋਤਾਂ ਤੇ ਦਬਾਅ ਵਧ ਰਿਹਾ ਹੈ। ਮੁਲਕਾਂ ਦੌਰਾਨ ਜੰਗ ਦੇ ਆਸਾਰ ਬਣ ਰਹੇ ਹਨ। ਮੁੱਖ ਜਲ ਪ੍ਰਣਾਲੀਆਂ ਦੇ ਸਰੋਤ ਤਿੱਬਤੀ ਪਠਾਰ ਉੱਤੇ ਚੀਨ ਦਾ ਕਬਜ਼ਾ ਦੱਖਣੀ ਅਤੇ ਪੂਰਬੀ ਏਸ਼ੀਆ ਲਈ ਭਾਰੀ ਚੁਣੌਤੀ ਹੈ। ਆਰਕਟਿਕ ਅਤੇ ਅੰਟਾਰਕਟਿਕ ਮਗਰੋਂ ਤਿੱਬਤ ਦੇ ਗਲੇਸ਼ੀਅਰ ਹੀ ਪਾਣੀ ਦੇ ਵੱਡੇ ਸਰੋਤ ਹਨ। 2050 ਤੱਕ ਗਲੇਸ਼ੀਅਰਾਂ ਦਾ ਦੋ ਤਿਹਾਈ ਹਿੱਸਾ ਖਤਮ ਹੋਣ ਜਾ ਰਿਹਾ ਹੈ। ਜੋ ਕਿ ਵਿਨਾਸ਼ ਦਾ ਸੰਕੇਤ ਹੈ।

ਚੀਨ ਸਵਾਰਥੀ ਪਹੁੰਚ ਹੇਠ ਪਾਣੀ ਦਾ ਵਹਿਣ ਉੱਤਰ ਵੱਲ ਮੋੜ ਚੁੱਕਾ ਹੈ। ਪਾਕਿਸਤਾਨ ਵੀ ਦੋਸ਼ ਲਗਾ ਰਿਹਾ ਹੈ ਕਿ ਭਾਰਤ ਸਾਡੇ ਦਰਿਆਈ ਪਾਣੀਆਂ ਦੀ ਵਰਤੋਂ ਕਰ ਰਿਹਾ ਹੈ। ਦਰਿਆਈ ਪਾਣੀਆਂ ਦਾ ਮੁੱਦਾ ਅਤਿ ਨਾਜ਼ਕ ਹੈ। ਪੰਜਾਬ ਤੇ ਹਰਿਆਣਾ ਦਰਮਿਆਨ ਪਾਣੀ ਦਾ ਰੇੜਕਾ ਚਾਰ ਦਹਾਕਿਆਂ ਤੋਂ ਚੱਲ ਰਿਹਾ ਹੈ। ਬਿਨਾਂ ਸ਼ੱਕ ਪੰਜਾਬ ਦਾ ਸ਼ਿਕਵਾ ਦਰੁਸਤ ਹੈ ਕਿ ਦਰਿਆਈ ਪਾਣੀਆਂ ਦੀ ਵੰਡ ਪੱਖੋਂ ਉਸ ਨਾਲ ਵਿਤਕਰਾ ਹੋਇਆ। ਜੇ ਇਹ ਮਸਲੇ ਅਦਾਲਤਾਂ ਜਾਂ ਟ੍ਰਿਬਿਊਨਲਾਂ ਦੇ ਸੁਲਝਾਉਣ ਦੇ ਹੁੰਦੇ ਤਾਂ ਸੁਲਝ ਚੁੱਕੇ ਹੁੰਦੇ। ਕੇਂਦਰੀ-ਸੂਬਾਈ ਅਤੇ ਅੰਤਰਰਾਜੀ ਵਿਰੋਧ ਛੱਡ ਕੇ ਭੂਮੀ-ਪਾਣੀ-ਖੁਰਾਕ ਸੁਰੱਖਿਆ ਅਤੇ ਫਸਲੀ ਵਿਭਿੰਨਤਾ ਨੀਤੀਆਂ ਅਪਣਾ ਕੇ ਜਲ ਸੰਕਟ ਦੇ ਹੱਲ ਲਈ ਕੌਮੀ ਸਾਂਝ ਬਣਾਉਣ ਦੀ ਲੋੜ ਹੈ।

ਇਹ ਪ੍ਰਗਟਾਵਾ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਰਦਿਆਂ ਕਿਹਾ ਕਿ ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ਤੇ ਚੀਚੀ ਨੂੰ ਲਹੂ ਲਾ ਕੇ ਸ਼ਹੀਦਾਂ ਦੀ ਕਤਾਰ ਦੇ ਨਾਇਕ ਬਣਨ ਲਈ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਗੈਰਸੰਵਿਧਾਨਕ ਤੇ ਗੈਰਜਮਹੂਰੀ ਦੌੜ ਲਾ ਕੇ ਚੋਣ ਪੱਤਾ ਫੜਦਿਆਂ ਦੇਸ਼ ਦੀ ਅਮਨ ਸ਼ਾਂਤੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸੇ ਸਿਆਸੀ ਡਰਾਮੇਬਾਜ਼ੀ ਕਾਰਣ ਪੰਜਾਬ ਦੇ ਹਜ਼ਾਰਾਂ ਨੌਜਵਾਨ ਆਪਣਾ ਲਹੂ ਵਹਾ ਚੁੱਕੇ ਹਨ ਅਤੇ ਅੱਜ ਫਿਰ ਉਹਨਾਂ ਨੂੰ ਉਕਸਾਇਆ ਜਾ ਰਿਹਾ ਹੈ। ਇਹ ਉਹੀ ਨਹਿਰ ਹੈ ਜਿਸ ਦੀ ਯੋਜਨਾ ਇੰਦਰਾ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਨੇ 1976 ਵਿਚ ਬਣਾਈ ਸੀ ਅਤੇ 1982 ਵਿਚ ਨੀਂਹ ਪੱਥਰ ਰੱਖਿਆ ਗਿਆ ਸੀ। ਅਕਾਲੀ ਦਲ ਨੇ ਹੀ ਪਾਣੀਆਂ ਦਾ ਸਮਝੌਤਾ ਕਰਕੇ ਪੰਜਾਬ ਦੇ ਹੱਕ ਖੋਹਣ ਦੀ ਪ੍ਰਵਾਨਗੀ ਦਿੱਤੀ ਸੀ।

ਅੱਜ ਸਮੂਹ ਪੰਜਾਬੀਆਂ ਨੂੰ ਅਤੇ ਕਿਸਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹਾਲ ਵਿਚ ਹੀ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਲੱਗਿਆਂ ਸਰਕਾਰ ਨੂੰ ਪਤਾ ਸੀ ਕਿ ਇਹ ਅਰਥਹੀਣ ਹੈ। ਨਹਿਰ ਨੂੰ ਪੂਰਨ ਅਤੇ ਨਹਿਰੀ ਜ਼ਮੀਨ ਤੇ ਕਬਜ਼ੇ ਦਿਵਾਉਣ ਵਾਲੀ ਨੀਤੀ ਪਿੱਛੇ ਖੋਟੀ ਨੀਅਤ ਸੀ। ਜੇਕਰ ਕਿਸੇ ਨੂੰ ਪੰਜਾਬ ਦੇ ਪਾਣੀਆਂ ਨਾਲ ਐਨਾ ਹੀ ਦਰਦ ਹੁੰਦਾ ਤਾਂ ਮੁੱਖ ਮੰਤਰੀ ਤੇ ਮੰਤਰੀ ਅਸਤੀਫੇ ਦੇ ਕੇ ਗ੍ਰਿਫਤਾਰੀਆਂ ਦੇ ਚੁੱਕੇ ਹੁੰਦੇ। ਪਰ ਤ੍ਰਾਸਦੀ ਹੈ ਕਿ ਸਿਆਸੀ ਲਾਭਾਂ ਤੇ ਲੋਭ ਹਿੱਤ ਲੋਕਾਂ ਦਾ ਲਹੂ ਵਹਾਅ ਦੇਣ ਲਈ ਦਰਵਾਜੇ ਖੋਲ ਦਿੱਤੇ ਜਾਂਦੇ ਹਨ। ਪੰਜਾਬੀਆਂ ਅਤੇ ਸਿੱਖਾਂ ਨੂੰ ਇਸ ਸਾਰੇ ਮਾਮਲੇ ਵਿਚ ਮੋਹਰਾ ਬਣਨ ਤੋਂ ਪਹਿਲਾਂ ਘੋਖ ਕਰਨੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views।  Read full details...

Go to Top